ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਾਦੂਗਰ

ਯਾਰਾ,ਜਾਦੂਗਰਾ ਤੇਰੀ ਜਾਦੂਗਰੀ
ਵੇਖ, ਖੋ ਗਏ ਅਸੀ ਖੋ ਗਏ 
ਕੁਝ ਪਲਾਂ ਚ ਜਿੰਦਗੀ ਤੇਰੀ ਹੋਈ
ਹੁਣ ਹੋ ਗਏ ਤੇਰੇ ਹੋ ਗਏ
ਰੋਮ ਰੋਮ ਮਹਿਕੇ ਕੈਸੀ ਛੋਹ ਤੇਰੀ
ਤੁਸੀ ਛੋਹ ਗਏ ਦਿਲ ਛੋ ਗਏ
ਨੀੰਦਰ ਹਰ ਪਲ ਖਾਬਾ ਵਿੱਚ ਖੋਈ
ਅਸੀਂ ਸੋ ਗਏ ਫਿਰ ਸੋ ਗਏ
ਸੁਚੇ ਮੋਤੀ ਰੂਹ ਦੀ ਲੜੀਆਂ ਵਾਂਗੂ 
ਸਾਨੂੰ ਪਰੋ ਗਏ ਯਾਰਾ ਪਰੋ ਗਏ
ਯਾਦ ਤੇਰੀ ਨੈਣ ਜਿਉ ਕੱਚੇ ਕੋਠੇ
ਮੁੜ ਚੋ ਗਏ ਵੇਖ ਚੋ ਗਏ
ਜਾਦੇ ਜਾਦੇ ਬੀਜ਼ ਏ ਅਗਨ ਸੀਨੇ
ਯਾਰ ਬੋ ਗਏ ਤੁਸੀ ਬੋ ਗਏ
ਸਦੀਆਂ ਤੋਂ ਜੰਮੀ ਜੋ ਧੂੜ ਤਨ ਤੇ
ਜਿੰਦ ਧੋ ਗਏ ਤੁਸੀ ਧੋ ਗਏ
ਜਾਨ'ਜਹਿਰ ਜੁਦਾਈ ਨਾਂ ਝੱਲ ਹੋਵੇ
ਸੱਚ ਮੋ ਗਏ ਅਸੀਂ ਮੋ ਗਏ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :296
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017