ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੇਰਾ ਪਾਣੀ

ਪੰਜਾਬ ਦਾ ਹੱਕ ਪੰਜਾਬੀ ਪਾਣੀ
ਤੀਹ ਸਾਲਾਂ  ਦੀ  ਹੋਈ ਕਹਾਣੀ

ਰੰਗ  ਸਿਆਸਤ  ਦੇ ਤੁਸੀ ਵੇਖੋ
ਪਾਣੀ ਵਿੱਚ ਸੁਟ ਦਿਤੀ ਮਧਾਣੀ

ਨਹਿਰ ਵੀ  ਕਸ਼ਮੀਰ  ਹੋ ਗਈ
ਉਲਝ ਗਈ ਮੁੜ ਤਾਣੀ ਬਾਣੀ

ਕਦੀ  ਮਿਲਣ ਨਾਂ ਦੇਣੇ ਮਿਤਰੋ
ਸਤਲੁਜ ਰਾਜਾ  ਜਮੁਨਾ  ਰਾਣੀ

ਕੋਈ ਡੁਬਿਆ  ਕੋਈ ਪਿਆਸਾ
ਰਾਜਨੀਤੀ ਦੀ ਹਰ ਵੰਡ ਕਾਣੀ

ਨਹਿਰ  ਤਮਾਸ਼ਾ ਬਣੀ ਜੱਗ ਤੇ
ਮੈਂ ਢਾਉਣੀ ਤੇ ਤੁਸੀ ਬਣਾਉਣੀ

ਪਾਣੀ ਪਾਣੀ ਕਰਦਾ ਮਰ ਜਾਂਈ
ਤੇਰੀ ਨਾਂ ਮੈਂ ਪਿਆਸ ਬਝਾਉਣੀ

ਪਾਣੀ ਨੂੰ ਅੱਗ ਲੱਗਦੀ ਵੇਖ ਲੋ
ਅਸੀਂ ਤਾਂ ਮਾਸਾ ਤਿਲੀ ਲਾਉਣੀ

ਸਾਡਾ  ਕੰਮ  ਹੈ  ਭੇੜ  ਭੜਾਉਣਾਂ
ਦੁਨੀਆਂ ਖੁਦ ਮਰਦੀ ਅਣਜਾਣੀ

ਬਹੁਤ ਹੋ  ਗਈ  ਦੇਸ਼  ਦੀ ਸੇਵਾ
ਛੱਡੋ  ਸਿਆਸਤ ਇਨਸਾਂ  ਖਾਣੀ

ਬਿੰਦਰਾ   ਦੋਸਤ  ਦੁਸ਼ਮਨ  ਹੋਏ
ਪੰਜਾਬ ਦਾ ਹੈ ਹਰਿਆਣਾ ਹਾਣੀ
 

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :333
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ