ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅੱਗ

ਲਾਸ਼ ਮੇਰੀ ਤੇ ਨੱਚਣ ਵਾਲੀਏ ਅੱਗੇ ਨੀ
ਹਿਜਰਾਂ ਵਾਲੀ ਤੈਨੂੰ ਵੀ ਅੱਗ ਲੱਗੇ ਨੀ

ਸੇਕ ਦੋਜ਼ਖੀ ਲਪਟਾਂ ਛੂਵਣ ਅੰਬਰਾਂ ਨੂੰ
ਸਾਡੇ ਹਿੱਕ ਤੇ ਹਰਖੀ ਦਰਿਆ ਵੱਗੇ ਨੀ

ਖਾਕ ਹੋ ਗਏ ਤੈਨੂੰ  ਗਲ ਨਾਲ ਲਾ ਬੈਠੇ
ਸੀਲੀ ਲੱਕਡ਼  ਵਾਂਗੂ ਤਨ ਮਨ ਮੱਘੇ ਨੀ

ਰੋਸ਼ਨ ਕਿ  ਕਰਨਾਂ ਏਂ ਮੌਮੀ ਬੱਤੀਆਂ ਨੇ
ਕਬਰੀਂ ਦੀਵਾ  ਭਾਂਬੜ ਬਣ ਕੇ ਜੱਗੇ ਨੀ

ਲੁੱਟਣ ਵਾਲੇ  ਲੁਟਦੇ ਗੁਪ ਹਨੇਰਿਆਂ ਚ
ਇਸ਼ਕੇ ਤੇਰੇ ਸਿਖਰ  ਦੁਪਿਹਰੇ ਠੱਗੇ ਨੀ

ਕਿਝ  ਸੁਲਝਾਵਾਂ  ਤੇਰੇ  ਵਿੱਖਰੇ ਪੇਚਾਂ ਨੂੰ
ਲਾਲ ਦੁਪਟੇ  ਵਿੱਚ  ਉਲਜੀਏ ਪੱਗੇ ਨੀ

ਬਿੰਦਰਾ ਮਿਟੀ ਹੋਈ ਹੁਸ਼ਨੀ ਜਿਸਮਾਂ ਦੀ
ਅਾਖਰ  ਕੱਲਰੀ  ਚਾਦੀ ਵਾਂਗੂ ਦੱਘੇ ਨੀ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :350
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ