ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਿਉਂ ਮਨਾਇਆ ਜਾਂਦਾ ਹੈ ਵੈਲਨਟਾਇਨ ਡੇ 

14 ਫਰਵਰੀ ਨੂੰ ਮਨਾਏ ਜਾਣ ਵਾਲੇ ਦਿਨ ਨੂੰ ਵੈਲਨਟਾਇਨ ਡੇ ਭਾਵ ਪਿਆਰ ਦਾ ਦਿਨ ਕਿਹਾ ਜਾਂਦਾ ਹੈ।ਇਸ ਦਿਨ ਪ੍ਰੇਮੀ ਤੇ ਪ੍ਰੇਮੀਕਾ ਆਪਣੇ ਪਿਆਰ ਦਾ ਇਜ਼ਹਾਰ ਕਾਰਡ,ਫੁੱਲ,ਜਾਂ ਚਾਕਲੇਟ ਦੇ ਕੇ ਕਰਦੇ ਹਨ।ਇਹ ਪੱਛਮੀ ਸੱਭਿਅੱਤਾ ਦਾ ਅਹਿਮ ਤਿਉਹਾਰ ਹੈ ਜੋ ਕਿ ਅੱਜਕਲ ਗਲੋਬਲ ਫੇੈਸਟੀਬਲ ਬਣ ਚੁੱਕਾ ਹੈ।ਭਾਰਤ ਵਿੱਚ ਇਸ ਦਿਨ ਸ਼ਹਿਰਾਂ ਵਿੱਚ ਕਾਫੀ ਰੋਣਕ ਦੇਖਣ ਨੂੰ ਮਿਲਦੀ ਹੈ।ਦੁਕਾਨਾਂ ਹੋਟਲਾਂ ਨੂੰ ਕਾਫੀ ਸਿਜਾਇਆ ਜਾਂਦਾ ਹੈ।ਇਸ ਦਿਨ ਫੁੱਲ਼ਾਂ ਤੇ ਚਾਕਲੇਟਾਂ ਦੀ ਕਾਫੀ ਵਿਕਰੀ ਹੁੰਦੀ ਹੈ ਜਪਾਨ,ਯੁਕਰੇਨ ਵਿੱਚ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੇ।ਪਿਆਰ ਦੀ ਕੋਈ ਭਾਸ਼ਾ ਜਾਂ ਪਰਿਭਾਸ਼ਾ ਨਹੀ ਹੁੰਦੀ। ਅਤੇ ਨਾ ਹੀ ਪਿਆਰ ਦਾ ਕੋਈ ਦਿਨ ਹੰਦਾ ਹੈ।ਪਰ ਫਿਰ ਵੀ 14 ਫਰਵਰੀ ਨੂੰ ਵੈਲਨਟਾਇਨ ਡੇ ਭਾਵ ਪਿਆਰ ਦੇ ਦਿਵਸ ਵਜੋਂ ਕਿਉਂ ਮਨਾਉਦੇ ਹਨ। ਕੀ ਹੈ ਇਸ ਪਿਛੇ ਇਤਿਹਾਸ ਆਓ ਜਾਣਿਏ।
ਵੇੈਲਨਟਾਇਨ ਡੇ ਪਿਛੇ ਅੱਲਗ ਅੱੱੱੱੱੱੱਲਗ ਕਹਾਣੀਆਂ ਜੁੜੀਆ ਹੋਈਆਂ ਹੈ।ਹਰੇਕ ਇਤਿਹਾਸਕਾਰ ਦੀ ਵੈਲਨਟਾਇਨ ਡੇ ਪਿੱਛੇ ਆਪਣੀ ਅੱਲਗ ਰਾਏ ਤੇ ਕਹਾਣੀ ਹੈ। ਜੋ ਸਭ ਤੋਂ ਵੱਧ ਮਹੱਤਵਪੂਰਨ ਕਹਾਣੀ ਹੈ।ਉਹ ਹੈ ਤੀਜੀ ਸਦੀ ਦੇ ਰੋਮਨ ਦੇਸ਼ ਦੀ ਜਿਸ ਦਾ ਬਾਦਸ਼ਾਹ ਕਿਉਡਸ-2 ਸੀ। ਜਿਸ ਨੇ ਬਹੁਤ ਲੜਾਈਆ ਲੜੀਆਂ ਉਸ ਨੇ ਆਪਣੇ ਬੰਦਿਆਂ ਦੀ ਇਕ ਐਸੀ ਫੋਜ ਬਣਾਈ ਜਿਸ ਵਿੱਚ ਫੋਜੀ ਨੂੰ ਵਿਆਹ ਕਰਵਾਉਣ ਦੀ ਇਜਾਜਤ ਨਹੀ ਸੀ।ਉਸ ਫੋਜੀ ਨੂੰ ਔਰਤ ਤੇ ਪਰਿਵਾਰ ਕੋਲੋ ਦੂਰ ਰੱਖਿਆ ਜਾਂਦਾ ਸੀ। ਕਿਉਕਿ ਕਿਉਡਸ-2 ਦਾ ਮੰਨਣਾ ਸੀ ਜੇਕਰ ਫੋਜੀ ਅਣਵਿਆਹੇ ਰਹਿਣਗੇ ਅਤੇ ਆਪਣੇ ਪਰਿਵਾਰ ਦੀਆ ਜਿਮੇਵਾਰੀਆ ਤੋਂ ਦੂਰ ਰਹਿਣਗੇ ਤਾ ਫੋਜੀ ਵਧੀਆ ਲੜਾਈ ਲੜ ਸਕਣਗੇ। ਅਤੇ ਜਿਤ ਹਮੇਸ਼ਾ ਮੇਰੀ ਹੋਵੇਗੀ।ਪਰ ਉਸ ਦੇ ਇਸ ਹੁਕਮ ਤੋਂ ਸੈਂਟ ਵੈਲਨਟਾਇਨ ਨੇ ਨਰਾਜਗੀ ਜਿਤਾਈ। ਤੇ ਸੇੈਂਟ ਵੈਲਨਟਾਇਨ ਨੇ ਫੋਜੀਆਂ ਦੇ ਵਿਆਹ ਕਰਵਾਉਣੇ ਸ਼ੂਰੁ ਕਰ ਦਿੱਤੇ। ਜਦੋਂ ਇਸ ਗਲ ਦਾ ਪਤਾ ਬਾਦਸ਼ਾਹ ਨੂੰ ਲੱਗਾ ਤਾਂ ਉਸ ਨੇ ਵੈਲਨਟਾਇਨ ਨੂੰ ਜੇਲ ਵਿੱਚ ਬੰਦ ਕਰ ਦਿੱਤਾ।ਤੇ ਉਸ ਨੂੰ ਇਸ ਕੰਮ ਬਦਲੇ 14 ਫਰਵਰੀ 270 ਏ.ਡੀ. ਨੂੰ ਮੌਤ ਦੀ ਸਜਾ ਸੁਣਾ ਦਿੱਤੀ।ਜੇਲ ਵਿੱਚ ਬੰਦ ਵੈਲਨਟਾਇਨ  ਨੂੰ ਜੇਲਰ ਦੀ ਲੜਕੀ ਨਾਲ ਪਿਆਰ ਹੋ ਗਿਆ।ਅਤੇ ਉਸ ਨੇ ਅਪਣੇ ਪਿਆਰ ਦਾ ਇਜ਼ਹਾਰ 14 ਫਰਵਰੀ ਨੂੰ ਮੌਤ ਤੌਂ ਪਹਿਲ਼ਾਂ ਕੀਤਾ।ਅਤੇ ਦੁਨੀਆਂ ਨੂੰ  ਅਪਸੀ ਮਿਲਵਰਤਨ ਅਤੈ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੱਤਾ।ਅੱਜ ਸਾਰੇ ਰੋਮ ਵਾਸੀ ਵੈਲਨਟਾਇਨ ਨੂੰ ਗੁਲਾਬ ਦੇ ਫੁੱਲ਼ ਚੜਾ੍ਹ ਕੇ ਸ਼ਰਦੇ  ਭੇਟ ਕਰਦੇ ਹਨ।ਅਤੇ ਉਸ ਦੇ ਪਿਆਰ ਨੂੰ ਹਮੇਸ਼ਾ ਲਈ ਜਿਉਦਾਂ ਰੱਖਣ ਦਾ ਸੁਨੇਹਾ ਦਿੰਦੇ ਹਨ।ਇਹੀ ਕਾਰਨ ਹੈ ਕਿ ਅੱਜ ਸਾਰੇ ਦੇਸ਼ ਵਾਸੀ ਸੈਟ ਵੈਲਨਟਾਇਨ ਨੂੰ ਫੁੱਲ ਭੇਟ ਕਰਕੇ ਵੈਲਨਟਾਇਨ ਡੇ ਮਨਾਉਦੇ ਹਨ।ਅਤੇ ਪਿਆਰ ਨੂੰ ਹਮੇੈਸ਼ਾ ਲਈ ਲੋਕਾਂ ਦੇ ਦਿਲਾਂ ਵਿੱਚ ਕਾਇਮ ਰੱਖਣ           ਦਾ ਪ੍ਰਣ ਕਰਦੇ ਹਨ।                           

                                                                                                     
   

ਲੇਖਕ : ਹਰਭਜਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 4
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :350

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ