ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਧਾ ਸਰਮਾਂ

ਸੁਧਾ ਸ਼ਰਮਾਂ ਔਰਤਾਂ ਦੀਆਂ ਸਮੱਸਿਆਂਵਾਂ ਨੂੰ ਬੇਬਾਕ ਚਿਤਰਦੀ ਲੇਖਿਕਾ

ਸਾਹਿੱਤਕ ਖੇਤਰ ਵਿੱਚ ਇਸਤਰੀ ਜਾਤੀ ਦੀਆਂ ਸਮੱਸਿਆਵਾਂ ਅਤੇ ਦੁੱਖਾਂ ਨੂੰ ਭਾਵੇਂ ਬਹੁਤ ਸਾਰੇ ਮਰਦ ਲੇਖਕ ਚਿਤਰਦੇ ਰਹਿੰਦੇ ਹਨ ਜਿੰਹਨਾਂ ਵਿੱਚੋਂ ਬਹੁਤ ਸਾਰੇ ਲੇਖਕ ਸਫਲ ਵੀ ਰਹਿੰਦੇ ਹਨ ਪਰ ਇੰਹਨਾਂ ਲੇਖਕਾਂ ਨੇ ਇਹ ਹੱਡੀ ਹੰਢਾਇਆ ਨਹੀਂ ਹੁੰਦਾਂ ਸਿਰਫ ਤੀਸਰੀ ਅੱਖ ਨਾਲ ਦੇਖਿਆ ਹੀ ਹੁੰਦਾ ਹੈ ਜਾਂ ਕਲਪਨਾ ਦੇ ਘੋੜੇ ਹੀ ਦੌੜਾਏ ਹੁੰਦੇ ਹਨ। ਲੇਖਿਕਾ ਸੁਧਾ ਸਰਮਾਂ ਦੀ ਕਿਤਾਬ ਸੱਤ ਸਮੁੰਦਰੋਂ ਪਾਰ ਪੜਦਿਆਂ ਇਸਤਰੀਆਂ ਦੀਆਂ ਮਨ ਦੀਆਂ ਪਰਤਾਂ ਉਘੇੜਦੀ ਲੇਖਕਾ ਉਹਨਾਂ ਦੇ ਦੁੱਖਾਂ ਨੂੰ ਲਿਖਦੀ ਸਹਿਜ ਰੂਪ ਵਿੱਚ ਹੀ ਪਾਠਕ ਦੇ ਮਨ ਮਸ਼ਤਕ ਵਿੱਚ ਵਿਚਾਰਾਂ ਦਾ ਹੜ ਲਿਆਉਣ ਵਿੱਚ ਸਫਲ ਹੁੰਦੀ ਹੈ। ਇਸ ਕਿਤਾਬ ਦੀਆਂ ਕਹਾਣੀਆਂ ਨੂੰ ਬਹੁਤਾ ਵਿਸਥਾਰ ਦੇਣ ਦੀ ਥਾਂ ਕੀਮਤੀ ਸਬਦਾਂ ਵਿੱਚ ਲੀਖਿਆ ਹੈ ਜਿਸਨੂੰ ਪਾਠਕ ਹਰ ਕਹਾਣੀ ਨੂੰ ਇੱਕ ਹੀ ਵਾਰ ਵਿੱਚ ਪੜ ਲੈਦਾਂ ਹੈ। ਕਿਤਾਬ ਵਿੱਚਲੀਆਂ ਕਹਾਣੀਆਂ ਪੜਦਿਆਂ ਇਹ ਵੀ ਜਾਪਦਾ ਹੈ ਜਿਵੇਂ ਲੇਖਿਕਾ ਨੇ ਖੁਦ ਜਾਂ ਉਸਦੀਆਂ ਕਰੀਬੀ ਇਸਤਰੀ ਪਾਤਰਾਂ ਨੇ ਇਹ ਦੁੱਖ ਹੰਢਾਏ  ਹੋਣਗੇ ਕਿਉਂਕਿ ਕਹਾਣੀਆਂ ਦੇ ਪਾਤਰ ਬਹੁਤ ਹੀ ਅਸਲੀਅਤ ਦੇ ਨੇੜੇ ਜਾਪਦੇ ਹਨ ਅਤੇ ਇਹ ਹੀ ਲੇਖਕ ਦੀ ਸਫਲਤਾ ਵੀ ਹੁੰਦੀ ਹੈ ਜਿਸ ਵਿੱਚ ਪਾਠਕ ਪਾਤਰ ਦੀ ਧੜਕਦੀ ਜਿੰਦਗੀ ਮਹਿਸੂਸ ਕਰਦਾ ਹੈ। 70 ਕੁ ਪੰਨਿਆਂ ਦੀ ਕਿਤਾਬ ਵਿੱਚ 34 ਦੇ ਕਰੀਬ ਕਹਾਣੀਆਂ ਵਿੱਚ ਸਮਾਜ ਦੇ ਬਹੁਤ ਸਾਰੇ ਸਮਾਜਕ ਵਰਤਾਰਿਆ ਨੂੰ ਚਿਤਰਿਆ ਗਿਆ ਹੈ। ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਟ ਅਤੇ ਮਹਾਂਵੀਰ ਪਰਸਾਦ ਸਰਮਾਂ ਜੀ ਦੇ ਸੁਰੂਆਤੀ ਸੁਭ ਕਾਮਨਾਵਾਂ ਵਾਲੇ ਸੰਦੇਸ਼ਾਂ ਅਤੇ ਅਲੋਚਨਾਂ ਵਾਲੇ ਵਿਚਾਰਾਂ ਤੋਂ ਸੁਰੂਆਤ ਵੀ ਲੇਖਕਾ ਦੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਣ ਦੀ ਬਾਤ ਪਾਉਂਦਾਂ ਹੈ। ਲੇਖਿਕਾ ਦੀ ਨਿੱਜੀ ਜਿੰਦਗੀ ਵਿੱਚ ਝਾਤ ਪਾਉਂਦਿਆ ਵੀ ਪਤਾ ਲੱਗਦਾ ਹੈ ਕਿ ਫੌਜ ਦੇ ਕਰਨਲ ਦੀ ਇਸ ਜੁਝਾਰੂ ਬੇਟੀ ਨੇ ਨੌਜਵਾਨ ਉਮਰ ਵਿੱਚ ਹੀ ਬਹੁਤ ਸਾਰੇ ਸਮਾਜਕ ਅਤੇ ਪਰੀਵਾਰਕ ਦੁੱਖਾਂ ਦੇ ਵਿੱਚੋਂ ਲੰਘਦਿਆਂ ਸੰਘਰਸ ਕਰਦਿਆਂ ਹੀ ਇੰਹਨਾਂ ਨੂੰ ਬਿਆਨਣ ਲਈ ਕਲਮ ਕੁਦਰਤ ਨੇ ਇੰਹਨਾਂ ਦੇ ਹੱਥ ਦਿੱਤੀ ਹੈ।
             ਪੁਨਰ ਜਨਮ ਕਹਾਣੀ ਦੀ ਪਾਤਰ ਸਵੀਟੀ ਜਿੰਦਗੀ ਅਤੇ ਸਮਾਜ ਦੀਆਂ ਹਕੀਕਤਾਂ ਤੋਂ ਅਣਜਾਣ ਅੰਤਰਜਾਤੀ ਪਿਆਰ ਵਿਆਹ ਕਰਨ ਤੋਂ ਬਾਅਦ ਪਤੀ ਅਤੇ ਸਹੁਰੇ ਪਰੀਵਾਰ ਦੇ ਜੁਲਮ ਸਹਿਣ ਤੋਂ ਬਾਅਦ ਆਖਰ ਆਪਣੇ ਮਾਂ ਬਾਪ ਕੋਲ ਹੀ ਜਾਣ ਨੂੰ ਮਜਬੂਰ ਹੁੰਦੀ ਹੈ । ਇਹ ਕਹਾਣੀ  ਵਰਤਮਾਨ ਸਮੇਂ ਦੇ ਅੱਲੜ ਉਮਰ ਦੇ ਲਏ ਗਲਤ ਫੈਸਲਿਆਂ ਤੋਂ ਪਰਦਾ ਚੁਕਦੀ ਹੈ। ਸਿਰ ਦਾ ਸਾਂਈ ਕਹਾਣੀ ਵਿੱਚ ਔਰਤ  ਪਾਤਰਾਂ ਆਪਣੇ ਜੀਵਨ ਸਾਥੀਆਂ ਨੂੰ ਬੇਵਫਾਈਆਂ ਕਰਨ ਤੋਂ ਬਾਅਦ ਵੀ ਸਾਰੀ ਜਿੰਦਗੀ ਮੁੜ ਆਉਣ ਦੀਆਂ ਉਡੀਕਾਂ ਕਰਦੀਆਂ ਹਨ ਅਤੇ ਮੁੜ ਆਉਣ ਤੇ ਮਾਫ ਕਰਦੀਆਂ ਦਿਖਾਈ ਦਿੰਦੀਆਂ ਹਨ ਜੋ ਇਸਤਰੀ ਜਾਤੀ ਦੇ ਵੱਡੇ ਦਿਲ ਦੀ ਗਵਾਹੀ ਹੈ। ਦੋ ਰੋਟੀਆਂ ਕਹਾਣੀ ਵਿੱਚ ਸੱਸ ਦੁਆਰਾ ਜੋਬਨ ਉਮਰੇ ਸਤਾਈ ਜੀਤੀ ਬਜੁਰਗ ਸੱਸ ਨੂੰ ਉਸਦੇ ਜਿੰਦਗੀ ਦੇ ਆਖਰੀ ਪਹਿਰ ਵਿੱਚ ਮਾਫ ਕਰ ਦਿੰਦੀ ਹੈ। ਇਸ ਕਹਿਰਵਾਨ ਸੱਸ ਨੂੰ ਜਿਸ ਤਰਾਂ ਦੋ ਰੋਟੀਆਂ ਦੇਣ ਵਿੱਚ ਜੋ ਇਨਸਾਨੀਅਤ ਸਤਾਈ ਹੋਈ ਜੀਤੀ ਦਿਖਾਉਂਦੀ ਹੈ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਪਾਠਕ ਨੂੰ ਕਿ ਮਾਫ ਕਰ ਦੇਣਾਂ ਹੀ ਵੱਡਾ ਗੁਣ ਹੈ। ਜਨਮ ਪੱਤਰੀ ਅਤੇ ਵਿਆਹ ਨਾਂ ਦੀ ਕਹਾਣੀ ਵਿੱਚ ਅਖੌਤੀ ਧਾਰਮਿਕ ਵਿਸਵਾਸਾਂ ਸਹਾਰੇ ਜੋੜੇ ਰਿਸਤੇ ਹਕੀਕਤਾਂ ਦੀ ਮਾਰ ਨਾਲ ਅਸਫਲ ਹੁੰਦੇ ਦਿਖਾਏ ਗਏ ਹਨ ਵਰਤਮਾਨ ਸਮੇਂ ਦੀਆਂ ਲੋੜਾ ਅਨੁਸਾਰ ਵਿਗਿਆਨਕ ਸੂਝਬੂਝ ਵਿੱਚੋਂ ਰਿਸਤਿਆਂ ਦੀ ਨੀਂਹ ਰੱਖਣ ਦੀ ਪਰੇਰਨਾਂ ਦਿੰਦੀ ਹੈ। ਇਸ ਤਰਾਂ ਹੀ ਇਸ ਕਿਤਾਬ ਦੀ ਹਰ ਕਹਾਣੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਅਤੇ ਇਹੋ ਲੇਖਿਕਾ ਦੀ ਕਲਮ ਦੀ ਸਫਲਤਾ ਹੈ।
       ਪਿੱਛਲੇ ਦਿਨੀ ਪਟਿਆਲੇ ਡਾਕਟਰ ਧਰਮਵੀਰ ਗਾਂਧੀ ਜੀ ਦੇ ਘਰ ਜਾਣ ਸਮੇਂ ਇਸ ਲੇਖਕਾ ਦੀਆਂ ਤਿੰਨ ਕਿਤਾਬਾਂ ਪਰਾਪਤ ਹੋਈਆਂ ਸਨ ਜਿਸ ਵਿੱਚ ਦੂਸਰੀਆਂ ਦੋ ਕਿਤਾਬਾਂ ਜੋ ਬੱਚਿਆ ਲਈ ਬਾਲ ਸਾਹਿੱਤ ਦੇ ਰੂਪ ਵਿੱਚ ਕਵਿਤਾਵਾਂ ਦੀਆਂ ਹਨ ਜਿੰਹਨਾਂ ਵਿੱਚ ਸਤਰੰਗੀ ਪੀਂਘ ਅਤੇ  ਮਾਂ ਮੈ ਵੀ ਹੁਣ ਪੜਨ ਸਕੂਲੇ ਜਾਵਾਂਗੀ ਸਨ । ਇਸ ਤੋਂ ਪਤਾ ਲੱਗਦਾ ਹੈ ਕਿ ਲੇਖਕਾ ਨੇ ਬਾਲ ਸਾਹਿੱਤ ਤੇ ਵੀ ਕਵਿਤਾ ਰੂਪ ਵਿੱਚ ਦੋ ਕਿਤਾਬਾਂ ਲਿਖਕੇ ਬਾਲ ਸਾਹਿੱਤ ਨੂੰ ਵੀ ਚੰਗਾ ਯੋਗਦਾਨ ਪਾਇਆ ਹੈ। ਬਾਲ ਸਾਹਿੱਤ ਦੀਆਂ ਦੋਨਾਂ ਕਿਤਾਬਾਂ ਵਿੱਚ ਇਹਨਾਂ ਦੀ ਸਕੂਲ ਪੜਦੀ ਬੇਟੀ ਨੇ ਕਵਿਤਾਵਾਂ ਨਾਲ ਮਿਲਦੇ ਜੁਲਦੇ ਬਹੁਤ ਹੀ ਵਧੀਆ ਜੋ ਰੇਖਾ ਚਿੱਤਰ ਜਾਂ ਸਕੈਚ ਬਣਾਏ ਹਨ ਵੀ ਇੰਹਨਾਂ ਦੀ ਬੇਟੀ ਮੁਸਕਾਨ ਰਿਸੀ ਦੇ ਜਨਮ ਜਾਤ ਕਲਾ ਦੇ ਇਸ ਗੁਣ ਦੀ ਗਵਾਹੀ ਪਾਉਂਦੇ ਹਨ। ਸਹਿਰੀ ਵਾਤਾਵਰਣ ਵਿੱਚ ਰਹਿ ਰਹੀ ਲੇਖਿਕਾ ਦੀ ਲਿਖਣ ਸੈਲੀ ਵਿੱਚ ਪੇਡੂੰ ਪੰਜਾਬੀ ਸਭਿਆਚਾਰ ਜਿਆਦਾ ਭਾਰੂ ਹੈ ਜੋ ਪੰਜਾਬੀਅਤ ਦੀ ਜਿੰਦ ਜਾਨ ਹੈ। ਸਰੀਰਕ ,ਮਾਨਸਿਕ ਅਤੇ ਪਰੀਵਾਰਕ ਦੁੱਖਾਂ ਵਿੱਚ ਵਿਚਰਦੀ ਲੇਖਿਕਾ ਸੁਧਾ ਸਰਮਾਂ ਤੋਂ ਪੰਜਾਬੀ ਸਾਹਿੱਤ ਨੂੰ ਹੋਰ ਵੀ ਆਸਾਂ ਬਣੀਆਂ ਰਹਿਣਗੀਆਂ। ਨਵਰੰਗ ਪਬਲੀਕੇਸ਼ਨ ਸਮਾਣਾ ਵੱਲੋਂ ਛਾਪੀਆਂ ਗਈਆਂ ਇਹ ਕਿਤਾਬਾਂ ਵੀ ਉਤਸਾਹ ਜਨਕ ਵਰਤਾਰਾ ਹੈ , ਲੇਖਿਕਾ ਅਤੇ ਪਬਲਿਸ਼ਰ ਵਧਾਈ ਦੇ ਪਾਤਰ ਹਨ ਪੰਜਾਬੀ ਸਾਹਿੱਤ ਜਗਤ ਨੂੰ ਇਹ ਕਿਤਾਬਾਂ ਦੇਣ ਲਈ।
 

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :668
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ