ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਾਣ ਮੱਤਾ ਪੱਤਰਕਾਰ ਪੁਰਸਕਾਰ ਸਮਾਗਮ ਕਰਵਾਇਆ ਗਿਆ

ਫਗਵਾੜਾ :- ਪੰਜਾਬੀ ਵਿਰਸਾ ਟਰੱਸਟ {ਰਜ਼ਿ:} ਵਲੋਂ ਕਰਵਾਏ ਗਏ ਮਾਣ ਮੱਤਾ ਪੱਤਰਕਾਰ ਪੁਰਸਕਾਰ ਸਮਾਗਮ ਦੌਰਾਨ ਬੋਲਦਿਆਂ ਹਲਕਾ ਵਿਧਾਇਕਾ ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਮੌਜੂਦਾ ਸਮੇਂ ਪੱਤਰਕਾਰੀ ਕਰਨਾ ਜੋਖ਼ਮ ਦਾ ਕੰਮ ਹੈ ਅਤੇ ਤਦ ਵੀ ਪੱਤਰਕਾਰਾਂ ਨੂੰ ਆਪਣੀ ਜੁੰਮੇਵਾਰੀ ਨਿਭਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਇਸ ਸਮਾਗਮ ਦੌਰਾਨ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਅਤੇ ਉੱਘੇ ਪੱਤਰਕਾਰ ਪ੍ਰੋ: ਜਸਵੰਤ ਸਿੰਘ ਗੰਡਮ ਨੂੰ ਸਾਲ 2016 ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ । ਇਸ ਸਮੇਂ ਬੋਲਦਿਆਂ ਚੇਅਰਮੈਨ ਕੁਲਦੀਪ ਸਰਦਾਨਾ ਨੇ ਜਿਥੇ ਪੰਜਾਬੀਆਂ ਨੂੰ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਦਾ ਸੰਦੇਸ਼ ਦਿਤਾ, ਉਥੇ ਪੱਤਰਕਾਰਾਂ ਨੂੰ ਲੋਕਾਂ ਦਾ ਦਰਦ, ਸਮੱਸਿਆਵਾਂ ਸਮਝਣ ਅਤੇ ਉਨ੍ਹਾਂ ਦਾ ਉਲੇਖ ਕਰਨ ਲਈ ਕਿਹਾ। ਇਸ ਸਮਾਗਮ ਦੌਰਾਨ ਪ੍ਰੋ: ਜਸਵੰਤ ਸਿੰਘ ਗੰਡਮ, ਨਰਪਾਲ ਸਿੰਘ ਸ਼ੇਰਗਿੱਲ, ਟੀ.ਡੀ ਚਾਵਲਾ, ਰਵਿੰਦਰ ਸਿੰਘ ਚੋਟ, ਸਮਾਗਮ ਦੇ ਪ੍ਰਬੰਧਕ ਗੁਰਮੀਤ ਸਿੰਘ ਪਲਾਹੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੁਰਸਕਾਰਤ ਸ਼ਖਸੀਅਤਾਂ ਦੇ ਮਾਣ ਵਿੱਚ ਸ਼ਬਦ ਕਹੇ। ਇਸ ਸਮੇਂ ਯੂ.ਐਸ.ਏ ਤੋਂ ਪੁੱਜੇ ਪਤਰਕਾਰ ਅਸ਼ੋਕ ਭੌਰਾ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਟਰੱਸਟ ਵਲੋਂ ਆਪਣੇ ਮਾਸਿਕ ਪੱਤਰ ਧਰਤੀ ਦਾ ਸੂਰਜ ਦਾ 92ਵਾਂ ਅੰਕ ਰਲੀਜ ਕੀਤਾ ਗਿਆ। ਸਮਾਗਮ ਵਿੱਚ ਐਡਵੋਕੇਰ ਐਮ.ਅੇਲ਼.ਵਿਰਦੀ, ਐਡਵੋਕੇਟ ਐਸ.ਐਨ. ਚੋਪੜਾ, ਉਦਯੋਗਪਤੀ ਅਸ਼ਵਨੀ ਕੋਹਲੀ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਰਘਬੋਤਰਾ, ਗੁਰਪਾਲ ਸਿੰਘ ਸਰਪੰਚ, ਚਰਨਜੀਤ ਕੌਰ ਸਾਬਕਾ ਸਰਪੰਚ, ਬੱਲੂ ਵਾਲੀਆ, ਲਸ਼ਕਰ ਢੰਡਵਾਲਵੀ, ਪ੍ਰਭਾਤ ਕੁਮਾਰ ਸੂਫੀ, ਮਨੋਜ ਫਗਵਾੜਵੀ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। 

ਲੇਖਕ : ਗੁਰਮੀਤ ਪਲਾਹੀ ਹੋਰ ਲਿਖਤ (ਇਸ ਸਾਇਟ 'ਤੇ): 7
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :327

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017