ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅੱਖਰਾਂ ਦਾ ਹੇਰ ਫੇਰ

ਅੱਜ ਬੜਾ ਦੁੱਖ ਹੋਇਆ ਜਦ ਇੱਕ ਪੱਗ ਵਾਲੇ ਨੂੰ ਕਬਰਾਂ ਮੂਹਰੇ ਨੱਕ ਰਗੜਦਿਆਂ ਵੇਖਿਆ ਹਾਲਾਂਕਿ ਰੋਜ਼ਾਨਾ ਅੰਮ੍ਰਿਤ ਵੇਲੇ ਓਹ ਸ਼ਖਸ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹਾਜ਼ਰੀ ਭਰਦਾ ਹੈ ਸੇਵਾ ਵੀ ਕਰਦਾ ਹੈ ! (ਮਨਮੀਤ ਸਿੰਘ ਸਿੱਖੀ ਦੇ ਡਿਗ ਰਹੇ ਮਿਆਰ ਤੇ ਦੁਖੀ ਸੀ)ਦੋਹਾਂ ਗੱਲਾਂ ਵਿੱਚ ਕੋਈ ਫ਼ਰਕ ਨਹੀਂ ਬਸ ਅੱਖਰਾਂ ਦਾ ਹੇਰ ਫੇਰ ਹੈ ! (ਬਲਜੀਤ ਸਿੰਘ ਨੇ ਕਿਹਾ)

ਮਨਮੀਤ ਸਿੰਘ : ਯਾਰ ! ਹੋਸ਼ ਦੀ ਗੱਲ ਕਰ ! ਕਿੱਥੇ ਸ਼ਹੀਦੀ ਅਸਥਾਨ ਤੇ ਕਿੱਥੇ ਕਬਰਾਂ ? ਤੂੰ ਪਾਗਲ ਹੋ ਗਿਆਂ ਹੈ ! ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਮਹਿਮਾਂ ਅਪਾਰ ਹੈ ! ਸ਼ਹੀਦੀ ਜੋਤ ਜਲਦੀ ਹੈ ਐਥੇ ਤੇ ਲੱਖਾਂ ਸੰਗਤਾਂ ਇਸ ਜੋਤ ਵਿੱਚ ਘਿਓ ਪਾ ਕੇ ਮੰਨਤਾਂ ਮੰਗਦਿਆਂ ਹਨ ਤੇ ਬਹੁਤੇ ਤਾਂ ਇਹ ਪਵਿੱਤਰ ਘਿਓ ਲੈ ਕੇ ਆਪਣੇ ਘਰਾਂ ਨੂੰ ਲੈ ਜਾਂਦੇ ਹਨ ਤੇ ਆਪਣੇ ਘਰਾਂ ਵਿੱਚ ਇਸ ਘਿਓ ਦੀ ਜੋਤ ਜਗਾਉਂਦੇ ਹਨ ! ਕਬਰਾਂ ਵਿੱਚ ਕੀ ਰੱਖਿਆ ਹੈ ? ਤੇ ਕਬਰਾਂ ਨੇ ਸਾਨੂੰ ਕੀ ਦੇਣਾ ਹੈ, ਸਾਨੂੰ ਤਾਂ ਸਹੀਦੀ ਅਸਥਾਨ ਤੋਂ ਬਕਸ਼ਿਸ਼ ਮਿਲੀ ਹੈ ਤੇ ਵੱਡੇ ਕਹਿੰਦੇ ਹਨ ਕੀ ਅੰਮ੍ਰਿਤਸਰ ਜਾ ਕੇ ਜੇਕਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸ਼ਥਾਨ ਤੇ ਨਹੀਂ ਗਏ ਤਾਂ ਦਰਬਾਰ ਸਾਹਿਬ ਦੀ ਯਾਤਰਾ ਸਫਲ ਨਹੀਂ ਮੰਨੀ ਜਾਂਦੀ !

ਬਲਜੀਤ ਸਿੰਘ (ਮੱਥੇ ਤੇ ਹੱਥ ਮਾਰ ਕੇ) : ਗੁਰਬਾਣੀ ਨਾਲ ਜੁੜਨ ਦੀ ਥਾਂ ਜਦੋਂ ਅਸੀਂ ਮਨੁੱਖ ਨਾਲ ਜੁੜਦੇ ਹਾਂ ਤਾਂ ਫਿਰ ਇਹ ਗਿਰਾਵਟ ਵਧਦੇ ਵਧਦੇ ਕਬਰਾਂ, ਮੂਰਤੀਆਂ ਜਾਂ ਜੋਤਾਂ ਤਕ ਪੁੱਜਦੇ ਸਮਾਂ ਨਹੀਂ ਲਗਦਾ ! ਬਾਬਾ ਦੀਪ ਸਿੰਘ ਜੀ ਅੱਤੇ ਹੋਰ ਸ਼ਹੀਦ ਸਿੱਖਾਂ ਲਈ ਸਤਿਕਾਰ ਯੋਗ ਹਨ ਤੇ ਰਹਿੰਦੀ ਦੁਨਿਆ ਤਕ ਰਹਿਣਗੇ, ਪਰ ਗੁਰੂ ਸਾਹਿਬ ਨੇ ਸਾਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਦੇ ਲੜ ਲਾਇਆ ਹੈ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰਖਣ ਦਾ ਹੁਕਮ ਹੈ ! ਗੁਰੂ ਸਾਹਿਬਾਨ ਨੂੰ ਵੀ ਦੇਵਤਿਆ ਵਾਂਗ ਪੂਜਣਾ ਮਨਮਤ ਹੈ ! ਵੈਸੇ ਵੀ ਜੋਤਾਂ ਦੀ ਸਿੱਖ ਧਰਮ ਵਿੱਚ ਕੋਈ ਮਾਨਤਾ ਨਹੀਂ , ਇਹ ਤਾਂ ਵੇਖਾ ਵੇਖੀ ਅਨਮਤੀ ਧਰਮ ਤੋਂ ਆਇਆ ਹੈ ! (ਬਲਜੀਤ ਸਿੰਘ ਨੇ ਉਸਨੂੰ ਸਮਝਾਇਆ)

ਕੀ ਬੰਦ ਕਰ ਦਵਾਂ ਓਥੇ ਜਾਣਾ ? ਤੇਰੀ ਆਤਮਾ ਨੂੰ ਸੁੱਖ ਮਿਲ ਜਾਵੇਗਾ ਫਿਰ ? (ਮਨਮੀਤ ਸਿੰਘ ਨੇ ਪੁਛਿਆ)

ਵੀਰ ! ਜੰਮ ਜੰਮ ਜਾਓ ! ਪਰ ਦੇਵਤਾ ਸਮਝ ਕੇ ਜਾਂ ਪਦਾਰਥਾਂ ਦੀ ਪੂਰਤੀ ਦਾ ਸਾਧਨ ਸਮਝ ਕੇ ਨਹੀਂ ਬਲਕਿ ਪਰਮਾਰਥ ਦੀ ਰਾਹ ਤੇ ਚਲਦਿਆਂ ਜਾਓ ! ਗੁਰੂ ਗੁਰੂ ਕਰਦੇ ਜਾਓ, ਗੁਰਬਾਣੀ ਨੂੰ ਸਮਝਣ ਜਾਓ, ਸਤਸੰਗ ਕਰਨ ਜਾਓ, ਧਰਮ ਅਤੇ ਸਦਾਚਾਰ ਸਿੱਖਣ ਜਾਓ ! ਅੰਧਵਿਸ਼ਵਾਸਾਂ ਅਤੇ ਮਨਮਤਾਂ ਤੇ ਨਾ ਜਾਓ, ਗੁਰੂ ਦੀ ਮੱਤ ਅਪਣਾਓ !

ਲੇਖਕ : ਬਲਵਿੰਦਰ ਸਿੰਘ ਬਾਈਸਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :603
ਲੇਖਕ ਬਾਰੇ
ਲੇਖਕ ਜੀ ਕਹਿੰਦੇ ਨੇ ਕਲਮ ਦੀ ਜੰਗ ਜਾਰੀ ਹੈ ! ਲਿਖਣ ਵੇਲੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕਿਸੀ ਵੀ ਧੜੇ-ਬਾਜੀ ਤੋਂ ਉਪਰ ਉਠ ਕੇ ਲਿਖਿਆ ਜਾਵੇ ! ਇਸ ਉਦੇਸ਼ ਵਿਚ ਕਿਤਨੀ ਕੁ ਕਾਮਿਆਬੀ ਮਿਲਦੀ ਹੈ ਇਹ ਤੇ ਰੱਬ ਹੀ ਜਾਣੇ , ਇਨਸਾਨ ਭੁੱਲਣਹਾਰ ਹੀ ਹੈ !

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017