ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪ੍ਰਚਾਰ ਜੋਰਾਂ ਤੇ ਹੈ !

ਮੈਂ ਬਹੁਤ ਖੁਸ਼ ਹਾਂ ! ਜਿੱਥੇ ਜਾ ਰਿਹਾ ਹਾਂ ਅੱਜ ਕਲ, ਸਭ ਪਾਸੇ ਗੁਰਮਤ ਸਮਾਗਮ, ਕੀਰਤਨ ਦਰਬਾਰ, ਗਿਆਨ, ਧਰਮ ਚੇਤਨਾ, ਅੰਮ੍ਰਿਤ ਛੱਕੋ - ਸਿੰਘ ਸਜੋ ਆਦਿ ਦਾ ਪ੍ਰਚਾਰ ਜੋਰਾਂ ਤੇ ਹੈ ! (ਹਰਜੀਤ ਸਿੰਘ ਨੇ ਕਿਹਾ)

ਹਾਂ ! ਮੈਂ ਵੀ ਸੁਣਿਆ ਹੈ ਕਿ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣ ਵਾਲੀਆਂ ਹਨ ! (ਕੁਲਜੀਤ ਸਿੰਘ ਨੇ ਜਵਾਬ ਦਿੱਤਾ)

ਯਾਰ ! ਮੈਂ ਕੀ ਕਿਹਾ ਤੇ ਤੁਸੀਂ ਕੀ ਜਵਾਬ ਦਿੱਤਾ ਭਲਾ ?

ਕੁਲਜੀਤ ਸਿੰਘ : ਮੈਂ ਤੁਹਾਡੀ ਗੱਲ ਦਾ ਜਵਾਬ ਹੀ ਦਿੱਤਾ ਹੈ ਕਿਓਂਕਿ ਚੋਣਾਂ ਦੀ ਮੁਨਾਦੀ ਤੋਂ ਪਹਿਲਾਂ ਤਾਂ ਇਹ ਸਭ ਪ੍ਰਚਾਰ ਘੁੱਕ ਸੁੱਤਾ ਪਿਆ ਸੀ ! ਅਚਾਨਕ ਹੀ ਗੁਰ ਦੀ ਯਾਦ ਕਿਵੇਂ ਚੇਤੇ ਆ ਗਈ ? ਇਹ ਸਭ ਖੇਖਣ ਸਿਰਫ ਚੋਣਾਂ ਦੇ ਦੌਰਾਨ ਹੀ ਦਿਸਦੇ ਹਨ ਵਰਨਾ ਕਿਸਨੂੰ ਚਿੰਤਾ ਹੈ ਧਰਮ ਦੀ ! ਚਾਰ ਸਾਲਾਂ ਤੋਂ ਆਪਣੀਆਂ ਗੁਫਾਵਾਂ ਵਿੱਚ ਮਨਮਤ ਨੂੰ ਜੱਫੇ ਪਾ ਕੇ ਸੁੱਤੇ ਇਹ ਜਾਨਵਰ ਨੀਂਦ ਤੋਂ ਜਾਗਣਾ ਸ਼ੁਰੂ ਕਰ ਚੁੱਕੇ ਹਨ ਤੇ ਵੇਖਣਾ ਕਿਵੇਂ ਬਿਨ ਮੌਸਮ ਬਰਸਾਤ ਵਾਂਗ ਇਹ ਮਨਮਤੀ ਗਰਜਣਗੇ ਤੇ ਇੱਕ ਦੂਜੇ ਤੇ ਵਰਨਗੇ !

ਹਰਜੀਤ ਸਿੰਘ : ਹਾਂ, ਸ਼ਾਇਦ ਤੁਸੀਂ ਠੀਕ ਆਖ ਰਹੇ ਹੋ ਕਿਓਂਕਿ ਕੁਝ ਦਿਨਾਂ ਤੋਂ ਸਿਆਸਤ ਦੇ ਸ਼ਿਕਾਰੀ ਵੀ ਜਨਤਾ ਦੇ ਜੰਗਲ ਵਿੱਚ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ ! ਜਿਨ੍ਹਾਂ ਸਿਆਸੀਆਂ ਦੀਆਂ ਫੋਟੂਆਂ ਤੇ ਹਾਰ ਪੈਣੇ ਚਾਹੀਦੇ ਹਨ ਓਹ ਗਲਾਂ ਵਿੱਚ ਹਾਰ ਪੁਆਏ ਘੁੰਮ ਰਹੇ ਹਨ ! ਆਪਣੀ ਪਾਰਟੀ ਵਿੱਚ ਹੀ ਆਪਣੀ ਜੈ ਜੈ ਕਾਰ ਸੁਣ ਕੇ ਕੁੱਪਾ ਹੋਣ ਵਾਲੇ ਵਾਕਈ ਹੀ ਪੰਥਦਰਦੀ ਸੇਵਕ ਹਨ ! ਕੋਈ ਧੋਣ ਚੁੱਕ ਕੇ ਵੋਟਾਂ ਮੰਗ ਰਿਹਾ ਹੈ ਤੇ ਕੋਈ ਧੋਣ ਸੁੱਟ ਕੇ ... ਪਰ ਆਮ ਜਨਤਾ ਨੂੰ ਕੀ ਹੈ .... ਜੋ ਧਰਮ ਦੇ ਨਾਮ ਤੇ ਜਿਆਦਾ ਜਜਬਾਤੀ ਕਰ ਦੇਵੇਗਾ, ਵੋਟ ਉਸਨੂੰ ਹੀ ਪੈਣਗੇ !

ਕੁਲਜੀਤ ਸਿੰਘ : ਧੰਨ ਜਨਤਾ ਰੱਬ ਵਰਗੀ ਹੈ ਇਨ੍ਹਾਂ ਸਿਆਸੀਆਂ ਲਈ, ਜਦੋਂ ਤਕ ਕੰਮ ਹੈ ਤਾਂ ਤਕ ਵਾਹਿਗੁਰੂ ਵਾਹਿਗੁਰੂ ਤੇ ਕੰਮ ਹੁੰਦੇ ਹੀ ਕੌਣ ਤੂੰ - ਕੌਣ ਤੂੰ ? ਚੱਲ ਛੱਡ ! ਕਿਸੀ ਬਹਾਨੇ ਹੀ ਸਹੀ, ਕੁਝ ਮਹੀਨੇ ਲਈ ਧਰਮ ਪ੍ਰਚਾਰ ਤੇ ਹੋਵੇਗਾ !

ਧਰਮ ਪ੍ਰਚਾਰ ਹੋਵੇ ਭਾਵੇਂ ਨਾ ਹੋਵੇ ਪਰ ਚੋਣਾਂ ਵਿੱਚ ਵੰਡਣ ਲਈ ਟੀ.ਵੀ., ਵਾਸ਼ਿੰਗ ਮਸ਼ੀਨ, ਮੋਟਰਸਾਈਕਲ, ਸ਼ਰਾਬ, ਮੁਰਗਾ, ਪੈਸਾ ਆਦਿ ਦਾ ਅਧਰਮ ਪ੍ਰਚਾਰ ਜਰੂਰ ਜਿਆਦਾ ਹੋਵੇਗਾ ! ਤੂਫਾਨ ਵਿੱਚ ਲਹਿਰਾਂ ਸਭ ਕੁਝ ਰੋੜ ਦਿੰਦਿਆਂ ਹਨ, ਤੇ ਤੂਫ਼ਾਨ ਜਿੰਦਗੀ ਘੱਟ ਤੇ ਬਰਬਾਦੀ ਜਿਆਦਾ ਲਿਆਂਦਾ ਹੈ ! (ਹਰਜੀਤ ਸਿੰਘ ਨੇ ਗੱਲ ਮੁਕਾਈ)

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :665
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ