ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੁਰਬਾਨੀਆਂ-ਦੋਹੇ

ਜਿਨ੍ਹਾਂ ਦੀਆਂ ਕੁਰਬਾਨੀਆਂ ਨਾਲ ਹੋਏ ਅਸੀਂ ਆਜ਼ਾਦ,
ਉਨ੍ਹਾਂ ਨੂੰ ਭੁਲ ਭੁਲੇਖੇ ਵੀ ਅਸੀਂ ਕਦੇ ਕਰੀਏ ਨਾ ਯਾਦ।


ਛੇਵਾਂ ਦਰਿਆ ਨਸ਼ਿਆਂ ਦਾ ਜਦ ਤੋਂ ਵਗਣ ਲੱਗਾ ਵਿੱਚ ਪੰਜਾਬ,
ਇਸ ਵਿੱਚ ਡੁੱਬ ਕੇ ਨੌਜਵਾਨਾਂ ਦੀ ਹਾਲਤ ਹੋ ਰਹੀ ਖਰਾਬ।

ਕਾਰਾਂ ’ਚ ਘੁੰਮਦੇ ਅਮੀਰ ਗਰੀਬਾਂ ਨੂੰ ਵੇਖਣ ਟੇਢੀ ਨਜ਼ਰ ਨਾਲ,
ਉਨ੍ਹਾਂ ਦਾ ਵੀ ਹੋ ਸਕਦੈ ਕਿਸੇ ਦਿਨ ਗਰੀਬਾਂ ਵਰਗਾ ਹਾਲ।

ਕਿਸਾਨ ਬੈਠਾ ਫਸਲ ਲੈ ਕੇ ਭਿਖਾਰੀ ਵਾਂਗ ਮੰਡੀ ਵਿੱਚ,
ਆੜ੍ਹਤੀ ਸਸਤੇ ਭਾਅ ਉਸਦੀ ਫਸਲ ਖਰੀਦਣ ਲਈ ਬਜ਼ਿੱਦ।

ਭੁੱਖੇ ਬਾਲਾਂ ਦੇ ਢਿੱਡ ਭਰਨ ਖਾਤਰ ਕਿਧਰੇ ਕਿਡਨੀ ਵੇਚੇ ਬਾਪ,
ਕਿਧਰੇ ਬਾਲਾਂ ਖਾਤਰ ਕੁੱਖ ਕਿਰਾਏ ਤੇ ਦੇਵੇ ਜਨਣੀ ਆਪ।

ਜਿਸ ਨੂੰ ਟਿਕਟ ਮਿਲੀ ਪਾਰਟੀ ਪ੍ਰਧਾਨ ਨੂੰ ਦੇ ਕੇ ਇਕ ਕਰੋੜ,
ਉਸ ਨੇ ਜਿੱਤ ਕੇ ਰਿਸ਼ਵਤ ਦੀ ਜੜ੍ਹ ਕਰਨੀ ਡੂੰਘੀ ਹੋਰ।

ਜੋ ਬੱਚਾ ਲਾ ਬੈਠਾ ਮਾਡਲ ਸਕੂਲ ’ਚ ਹੋਰਾਂ ਦੀ ਕਰਕੇ ਰੀਸ,
ਹੁਣ ਉਹ ਪਛਤਾਵੇ, ਜਦ ਦੇ ਨਾ ਹੋਵੇ ਨਿੱਤ ਵਧਦੀ ਫੀਸ।

ਹੇਰਾ ਫੇਰੀ ਨਾਲ ’ਕੱਠੇ ਕੀਤੇ ਧਨ ਚੋਂ ਕੁਝ ਧਨ ਕਰਕੇ ਦਾਨ,
ਰੱਬ ਨੂੰ ਖੁਸ਼ ਕਰਨ ਦੀ ਨਾਕਾਮ ਕੋਸ਼ਿਸ਼ ਕਰੇ ਬੇਈਮਾਨ।

ਅਮੀਰਾਂ ਨੂੰ ਕੀ ਫਰਕ ਪੈਣਾ ਏਨੀ ਮਹਿੰਗਾਈ ਨਾਲ,
ਪਰ ਗਰੀਬਾਂ ਦਾ ਹੋ ਗਿਆ ਇਦ੍ਹੇ ਨਾਲ ਬੁਰਾ ਹਾਲ।

ਜਦ ਹਰੇ ਭਰੇ ਰੁੱਖ ਵੱਢਣ ਤੋਂ ਮਨੁੱਖ ਨਾ ਕਰੇ ਗੁਰੇਜ਼,
ਫੇਰ ਨਾ ਮੀਂਹ ਪੈਣੇ, ਨਾ ਆਣੋ ਹੱਟਣੇ ਝੱਖੜ ਤੇਜ਼।

ਲੇਖਕ : ਮੋਹਿੰਦਰ ਸਿੰਘ ਮਾਨ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :211

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017