ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗ਼ਜ਼ਲ

ਕਿਸ ਤਰ੍ਹਾਂ ਇਕ ਬੁੱਤ ਬਣ ਕੇ ਜ਼ਿੰਦਗੀ ਲੰਘਾ ਰਿਹਾ ਹਾਂ।
ਕਿਸ ਤਰ੍ਹਾਂ ਕੀਤੇ ਗੁਨਾਹ ਮੈਂ ਆਪਣੇ ਬਖਸ਼ਾ ਰਿਹਾ ਹਾਂ।

ਮੁੱਲ ਕਿੰਨਾ ਤਾਰਿਆ ਮੈਂ, ਤਾਂ ਸਫ਼ੇ 'ਤੇ ਲਫਜ਼ ਪਰਤੇ,
ਕਿਸ ਤਰ੍ਹਾਂ ਇਸ ਕਲਮ ਵਿਚ ਅਜ ਖੂਨ ਅਪਣਾ ਪਾ ਰਿਹਾ ਹਾਂ।

ਲੋਕ ਮੈ ਮੰਗਦੇ ਨੇ ਮਸ਼ਵਰੇ ਨਿਤ ਸਫਲਤਾ ਦੇ,
ਕਿਸ ਤਰ੍ਹਾਂ ਮੰਜ਼ਿਲ ਲਈ ਪਰ ਠੋਕਰਾਂ ਮੈਂ ਖਾ ਰਿਹਾ ਹਾਂ।

ਜ਼ਿੰਦਗੀ ਦੀ ਜੰਗ ਜਾਰੀ ਭੱਜਣਾਂ ਮੈਦਾਨ ਚੋਂ ਨਾ,
ਕਿਸ ਤਰ੍ਹਾਂ ਮੈਂ ਲੜਨ ਖਾਤਿਰ ਜ਼ੋਰ ਪੂਰਾ ਲਾ ਰਿਹਾ ਹਾਂ।

ਹੋ ਗਿਆ 'ਚੱਠੇ' ਅਪਾਹਿਜ਼ ਤੁਰਨ ਦੇ ਕਾਬਿਲ ਨਹੀਂ ਹਾਂ,
ਕਿਸ ਤਰ੍ਹਾਂ ਪਰ ਫੇਰ ਵੀ ਮੈਂ ਮੌਤ ਵਲ ਨੂੰ ਜਾ ਰਿਹਾ ਹਾਂ।

ਲੇਖਕ : ਸੰਦੀਪ ਸਿੰਘ ਚੱਠਾ ਹੋਰ ਲਿਖਤ (ਇਸ ਸਾਇਟ 'ਤੇ): 3
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :293

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017