ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ

ਵਿਰਸੇ ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ

'ਕਲਮ ਦੀਆਂ ਕਿਰਨਾਂ' (ਕਾਵਿ-ਸੰਗ੍ਰਹਿ) ਅਤੇ 'ਸੱਚ ਦਾ ਸੂਰਜ' ਨਾਵਲ ਨੂੰ ਪ੍ਰੈਸੱ ਵਿਚ ਅੰਤਮ ਛੋਹਾਂ ਪ੍ਰਦਾਨ ਕਰਨ 'ਚ ਜੁਟੀ ਹੋਈ ਵਰਿੰਦਰ ਕੌਰ ਰੰਧਾਵਾ ਨੂੰ ਕਵਿੱਤਰੀ ਆਖਾਂ ਜਾਂ ਨਾਵਲਕਾਰਾ ? ਚਿੱਤਰਕਾਰਾ ਆਖਾਂ ਜਾਂ ਕਹਾਣੀਕਾਰਾ ? ਉਹ, ਭਾਈ ਦਿੱਤ ਸਿੰਘ ਪੱਤ੍ਰਿਕਾ ਦੀਆਂ ਦੋ ਸਾਂਝੀਆਂ ਪ੍ਰਕਾਸ਼ਨਾਵਾਂ 'ਹੋਕਾ ਕਲਮਾਂ ਦਾ' (ਕਾਵਿ-ਸੰਗ੍ਰਹਿ) ਅਤੇ ਕਹਾਣੀ-ਸੰਗ੍ਰਹਿ ਵਿਚ ਵੀ ਹਾਜਰੀ ਲਵਾ ਚੁੱਕੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:), ਜਿਨ੍ਹਾਂ ਵਲੋਂ ਉਸਨੂੰ 'ਹੋਣਹਾਰ ਧੀ ਪੰਜਾਬ ਦੀ- 2015 ਐਵਾਰਡ' ਨਾਲ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨਿਤ ਕੀਤਾ ਗਿਆ, ਹੈ ਦੇ ਸਾਂਝੇ ਕਾਵਿ-ਸੰਗ੍ਰਹਿ ਅਤੇ ਅਦਾਰਾ 'ਅਦਬੀ ਸਾਂਝ' ਦੇ ਕਾਵਿ-ਗੁਲਦਸਤੇ (ਛਪਾਈ ਅਧੀਨ) ਵਿਚ ਵੀ ਨਿਕਟ ਭਵਿੱਖ ਵਿਚ, ਉਸਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਣਗੀਆਂ। ਚਿੱਤਰਕਾਰੀ-ਖੇਤਰ ਵਿਚ ਉਹ 'ਹੰਝੂਆਂ ਦੇ ਮੋਤੀ', 'ਬਹੁ-ਪੱਖੀ ਦਰਵੇਸ਼ ਹਸਤੀ ਬਲਵੰਤ ਸਿੰਘ ਮੁਸਾਫਿਰ', 'ਦਰਦਾਂ ਦਾ ਦਰਿਆ', 'ਦਿਲ ਦੇ ਵਲਵਲੇ' ਅਤੇ ਦੋ ਖੁਦ ਦੀਆਂ ਆਪਣੀਆਂ ਆਦਿ ਪੁਸਤਕਾਂ ਦੀ ਲਾ-ਜੁਵਾਬ ਟਾਈਟਲ ਚਿੱਤਰਕਾਰੀ ਦੀ ਛਾਪ ਛੱਡ ਚੁੱਕੀ ਹੈ।  ਜਿੰਨੀ ਉਸਦੀ ਕਲਮ ਵਿਚ ਜਾਨ ਹੈ, ਉਤਨਾ ਹੀ ਸੁਰੀਲੀ ਤੇ ਮਿਠਾਸ ਭਰੀ ਅਵਾਜ ਵਾਲਾ, ਹਰਕਤਾਂ ਭਰਪੂਰ ਦਮਦਾਰ ਗਲਾ ਵੀ ਹੈ, ਉਸ ਕੋਲ।  ਗਿੱਧੇ ਦੇ ਪਿੜ ਵਿਚ ਸਟੇਜ ਉਤੇ ਧਮਾਕਾ ਪਾਉਂਦੀ ਉਹ 'ਗਿੱਧਿਆਂ ਦੀ ਰਾਣੀ' ਅਖਵਾਂਉਂਦੀ ਹੈ।  ਹੋਰ-ਤਾਂ-ਹੋਰ, ਅਨਪੜ੍ਹਤਾ ਦਾ ਹਨੇਰਾ ਦੂਰ ਕਰ ਕੇ ਵਿਦਿਆ ਦਾ ਚਾਨਣ ਫੈਲਾਉਣ ਵਾਲੇ ਪਾਸੇ ਵੀ ਅਹਿਮ ਰੋਲ ਅਦਾ ਕਰ ਰਹੀ ਹੈ, ਉਹ। ....ਜਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਵਿਚ ਪੈਂਦੇ ਪਿੰਡ ਜੈਤੋ ਸਰਜਾ ਦੀ ਜੰਮਪਲ ਇਹ ਮੁਟਿਆਰ ਦੂਰ-ਦਰਸ਼ਨ ਜਲੰਧਰ ਦੇ ਪ੍ਰੋਗਰਾਮ, 'ਨਵੀਆਂ ਕਲਮਾਂ' ਵਿਚ ਵੀ ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀ ਹੈ। ਸੱਚ ਤਾਂ ਇਹ ਹੈ ਕਿ ਇਕੋ ਸਮੇਂ ਇਨ੍ਹਾਂ ਸਭੇ ਖੂਬੀਆਂ ਭਰੀਆਂ ਕਲਾਵਾਂ ਨੂੰ ਆਪਣੇ ਕਲਾਵੇ 'ਚ ਲੈਕੇ ਤੁਰ ਰਹੀ ਵਰਿੰਦਰ ਕੌਰ ਰੰਧਾਵਾ ਇਕ ਬਹੁ-ਪੱਖੀ ਸਖਸ਼ੀਅਤ ਹੋ ਨਿੱਬੜੀ ਹੈ। 

         ਵਰਿੰਦਰ ਦੀ ਪ੍ਰਿੰਟ ਮੀਡੀਆ ਦੀ ਗੱਲ ਕਰਾਂ ਤਾਂ 'ਟ੍ਰਿਬਿਊਨ', 'ਸੱਚ ਕਹੂੰ', 'ਸਪੋਕਸਮੈਨ', 'ਅਦਬੀ ਸਾਂਝ', 'ਸਕੇਪ ਪੰਜਾਬ', 'ਸੰਗੀਤ ਦਰਪਨ', 'ਜਾਗਰਣ', 'ਸੂਹੀ ਸਵੇਰ', 'ਦਾ ਟਾਈਮਜ ਆਫ ਪੰਜਾਬ', 'ਸੂਰਜ', 'ਪੰਜਾਬੀ ਇੰਨ ਹਾਲੈਂਡ', 'ਲੋਕ-ਲੀਡਰ', 'ਆਸ਼ਿਆਨਾ', 'ਫਿਲਮੀ ਫੋਕਸ', 'ਪੰਜਾਬੀ ਸਕਰੀਨ', 'ਸੱਤ ਸਮੁੰਦਰੋਂ ਪਾਰ', 'ਨਿਰਪੱਖ ਅਵਾਜ', 'ਨਿੱਡਰ ਅਵਾਜ', 'ਪੰਜ-ਆਬੀ ਸੱਥ', 'ਲਿਸ਼ਕਾਰਾ', 'ਵਤਨ ਦੇ ਵਾਰਿਸ', 'ਖੁੱਲ੍ਹੀ ਸੋਚ',  'ਹਮਦਰਦ', 'ਦੇਸ਼ ਦੁਆਬਾ', 'ਜਨਤਾ ਐਕਸਪ੍ਰੈਸ', 'ਸਾਡੇ ਲੋਕ', 'ਦਲੇਰ ਖਾਲਸਾ', 'ਅਣਖੀ ਜੋਧਾ', 'ਬੁਰਜ ਸਿਧਵਾਂ', 'ਲਾਈਵ ਮਲੋਟ', 'ਇੰਡੋ ਅਮੈਰੇਕਨ', 'ਦੇਸ਼-ਵਿਦੇਸ਼' 'ਵਕਤ ਦੇ ਬੋਲ' ਅਤੇ 'ਸੁਹਣਾ ਦੇਸ਼ ਪੰਜਾਬ', ਆਦਿ ਪੰਜਾਬੀ ਦੇ ਪੇਪਰਾਂ ਤੇ ਮੈਗਜੀਨਾਂ ਦੀ ਇਕ ਲੰਬੀ ਲਿਸਟ ਦਾ ਮਾਣ ਹਾਸਲ ਹੈ, ਉਸਨੂੰ।   

        ਵੱਡਮੁੱਲੇ ਪੰਜਾਬੀ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਵਿਚ ਜੁਟੀ ਹੋਈ ਇਸ ਖੂਬਸੂਰਤ ਮੁਟਿਆਰ ਦੀਆਂ ਸਾਹਿਤਕ ਤੇ ਸੱਭਿਆਚਾਰਕ ਗਤੀ-ਵਿਧੀਆਂ ਦਾ ਬਹੁ-ਕਲਾਵਾਂ ਦਾ ਚਸ਼ਮਾਂ ਨਿਰ-ਵਿਘਨ ਜਾਰੀ ਰਵ੍ਹੇ, ਇੱਛਾਵਾਂ ਤੇ ਦੁਆਵਾਂ ਹਨ, ਮੇਰੀਆਂ!  ਆਮੀਨ!

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :702

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ