ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਉੱਚੀਆਂ ਲੰਮੀਆਂ ਵਾਟਾਂ

ਉੱਚੀਆਂ ਲੰਮੀਆਂ ਵਾਟਾਂ ਤੇਰੇ ਸ਼ਹਿਰ ਦੀਆਂ ।
ਲੁੱਟ ਗਈਆਂ ਨੇ ਚਮਕਾਂ ਸਿਖ਼ਰ ਦੁਪਹਿਰ ਦੀਆਂ ।
ਅੱਜ ਠੱਗੀ -ਠੋਰੀ ਕਰਕੇ ਸ਼ੋਖ਼ ਹਵਾਵਾਂ ਨੇ, 
ਚਾਰੇ ਪਾਸੇ ਲਾਈਆਂ ਅੱਗਾਂ ਕਹਿਰ ਦੀਆਂ ।
ਤੁਸਾਂ ਜੋ ਮੇਰੇ ਨਾਲ ਜੁਦਾਈ ਪਾਈ ਐ, 
ਚੜੀਆਂ ਵਿਸ਼ਾਂ ਦਿਲ ਵਿੱਚ ਗ਼ਮ ਦੇ ਜ਼ਹਿਰ ਦੀਆਂ ।
ਗ਼ਸ਼ ਖਾ ਕੇ ਭੁੰਜੇ ਡਿਗੀਆਂ ਪਾ ਕੇ ਗਲਵੱਕੜੀ, 
ਔਂਤਰ ਜਾਣੀਆਂ ਰਿਸ਼ਮਾਂ ਤੇਰੇ ਸ਼ਹਿਰ ਦੀਆਂ ।
ਭਰ ਪਿਆਲਾ ਦੇ ਗਈਆਂ ਮੈਨੂੰ ਮਦਿਰਾ - ਜਲ,
ਉਹ ਨੰਗੀਆਂ ਪ੍ਰਭਾਤਾਂ ਪਹਿਲੇ ਪਹਿਰ ਦੀਆਂ ।
ਭਰੀ ਮਹਿਫ਼ਿਲ  'ਚ ਸੱਜਣਾਂ ਖ਼ੂਬ ਹੁੰਗਾਰਾ ਭਰਿਆ, 
ਆਖੀਆਂ ਜਦ ਮੈਂ ਗੱਲਾਂ ਤੇਰੇ ਕਹਿਰ ਦੀਆਂ ।
ਮਰਨ ਤੋੜੀ ਇਨਸ਼ਾਲਾ! ' ਘੇਸਲ ' ਦੇਖੇ ਗਾ,
ਮਹਿਕਾਂ ਜੇ ਕਰ ਹੋਈਆਂ ਤੇਰੇ ਦਹਿਰ ਦੀਆਂ ।

ਲੇਖਕ : ਕਸ਼ਮੀਰ ਘੇਸਲ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :612

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ