ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਧਰਮੀ ਪ੍ਰਚਾਰਕ

ਧਰਮੀ ਪ੍ਰਚਾਰਕ ਹੋ ਤੁਸੀਂ
ਸਮਾਜ ਸੁਧਾਰਕ ਹੋ ਜਾਓ

ਮਜ਼ਹਬਾਂ ਦੇ ਭੁੱਲ ਪਾੜੇ 
ਮੁਹੱਬਤੀ ਬੀਜ ਬੋ ਜਾਓ

ਕੰਡਿਆਲੀ ਨਫ਼ਰਤ ਛੱਡ
ਕਲੀਆਂ ਵਿੱਚ ਖੋ ਜਾਓ

ਦੁਨੀਆਂ ਦੇ ਬਣ ਦਰਦੀ
ਹੰਝੂ ਬਣ ਤੁਸੀਂ ਚੋ ਜਾਓ

ਕਿਰਤੀ ਦਾ ਵਜ਼ਨ ਘਟੇ
ਰਲ ਮਿਲ ਕੇ ਢੋ ਜਾਓ

ਜੱਗ ਸੁਖ ਦੀ ਨੀਂਦ ਸੋਵੇ
ਤੁਸੀਂ ਦੋ ਪਲ ਸੋ ਜਾਓ

ਗੁਨਾਹਗਾਰੀ ਦਾਗ ਮਿਟੇ 
ਮੁੜ ਜੰਮਣ ਨਾਂ ਧੋ ਜਾਓ

ਸੱਚ ਜੱਗ ਤੋਂ ਨਾਂ ਵਿਸਰੇ
ਤੁਸੀ ਖੁਦ ਭਾਵੇਂ ਮੋ ਜਾਓ

ਗੀਤ ਪਿਆਰ ਭਰੇ ਗਾ ਕੇ
ਬਿੰਦਰਾ ਦਿਲ ਛੋਹ ਜਾਓ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :438
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ