ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੋਹੇ

ਵਿਹਲੇ ਬਹਿ ਕੇ ਜਿਹੜੇ ਕੀਮਤੀ ਸਮਾਂ ਰਹੇ ਨੇ ਗਾਲ,
ਕੰਮ ਕਰਨ ਲੱਗ ਪੈਣ ਉਹ,ਹੁਣ ਤਾਂ ਚੜ੍ਹ ਪਿਆ ਨਵਾਂ ਸਾਲ।
ਪਾਣੀ ਉਦੋਂ ਨਾ ਕੋਈ ਰੋਕਦਾ,ਜਦ ਦਰਿਆਵਾਂ ’ਚ ਹੜ੍ਹ ਆਣ,
ਫਿਰ ਪਾਣੀ ਤੇ ਕਰਨ ਕਬਜ਼ਾ,ਜਦ ਹੜ੍ਹ ਥੋੜ੍ਹਾ ਰੁਕ ਜਾਣ।
ਮਿਲਣ ਜਿਸ ਨੂੰ ਨਕਲੀ ਬੀਜ,ਕੀੜੇ ਮਾਰ ਦਵਾਈਆਂ ਤੇ ਖਾਦ,
ਉਸ ਕਿਸਾਨ ਦੀ ਫਸਲ ਤਾਂ ਆਪੇ ਹੋ ਜਾਣੀ ਬਰਬਾਦ।
ਆਪਣੇ ਐਸ਼ੋ ਆਰਾਮ ਤੇ ਅਮੀਰ ਲੱਖਾਂ ਖਰਚੀ ਜਾਣ,
ਕਾਮੇ ਨੂੰ ਦਿਹਾੜੀ ਦੇਣ ਵੇਲੇ ਉਹ ਦਿਲ ਬੜੇ ਘਟਾਣ।
ਲੱਗਦਾ ਹੈ ਮਿਲ ਬਹਿ ਕੇ ਖਾਣ ਦ ਸਮਾਂ ਗਿਆ ਹੈ ਲੰਘ,
ਜਿਸ ਨੂੰ ਥੋੜ੍ਹਾ ਘੱਟ ਮਿਲੇ, ਉਹ ਪਾੜਨ ਲੱਗ ਪਏ ਸੰਘ।
ਘਰੋਂ ਭੱਜ ਕੇ ਜਿਹੜੇ ਮੁੰਡੇ, ਕੁੜੀਆਂ  ਕਰਾਣ ਵਿਆਹ,
ਪਛਤਾਵੇ ਦੀ ਅੱਗ ਵਿੱਚ ਜਲ ਕੇ ਉਹ ਹੋ ਜਾਣ ਸੁਆਹ।
ਨਸ਼ਿਆਂ ਨੇ ਇਸ ਦੀ ਹਾਲਤ ਕਰ ਦਿੱਤੀ ਹੈ ਖਰਾਬ,
ਇਕ ਹਫਤੇ ਵਿੱਚ ਹੋ ਨ੍ਹੀ ਸਕਦਾ ਨਸ਼ਾ ਮੁਕਤ ਪੰਜਾਬ।
ਲੀਡਰ ਵੀ ਬਦਲ ਗਏ ਨੇ ਸਮਾਂ ਬਦਲਣ ਦੇ ਨਾਲ,
ਲੋਕਾਂ ਤੋਂ ਵੋਟਾਂ ਲੈਣ ਲਈ ਉਹ ਚਲਣ ਹਰ ਕੋਝੀ ਚਾਲ।
ਮੂਰਤੀਆਂ ਬਣਵਾਣ ਤੇ ਕਿਉਂ ਕਰੋੜਾਂ ਰਿਹੈਂ ਤੂੰ ਗਾਲ?
ਜੇ ਕੁਝ ਕਰਨਾ,ਤਾਂ ਕਰਜ਼ੇ ਮਾਰੇ ਕਿਸਾਨਾਂ ਨੂੰ ਸੰਭਾਲ।
ਇਕ ਪਾਸੇ ਗੁਰਬਤ,ਦੂਜੇ ਪਾਸੇ ਮਹਿੰਗਾਈ ਦਾ ਨਾਗ,
ਕਿਤੇ ਲੋਕ ਆ ਨਾ ਜਾਣ ਸੜਕਾਂ ਤੇ,ਹਾਕਮਾ ਛੇਤੀ ਜਾਗ।

ਲੇਖਕ : ਮੋਹਿੰਦਰ ਸਿੰਘ ਮਾਨ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :745

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ