ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਵਿਚੋਲਾ

ਵਿਚੋਲੇ ਦਾ ਅਸਲੀ ਅਰਥ ਵਿਚਲਾ+ਓਹਲਾ
ਪਹਿਲਾਂ ਵਿਆਹ ਵਿਚੋਲੇ ਤੋਂ ਬਿਨਾਂ ਸੰਭਵ ਨਹੀਂ ਹੁੰਦਾ ਸੀ। ਦੋਵਾਂ ਪਰਿਵਾਰਾਂ ਨੂੰ ਮਿਲਾਉਣ ਵਾਲਾ ਵਿਚੋਲਾ ਹੀ ਵਿਆਹ ਵਿਚ ਮੋਹਰੀ ਹੁੰਦਾ ਸੀ। ਵਿਚੋਲੇ ਤੋਂ ਬਿਨਾਂ ਵਿਆਹ ਦੀ ਕੋਈ ਵੀ ਰਸਮ ਪੂਰੀ ਨਹੀਂ ਸੀ ਹੁੰਦੀ। ਵਿਚੋਲਾ ਦੋਹਾਂ ਧਿਰਾਂ ਨੂੰ ਇੱਕ ਦੂਜੇ ਬਾਰੇ ਵਧਾ ਚੜ੍ਹਾ ਕੇ ਦੱਸਦਾ ਸੀ। ਵਿਆਹਾਂ ਵਿਚ ਵਿਚੋਲੇ ਲਈ ਸਪੈਸ਼ਲ ਗੀਤ ਗਾਏ ਜਾਂਦੇ ਹਨ। ਅਨੰਦ ਕਾਰਜ ਉਪਰੰਤ ਦੁੱਧ ਦੀ ਰਸਮ ਵੇਲੇ ਜਦ ਨਵਾਂ ਜੁਆਈ ਦੁੱਧ ਪੀਣ ਲਈ ਜਾਂਦਾ ਤਦ ਵਿਚੋਲਾ ਨਾਲ ਹੁੰਦਾ ਤੇ ਕੁੜੀਆਂ ਜੁਆਈ ਨੂੰ ਛੱਡ ਵਿਚੋਲੇ ਨੂੰ ਗੀਤ ਗਾਉਣ ਲੱਗ ਜਾਂਦੀਆਂ। ਜਿਵੇਂ:-

ਮੱਕੀ ਦਾ ਦਾਣਾ ਖੂਹ ਵਿਚ ਨੀ
ਵਿਚੋਲਾ ਨੀ ਰੱਖਣਾ ਜੂਹ ਵਿਚ ਨੀ

ਆਦਿ ਗੀਤਾਂ ਨਾਲ ਵਿਚੋਲੇ ਦੀ ਬੁਰਾਈ ਵੀ ਕੀਤੀ ਜਾਂਦੀ। ਵਿਆਹ ਤੋਂ ਬਾਅਦ ਅਗਰ ਕਿਸੇ ਘਰ ਵਿਚ ਕੋਈ ਲੜਾਈ ਜਾਂ ਝਗੜਾ ਹੋ ਜਾਂਦਾ ਤਾਂ ਮਾਪਿਆਂ ਤੋਂ ਪਹਿਲਾਂ ਵਿਚੋਲੇ ਨੂੰ ਸੱਦਿਆ ਜਾਂਦਾ ਕਈ ਵਰ ਵਿਚੋਲਾ ਹੀ ਝਗੜਾ ਸੁਲਝਾ ਕੇ ਚੱਲਿਆ ਜਾਂਦਾ। ਘਰਾਂ ਦੇ ਲੜਾਈ ਝਗੜੇ ਵਿਚ ਕੁੜੀ ਵਿਚੋਲੇ ਨੂੰ ਗਾਲ੍ਹਾਂ ਕੱਢ ਆਪਣਾ ਢਿੱਡ ਹੌਲਾ ਕਰ ਲੈਂਦੀ। ਜੇਕਰ ਕਿਸੇ ਦੀ ਕੁੜੀ ਸੁਖੀ ਜਾਂ ਦੁਖੀ ਹੁੰਦੀ ਦੋਵੇਂ ਹੀ ਸਥਿਤੀਆਂ ਵਿਚ ਵਿਚੋਲੇ ਨੂੰ ਕੀ ਕੀ ਨਹੀਂ ਆਖਿਆ ਜਾਂਦਾ ਇਸ ਤੋਂ ਸਾਰੇ ਭਲੀ ਭਾਂਤੀ ਹੀ ਜਾਣੰੂ ਹਨ। ਵਿਆਹ ਵੇਲੇ ਲੜਕੇ ਵਾਲੇ ਆਪਣੇ ਮੁਤਾਬਿਕ ਵਿਚੋਲੇ ਨੂੰ ਤੋਹਫ਼ੇ ਦਿੰਦੇ। ਪਰ ਲੜਕੀ ਵਾਲਿਆਂ ਤੋਂ ਕੁੱਝ ਵੀ ਨਹੀਂ ਸੀ ਲਿਆ ਜਾਂਦਾ। ਪਰ ਹੁਣ ਤਾਂ ਇਸ ਆਧੁਨਿਕ ਯੁੱਗ ਵਿਚ ਵਿਚੋਲਾ ਨਾਂ ਦਾ ਪਾਣੀ ਹੀ ਨਹੀਂ ਪਾਇਆ ਜਾਂਦਾ। ਵਿਆਹ ਮੈਟਰੋਮੋਨੀਅਲ, ਨੈੱਟ ਦੀਆਂ ਵੈੱਬ ਸਾਈਟਾਂ ਮੈਰਿਜ ਬਿੳ±ਰੋ ਦੁਆਰਾ ਕੀਤੇ ਜਾਂਦੇ ਹਨ। ਜੋ ਕਿ ਸਿਰਫ਼ ਪੈਸੇ ਲੈ ਲੜਕੇ ਤੇ ਲੜਕੀ ਦਾ ਬਾਇਉਡਾਟਾ ਆਪਣਾ ਕੰਮ ਖ਼ਤਮ ਕਰਦੇ ਹਨ। ਵਿਆਹ ਤੋਂ ਬਾਅਦ ਤਾਂ ਕੀ ਵਿਆਹ ਵਾਲੇ ਦਿਨ ਵੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਰਿਸ਼ਤੇਦਾਰਾਂ ਵਿਚ ਆ ਰਹੀ ਨਿਘਾਰਤਾ ਦਾ ਕਾਰਨ ਇਹ ਵੀ ਹੈ ਕਿ ਲੜਾਈ ਉਪਰੰਤ ਵਿਚਕਾਰ ਕੋਈ ਧਿਰ ਨਾ ਹੋਣ ਕਾਰਨ ਮਾਮਲਾ ਤਲਾਕ ਤੱਕ ਪਹੁੰਚ ਜਾਂਦਾ ਹੈ। ਕਈ ਮੁੰਡੇ ਕੁੜੀਆਂ ਪੜ੍ਹਦੇ-ਪੜ੍ਹਦੇ ਹੀ ਆਪਸ ਵਿਚ ਵਿਆਹ ਕਰਵਾ ਲੈਂਦੇ ਹਨ। ਅੱਜ ਕੱਲ੍ਹ ਦਾ ਆਪਣੀ ਜਾਤ ਬਾਹਰ ਵਿਆਹ ਕਰਵਾਉਣ ਦਾ ਪਚਲਣ ਵੀ ਵੱਧ ਰਿਹਾ ਹੈ ਜੋ ਕਿ ਬਿਨਾਂ ਵਿਚੋਲੇ ਅਖ਼ਬਾਰਾਂ ਜਾਂ ਇੰਟਰਨੈੱਟ ਰਾਹੀ ਹੀ ਹੁੰਦੇ ਹਨ ਜਿਸ ਵਿਚ ਪਹਿਲਾਂ ਹੀ ਲੀਖ ਦਿੱਤਾ ਜਾਂਦਾ ਹੈ ਕਿ ਸਾਡੀ ਕੋਈ ਗਰੰਟੀ ਨਹੀਂ। ਅੱਜ ਕੱਲ੍ਹ ਲੜਕੇ ਜਾਂ ਲੜਕੀ ਨੂੰ ਬਾਹਰ ਭੇਜਣ ਦਾ ਰਿਵਾਜ ਵੀ ਵੱਧ ਜਾ ਚੁੱਕਾ ਹੈ ਲੜਕੇ ਜਾਂ ਲੜਕੀ ਵਾਲੇ ਮੈਟਰੋਮੋਨੀਅਲ ਦੇਣ ਸਮੇਂ ਪਹਿਲਾਂ ਹੀ ਲੀਖ ਦਿੰਦੇ ਹਨ ਕਿ ਵਿਆਹ ਬਿਨਾਂ ਵਿਚੋਲੇ ਤੋ ਹੋਵੇਗਾ ਉਹੀ ਸੰਪਰਕ ਕਰਨ ਜੋ ਲੜਕੀ ਜਾਂ ਲੜਕੇ ਦੇ ਭੈਣ ਜਾਂ ਭਰਾ ਨੂੰ ਬਾਹਰ ਲਿਜਾ ਸਕਦੇ ਹਨ । ਵਿਚੋਲੇ ਦੀ ਅਹਿਮੀਅਤ ਘਟਾਉਣ ਵਿਚ ਜਿੱਥੇ ਮੀਡੀਆ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਉੱਥੇ ਮੋਬਾਇਲ ਦਾ ਵੀ ਇਸ ਵਿਚ ਵੱਡਾ ਹੱਥ ਹੈ ਕਿਉਂਕਿ ਜੋ ਰਾਏ ਮਸ਼ਵਰਾ ਵਿਚੋਲੇ ਦੁਆਰਾ ਹੁੰਦਾ ਸੀ ਅੱਜ ਕੱਲ੍ਹ ਦੋਨੋਂ ਧਿਰਾਂ ਫ਼ੋਨ ਤੇ ਆਪਸ ਵਿਚ ਹੀ ਕਰ ਲੈਂਦੀਆਂ ਹਨ ਲੜਾਈ ਝਗੜੇ ਵੇਲੇ ਵੀ ਇਹੀ ਹੁੰਦਾ ਹੈ ਜਿਸ ਨਾਲ ਕਿ ਤਣਾਅ ਜ਼ਿਆਦਾ ਵੱਧ ਜਾਂਦਾ ਹੇ ਛੋਟੀ ਛੋਟੀ ਗੱਲਾਂ ਵੱਡਾ ਰੂਪ ਧਾਰਨ ਕਰ ਲੈਂਦੀਆਂ ਹਨ ਵਿਚਕਾਰ ਵਿਚੋਲਾ ਨ ਹੋਣ ਕਾਰਨ ਦੋਨੋਂ ਧਿਰਾਂ ਤੱਤੇ ਭਾਅ ਚੱਲ ਪੈਂਦੀਆਂ ਹਨ ਜਿਸ ਕਰ ਕੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਸੋ ਜ਼ਰੂਰਤ ਹੈ ਆਧੁਨਿਕ ਪੀੜੀ ਨੂੰ ਸਮਝਣ ਦੀ ਵਿਆਹ ਜਿਹੇ ਪਵਿੱਤਰ ਰਿਸ਼ਤੇ ਵਿਚ ਬੰਨ੍ਹਣ ਸਮੇਂ ਜ਼ਰੂਰਤ ਹੈ ਵਿਚਕਾਰ ਕਿਸੇ ਸਹੀ ਵਿਚੋਲੇ ਦੀ ਰਿਸ਼ਤੇ ਚਾਹੇ ਕਿਸੇ ਵੀ ਤਰੀਕੇ ਨਾਲ ਹੋਵੇ ਪਰ ਵਿਚਕਾਰ ਵਿਚ ਕੋਈ ਸਹੀ ਤੇ ਸਿਆਣਾ ਵਿਚੋਲਾ ਜ਼ਰੂਰ ਹੋਵੇ ਜੋ ਦੋਵੇਂ ਧਿਰਾਂ ਦਾ ਗਿਆਨ ਸਹੀ ਰੂਪ ਵਿਚ ਸਮਝ ਕੇ ਰਿਸ਼ਤੇ ਦੀ ਗੰਢ ਨੂੰ ਸੱਤ ਜਨਮਾਂ ਦੇ ਰਿਸ਼ਤੇ ਤੱਕ ਮਜ਼ਬੂਤ ਕਰ ਸਕੇ ਅੰਤ ਵਿਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 58
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :609
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017