ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਾਨ

ਜਦੋਂ ਤੇਰੀ ਮੇਹਰਬਾਨੀ, ਮੇਰਾ ਸ਼ੁਕਰੀਆ, ਰਲ ਬਹਿੰਦੇ ਨੇ ।
ੳਦੋਂ ਹੀ, ਤੇਰਾ “ਨਾਮੁ”, ਮੇਰੇ ਹੋਂਠ ਸ਼ਰੇਆਮ ਲੈਂਦੇ ਨੇ ॥

ਅੱਖੀਆਂ ਮੇਰੀਆਂ ਤੋਂ, ਬੇਸ਼ੱਕ ਬਹੁਤ ਦੂਰ ਏ ।
ਪਰ ਅਹਿਸਾਸ ਤੇਰੀ ਹੋਂਦ ਦਾ, ਆਸ-ਪਾਸ ਜ਼ਰੂਰ ਏ ॥

ਸ਼ੁਭ ਸੁਭਾਅ ਤੇਰਾ, ਮੇਰੇ ਮਨ ਨੂੰ, ਨਿੱਤ ਹੈ ਭਾਉਂਦਾ ।
ਕਿਉਂ ਨਹੀ ਤੇਰੇ ਵਰਗੀ, ਪੁੱਛਦਾ ਸਵਾਲ ਦਿਲ ਕੁਰਲਾਉਂਦਾ ॥

ਆਪਣਾ ਹੀ ਤਾਣਾ-ਪੇਟਾ, ਤੂੰ ਵਗਲਿਆ ਹੈ ਚੁਫੇਰੇ ।
ਕੋਈ ਰੋਸ਼ਨੀ ਵੀ ਦੇਹ, ਘੁੰਮਾ ਨਾਂ ਮੈਨੂੰ ਵਿਚ ਹਨੇਰੇ ॥

ਸਬੱਬੀਂ ਹੀ ਦਰ ਤੇਰੇ ‘ਤੇ, ਜਦੋਂ ਆਮੋ-ਸਾਹਮਣਾ ਹੋਵੇਗਾ।
ਖੁਸ਼ੀ ਦੇ ਹੰਝੂਆਂ ਨਾਲ, ਮੇਰਾ ਦਿਲ, ਤੇਰੀ ਸਰਦਲ ਧੋਵੇਗਾ ॥

ਮੇਰੀ ਆਸ ਦੀਆਂ ਟਹਿਣੀਆਂ ਨੂੰ, ਜਦੋਂ ਪਵੇਗਾ ਬੂਰ ।
ਮੈ ਨਹੀਂ ਹੋਵਾਂਗੀ ਮਗਰੂਰ, ਤੇ “ਤੂੰ” ਵੀ ਨਹੀਂ ਹੋਵੇਂਗਾ ਦੂਰ ॥

ਲੇਖਕ : ਅਨਮੋਲ ਕੌਰ ਹੋਰ ਲਿਖਤ (ਇਸ ਸਾਇਟ 'ਤੇ): 10
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1227
ਲੇਖਕ ਬਾਰੇ
ਅਨਮੋਲ ਕੌਰ ਜੀ ਦੋ ਨਾਵਲ ਅਤੇ ਦੋ ਕਹਾਣੀ ਸੰਗ੍ਰਹਿ ਲਿਖ ਚੁਕੇ ਹਨ। ਇਕ ਨਾਟਕ ਰਿਸ਼ਤੇ ਜਿਸ ਨੇ ਦੇਸ਼ਾ- ਵਿਦੇਸ਼ਾ ਵਿਚ ਕਾਫੀ ਨਾਮਣਾ ਖੱਟਿਆ ਹੈ।ਅਨਮੋਲ ਕੌਰ ਦੀਆਂ ਕਹਾਣੀਆ ਅਤੇ ਨਾਵਲ ਲੋਕਲ ਪਰਚਿਆਂ ਦੇ ਨਾਲ ਨਾਲ ਵੈਬਾਂ-ਸਾਈਟਾਂ ਉਪਰ ਛੱਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ