ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਕਾਹਟ ਵਰ੍ਹਿਆਂ ਦਾ ਹੋ ਗਿਆਂ

ਇਕਾਹਟ ਵਰ੍ਹਿਆਂ ਦਾ ਹੋ ਗਿਆਂ, ਮੈਂ ਤਾਂ ਮਿੱਤਰੋ ਅੱਜ,
ਤੁਹਾਥੋਂ ਦੁਆਵਾਂ ਲੈਣ ਦਾ, ਮਿਲ ਗਿਆ ਹੈ ਪੱਜ।

ਤੀਹ ਵਰ੍ਹਿਆਂ ਦੀ ਉਮਰ ਵਿੱਚ. ਲੈ ਕੇ ਲਾਵਾਂ ਚਾਰ,
ਮਿਲਿਆ ਸੀ ਸੁਰਜੀਤ ਦਾ, ਉਮਰ ਭਰ ਦਾ ਸਾਥ।


ਤਿੰਨ ਵਰ੍ਹਿਆਂ ਬਾਅਦ ਬਣਿਆ, ਦੋ ਬੱਚਿਆਂ ਦਾ ਬਾਪ,
ਸੱਭ ਦੇ ਘਰ ਖੇਡਣ ਬੱਚੇ,ਇਹੋ ਮੇਰੀ ਅਰਦਾਸ।

ਵੱਡੇ ਹੋ ਗਏ ਬੱਚੇ, ਰਹੇ ਵਿਹਲੜਾਂ ਤੋਂ ਦੂਰ,
ਦੋਵੇਂ ਨੌਕਰੀ ਲੱਗ ਗਏ, ਕਰਕੇ ਪੜ੍ਹਾਈ ਖੂਬ।

ਮੌਤ ਦਾ ਡੰਡਾ ਚੱਲਿਆ,  ਇਸੇ ਸਮੇਂ ਦੌਰਾਨ,
ਮਾਂ-ਬਾਪ ਤੇ ਵੱਡਾ ਵੀਰ, ਰਹੇ  ਨਾ ਵਿੱਚ ਜਹਾਨ।

 ਆਪਣੇ ਵੱਲੋਂ ਮੈਂ ਕੀਤਾ, ਉਨ੍ਹਾਂ ਦਾ ਸਤਿਕਾਰ,
ਉਨ੍ਹਾਂ ਨੇ ਵੀ ਮੇਰੀ ਝੋਲੀ, ਭਰੀ ਨਾਲ ਪਿਆਰ।

 ਮੇਰੇ ਤੇ ਆਫਤ ਆਣ ਤੇ, ਵੀਰ ਖੜ ਗਿਆ ਨਾਲ,
ਦਿਲ ਚੋਂ ਨਿਰਾਸ਼ਾ ਕੱਢ ਕੇ, ਮੈਨੂੰ ਲਿਆ ਸੰਭਾਲ।

ਮੌਤ ਤਾਂ ਆਣੀ ਸੱਭ ਨੂੰ, ਕਿਹੜਾ ਸਕਿਆ ਟਾਲ,
ਉਹ ਭੁੱਲ ਗਏ ਲੋਕਾਂ ਨੂੰ, ਜੋ ਤੁਰੇ ਉਮਰਾਂ ਗਾਲ।

ਜਿਨ੍ਹਾਂ ਲੋਕਾਂ ਦੇ ਵਾਸਤੇ, ਵੇਖਿਆ ਨਾ ਦਿਨ ਰਾਤ,
ਉਹ ਦੇ ਗਏ ਲੋਕਾਂ ਨੂੰ, ਸੁੱਖਾਂ ਦੀ ਸੁਗਾਤ।

 ਜੇ ਛੱਡ ਕੇ ਖ਼ੁਦਗਰਜ਼ੀਆਂ, ਰਹੀਏ ਨਾਲ ਪਿਆਰ,
ਬਣ ਜਾਵੇਗਾ ਸਵੱਰਗ, ਸੱਚੀਂ ਇਹ ਸੰਸਾਰ।
   

ਲੇਖਕ : ਮੋਹਿੰਦਰ ਸਿੰਘ ਮਾਨ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :498

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ