ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਿਲ ਦਾ ਹਾਲ

ਲੱਖਾਂ ਗਮ ਸੀਨੇ ਦੇ ਵਿਚ ਦਬਾਏ ਰੱਖ
ਇਕਲਾ ਭਾਵੇ ਬੈਠ ਰੋਈ, ਮਹਿਫਲ ਵਿਚ ਹੱਸਿਆ ।

ਲੋੜ ਨਹੀਂ ਕਿਸੇ ਤੇ ਇਸਾਨ ਕਰਨ ਦੀ
ਮਾਰੂਥਲ ਤੇ ਸਮੁੰਦਰਾਂ ਤੇ ਇਕੋਂ ਜਿਹਾ ਵਰਿਆ ਕਰ ।

ਜ਼ਿਦੰਗੀ ਹੈ ਤਾਂ ਮੌਤ ਵੀ ਆਉਣੀ ਹੈ ਲਾਜ਼ਮੀ
ਹੱਸਿਆ ਕਰ, ਭਾਵੇ ਰੋਇਆ ਕਰ
ਮਰ ਮਰ ਕੇ ਵੀ ਜਿਉਇਆ ਕਰ ।

ਤ੍ਰਿਸ਼ੂਲਾਂ ਤੇ ਤਲਵਾਰਾਂ ਨਾਲ ਰੱਖ ਦੋਸਤੀ
ਅਮਨ ਸ਼ਾਂਤੀ ਦੇ ਨਾਰੇ ਵੀ ਲਾਇਆ ਕਰ ।

ਮਨ ਜੋ ਕਹੇ ਉਹੀ ਕਰ
ਪਰ ਹੁਕਮ ਅੱਗੇ ਵੀ ਸਿਰ ਝੁਕਾਇਆ ਕਰ ।

ਭਾਵੇਂ ਝੂਠ, ਫਰੇਬ, ਥੋਖਾ ਕਰਕੇ ਹੋ ਕਾਮਯਾਬ
ਪਰ ਦੂਜਿਆ ਨੂੰ ਸਬਕ ਇਮਾਨਦਾਰੀ ਦਾ ਸਿਖਾਇਆ ਕਰ।

ਕਿਸੇ ਨੇ ਨਹੀਂ ਹੋਣਾ ਤੇਰਾ ਆਪਣਾ 'ਗੁਰਸੇਵਕ'
ਹਰ ਇਕ ਨੂੰ ਨਾ ਦਿਲ ਦਾ ਹਾਲ ਸੁਣਾਇਆ ਕਰ ।

ਲੇਖਕ : ਗੁਰਸੇਵਕ 'ਚੁੱਘੇ ਖੁਰਦ' ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :696

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ