ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਰਦੇਸ-ਗ਼ਜ਼ਲ

ਜਦੋਂ ਕੋਈ ਤੱਕਦਾਂ ਮੈਂ ਬਾਲ ਭੁੱਖਾ ਵਿਲਕਦਾ ਹੋਇਆ
ਮੈਂ ਦੋ ਹੰਝੂ ਵਹਾ ਲੈਨਾਂ ਉਦੋਂ ਫਿਰ ਸਿਸਕਦਾ ਹੋਇਆ

ਕਦੇ ਪਰਦੇਸ ਜਾ ਕੇ ਰਹਿਣ ਦਾ ਨਾ ਸੋਚਿਆ ਤਕ ਸੀ
ਹਾਂ ਫਿਰ ਭੀ ਕਟ ਰਿਹਾਂ ਬਨਵਾਸ ਨਿਸ ਦਿਨ ਭਟਕਦਾ ਹੋਇਆ 

ਨਾ ਉਹ ਪੰਜਾਬ ਦਿਸਦਾ ਏ ਤੇ ਨਾ ਪੰਜਾਬੀਅਤ ਦਿਸਦੀ 
ਨਾ ਜੰਗਲ ਝੂਮਦਾ ਦਿਸਦਾ ਨਾ ਗੁਲਸ਼ਨ ਮਹਿਕਦਾ ਹੋਇਆ


ਕਿਤੇ ਚਿੱਟਾ ਪਿਆ ਚਲਦਾ ਕਿਤੇ ਭੱਠੀ ਚੜ੍ਹੀਦਿਸਦੀ
ਸ਼ਰਾਬੀ ਹਰ ਕੋਈ ਹੋਇਆ ਤੇ ਹਰ ਕੋਈ ਬਹਿਕਦਾ ਹੋਇਆ

ਦਿਸੇ ਖੁਸ਼ਹਾਲ ਚੌਗਿਰਦਾ ਅਗੰਮੀ ਨੂਰ ਵੀ ਕਿਰਦਾ
ਦੁਆ ਕਰਦਾਂ ਚਮਨ ਹੋਵੇ ਸਦਾ ਹੀ ਟਹਿਕਦਾ ਹੋਇਆ 

ਚਲੋ ਰਲ ਕੇ ਬਦਲ ਦਈਏ ਇਹ ਚੱਕਾ ਅਜ ਹਕੂਮਤ ਦਾ
ਕਿ ਅਜ ਮਾਹੌਲ ਮੇਰੇ ਦੇਸ਼ ਵਿਚ ਹੈ ਗਰਕਦਾ ਹੋਇਆ

ਗਜ਼ਲ ਤੇਰੀ 'ਅਜੀਬਾ' ਗੁਣਗੁਣਾਏਗੀ ਇਹ ਖ਼ੁਦ ਇਕ ਦਿਨ
ਜਦੋਂ ਇਸ ਵਿਚ ਭਰੇਂਗਾ ਸ਼ਬਦ ਤੂੰ ਹਰ ਲਰਜ਼ਦਾ ਹੋਇਆ 

ਲੇਖਕ : ਗੁਰਸ਼ਰਨ ਸਿੰਘ ਅਜੀਬ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :327
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜ੍ਹੇ ਰਹੇ ਹੋ। ਆਪ ਜੀ ਪੰਜਾਬੀ ਸਾਹਿਤ ਸਭਾ ਯੂ.ਕੇ. ਦੇ ਪ੍ਰਧਾਨ ਰਹਿ ਚੁਕੇ ਹੋ। ਅਾਪ ਜੀ 'ਰਚਨਾ' ਨਾਮਕ ਰਸਾਲੇ ਦੇ ਸੰਪਾਦਕ ਵੀ ਰਹਿ ਚੁਕੇ ਹੋ। ਇਸ ਤੋਂ ਇਲਾਵਾ ਆਪ ਜੀ ਦੇ 'ਕੂੰਜਾਂਵਲੀ' ਅਤੇ 'ਪੁਸ਼ਪਾਂਜਲੀ' ਗਜ਼ਲ ਸੰਗ੍ਰਹਿ ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ