ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੱਕੇ ਦੁਸ਼ਮਨ

ਭਾਰਤ ਸਾਡਾ ਪੱਕਾ ਦੁਸ਼ਮਨ
ਸੁਣ ਬਈ ਪਾਕਿਸਤਾਨੀਆਂ

ਪਾਕਿ ਪੜੌਸੀ ਪੱਕਾ ਵੈਰੀ
ਸੋਚ ਲੈ ਹਿੰਦੋਸਤਾਨੀਆਂ

ਨਫਰਤ ਵਾਲ਼ਾ ਬੀਜ ਬਿਜਿਆ 
ਗੋਰਿਆ ਇੰਗਲਿਸ਼ਤਾਨੀਆਂ

ਵੇਖ ਖੂਨ ਦੀ ਤਿ੍ਹਾਈਆਂ ਨੇ
ਅੱਜ ਵੀ ਤੇਰੀ ਸ਼ੈਤਾਨੀਆਂ

ਰੂਹ ਅਜੇ ਵੀ ਜੰਗਲੀ ਜਹਿਰੀ
ਮਨ ਵਿੱਚ ਮੋਤ ਵੀਰਾਨੀਆਂ

ਅਨਪੜਤਾ ਨਾਂ ਮੁਕੀ ਦਿਲ ਚੋਂ
ਸੋਚ ਕੇ ਹੋਣ ਹੈਰਾਨੀਆਂ

ਰਲ ਮਿਲ ਸਭ ਨੇ ਲਈ ਅਜ਼ਾਦੀ
ਭੁਲੀਆਂ ਹੁਣ ਕੁਰਬਾਨੀਆਂ 

ਪੰਜ ਦਰਿਆ ਦੇ ਪੁਤਰ ਦੋਵੇ
ਧਰਤਾਂ ਅੱਜ ਬੇਗਾਨੀਆਂ

ਮਜ਼ਹਵਾਂ ਦੇ ਮਸਲੇ ਹੋਏ ਵੱਢੇ
ਵੱਢੀਆਂ ਅੱਜ ਨਦਾਨੀਆਂ

ਕਦੋਂ ਛੱਡਣਗੇ ਬਿੰਦਰਾ ਕਮਲੇ
ਕਰਨੀਆਂ ਨਾਂ ਫੁਰਮਾਨੀਆਂ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :311
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017