ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

 ਮਸਲਾ ਪੰਜਾਬੀ  ਯੂਨੀ ਕੋਡ ਵਿੱਚ ਲਿਖਣ ਦਾ

ਪੰਜਾਬੀ ਬੋਲੀ ਨੂੰ ਹਰ ਪੱਖੋਂ ਪ੍ਰਫੁੱਲਤ ਕਰਨਾ ਉਤਸ਼ਾਹਿਤ ਕਰਨਾ ਹਰ ਪੰਜਾਬੀ ਲੇਖਕ ਦਾ ਫਰਜ਼ ਬਣਦਾ ਹੈ।ਇੱਸ ਕੰਮ ਵਿੱਚ ਜਿੱਥੇ ਬਹੁਤ ਸਾਰੀਆਂ ਸਾਹਿਤ ਸਭਾਵਾਂ ਅਤੇ ਪੰਜਾਬੀ ਮੈਗਜ਼ੀਨ ਆਦਿ ਦੇਸ਼ ਵਿਦੇਸ਼ ਵਿੱਚ ਲਾਮ ਬੱਧ ਹੋ ਕੇ ਇੱਸ ਕਾਰਜ ਵਿੱਚ ਵੀ ਜੁੱਟੇ ਹੇਏ ਹਨ ,ਇੱਸ ਉਦੇਸ਼ ਲਈ ਦੇਸ਼ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਵੈਬ ਸਾਈਟਾਂ ਵੀ ਪੰਜਾਬੀ ਲੇਖਕਾਂ ਦੀਆਂ ਲਿਖਤਾਂ ਨੂੰ ਛਾਪ ਕੇ ਪੰਜਾਬੀ ਮਾਂ ਬੋਲੀ ਦੇ ਲੇਖਕਾਂ ਅਤੇ ਪਾਠਕਾਂ ਦੇ ਆਪਸੀ ਤਾਲ ਮੇਲ ਬਨਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਵੀ ਪਿੱਛੇ ਨਹੀਂ ਹਨ। ਬਹੁਤ ਸਾਰੇ ਕੰਮਪਿਊਟਰ ਮਾਹਿਰਾਂ  ਨੇ ਕਰੜੀ ਮਿਹਣਤ ਨਾਲ ਪੰਜਾਬੀ ਲਿਖਣ ਲਈ ਸਮੇਂ 2 ਸਿਰ ਬੜੀ ਮਿਹਣਤ ਕਰਕੇ  ਕਈ ਤਰ੍ਹਾਂ ਦੇ ਵੱਖ 2 ਵਿਧੀਆਂ ਨਾਲ ਪੰਜਾਬੀ ਫੋਂਟ  ਤਿਆਰ ਕਰਕੇ ਲਿਖਣ ਵਿੱਚ ਲੇਖਕਾਂ ਨੂੰ ਬਹੁਤ ਸਾਰੀ ਅਸਾਨੀ ਅਤੇ ਸਹੂਲਤਾਂ ਪ੍ਰਦਾਨ ਕਰਨ ਦੇ ਉਪਰਾਲੇ ਵੀ ਕੀਤੇ ਹਨ ਜਿਨ੍ਹਾਂ ਦੀ ਮਿਹਣਤ ਨੂੰ  ਅਣਗੌਲਿਆ ਨਹੀਂ ਜਾਣਾ ਚਾਹੀਦਾ , ਜਿਨ੍ਹਾਂ ਵਿੱਚ ,ਧਨੀ ਰਾਮ ਚਾਤਰਿਕ ਫੋਂਟ, ਅਮ੍ਰਿਤ ਫੋਂਟ,ਅਮਰ ਫੋਂਟ, ਅਨਮੋਲ ਫੋਂਟ,ਸਤਲੁਜ ਫੋਂਟ, ਗੁਰਮੁਖੀ ਫੋਂਟ ਰਾਵੀ ਫੋਂਟ ਅਸੀਸ ਫੋਂਟ ਅਤੇ ਹੋਰ ਕਈ ਕਿਸਮ ਦੇ ਫੋਂਟ ਬਣੇ, ਜਿਨ੍ਹਾਂ ਦੀ ਸੂਚੀ ਬੜੀ ਲੰਮੀ ਹੈ।ਲੇਖਕਾਂ ਦੀਆਂ ਰਚਨਾਂਵਾੰ  ਨੂੰ ਵੱਖ 2 ਫੋਂਟਾਂ  ਵਿੱਚ ਲਿਖ ਕੇ ਆਈਆਂ ਰਚਨਾਂਵਾਂ ਨੂੰ ਛਾਪਣ  ਲਈ ਵੀ ਬੁਹਤ ਸਾਰੀਆਂ ਵੈੱਬ ਸਾਈਟਾਂ ਨੂੰ ਕਈ ਮੁਸ਼ਕਲਾਂ ਖੜੀਆਂ ਹੋਣ ਕਰਕੇ   ਲੇਖਕਾਂ ਦੀਆਂ ਲਿਖਤਾਂ ਨੂੰ  ਛਾਪਣ ਵਿੱਚ ਕੁੱਝ ਖਾਸ ਫੋਂਟਾਂ ਵਿੱਚ ਆਪਣੀਆਂ ਰਚਨਾਂਵਾਂ ਭੇਜਣ ਲਈ ਕਹਿੰਦੀਆਂ ਰਹੀਆਂ ਹਨ। ਜਿਨ੍ਹਾਂ ਲਈ ਲੇਖਕਾਂ ਨੂੰ ਵੀ  ਇਸ ਕੰਮ ਵਿੱਚ ਵੀ ਬੜੀ ਮੁਸ਼ਕਲ ਆਉਣ ਲੱਗੀ,ਪਰ ਫਿਰ ਛੇਤੀ ਹੀ ਫੋਂਟ ਕਨਵਰਟਰਾਂ ਦੇ ਤਿਆਰ ਹੋਣ ਕਰਕੇ ਇਹ ਕੰਮ ਕੁੱਝ ਸੌਖਾ ਤਾਂ ਹੋ ਗਿਆ ਪਰ ਇਹ ਵੱਖ 2 ਫੋਂਟਾਂ ਵਿੱਚ ਟਾਈਪ ਕਰਕੇ ਰਚਨਾਂਵਾਂ ਭੇਜਣ ਦਾ ਕੰਮ ਲੇਖਕਾਂ ਅਤੇ ਵੈਬ ਸਾਈਟਾਂ ਦੇ ਸੰਚਾਲਕਾਂ ਲਈ ਵੀ ਸਿਰ ਦਰਦੀ ਹੀ ਬਣ ਗਿਆ।

ਮੇਰੇ ਵਰਗਿਆਂ ਕੰਪਿਊਟਰ ਦੀ ਬਹੁਤੀ ਜਾਣਕਾਰੀ ਨਾ ਰੱਖਣ ਵਾਲੇ ਲੇਖਕਾਂ ਨੇ  ਇੱਧਰੋਂ ਓਧਰੋਂ ਪੁੱਛ ਪੁਛਾ ਕੇ  ਆਪਣਾ ਕੰਮ ਚਲਾਉਣ ਲਈ ਜੇ ਕੋਈ ਫੋਂਟ ਸਿੱਖ ਵੀ ਲਿਆ ਤਾਂ ਟਾਈਪ ਕਰ ਕੇ  ਭੇਜੀਆਂ ਹੋਈਆਂ ਲਿਖਤਾਂ ਉਨ੍ਹਾਂ ਦੇ ਫੋਂਟਾਂ ਅਨੁਸਾਰ ਨਾ ਹੋਣ ਕਰਕੇ ਲਿਖਤਾਂ ਭੇਜਣ ਤੇ ਇਹ ਲਿਖਤ ਉਨ੍ਹਾਂ ਦੀ ਵੈਬ ਸਾਈਟ ਤੇ ਚਲਦੇ ਫੋਂਟਾਂ ਵਿੱਚ ਟਾਈਪ ਕਰ ਕੇ  ਭੇਜਣ ਲਈ ਕਿਹਾ ਜਾਂਦਾ,  ਇਸੇ ਕਰਕੇ ਕਈ   ਲਿਖਤਾ ਛਪਣੋਂ ਵੀ ਰਹਿ ਜਾਂਦੀਆਂ। ਇੱਸੇ ਮੁਸ਼ਕਲ ਵਿੱਚ ਮੈਂ ਵੀ ਬਹੁਤਾ ਸਮਾਂ ਫੱਸਿਆ ਰਿਹਾ ਹਾਂ।ਕਦੇ ਅਮ੍ਰਿਤ ਫੋਂਟ ਕਦੇ ਅਮਰ ਫੋਂਟ,ਕਦੇ ਅਨਮੋਲ ਫੋਂਟ ਅਤੇ  ਫਿਰ ਕੁੱਝ ਸਮੇਂ ਲਈ ਮਸਾਂ 2 ਡੀ ਆਰ ਚਾਤ੍ਰਿਕ  ਵਰਗੇ ਪੰਜਾਬੀ ਫੋਂਟਾਂ ਤੇ  ਮਸਾਂ 2 ਹੱਥ  ਟਿਕੇ, ਪਰ ਬਹੁਤਾ ਚਿਰ ਇਹ ਵੀ ਨਹੀਂ ਰਹੇ, ਇੱਕ ਮਿੱਤਰ ਕਹਿਣ ਲੱਗਾ ਅਨਮੋਲ ਫੋਂਟ ਦਾ ਕੀ ਬੋਰਡ ਬਹੁਤ ਸੌਖਾ ਹੈ, ਫਿਰ ਇਹ ਵੀ ਔਖੇ ਸੌਖੇ ਹੋ ਕੇ ਸਿੱਖ ਹੀ ਲਿਆ, ਹਿੰਮਤ ਹੌਸਲਾ, ਉੱਦਮ  ਹੋਵੇ ਤਾਂ ਕੀ ਨਹੀਂ ਹੋ ਸਕਦਾ। ਹੌਸਲਾ ਹਾਰਿਆ ਬੰਦਾ ਤਾਂ ਖੂਹ ਕੋਲ ਪਈ ਪਾਣੀ ਦੀ ਭਰੀ ਬਾਲਟੀ ਵਿੱਚੋਂ ਪਿਆਸ ਬੁਝਾਉਣ ਦਾ  ਹੌਸਲਾ ਹਾਰ ਕੇ ਕੇ ਐਵੇਂ ਲੋਕਾਂ ਦੇ ਤਰਲੇ ਹਾੜੇ ਕੱਢਦਾ ਹੀ ਪਿਆਸ ਨਾਲ ਮਰਨ ਤੱਕ ਜਾ ਸਕਦਾ ਹੈ।ਪਰ ਜੋ ਲੋਕ ਆਪਣੀ ਮਦਦ ਆਪ ਕਰੋ, ਦੇ ਅਸੂਲ਼ ਤੇ ਚੱਲਣ ਵਾਲੇ ਹੋ ਜਾਂਦੇ ਹਨ ਉਹ ਹਰ ਮੁਸ਼ਕਲ ਤੇ ਹਾਵੀ ਹੋਣ ਵਾਲੇ ਹੋ ਜਾਂਦੇ ਹਨ।

          ਬਹੁਤ ਸਾਰੀਆਂ ਵੈੱਬ ਸਾਈਟਾਂ ਲੇਖਕਾ ਨੂੰ ਆਪਣੀਆਂ ਰਚਨਾਂਵਾਂ ਯੂਨੀ ਕੋਡ ਵਿੱਚ ਲਿਖਣ ਲਈ ਕਹਿੰਦੀਆਂ ਤਾਂ ਹਨ ਪਰ ਫਿਰ ਆਪਣੇ ਪਿਅਰੇ ਲੇਖਕਾਂ  ਨੂੰ ਨਾਰਾਜ਼ ਨਾ ਕਰਨ ਲਈ ਉਹ ਫੋਂਟ ਕਨਵਰਟਰਾਂ ਰਾਹੀਂ ਆਈਆਂ ਰਚਨਾਂਵਾਂ ਨੂੰ ਛਾਪਣ ਦੀ ਖੇਚਲ  ਕਰ ਲੈਂਦੀਆਂ ਹਨ ਜਿੱਸ ਕਾਰਣ ਲੇਖਕ ਵੀ  ਕੰਮ ਚਲਦਾ ਵੇਖ ਕੇ ਯੂਨੀ ਕੋਡ ਵਿੱਚ ਲਿਖਣ ਲਈ ਅਵੇਸਲੇ ਹੋਈ ਜਾਂਦੇ ਹਨ। ਨਿਰੇ ਅਵੇਸਲੇ ਹੀ ਨਹੀਂ ਹੁੰਦੇ ਸਗੋਂ ਯੂਨੀ ਕੋਡ  ਵਿੱਚ ਲਿਖਣਾ ਉੱਨਾਂ ਨੂੰ” ਹਅਊਆ” ਹੀ ਨਜ਼ਰ ਆਉਂਦਾ ਹੈ, ਅਤੇ ਇੱਸ ਕੰਮ ਨੂੰ ਬਹੁਤਾ ਔਖਾ ਕੰਮ ਮਾੜੇ ਮੋਟੇ ਥੋੜ੍ਹੇ ਜਿਹੇ ਹੱਥ ਪੈਰ ਮਾਰ ਕੇ ਹੱਥਿਆਰ ਛੱਡ ਬਹਿੰਦੇ ਹਨ। ਉਹ ਯੂਨੀ ਕੋਡ ਪ੍ਰਣਾਲੀ ਦੀ ਮੁੱਹਤਤਾ ਵੱਲ ਧਿਆਨ ਨਹੀਂ ਦਿੰਦੇ। ਹਾਲਾਂ ਕਿ ਯੂਨੀ ਕੋਡ ਵਿੱਚ ਲਿਖਣ ਦੀ ਪ੍ਰਣਾਲੀ ਨੂੰ  ਪੰਜਾਬੀ ਯੂਨੀ ਵਰਸਟੀਪਟਿਆਲਾ, ਗੁਰਮੁਖੀ ਯੌਨੀ ਕੋਡ , 5ਆਬੀ ਦੇ ਸੰਚਾਲਕ ਡਾਕਟਰ ਬਲਦੇਵ ਸਿੰਘ “ਕੰਦੋਲਾ “ ਜੀ, ਯੂਕੇ ,ਆਸਟਰੀਆਂ  ਵੀ ਆਨਾ ਵਾਲਿਆਂ”ਜੱਟ ਸਾਈਟ.ਕੌਮ  “ , ਸ,ਹਰਦੀਪ ਸਿੰਘ ਜਮਸ਼ੇਰ ਮਾਨ , ਨੇ ਤਾਂ   ਬੜੀ ਮਿਹਣਤ ਨਾਲ ਇੱਸ ਕੰਮ ਵਿੱਚ ਕਮਾਲ ਹੀ ਕਰ ਵਿਖਾਇਆ ਹੈ।ਇੱਸ ਤੋਂ ਇਲਾਵਾ  ਕੰਪਿਊਟਰ ਤਕਨੀਕ ਦੇ ਮਾਹਿਰ ਜਨਾਬ ਸੀ.ਡੀ ਕੰਬੋਜ, ਦੀ ਇੱਸ ਕੰਮ ਵਿੱਚ ਦਲਚਸਪੀ ਨੇ  ਲੇਖਕਾਂ ਨੂੰ ਆਪਣੇ ਵੱਖ 2 ਲੇਖਾਂ ਰਾਂਹੀਂ ਜਾਣਕਾਰੀ ਦੇ ਕੇ ਵੱਡਾ ਯੋਗ ਦਾਨ ਪਾਇਆ ਹੈ।” ਲਿਖਾਰੀ “ ਯੂ ਕੇ ਦੇ ਸੰਚਾਲਕ ਸ, ਗੁਰਦਿਆਲ ਸਿੰਘ ਰਾਏ ਜੀ, ਸਰੋਕਾਰ2015 @ ਜੀ ਮੇਲ .ਕੌਮ ਸੀ.ਏ ਕੈਨੇਡਾ ਦੇ ਸੰਚਾਲਕ ਅਵਤਾਰ ਗਿੱਲ, ਸਕੇਪ ਪੰਜਾਬ ਫਗਵਾੜਾ( ਪੰਜਾਬ) ਦੇ ਮੁਖੀ ਪਰਵਿੰਦਰ ਜੀਤ ਦੇ ਨਾਂ  ਵੀ ਵਰਨਣ  ਯੋਗ ਹਨ, ਜੋ ਪੰਜਾਬੀ ਯੂਨੀ ਕੋਡਾਂ ਨੂੰ ਆਪਣੀ  ਵੱਖਰੀ ਅਤੇ ਸੁਖੈਣ ਵਿਧੀ ਅਨੁਸਾਰ ਵੱਖ 2 ਯੂਨੀ ਕੋਡ ਦੀਆਂ ਲਿਖਣ ਫੱਟੀਆਂ ਤਿਆਰ ਕਰਕੇ ਇਨ੍ਹਾਂ ਵਿੱਚ ਲਿਖਣ ਦੇ ਸੌਖੇ ਤੇ  ਸਿੱਧੇ ਢੰਗ ਵੀ ਦਰਸਾ ਰਹੇ ਹਨ। ਇੱਥ ਪਾਠਕਾਂ ਦੀ ਜਾਣ ਕਾਰੀ ਲਈ ਇਹ ਦੱਸਣਾ ਜ਼ਰੂਰੀ ਹੋਵੇ ਗਾ, ਕਿ ਕਈ ਲੇਖਕਾਂ ਨੂੰ  ਇਹ ਵੀ ਤੌਖਲਾ ਹੈ ਕਿ ਪਤਾ ਨਹੀਂ ਉਨ੍ਹਾਂ ਦਾ ਅਪਨਾਇਆ ਹੋਇਆ ਯੂਨੀ ਕੋਡ ਕਿਤੇ ਕੋਈ ਵੈਬ ਸਾਈਟ ਪ੍ਰਵਾਨ ਹੀ ਨਾ ਕਰੇ, ਨਹੀਂ ਐਸੀ ਗੱਲ ਨਹੀਂ,  ਬਹੁਤ ਸਾਰੇ ਯੂਨੀ ਕੋਡ ਬੇਸ਼ੱਕ ਵੱਖ 2 ਤਕਨੀਕੀ ਮਾਹਿਰਾਂ ਨੇ ਤਿਆਰ  ਕੀਤੇ ਹਨ ਅਤੇ ਕਰ ਵੀ ਰਹੇ ਹਨ ਪਰ ਇਨ੍ਹਾਂ ਯੂਨੀ ਕੋਡਾਂ ਵਿੱਚ, ਫਰਕ ਸਿਰਫ ਉਨ੍ਹਾਂ ਦੇ ਅੱਖਰੀ ਬਨਾਵਟ ਦਾ ਹੀ ਹੈ ਜਾਂ ਉਨ੍ਹਾਂ ਨੂੰ ਲਿਖਣ ਲੱਗਿਆਂ ਵੱਧ ਤੋਂ  ਵੱਧ ਸਹੂਲਤ ਦੇਣ ਦਾ ਹੀ ਹੈ।ਕਹਿਣ ਦਾ ਭਾਵ ਕਿਸੇ ਵੀ ਯੂਨੀਕੋਡ ਵਿੱਚ ਲਿਖੇ ਯੂਨੀਡ ਪ੍ਰਵਾਣਿਤ ਹਨ । ਹਾਂ ਸਿਰਫ ਪੰਜਾਬ ਯੂਨੀ ਵਰਸਟੀ ਪਟਿਆਲਾ ਵਿੱਚ ਜਿਹੜੇ ਵਿਦਿਆਰਥੀ  ਯੂਨੀਵਰਸਟੀ ਦੀ ਕਿਸੇ ਪ੍ਰੀਖਿਆ ਵਿੱਚ ਕੋਈ ਭਾਗ ਲੈਣਾ ਚਾਹੁਣ ਤਾਂ ਉਨ੍ਹਾਂ ਲਈ ਸਿਰਫ “ਅਸੀਸ “ ਯੂਨੀ ਕੋਡ ਵਿੱਚ ਲਿਖਣਾ ਹੀ ਜ਼ਰੂਰੀ ਹੈ। ਇੱਸ ਦੇ ਇਲਾਵਾ ਹਰ ਯੂਨੀ ਕੋਡ  ਆਪਣੇ 2 ਥਾਂ ਤੇ ਠੀਕ ਹੈ , ਜਿੱਸ ਕਿਸੇ ਦਾ ਜਿੱਸ ਵੀ ਯੂਨੀ ਕੋਡ ਵਿੱਚ ਉਹ ਲਿਖਣਾ ਚਾਹਵੇ ਠੀਕ ਹੈ। ਇੱਸ ਕੰਮ ਲਈ ਸਕੇਪ ਪੰਜਾਬ ਫਗਵਾੜਾ ਨੇ ਬੜੀ  ਅਸੀਸ ਯੂਨੀ ਕੋਡ ਦੀਆਂ ਲਿਖਣ ਫੱਟੀਆਂ ਬੜੀ ਮਿਹਣਤ ਨਾਲ ਤਿਆਰ ਕੀਤੀਆਂ ਹਨ ਜਿਨ੍ਹਾਂ ਤੋਂ ਸੌਖੇ ਹੀ ਅਸੀਸ ਯੂਨੀ ਕੋਡ ਵਿੱਚ ਵੀ ਥੋੜ੍ਹੀ ਜਿਹੀ ਮਿਹਣਤ ਨਾਲ ਇਹ ਕੰਮ ਸੌਖੇ ਹੀ ਸਿੱਖਿਆ ਜਾ ਸਕਦਾ ਹੇ।

ਇੱਥੇ ਵਿਦੇਸ਼ ਵਿੱਚ ਤਾਂ ਬਿਜਲੀ ਦੀ ਨਿਰੰਤਰ ਨਿਰਵਿਘਣ ਸਪਲਾਈ ਅਤੇ ਇੱਸੇ ਤਰ੍ਹਾਂ ਇੰਟਰ ਨੈੱਟ ਦੀ 24 ਘੰਟੇ ਰੇਂਜ ਰਹਿਣ ਕਰਕੇ ਔਨ ਲਾਈਨ ਟਾਈਪ ਕਰਨ ਅਤੇ ਸੇਫ ਕਰਕੇ ਜਾਂ ਕਿਸੇ ਹੋਰ ਨਵੀਂ ਢੰਗ ਨਾਲ ਛਪਣ ਹਿੱਤ ਕਿਤੇ ਮੇਲ ਕਰਕੇ ਭੇਜਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ,ਪਰ  ਪੰਜਾਬ ਵਿੱਚ ਇਹ ਦੋਵੇਂ ਮੁਸ਼ਕਲਾਂ ਥੋੜ੍ਹੀਆਂ ਬਹੁਤ ਜ਼ਰੂਰ ਹਨ। ਬਿਜਲੀ ਕਿਸ ਵੇਲੇ ਵੀ ਚਲੀ ਜਾਵੇ ਕੋਈ ਭਰੋਸਾ ਨਹੀਂ, ਜ਼ਰਾ ਜਿੰਨੇ ਮੀਂਹ ਹਨੇਰੀ ਝੱਖੜ ਜਾਂ ਬਹੁਤੀ ਗਰਮੀ ਕਰਕੇ  ,ਸੱਭ ਕੁੱਝ ਉਲਟ ਪੁਲਟ ਹੋ ਜਾਂਦਾ ਹੈ,  ਬਿਜਲੀ ਤਾਂ ਜਾਂਦੀ ਹੀ ਹੈ,ਇੰਟਰ ਨੈੱਟ ਵੀ ਛਾਂਈ ਮਾਈਂ ਹੋ ਜਾਂਦਾ ਹੈ। ਬੱਤੀ ਦਾ ਕੰਮ ਤਾਂ ਇਨਵਰਟਾਂ  ਨਾਲ ਕੁੱਝ ਦੇਰ ਚੱਲ ਹੀ ਜਾਂਦਾ ਹੈ ਪਰ ਬਹੁਤਾ ਮਸਲਾ ਇੰਟਰ ਨੈੱਟ  ਦਾ ਵੀ ਹੁੰਦਾ ਹੈ।

ਮੈਂ ਪਿੱਛੇ ਜਿਹੇ ਜਦੋਂ ਪੰਜਾਬ ਕੁੱਝ ਸਮੇਂ ਲਈ ਗਿਆਂ ਤਾਂ ਇੱਸੇ ਕਰਕੇ ਬਹੁਤ ਸਮਾਂ ਇਹ ਔਕੜ ਹੋਣ ਕਰਕੇ ਲਿਖਣ ਦਾ  ਕੰਮ ਬਹੁਤ ਪਿੱਛੇ ਪੈ ਗਿਆ। ਇੱਸ ਕੰਮ ਵਿੱਚ ਜੇ ਬਿਜਲੀ ਹੋਵੇ ਤਾਂ ਆਫ ਲਾਈਨ  ਲਿਖਕ ਕੇ ਸੇਫ ਕਰਨ  ਲੈਣ ਨਾਲ ਸਮੇਂ ਦੀ ਬਚਤ ਹੋ ਜਾਂਦੀ ਹੈ। ਆਫ ਲਾਈਨ ਵਿੱਚ ਯੂਨੀ ਕੋਡ ਲਿਖਣ ਦਾ ਥੋੜ੍ਹੀ ਜਿਹੀ ਜਾਣ ਕਾਰੀ ਅਤੇ ਅਭਿਆਸ ਕਰ ਲੈਣ ਨਾਲ ਇੱਸ ਮਸਲੇ ਵਿੱਚ ਹੋਰ ਵੀ ਆਸਾਨੀ ਹੋ ਸਕਦੀ ਹੈ।

ਕੁੱਝ ਵੀ ਹੋਵੇ  ਹਰ ਚੀਜ਼ ਸਮੇਂ ਦੇ ਨਾਲ 2 ਪ੍ਰਵਿਰਤਣ ਮੰਗਦੀ ਹੈ, ਮਨੁੱਖ ਪੱਥਰ ਦੇ ਯੁੱਗ ਤੋਂ  ਭੋਜ ਪੱਤਰ ਤੋ ਕਾਗਜ਼  ਤੋਂ ਕੰਮਪੂਟਰ ਤੱਕ ਪਹੰਚ ਗਿਆ ਹੈ।ਕਲਮ ਖੰਭ ਤੋਂ ਕਾਨੀ   ਤੱਕ ਦਾ ਸਫਰ ਕਰਦੀ ਅਨੇਕਾਂ  ਰੰਗ ਰੂਪ ਬਦਲਦੀ ਹੋਈ ਕਿੱਥੋਂ ਕਿੱਥੇ ਤੱਕ ਆ ਪਹੁੰਚੀ ਹੈ. ਹੁਣ ਲਿਖਣ ਦੇ ਅਨੇਕਾਂ ਢੰਗ  ਮਨੁਖੀ ਦਿਮਾਗ ਤੇ ਅਕਲ ਨਾਲ  ਵਿਕਸਿਤ ਹੁੰਦੇ ਆ ਰਹੇ ਹਨ, ਵਿਗਿਆਨ ਅਤੇ ਤਕਨੀਕ ਦੇ ਇੱਸ ਯੁੱਗ ਅੰਦਰ ਸਾਨੂੰ ਲੇਖਕਾਂ ਨੂੰ ਵੀ ਕਿਸੇ ਪੱਖੋਂ  ਵੀ ਪਿੱਛੇ ਨਹੀਂ ਰਹਿਣਾ ਚਾਹੀਦਾ ਅਤੇ ਫੋਂਟਾਂ ਦੇ ਇੱਸ ਪੁਰਾਣੇ ਰਸਤੇ ਨੂੰ ਛੱਡ ਕੇ ਯੂਨੀ ਕੋਡ ਦੀ ਮਹਤੱਤਾ ਨੂੰ ਸਮਝ ਕੇ , ਅਪਨਾ ਕੇ  ਸਮੇਂ ਦੇ ਹਾਣੀ ਬਨਣ ਦੀ ਅਜੋਕੀ ਜ਼ਰੂਰੀ ਲੋੜ ਹੈ।

                          ਹਨੇਰੀ ਰਾਤ ਕੀ ਕਹਿੰਦੀ ਜਿਨ੍ਹਾਂ ਨੂੰ ਸ਼ੌਕ ਮੰਜ਼ਿਲ ਦਾ,

                               ਬਨਾ ਕੇ ਰੌਸ਼ਣੀ ਉਡਣਾ, ਸਦਾ ਹੈ ਕੰਮ ਜੁਗਨੂੰ ਦਾ,

                                ਜਦੋਂ ਵੀ ਕਾਫਲੇ ਤੁਰਦੇ ਤਾਂ ਰੱਸਤੇ ਸਾਫ ਹੋ ਜਾਂਦੇ,

                           ਸੁਨੇਹਾ ਆਪ ਮਿਲਦਾ ਹੈ ਨਵੇਂ ਸੂਰਜ ਦੇ ਨਿਕਲਣ ਦਾ।

                             ਤੁਹਾਡੇ ਪਾਸ ਹਿੰਮਤ ਹੈ, ਤਾਂ ਫਿਰ ਦੇਰ  ਕਾਹਦੀ ਹੈ,

                             ਇਹ ਅੱਜ ਦੇ ਪਲ਼ ਤੁਹਾਡੇ ਨੇ,ਤੁਹਾਡਾ ਰਾਜ਼ ਜੀਵਣ ਦਾ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :648

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ