ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਫੈਦ ਖੂਨ

ਆਪਣੇ ਇਕ ਦੋਸਤ ਦੀ ਕਾਰ ਵਿੱਚ ਸਵਾਰ ਉਹ ਸਭ ਦੋਸਤ ਇਕੱਠੇ ਕੁੱਲੂ ਮਨਾਲੀ ਜਾ ਰਹੇ ਸਨ ਘੁੰਮਣ ਲਈ।ਜੀਪ ਚਲਾਉਣ ਵਾਲਾ ਦੋਸਤ ਕਾਰ ਬਹੁਤ ਹੀ ਹੌਲੀ ਹੌਲੀ ਤੇ ਇਕ ਲੈਅ ਵਿਚ ਹੀ ਚਲਾ ਰਿਹਾ ਸੀ ।ਸਭ ਦੋਸਤ ਇਕ ਦੂਜੇ ਨੂੰ ਛੇੜਦੇ ਤੇ ਮਜ਼ਾਕ ਮਸਤੀ ਕਰਦੇ ਬਹੁਤ ਖੁਸ਼ ਵਿਖ ਰਹੇ ਸਨ ।ਵੈਸੇ ਵੀ ਦੋਸਤ ਹਮੇਸ਼ਾ ਆਪਣੇ ਦੋਸਤਾਂ ਨਾਲ ਬਹੁਤ ਖੁਸ਼ ਹੀ ਨਜ਼ਰ ਆਉਂਦੇ ਹਨ ।
ਮੌਸਮ ਵੀ ਉਹਨਾਂ ਦੀ ਖੁਸ਼ੀ ਤਰਾਂ ਖੁਸ਼ਨੁਮਾ ਸੀ।
ਅਜੇ ਉਹ ਸਭ ਕੋਈ ਸੋਲ੍ਹਾਂ ਸਤਾਰਾਂ ਕਿਲੋਮੀਟਰ ਹੀ ਅੱਗੇ ਵਧੇ ਸਨ ਕਿ ਅਚਾਨਕ ਗੱਡੀ ਚਲਾ ਰਹੇ ਦੋਸਤ ਦੇ ਨਾਲ ਬੈਠੇ ਦੋਸਤ ਨੇ ਆਪਣੀ ਨਜ਼ਰ ਕਾਰ ਦੀ ਖਿੜਕੀ ਤੋਂ ਬਾਹਰ ਘੁਮਾਈ ਤੇ ਜੋ ਦ੍ਰਿਸ਼ ਉਸ ਦੀਆਂ ਨਜ਼ਰਾਂ ਨੇ ਵੇਖਿਆ ਉਹ ਉਸਨੇ ਬਾਕੀ ਸਭ ਦੋਸਤਾਂ ਨੂੰ ਵੀ ਵਿਖਾਇਆ।ਉਹਨਾਂ ਸਭ ਨੇ ਵੇਖਿਆ ਕਿ ਇਕ ਗੱਡੀ ਦਰਖੱਤ ਨਾਲ ਟਕਰਾਈ ਹੋਈ ਪਈ ਸੀ ਬਹੁਤ ਬੁਰੀ ਹਾਲਤ ਵਿਚ ਤੇ ਪੂਰਾ ਪਰਿਵਾਰ ਉਸ ਗੱਡੀ ਵਿਚ ਫਸਿਆ ਪਿਆ ਸੀ ।ਗੱਡੀ ਦਾ ਮਾਲਕ ਜਖਮੀ ਹਾਲਤ ਵਿੱਚ ਸੜਕ ਤੇ ਆਉਂਦੀਆਂ ਜਾਂਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂਕਿ ਕੋਈ ਉਸਦੀ ਮਦਦ ਕਰਕੇ ਗੱਡੀ ਵਿਚ ਫਸੇ ਉਸਦੇ ਬੱਚਿਆਂ ਤੇ ਪਤਨੀ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣ ਵਿੱਚ ਉਸਦੀ ਮਦਦ ਕਰ ਸਕੇ।
ਉਹਨਾਂ ਸਭ ਦੋਸਤਾਂ ਨੇ ਉਸ ਆਦਮੀ ਤੇ ਤਰਸ ਖਾ ਉਸਦੀ ਮਦਦ ਕਰਨ ਦੀ ਸੋਚੀ ।ਉਹਨਾਂ ਨੇ ਉਥੇ ਆਪਣੀ ਕਾਰ ਇਕ ਸਾਇਡ ਤੇ ਲਾ ਕੇ ਉਸ ਆਦਮੀ ਦੀ ਪਤਨੀ ਅਤੇ ਬੱਚਿਆਂ ਨੂੰ ਕਾਰ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਵਿਚ ਪੂਰੀ ਮਦਦ ਕੀਤੀ ।
ਥੋੜ੍ਹੀ ਦੇਰ ਬਾਅਦ ਪੁਲਿਸ ਵੀ ਉਸ ਜਗ੍ਹਾ ਤੇ ਆ ਗਈ ਤੇ ਉਸ ਆਦਮੀ ਦਾ ਬਿਆਨ ਲੈਣ ਲੱਗੀ।ਪਰ ਜੋ ਉਹਨਾਂ ਸਭ ਦੋਸਤਾਂ ਨੇ ਸੁਣਿਆ ਉਹ ਹੈਰਾਨ ਕਰ ਦੇਣ ਵਾਲਾ ਸੀ ਅਤੇ ਇਹ ਸੁਣ ਕੇ ਉਨ੍ਹਾਂ ਸਭ ਨੂੰ ਜੋਰ ਦਾ ਝਟਕਾ ਲੱਗਿਆ ।ਉਸ ਆਦਮੀ ਨੇ ਬਿਆਨ ਦਿੰਦੇ ਹੋਏ ਕਿਹਾ "ਇਹਨਾਂ ਮੁੰਡਿਆਂ ਨੇ ਨਸ਼ੇ ਦੀ ਹਾਲਤ ਵਿਚ ਆਪਣੀ ਗੱਡੀ ਸਾਡੀ ਗੱਡੀ ਵਿਚ ਠੋਕ ਦਿੱਤੀ ਤੇ ਸਾਨੂੰ ਜਖ਼ਮੀ ਕਰ ਦਿੱਤਾ ।" ਪੁਲਿਸ ਨੇ ਵੀ ਉਸ ਆਦਮੀ ਦੀ ਗੱਲ ਤੇ ਯਕੀਨ ਕਰ ਉਹਨਾਂ ਸਭ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ।
ਉਹ ਸਭ ਦੋਸਤ ਪੁਲਿਸ ਨੂੰ ਸਮਝਾਉਂਦੇ ਰਹੇ ਉਹਨਾਂ ਅੱਗੇ ਮਿੰਨਤਾਂ ਕਰਦੇ ਰਹੇ ਕਿ ਉਹਨਾਂ ਨੇ ਤਾਂ ਉਸਦੀ ਮਦਦ ਕੀਤੀ ਹੈ ਉਹ ਆਦਮੀ ਝੂਠ ਬੋਲ ਰਿਹਾ ਹੈ ਪਰ ਪੁਲਿਸ ਉਸ ਆਦਮੀ ਤੇ ਵਿਸ਼ਵਾਸ ਕਰ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ।
ਤਦ ਇਕ ਦੋਸਤ ਨੂੰ ਯਾਦ ਆਇਆ ਕਿ ਉਸ ਦਾ ਇਕ ਰਿਸ਼ਤੇਦਾਰ ਉਥੇ ਚੰਡੀਗੜ੍ਹ ਵਿੱਚ ਹੀ ਸਬ ਇੰਸਪੈਕਟਰ ਹੈ ਉਸਨੇ ਫਟਾਫਟ ਉਸਨੂੰ ਫੋਨ ਕਰਕੇ ਸਾਰਾ ਵਾਕਿਆ ਕਹਿ ਸੁਣਾਇਆ ਤਦ ਇੰਸਪੈਕਟਰ ਨੇ ਉਸ ਦੋਸਤ ਨੂੰ ਹੌਂਸਲਾ ਦਿੱਤਾ ਤੇ ਉਸਨੂੰ ਦੂਸਰੇ ਪੁਲਿਸ ਵਾਲੇ ਨਾਲ ਫੋਨ ਤੇ ਗੱਲ ਕਰਕੇ ਉਸ ਨੂੰ ਸਮਝਾਇਆ "ਜੇ ਉਹਨਾਂ ਦੀ ਗੱਡੀ ਉਸ ਆਦਮੀ ਦੀ ਗੱਡੀ ਨਾਲ ਟਕਰਾਈ ਹੈ ਤਾਂ ਉਹਨਾਂ ਦੀ ਗੱਡੀ ਤੇ ਵੀ ਕੋਈ ਝਰੀਟ ਜਾਂ ਖਰੋਚ ਜਰੂਰ ਆਈ ਹੋਵੇਗੀ ,ਤੁਸੀਂ ਚੈੱਕ ਕਰੋ।"ਜਦ ਉਸ ਸਬ ਇੰਸਪੈਕਟਰ ਦੀ ਗੱਲ ਮੰਨ ਉਹਨਾ ਦੀ ਗੱਡੀ ਦਾ ਨਿਰੀਖਣ ਕੀਤਾ ਤਾਂ ਉਸ ਤੇ ਕੋਈ ਖਰੋਚ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ । ਪੁਲਿਸ ਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਆਦਮੀ ਕੁਝ ਪੈਸੇ ਐਂਠਣ ਲਈ ਇਹ ਸਭ ਝੂਠ ਬੋਲ ਰਿਹਾ ਸੀ ਤੇ ਉਹਨਾਂ ਸਭ ਦੋਸਤਾਂ ਨੂੰ ਫਸਾ ਰਿਹਾ ਸੀ ਤਾਂ ਕਿ ਜੋ ਉਸਦਾ ਨੁਕਸਾਨ ਹੋਇਆ ਉਸਦੀ ਭਰਪਾਈ ਹੋ ਸਕੇ ।ਪੁਲਸ ਨੇ ਉਹਨਾਂ ਸਭ ਨੂੰ ਜਾਣ ਲਈ ਕਿਹਾ ਤੇ ਜਾਂਦੇ ਜਾਂਦੇ ਉਨ੍ਹਾਂ ਚੋਂ ਇਕ ਦੋਸਤ ਨੇ ਉਸ ਆਦਮੀ ਨੂੰ ਕਿਹਾ
"ਇਸ ਜਗ ਵਿੱਚ ਸਭ ਨੂੰ ਇਹੀ ਸਿਖਾਇਆ ਜਾਂਦਾ 'ਕਰ ਉਪਕਾਰ ਸਵਾਰਥ ਛੱਡ ਕੇ' ਪਰ ਤੇਰੇ ਜਿਹਿਆਂ ਕਰਕੇ ਅੱਜਕੱਲ ਲੋਕ ਕਿਸੇ ਜਖਮੀ ਰਾਹਗੀਰ ਦੀ ਮਦਦ ਕਰਨ ਤੋਂ ਪਹਿਲਾਂ ਦੱਸ ਵਾਰ ਨਹੀਂ ਸੌ ਵਾਰ ਸੋਚਦੇ ਹਨ ਤੇ ਅਖੀਰ ਉਨ੍ਹਾਂ ਨੂੰ ਔਦਾਂ ਹੀ ਜਖ਼ਮੀ ਹਾਲਤ ਵਿੱਚ ਛੱਡ ਕੇ ਤੁਰ ਜਾਂਦੇ ਹਨ ।ਅਸੀਂ ਤਾਂ ਬੇਵਕੂਫ ਸੀ ਜੋ ਬਿਨਾਂ ਸੋਚੇ ਤੁਹਾਡੀ ਮਦਦ ਕਰਨ ਲਈ ਅੱਗੇ ਆ ਗਏ।"
ਉਸ ਆਦਮੀ ਨੇ ਆਪਣੀ ਗਲਤੀ ਮੰਨ ਲਈ ਤੇ ਨੀਵੀਆਂ ਨਜ਼ਰਾਂ ਕੀਤੇ ਹੋਏ ਸ਼ਰਮਿੰਦਾ ਹੋਇਆ ਟੁਕਰ ਟੁਕਰ ਜ਼ਮੀਨ ਵੱਲ ਵੇਖਦਾ ਰਿਹਾ ।ਤਦੇ ਐਂਬੂਲੈਂਸ ਆਈ ਤੇ ਉਹਨਾਂ ਸਭ ਨੂੰ ਹਸਪਤਾਲ ਲੈ ਕੇ ਚਲੀ ਗਈ।ਸੱਚ ਵਿੱਚ ਕਿੰਨਾ ਸਫੈਦ ਖੂਨ ਹੋ ਗਿਆ ਹੈ ਲੋਕਾਂ ਦਾ ਕਿ ਚੰਦ ਕੁ ਸਿੱਕਿਆਂ ਲਈ ਆਪਣਾ ਜਮੀਰ ਤੱਕ ਮਾਰ ਦਿੰਦੇ ਹਨ ।ਹੁਣ ਤੇ ਜੀ ਨੇਕੀ ਕਰ ਖੂਹ ਵਿੱਚ ਪਾਉਣ ਵਾਲੀ ਗੱਲ ਹੈ ।ਕਿੰਨਾ ਮੋਹ ਹੋ ਗਿਆ ਦੁਨੀਆਂ ਨੂੰ ਪੈਸੇ ਨਾਲ, ਕਿ ਇਨਸਾਨੀਅਤ ਦਾ ਤਾਂ ਕੋਈ ਮੁੱਲ ਨਹੀਂ ਰਿਹਾ।ਪਰ ਫਿਰ ਵੀ ਚੰਗੇ ਕਰਮ ਕਰਦੇ ਜਾਉ ਫਲ ਦੀ ਚਿੰਤਾ ਨਾ ਕਰੋ ।

ਲੇਖਕ : ਸਰੂਚੀ ਕੰਬੋਜ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :684
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਰੂਚੀ ਰਖਦੇ ਹੋ ਅਤੇ ਪੰਜਾਬੀ ਸਾਹਿਤ ਵਿੱਚ ਆਪਣੀ ਕਵਿਤਾ ਅਤੇ ਕਹਾਣੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ