ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੈਰ ਕੋਈ

ਜਦ ਗੈਰ ਕੋਈ ਆ ਕੇ ਦਿਲ ਨੂੰ ਮਲਦਾ, 
ਫਿਰ ਧੜਕਣ ਉਤੇ ਵੱਸ ਨਹੀਂ ਚੱਲਦਾ, 
ਲੱਖ ਸਮਝਾ ਲਉ ਦਿਲ ਨੂੰ ਦੇ ਮਿਸਾਲਾਂ ਜੀ 
ਪਰ ਇਹ ਬੱਦਲ ਵਰਿਆ ਬਾਝ ਨਹੀਂ ਟੱਲਦਾ.... 
ਹਰ ਚਿਹਰੇ ਵਿੱਚ ਉਸਨੂੰ ਲੱਭਣਾ, 
ਪਲ ਵਿਚ ਰੋਣਾ ਪਲ ਵਿੱਚ ਹੱਸਣਾ 
ਲੱਖ ਮੈਂ ਰੋਕਾਂ ਲੱਖ ਮੈਂ ਟੋਕਾਂ 
ਮੇਰਿਆਂ ਰੋਕਿਆਂ ਇਹ ਨਹੀਂ ਟੱਲਦਾ... 
ਇਹ ਐਸਾ ਜਿੱਦੀ ਬਣ ਬੈਠਾ ਹੈ, 
ਕਿ ਖੁਦ ਦਾ ਵੈਰੀ ਬਣ ਬੈਠਾ ਹੈ, 
ਉਸਨੂੰ ਸੋਚਾਂ ਮੈਂ ਉਸਨੂੰ ਲੋਚਾਂ 
ਹੁਣ ਆਪਣਾ ਆਪ ਵੀ ਮੈਨੂੰ ਖਲਦਾ... 
ਜਿਸਦੇ ਹੱਥ ਵਿੱਚ ਹੋਣ ਰੁਪਈਏ, 
ਉਸਦੇ ਹੀ ਹੋਵਣ ਸੱਜਣ ਮਾਹੀਏ, 
ਛੱਡਦੇ ਨਾ ਆਸ਼ਕ ਇਸਦਾ ਖਹਿੜਾ, 
ਚਾਹੇ ਪਿਆਰਾਂ ਵਿੱਚੋਂ ਕੁਝ ਨਹੀਂ ਲੱਭਦਾ

ਲੇਖਕ : ਸਰੂਚੀ ਕੰਬੋਜ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :604
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਰੂਚੀ ਰਖਦੇ ਹੋ ਅਤੇ ਪੰਜਾਬੀ ਸਾਹਿਤ ਵਿੱਚ ਆਪਣੀ ਕਵਿਤਾ ਅਤੇ ਕਹਾਣੀਆਂ ਨਾਲ ਆਪਣਾ ਯੋਗਦਾਨ ਪਾ ਰਹੇ ਹੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ