ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੋਡੇ ਲੱਗੇ ਜਾ ਗਿੱਟੇ

ਜੇਕਰ ਅੱਜ ਮੈਂ ਸਮਾਜ ਅੰਦਰ ਇੱਕ ਸਫ਼ਲ ਮਾਂ ਤੇ ਇੱਕ ਸਫ਼ਲ ਗ੍ਰਹਿਣੀ ਦੇ ਤੌਰ ’ਤੇ ਨਿਵਾਜ਼ੀ ਜਾਂਦੀ ਹਾਂ ਤਾਂ ਇਹ ਮਾਣ–ਸਨਮਾਣ ਵੀ ਮੇਰੀ ਮਾਂ ਦੀ ਹੀ ਦੇਣ ਹੈ। ਮੇਰੀ ਮਾਂ ਦਾ ਨਾਂਅ ਉੱਤਮ ਕੌਰ ਸੀ ਅਤੇ ਉਨ੍ਹਾਂ ਦਾ ਮਨ ਵੀ ਉੱਤਮੀ ਖ਼ਿਆਲਾਂ ਦਾ ਮਾਲਕ ਸੀ ਪਰ ਮੇਰੇ ਬਾਪੂ ਜੀ ਉਨ੍ਹਾਂ ਨੂੰ ਧੰਨਕੁਰ ਆਖਦੇ ਸਨ ਅਤੇ ਸਾਨੂੰ ਅਕਸਰ ਕਹਿੰਦੇ ਸਨ ਕਿ ਥੋਡੀ ਮਾਂ ਨੇ ਮੇਰੀ ਜ਼ਿੰਦਗੀ ਧੰਨ–ਧੰਨ ਕਰ ਦਿੱਤੀ ਆ। ਬਾਪੂ ਜੀ ਕਹਿੰਦੇ,‘‘ਥੋਡੀ ਮਾਂ ਨੇ ਮੁਹਾਰਨੀ ਸਿੱਖਾਂ ਅਤੇ ਗੁਰਬਾਣੀ ਦੇ ਲੜ ਲਾ ਕੇ ਮੈਨੂੰ ਜ਼ਿੰਦਗੀ ਦੀ ਨਰਕ ਤੋਂ ਬਚਾ ਸੁਰਗਾਂ ਦਾ ਰਾਹ ਦਿਖਾ ਦਿੱਤੈ।’’ ਉਹ ਸਵੇਰੇ–ਸ਼ਾਮ ਪਾਠ ਕਰਦੇ ਤੇ ਮੇਰੀ ਮਾਂ, ਮੈਨੂੰ ਅਤੇ ਮੇਰੇ ਦੋਵੇਂ ਭਰਾਵਾਂ ਨੂੰ ਪੜ੍ਹਾਈ ਦੇ ਮਾਮਲੇ ’ਚ ਪੂਰਾ ਚੰਡ ਕੇ ਰੱਖਦੀ। ਆਂਢ–ਗੁਆਂਢ ’ਚ ਵੀ ਮਾਂ ਦੀ ਸਿਆਣਪ ਦਾ ਪੂਰਾ ਸਿੱਕਾ ਚਲਦਾ ਸੀ। ਉਹ ਇਸੇ ਕਾਰਨ ਸੀ ਕਿ ਮੇਰੀ ਮਾਂ ਹਮੇਸ਼ਾ ਸੱਚੀ ਤੇ ਖ਼ਰੀ ਗੱਲ ਕਹਿੰਦੀ ਸੀ। ਮੇਰੀ ਮਾਂ ਦਾ ਇੱਕੋ ਤਕੀਆ ਕਲਾਮ ਹੁੰਦਾ ਸੀ ਕਿ ਗੱਲ ਹਮੇਸ਼ਾ ਸੱਚੀ ਤੇ ਖ਼ਰੀ ਕਹੋ ਭਾਵੇਂ ਕਿਸੇ ਦੇ ਗੋਡੇ ਲੱਗੇ ਜਾ ਗਿੱਟੇ।
ਫਿਰ ਸਾਡੇ ਤਿੰਨੋ ਭੈਣ–ਭਰਾਵਾਂ ਦੇ ਵਿਆਹ ਹੋ ਗਏ। ਵਿਆਹ ਵਾਲੇ ਦਿਨ ਜਦੋਂ ਮੇਰੀ ਡੋਲ੍ਹੀ ਤੁਰਨ ਲੱਗੀ ਤਾਂ ਮਾਂ ਨੇ ਇੱਕੋ ਗੱਲ ਕਹੀ ਕਿ ਪੁੱਤ ਹੁਣ ਤੂੰ ਸਾਡੀ ਹੀ ਧੀ ਨਹੀਂ ਸਹੁਰੇ ਘਰ ਦੀ ਵੀ ਧੀ ਬਣਕੇ ਰਹਿਣਾ ਹੈ। ਤੇਰੇ ਕਰਕੇ ਸਾਡਾ ਕਦੇ ਸਿਰ ਨਹੀਂ ਝੁਕਣਾ ਚਾਹੀਦਾ। ਮੈਂ ਵੀ ਮਾਂ ਦੀਆਂ ਕਹੀਆਂ ਗੱਲਾਂ ਲੜ ਬੰਨ੍ਹ ਲਈਆਂ।
ਮੇਰੀ ਮਾਂ ਨੇ ਆਪਣੀਆਂ ਦੋਵਾਂ ਨੂੰਹਾਂ ਨੂੰ ਧੀਆਂ ਦੀ ਤਰ੍ਹਾਂ ਹੀ ਰੱਖਿਆ। ਚੰਗੇ ਕੰਮ ਲਈ ਉਨ੍ਹਾਂ ਨੂੰ ਹਮੇਸ਼ਾਂ ਸ਼ਾਬਾਸੀ ਦਿੱਤੀ ਤੇ ਗ਼ਲਤੀ ਹੋਣ ’ਤੇ ਪਿਆਰ ਨਾਲ ਸਮਝਾਇਆ। ਸਮਾਂ ਆਪਣੀ ਚਾਲ ਚਲਦਾ ਰਿਹਾ। ਅਸੀਂ ਵੀ ਬਾਲ–ਬੱਚਿਆ ਵਾਲੇ ਹੋ ਗਏ। ਇੱਕ ਦਿਨ ਸ਼ਾਮ ਨੂੰ ਵੱਡੀ ਭਾਬੀ ਦਾ ਫੋਨ ਆਇਆ ਕਿ ਮਾਂ ਬਿਮਾਰ ਹੈ, ਹਸਪਤਾਲ ’ਚ ਦਾਖ਼ਲ ਹੈ। ਮੇਰੇ ਪੈਰਾਂ ਥੱਲਿਓਂ ਜਿਵੇਂ ਜ਼ਮੀਨ ਜਿਹੀ ਖਿਸਕ ਗਈ। ਫਿਰ ਭਾਬੀ ਨੇ ਦੱਸਿਆ ਕਿ ਮਾਤਾ ਜੀ ਬਾਥਰੂਮ ’ਚ ਤਿਲਕ ਗਏ ਸਨ, ਜਿਸ ਨਾਲ ਪੈਰ ’ਤੇ ਮਾਮੂਲੀ ਜਿਹੀ ਸੱਟ ਵੱਜ ਗਈ ਹੈ ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਮੈਨੂੰ ਸਾਰੀ ਰਾਤ ਨੀਂਦ ਨਾ ਆਈ ਅਤੇ ਅਗਲੇ ਦਿਨ ਮੈਂ ਸਵੇਰੇ ਸੁਵੱਖਤੇ ਉੱਠ ਕੇ ਸਾਰੇ ਕੰਮ ਜਲਦੀ–ਜਲਦੀ ਨਬੇੜਦਿਆਂ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਆਪਣੀ ਸਾਸੂ ਮਾਂ ਤੋਂ ਇਜ਼ਾਜਤ ਲੈ ਕੇ ਆਪਣੇ ਪਤੀ ਨਾਲ ਹਸਪਤਾਲ ਪਹੁੰਚ ਗਈ। ਮੈਂ ਭੱਜ ਕੇ ਮਾਂ ਨੂੰ ਗਲਵੱਕੜੀ ਪਾ ਲਈ। ਮੇਰੀਆਂ ਅੱਖਾਂ ਭਰ ਆਈਆਂ। ਐਂਨੇ ਨੂੰ ਭਾਬੀ ਜੀ ਆ ਗਏ। ਉਨ੍ਹਾਂ ਨੇ ਦੱਸਿਆ ਕਿ ਮਾਤਾ ਜੀ ਨੂੰ ਅੱਜ ਛੁੱਟੀ ਹੋਣ ਵਾਲੀ ਹੈ। ਅਸੀਂ ਮੇਰੀ ਮਾਂ ਨੂੰ ਘਰ ਲੈ ਆਏ ਅਤੇ ਸਾਰਾ ਦਿਨ ਉਨ੍ਹਾਂ ਨਾਲ ਗੱਲਾਂ ਕਰਦੇ ਰਹੇ। ਸ਼ਾਮ ਨੂੰ ਮੈਂ ਆਪਣੇ ਪਤੀ ਨੂੰ ਕਿਹਾ,‘‘ਤਸੀਂ ਬੱਚਿਆਂ ਕੋਲ ਘਰ ਚਲੇ ਜਾਓ ਤੇ ਮੈਂ ਅੱਜ ਮਾਂ ਕੋਲ ਹੀ ਰਹਿ ਜਾਨੀ ਆਂ।’’ ਮੈਂ ਆਪਣਾ ਵਾਕ ਅਜੇ ਮਸਾਂ ਪੂਰਾ ਹੀ ਕੀਤਾ ਸੀ ਕਿ ਐਂਨੇ ਨੂੰ ਮੇਰੀ ਮਾਂ ਬੋਲ ਪਈ,‘‘ਧੀਏ! ਤੂੰ ਆਪਣੇ ਘਰ ਜਾਹ, ਉੱਥੇ ਤੇਰੀ ਸੱਸ ਵੀ ਵਿਚਾਰੀ ਇਕੱਲੀ ਹੋਣੀ ਐ। ਦੱਸ ਭਲਾ ਇਸ ਉਮਰ ’ਚ ਉਹ ਬੱਚਿਆਂ ਨੂੰ ਕਿਵੇਂ ਸਾਂਭੂ? ਸਵੇਰੇ ਬੱਚਿਆਂ ਨੂੰ ਸਕੂਲੇ ਵੀ ਤੋਰਨਾ। ਤੂੰ ਬੇਫ਼ਿਕਰ ਹੋ ਕੇ ਜਾਹ। ਮੈਨੂੰ ਸਾਂਭਣ ਲਈ ਮੇਰੇ ਕੋਲ ਇੱਕ ਨਹੀ ਸਗੋਂ ਮੇਰੀਆਂ ਦੋ ਧੀਆਂ (ਮੇਰੀਆਂ ਦੋਵੇਂ ਭਾਬੀਆਂ) ਹੋਰ ਵੀ ਨੇ।’’ ਮੈਨੂੰ ਜ਼ੋਰ ਦੀ ਹੱਸੀ ਆ ਗਈ। ਮੈਂਨੂੰ ਲੱਗਿਆ ਕਿ ਮਾਂ ਦੀ ਉਹੀ ਆਦਤ ਅਜੇ ਵੀ ਨਹੀਂ ਗਈ ਅਖੇ ਕਿਸੇ ਦੇ ਗੋਡੇ ਲੱਗੇ ਜਾ ਗਿੱਟੇ ਪਰ ਸੱਚੀ ਗੱਲ ਕਹਿਣੀ ਜ਼ਰੂਰ ਆ।

ਲੇਖਕ : ਮਨਜੀਤ ਕੌਰ ਢੀਂਡਸਾ ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :482
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਲੰਮੇ ਅਰਸੇ ਤੋਂ ਜੁੜੇ ਹੋਏ ਹੋ ਅਤੇ ਇਸੇ ਸਾਲ ਤੋਂ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਵੀ ਪਾ ਰਹੇ ਹੋ। ਆਪ ਜੀ ਕਹਾਣੀਕਾਰ ਵਜੋਂ ਜਾਣੇ ਜਾਦੇ ਜੋ ਅਤੇ ਅਾਪ ਜੀ ਦੀਆਂ ਕਹਾਣੀਆਂ ਅਖਬਾਰਾ ਵਿੱਚ ਵਿੱਚ ਵੀ ਛੱਪ ਰਹੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017