ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

 ਵੱਢ ਕੇ ਧਰਤੀ ਉੱਤੋਂ ਹਰੇ, ਭਰੇ ਰੁੱਖ,

ਦੋਹੇ                                                                                      
ਕਰੇ ਉਡੀਕ ਮੀਂਹ ਦੀ ਮੂਰਖ ਮਨੁੱਖ।
ਖਾ ਲਿਆ ਨਸ਼ਿਆਂ ਨੇ ਜਿਸ ਮਾਂ ਦਾ ਪੁੱਤ,
ਉਸ ਨੂੰ ਚੰਗੀ ਲੱਗਣੀ ਕੀ ਬਸੰਤ ਰੁੱਤ?
ਲ਼ੱਗਦੈ ਪਾਕਿਸਤਾਨ ਨੇ ਪੀਤੀ ਹੋਈ ਹੈ ਭੰਗ,
ਤਾਂ ਹੀ ਸਰਹੱਦਾਂ ਤੇ ਉਸ ਨੇ ਛੇੜੀ ਹੋਈ ਜੰਗ।
ਜੋ ਆਪਣੇ ਬਜ਼ੁਰਗਾਂ ਦਾ ਕਰਦੇ ਨਹੀਂ ਸਤਿਕਾਰ,
ਉਨ੍ਹਾਂ ਨੂੰ ਕੋਈ ਵੀ ਕਰਦਾ ਨਹੀਂ ਪਿਆਰ।
ਜੇ ਕੋਈ ਗੁਣ ਨਹੀਂ ਪੱਲੇ,ਕੀ ਕਰਨੇ ਗੋਰੇ ਰੰਗ,
ਕਾਲਿਆਂ ਦੇ ਕੰਮ ਵੇਖ ਕੇ ਦੁਨੀਆ ਰਹਿ ਜਾਏ ਦੰਗ।
ਜੇ ਲੋਕੀਂ ਵਿਆਹਾਂ ਵਿੱਚ ਲੈਣ ਨਾ ਦਾਜ,
ਆਪੇ ਬੰਦ ਹੋ ਜਾਣਾ ਇਹ ਮਾੜਾ ਰਿਵਾਜ।
ਸਾਈਕਲ ਵਾਲਾ ਸਕੂਟਰ ਮੰਗੇ ਜਾਂ ਮੰਗੇ ਕਾਰ,
ਉਸ ਦੀਆਂ ਖ਼ਾਹਿਸ਼ਾਂ ਦੇਣਗੀਆਂ ਉਸ ਨੂੰ ਮਾਰ।
ਜੇ ਵੋਟਾਂ ਦੀ ਕੀਮਤ ਜਾਣਦੇ ਹੁੰਦੇ ਲੋਕ,
ਤਾਂ ਉਹ ਗੱਦੀ ਤੇ ਬੈਠਣੋਂ ਚੋਰਾਂ ਨੂੰ ਲੈਂਦੇ ਰੋਕ।
ਕਾਹਦਾ ਲੋਕ ਰਾਜ, ਪੈਸੇ ਬਿਨਾਂ ਕੋਈ ਨਾ ਹੋਵੇ ਕੰਮ,
ਪੈਸੇ ਨਾਲ ਹਰ ਕੰਮ ਹੋ ਜਾਵੇ ਇਕ ਦਮ।
ਆਪਣੇ ਦੇਸ਼ ਨੂੰ ਜੋ ਲੁੱਟੀ ਜਾਂਦੇ ਆਪੇ,
ਉਨ੍ਹਾਂ ਦੀ ਮੌਤ ਤੇ ਕੀ ਪੈਣੇ ਪਿੱਟ ਸਿਆਪੇ?

ਲੇਖਕ : ਮੋਹਿੰਦਰ ਸਿੰਘ ਮਾਨ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :468

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ