ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਮੋਲਕ ਸਿੱਖਿਆ

ਮੈਂ ਅਹਿਮਦਗੜ੍ਹ ਜਾਣ ਲਈ ਪਿੰਡ ਦੇ ਬਸ ਅੱਡੇ ਵੱਲ ਜਾ ਰਿਹਾ ਸੀ। ਬਸ ਅੱਡੇ ਦੇ ਨੇੜੇ ਹੀ ਸੱਥ ਤੇ ਬੈਠੇ ਪਿੰਡ ਦੇ ਹੀ 8-10 ਬੰਦੇ ਦੇਖੇ ਕੁੱਝ ਤਾਸ਼ ਖੇਡ ਰਹੇ ਸੀ ਜਿੰਨਾ ਵਿਚੋਂ ਮੈਂ ਭੋਲੇ, ਜਗੇ, ਤਾਰੀ ਤੇ ਪਿੰਦਰ ਨੂੰ ਤਾਂ ਜਾਣਦਾ ਸੀ ਜੋ ਆਪਸ ਵਿਚ ਬਹਿਸ ਰਹੇ ਸੀ। ਮੈਂ ਸੋਚਿਆ ਕਿ “ਸ਼ਾਇਦ ਖੇਡਦਿਆਂ ਹੋਇਆਂ ਕੋਈ ਗੱਲ ਹੋ ਗਈ ਹੋਣੀ ਆ ਕਾਹਨੂੰ ਪੁੱਛਣਾ ਕੁਛ”। ਨਾਲ ਹੀ ਕੁੱਝ ਵੱਡੀ ਉਮਰ ਦੇ ਬਜ਼ੁਰਗ ਬੈਠੇ ਸੀ ਕੋਲੋਂ ਲੰਘਦਿਆਂ ਸਤਿ ਸ੍ਰੀ ਆਕਾਲ ਬੁਲਾਉਣੀ ਕੀਤੀ ਪਰ ਉਹ ਸਾਰੇ ਕਿਸੇ ਵੱਡੇ ਚਿੰਤਕ ਮਸਲੇ ਵਿਚ ਵਿਚਾਰਾਂ ਸਾਂਝੀਆਂ ਕਰ ਰਹੇ ਸਨ ਤਾਹਿਉ ਮੇਰੀ ਸਤਿ ਸ੍ਰੀ ਆਕਾਲ ਨੂੰ ਅਣਗੌਲਿਆ ਜਿਹਾ ਕਰ ਦਿੱਤਾ ਉਨ੍ਹਾਂ ਨੂੰ ਦੇਖ ਆਪਣੇ ਮਨ ਹੀ ਮਨ ਵਿਚ ਹੱਸਦਿਆਂ ਕਿਹਾ ਕਿ “ਵੋਟਾਂ ਵੀ ਨੇੜੇ ਹੀ ਨੇ ਬਈ ਹੁਣ ਚਿੰਤਾ ਤਾਂ ਵਧੇਗੀ ਹੀ ਵਿਕਾਸਾਂ ਦੀ ਆਖ਼ਿਰ ਫੇਰ ਕਿਸੇ ਲੁਟੇਰੇ ਲੀਡਰ ਦੀ ਚੋਣ ਜੋ ਫਿਰ ਅੱਖਾਂ ਬੰਦ ਕਰ ਕੇ ਕਰਨੀ ਹੈ”............... ਮੇਰੀ ਨਜ਼ਰ ਥੋੜ੍ਹੀ ਦੂਰ ਕੁੱਝ ਬੱਚਿਆਂ ਤੇ ਵੀ ਪਈ ਜੋ ਪੇਪਰਾਂ ਤੋਂ ਸੁਰ ਖਰੂ ਹੋਏ ਆਪਣੀਆਂ ਖੇਡਾਂ ਵਿਚ ਮਸਤ ਸਨ।ਮੈਂ ਕੋਲ ਹੀ ਕਰਿਆਨੇ ਦੀ ਦੁਕਾਨ ਵਾਲੇ ਨੂੰ ਬਸ ਦੇ ਆਉਣ ਦੇ ਟਾਈਮ ਬਾਰੇ ਪੁੱਛਣ ਲੱਗਿਆ “ ਰਾਜੂ ਆਹ ਅਹਿਮਦਗੜ੍ਹ ਵਾਲੀ ਬਸ ਤਾਂ ਨਹੀਂ ਆਈ ਅਜੇ ਜਾਂ ਕਿਤੇ ਨਿਕਲ ਤਾਂ ਨਹੀਂ ਗਈ” ਮੇਰੀ ਗੱਲ ਸੁਣ ਰਾਜੂ ਦੁਕਾਨਦਾਰ ਨੇ ਕਿਹਾ “ ਉ ਤਾਂ ਅੱਜ ਆਈ ਨਹੀਂ” ਦੁਕਾਨ ਵਿਚ ਲੱਗੀ ਘੜੀ ਵੱਲ ਦੇਖਦਿਆਂ ਉਸ ਨੇ ਫੇਰ ਕਿਹਾ” ਹੁਣ ਤਾਂ ਅੱਧੇ ਘੰਟੇ ਤੱਕ ਸੰਦੌੜ ਵਾਲੀ ਆਵੇਗੀ ਉੱਥੋਂ ਤਾਂ ਬਿੰਦੇ ਬਿੰਦੇ ਜਾਂਦੀਆਂ ਨੇ ਝੁਨੇਰ ਵਿਚ ਦੀ” ਮੈਂ ਵੀ ਉਹ ਦੀ ਗੱਲ ਵਿਚ ਹਾਮੀ ਭਰਦਾ ਹੋਇਆ ਕਿਹਾ “ਆਹੋ ਆ ਠੀਕ ਆ ਉਹੀ ਚੜ੍ਹਦੇ ਆ” ਅਜੇ ਇੰਨਾ ਕਿਹਾ ਹੀ ਸੀ ਕੀ ਸੱਥ ਵਿਚੋਂ ਮਾਂਵਾਂ ਭੈਣਾਂ ਦੀਆਂ ਗਾਲ੍ਹਾਂ ਦੀ ਉੱਚੀਆਂ ਹੋਈਆਂ ਆਵਾਜ਼ਾਂ ਤੇ ਹੋ ਰਹੀ ਹੱਥੋ ਪਾਈ ਨੇ ਮੈਨੂੰ ਹੈਰਾਨੀ ਵਿਚ ਪਾ ਦਿੱਤਾ। ਸੱਥ ਵਿਚ ਬੈਠੇ ਤਾਸ਼ ਦੀ ਖੇਡ ਖੇਡਣ ਵਾਲਿਆਂ ਵਿਚ ਹੋ ਰਹੀ ਬਹਿਸ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ ਸੀ ਭੋਲਾ ਤੇ ਤਾਰੀ ਆਪਸ ਵਿਚ ਇੱਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਉਨ੍ਹਾਂ ਨੂੰ ਜਗੇ ਤੇ ਪਿੰਦਰ ਨੇ ਫੜਿਆ ਹੋਇਆ ਸੀ। ਉਨ੍ਹਾਂ ਦੇ ਆਲ਼ੇ ਦੁਆਲੇ ਦੇਖਣ ਵਾਲਿਆਂ ਦਾ ਘੇਰਾ ਵਧਦਾ ਜਾ ਰਿਹਾ ਸੀ ਬਜ਼ੁਰਗ ਵੀ ਆਪਣੀਆਂ ਗੱਲਾਂ ਨੂੰ ਭੁੱਲ ਚੁੱਕੇ ਸਨ, ਬੱਚੇ ਵੀ ਖੇਡ ਛੱਡ ਕੇ ਭੱਜ ਕੇ ਉਨ੍ਹਾਂ ਦੀ ਹੋ ਰਹੀ ਲੜਾਈ ਦੇਖਣ ਨੇੜੇ ਆ ਗਏ। ਭੋਲਾ ਕਹਿ ਰਿਹਾ ਸੀ “ਉ ਤੂੰ ਜਾ ਦੇਖੀ ਗਾਟਾ ਨਾ ਲਹਾ ਲਈਂ ਤੇਰੇ ਵਰਗਿਆਂ ਲਈ ਰੋਜ਼ ਗੰਡਾਸੇ ਨੂੰ ਧਾਰ ਲਾਈਦੀ ਆ ਕਿਤੇ ਗਿੱਟੇ ਨਾ ਤੁੜਵਾ ਲਈਂ” ਤਾਰੀ ਵੀ ਕਿਹੜਾ ਘੱਟ ਸੀ “ਉ ਜਾ ਚੱਲਿਆ ਜਾ ਚੱਲਿਆ ਜਾ ਵੱਡੇ ਦੇਖੇ ਤੇਰੇ ਵਰਗੇ ਗਾਟਾ ਲਾਉਣ ਵਾਲੇ ਅਜੇ ਕੱਲ੍ਹ ਸਾਡੀ 26 ਚੋਂ ਜ਼ਮਾਨਤ ਹੋਈ ਆ ਹੁਣ ਜੇ 302 ਵੀ ਜੇ ਬਣਜੂ ਪ੍ਰਵਾਹ ਨਹੀਂ ਲਾ ਦਾਂਗੇ ਕਿੱਲਾ ਲੇਖੇ ਤੇਰੇ”।ਮੈਂ ਆਲਾ ਦੁਆਲਾ ਦੇਖਿਆ ਕੋਈ ਉਨ੍ਹਾਂ ਨੂੰ ਹਟਾਉਣ ਦੀ ਜਗਾ ਸਭ ਦਰਸ਼ਕ ਬਣੇ ਦੇਖ ਹੀ ਰਹੇ ਸੀ ਮੇਰੀ ਨਜ਼ਰ ਕੋਲ ਖੜੇ ਬਚਿਆਂ ਵੱਲ ਗਈ ਜੋ ਬੜੇ ਧਿਆਨ ਨਾਲ ਇਸ ਲੜਾਈ ਨੂੰ ਇੱਕ ਫ਼ਿਲਮ ਦੇ ਵਾਂਗ ਦੇਖ ਰਹੇ ਸੀ ਉਨ੍ਹਾਂ ਦਾ ਇੰਜ ਦੇਖਣਾ ਮੇਰੇ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਸੀ। ਮੈਂ ਹੈਰਾਨ ਸੀ ਦੇਸ਼ ਦੇ ਨੇਤਾਵਾਂ ਦੀ ਤਾਂ ਚਿੰਤਾ ਸੀ ਪਰ ਸਾਹਮਣੇ ਹੋ ਰਹੀ ਬੇਵਜ੍ਹਾ ਦੀ ਲੜਾਈ ਦੇ ਮਸਲੇ ਨੂੰ ਸੁਲਝਾਉਣ ਦੀ ਕਿਸੇ ਵੀ ਸਿਆਣੀ ਸੋਚ ਦੀ ਹਿੰਮਤ ਨਹੀਂ ਹੋ ਰਹੀ ਸੀ।ਮੈਂ ਕੋਸ਼ਿਸ਼ ਕੀਤੀ ਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਸਮਝਾ ਬੁਝਾ ਕੇ ਚੁੱਪ ਕਰਾਉਣ ਦਾ ਯਤਨ ਕੀਤਾ ਉਹ ਇੱਕ ਦੂਜੇ ਨੂੰ ਗਾਲ੍ਹਾਂ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉੱਥੋਂ ਚਲੇ ਗਏ।ਇਸ ਦੌਰਾਨ ਮੇਰੀ ਸੰਦੌੜ ਵਾਲੀ ਬਸ ਵੀ ਨਾ ਜਾਣੇ ਕਦੋਂ ਨਿਕਲ ਗਈ ਮੈਂ ਅਗਲੀ ਬਸ ਲਈ ਫੇਰ ਉੱਥੇ ਹੀ ਬੈਠ ਗਿਆ ਮਾਹੌਲ ਸ਼ਾਂਤ ਹੋ ਗਿਆ ਸੀ ਫੇਰ ਸਭ ਆਪਣੀਆਂ ਖੇਡਾਂ, ਗੱਲਾਂ ਵਿਚ ਮਸਤ ਹੋ ਗਏ ਸੀ ਪਰ ਅਚਾਨਕ ਫੇਰ ਮੇਰੇ ਕੰਨਾਂ ਵਿਚ ਲੜਨ ਦੀਆਂ ਆਵਾਜ਼ਾਂ ਪੈਣ ਲੱਗੀਆਂ ਇਸ ਬਾਰ ਵੱਡੇ ਨਹੀਂ ਉਹ ਬੱਚੇ ਲੜ ਰਹੇ ਸੀ ਤੇ ਬਿਲਕੁਲ ਉਸੇ ਤਰਾਂ ਇੱਕ ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਗਾਲ੍ਹਾਂ ਕੱਢੇ ਰਹੇ ਸਨ ਜਿਵੇਂ ਥੋੜ੍ਹੀ ਦੇਰ ਪਹਿਲਾਂ ਭੋਲਾ ਤੇ ਤਾਰੀ ਲੜ ਰਹੇ ਸੀ ਪਰ ਉਨ੍ਹਾਂ ਦੀ ਲੜਾਈ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ ਤੇ ਫੇਰ ਹਟਾਉਣ ਤੇ ਸਮਝਾਉਣ ਵਾਲਾ ਵੀ ਕੋਈ ਹਿੰਮਤ ਨਹੀਂ ਕਰ ਰਿਹਾ ਸੀ ਉਨ੍ਹਾਂ ਦੀ ਲੜਾਈ ਤਾਂ ਕੁੱਝ ਪਲਾਂ ਬਾਅਦ ਰੁਕ ਗਈ ਤੇ ਇੰਨੇ ਨੂੰ ਮੇਰੀ ਬਸ ਵੀ ਆ ਗਈ ਮੈਂ ਬਸ ਚੜ੍ਹਿਆ ਤੇ ਸੀਟ ਤੇ ਬੈਠ ਗਿਆ ਸੋਚਣ ਲੱਗਿਆ ਕਿ ਆਪਣੇ ਆਪ ਨੂੰ ਸਿਆਣੇ ਤੇ ਚਿੰਤਕ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਵੱਲੋਂ ਦੇਸ਼ ਦੇ ਭਵਿੱਖ ਨੂੰ ਦਿੱਤੀ ਜਾ ਰਹੀ ਅਮੋਲਕ ਸਿੱਖਿਆ ਦਾ ਕਦੋਂ ਅੰਤ ਹੋਵੇਗਾ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 58
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :483
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017