ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਰਦੇ ਨੇ ਘਾਲੇ ਮਾਲੇ ਦੋਸਤੀ ’ਚ ਫਿੱਕ ਪਾਉਣ ਵਾਲੇ

ਜਦੋਂ ਦੋ ਇਨਸਾਨਾਂ ਦੇ ਇਕੋ ਜਿਹੇ ਵਿਚਾਰ ਹੋਣ, ਇਕੋ ਜਿਹਾ ਕਾਰ ਵਿਹਾਰ ਹੋਵੇ ਤਾਂ ਸਹਿਜੇ ਹੀ ਪਿਆਰ ਦੀ ਕਲੀ ਖਿਲਦੀ ਹੈ। ਦੋਨੋਂ ਪਿਆਰ ਦੇ ਰੰਗਾਂ ਵਿਚ ਰੰਗੇ ਜਾਂਦੇ ਹਨ। ਇਥੋਂ ਤੱਕ ਕੇ ਸਕੇ ਰਿਸ਼ਤਿਆਂ ਤੋਂ ਵੱਧ ਕੇ ਦੁੱਖ -ਸੁੱਖ ਵਿਚ ਸਰੀਕ ਹੁੰਦੇ ਹਨ। ਸਹਿਨਸ਼ੀਲਤਾ ਤੇ ਵਿਸ਼ਵਾਸ ਹੋਵੇ ਤਾਂ ਅਿਾਰ ਦੀ ਗੰਢ ਪੱਕੀ ਹੋ ਜਾਂਦੀ ਹੈ। ਹਰ ਇਨਸਾਨ ਵਿਚ ਚੰਗੇ ਤੇ ਬੁਰੇ ਗੁਣ ਹੁੰਦੇ ਹਨ। ਮਿਤਰਤਾ ਸਮੇਂ ਚੰਗੇ ਗੁਣਾਂ ਨੂੰ ਹੀ ਲਿਆ ਜਾਂਦਾ ਹੈ। ਔਗਣ ਛਪਾਏ ਜਾਂਦੇ ਹਨ। ਦੋਸਤ ਦੇ ਦੋਸਤਾਂ ਨਾਲ ਸੰਪਰਕ ਹੁੰਦਾ ਹੋਇਆ ਸੰਯੁਕਤ ਪਿਆਰ ਬਣ ਜਾਂਦਾ ਹੈ। ਖੁਸ਼ਹਾਲ ਜੀਵਨ ਦੀਆਂ ਖੁਸ਼ੀਆਂ ਮਾਣਦੇ ਹਨ ਦੋਵੇਂ ਦੋਸਤ। ਇਹ ਦੋਸਤੀ ਕਦ ਤੱਕ ੳੜ ਨਿਭਾਉਂਦੀ ਹੈ। ਕੋਈ ਪਤਾ ਨਹੀਂ। ਕਲਯੁੱਗ ਦਾ ਜ਼ਮਾਨਾ ਹੈ। ਕਿਸੇ ਨੂੰ ਖੁਸ਼ ਵੇਖਕੇ ਅੱਜ ਕੋਈ ਜਰਦਾ ਨਹੀਂ। ਲੱਤਾਂ ਖਸੀੜਨ ਦੀ ਪਿਆਰ ਵਿਚ ਫ਼ਰਕ ਪੁਆਉਣ ਲਈ ਦੁਸ਼ਮਨ ਲੋਕ ਆਪਣੀ ਵਾਹ ਲਾਉਂਦੇ ਰਹਿੰਦੇ ਹਨ। ਜਿਵੇਂ ਕੰਧ ਵਿਚ ਕੀੜੀ ਤੇੜ ਭਾਲ ਦੀ ਹੈ ਜਿਵੇਂ ਸਿਆਸੀ ਲੀਡਰ ਵਿਰੋਧਨ ਕਰਨ ਲਈ ਮੁੱਦੇ ਭਾਲਦੇ ਹਨ। ਇਸੇ ਤਰਾਂ ਇਹ ਲੋਕ ਆਪਣੀਆਂ ਘਿਨਾਉਣੀਆਂ ਚਾਲਾਂ ਚਲਦੇ ਰਹਿੰਦੇ ਹਨ। ਉਪਰ ਵੀ ਜ਼ਿਕਰ ਕੀਤਾ ਹੈ ਕਿ ਜਦ ਤੱਕ ਦੋਸਤਾਂ ਵਿਚ ਸਹਿਨਸ਼ੀਲਤਾ ਤੇ ਵਿਸ਼ਵਾਸ ਹੈ ਤਾਂ ਦੋਸਤੀ ਬਰਕਰਾਰ ਰਹਿੰਦੀ ਹੈ। ਲੋਕ ਨਿੱਕੀ ਨਿੱਕੀ ਗੱਲਾਂ ਕਰਕੇ ਵਹਿਮ ਭਰਮ ਪਾਉਂਦੇ ਰਹਿੰਦੇ ਹਨ ਜੇ ਸਮੇਂ ਸਮੇਂ ਸਪਸ਼ਟੀ ਕਰਨ ਹੁੰਦਾ ਰਵੇ ਭਰਮ ਦੂਰ ਹੁੰਦੇ ਰਹਿੰਦੇ ਹਨ। ਦੁਸ਼ਮਨ ਲੋਕਾਂ ਦੀਆਂ ਸਭ ਚਾਲਾਂ ਫੇਲ ਹੋ ਜਾਂਦੀਆਂ ਹਨ। ਅੱਜ ਕੱਲ ਦੀ ਦੋਸਤੀ ਨਿਭਾਉਣੀ ਕੰਢਿਆਂ ਦੀ ਸੇਜ ਵਾਂਗ ਹੈ। ਸਵਾਰਥ ਤੇ ਪੈਸਾ ਕਦੋਂ ਵੀ ਪਿਆਰ ਦੀ ਕੈਚੀ ਬਣ ਸਕਦਾ ਹੈ। ਦੋਸਤੀ ਸਕਿੰਟਾਂ ਮਿੰਟਾਂ ਵਿਚ ਟੁੱਟ ਸਕਦੀ ਹੈ। ਫਿਰ ਮਜਬੂਰਨ ਕਹਿਣਾ ਪੈਂਦਾ ਹੈ ਮੇਰੀ ਲਗੀ ਨਾ ਕਿਸੇ ਨੇ ਦੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ। ਅੱਜ ਦੇ ਜਮਾਨੇ ਦੀ ਗੱਲ ਵੀ ਹੈ ਕਿ ਕਿਸੇ ਦੇ ਸੌ ਕੰਮ ਵੇਲੇ ਸਿਰ ਕੀਤੇ ਗਏ ਹੋਣ ਤੇ ਇਕ ਕੰਮ ਕਿਸੀ ਵਜਾ ਕਰਕੇ ਨਾ ਵੀ ਹੋਵੇ ਤਾਂ 99 ਕੀਤੇ ਗਏ ਕੰਮ ਸੁਆਹ ਬਣ ਜਾਂਦੇ ਹਨ। ਫਿਰ ਸ਼ੁਰੂ ਹੋਣ ਲੱਗਦਾ ਹੈ ਭੰਡੀ ਪ੍ਰਚਾਰ। ਉਸੇ ਮਿੱਤਰ ਦੇ ਚੰਗੇ ਗੁਣਾਂ ਨੂੰ ਮਿੱਟੀ ਵਿਚ ਰੋਲ ਦਿੱਤਾ ਜਾਂਦਾ ਹੈ ਤੇ ਔਗਣਾਂ ਨੂੰ ਛੱਜ ’ਚ ਪਾਕੇ ਵੰਡਿਆਂ ਜਾਂਦਾ ਹੈ। ਅੱਜ ਕਲ ਦੇ ਜਮਾਨੇ ਦੀ ਹਾਲਤ ਹੀ ਕੁਝ ਇਸ ਤਰਾਂ ਦੀ ਬਣ ਗਈ ਹੈ। ਰੱਬ ਕਿਸੇ ਮਿਤਰ ਰਿਸ਼ਤੇਦਾਰਾਂ ਵਿਚ ਫਰਕ ਨਾ ਪੁਆਏ। ਸ਼ਾਇਦ ਉਹ ਇਹ ਕੰਮ ਵਿਚ ਸਹਾਈ ਹੋਵੇ ਪਰ ਅੱਜ ਦੇ ਲੋਕ ਨਹੀਂ ਚਾਹੁੰਦੇ ਕਿ ਇਨਾਂ ਦਾ ਪਿਆਰ ਜਲਦ ਟੁੱਟ ਜਾਵੇ। ਦੂਰੀਆਂ ਪੈ ਜਾਣ, ਇਕ ਦੂਜੇ ਦੇ ਦੁਸ਼ਮਣ ਬਣ ਜਾਣ। ਪਤਾ ਨਹੀਂ ਇਨਾਂ ਡੱਬੂ ਕੁੱਤਿਆਂ ਨੂੰ ਅੱਗ ਲਾਉਣ ਵਾਲਿਆਂ ਨੂੰ ਕੀ ਮਿਲਦਾ? ਹੇਠ ਲਿਖੀ ਘਟਨਾਂ ਪੜਕੇ ਤੁਸੀ ਅੰਦਾਜਾ ਲਾਉਂਦਾ / ਚਵਾਤੀ ਲਾਉਣ ਵਾਲੇ ਨੂੰ ਕੀ ਮਿਲਿਆ। ਜਰਨੈਲ ਤੇ ਕਰਨੈਲ ਦੋਵੇਂ ਗੂੜੇ ਮਿੱਤਰ ਸਨ। ਕੰਮਕਾਰ ਤੋਂ ਵਿਹਲੇ ਹੋਕੇ ਭਿੰਦੇ ਹਲਵਾਈ ਦੀ ਡੇਅਰੀ ਦੀ ਦੁਕਾਨ ਤੇ ਆਕੇ ਮਿਥੇ ਸਮੇਂ ਤੇ ਗੱਪ ਸੱਪ ਮਾਰਦੇ ਸਨ। ਇਕ ਦੂਜੇ ਦੇ ਕੰਮਾਂ ਕਾਰਾਂ ਵਿਚ ਪੂਰਾ ਸਾਥ ਦਿੰਦੇ ਸਨ। ਦੋਵੇਂ ਦੇ ਪਰਿਵਾਰਾਂ ਵਿਚ ਪ੍ਰੇਮ ਪਾਤਰ ਸਨ। ਜੱਗ ਵਿਚ ਵੀ ਇਨਾਂ ਦੀ ਪੂਰੀ ਸਲਾਉਤਾ ਹੁੰਦੀ ਸੀ। ਇਕ ਦਿਨ ਭਿੰਦੇ ਦੀ ਦੁਕਾਨ ਤੇ ਇਕ ਗਾਹਕ ਮੁਕੰਦਾ ਆਇਆ ਜੋ ਜਰਨੈਲ ਕਰਨੈਲ ਨੂੰ ਵੀ ਚੰਗੀ ਤਰਾਂ ਜਾਣਦਾ ਸੀ। ਭਿੰਦੇ ਨੂੰ ਕਿਹਾ ਕਿ ਦੇਖ ਜਰਨੈਲ ਤੇ ਕਰਨੈਲ ਦਾ ਕਿੰਨਾ ਪਿਆਰ ਹੈ। ਉਠਦੇ ਬਹਿੰਦੇ ਖਾਣਾ ਖਾਂਦੇ, ਆਉਂਦੇ ਜਾਂਦੇ ਹੈ। ਮੈਂ ਚਾਹਵਾਂ ਤਾਂ ਮੈਂ ਦੋ ਮਿੰਟਾਂ ’ਚ ਫ਼ਰਕ ਪੁਵਾ ਸਕਦਾ ਹਾਂ। ‘‘ ਭਿੰਦੇ ਕਿਹਾ ਕਿਉਂ ਉਏ ਤੈਨੂੰ ਇਹ ਚੰਗੇ ਨਹੀਂ ਲੱਗਦੇ। ਤੇਰਾ ਇਨਾਂ ਕੀ ਵਿਗਾੜਿਆ ਹੈ।’’ ਨਹੀਂ ! ਨਹੀਂ! ਮੈਂ ਤਾਂ ਸਰ ਸਰੀ ਗੱਲ ਕਰਦਾਂ। ਮੇਰੇ ਕੋਲ ਯਾਦੂ ਦੀ ਛਿੜੀ ਹੈ। ਮੈਂ ਤਾਂ ਆਪਣੇ ਤਜਰਬੇ ਦੀ ਗੱਲ ਦੱਸਦਾ? ਕਿ ਇੰਝ ਵੀ ਹੋ ਸਕਦਾ। ਭਿੰਦੇ ਨੂੰ ਯਕੀਨ ਨਾ ਆਇਆ ਕਿ ਕਦੇ ਕਾਵਾਂ ਦੇ ਆਖੇ ਢੱਗੇ ਨਹੀਂ ਮਰਦੇ। ਕਿਹਾ, ਤੂੰ ਕੀ ਕਰੇਗਾ? ਦੱਸਿਆ ਕਿ ਇਹ ਨਾਂ ਪੁੱਛ ਪਤਾ ਤੈਨੂੰ ਆਪੇ ਲੱਗ ਜਾਵੇਗਾ। ਸ਼ਰਤ ਵੀ ਰੱਖੀ ਕਿ ਤੂੰ ਉਨਾਂ ਨੂੰ ਨਹੀਂ ਦੱਸਣਾ। ਇਕ ਦਿਨ ਦੇਖਿਆ ਜਰਨੈਲ ਕਰਨੈਲ ਦੋਵੇਂ ਦੁਕਾਨ ਤੇ ਬੈਠੇ ਹਨ ਭਿੰਦਾ ਹਲਵਾਈ ਉਸ ਦਿਨ ਦੁਕਾਨ ਤੇ ਨਹੀਂ ਸੀ ਉਸਦਾ ਮੁੰਡਾ ਸੀ। ਦੁੱਧ ਲੈ ਕੇ ਮੁਕੰਦ ਨੇ ਜਰਨੈਲ ਨੂੰ ਬਾਹਰ ਬੁਲਾਇਆ, ਜਰਨੈਲ ਕਹੇ ਕਿ ਤੂੰ ਇਥੇ ਆਕੇ ਦੱਸ ਕੀ ਗੱਲ ਹੈ। ਨਹੀਂ ਨਹੀਂ ਮੁਕੰਦ ਨੇ ਕਿਹਾ ਬਾਹਰ ਆ ਕੋਈ ਗੱਲ ਕਰਨੀ ਹੈ। ਸੋ ਜਰਨੈਲ ਬਾਹਰ ਆਇਆ ਮੁਕੰਦ ਉਸਦੇ ਸਾਹਮਣੇ ਜਰਨੈਲ ਦੇ ਕੰਨ ਨੂੰ ਮੂੰਹ ਲਾਕੇ ਕਹਿਣ ਲੱਗਾ ਪਰ ਜਰਨੈਲ ਜਰਨੈਲ ਗੁੱਸੇ ਹੋਇਆ ਤੇ ਹੱਸਿਆ ਵੀ ਕਿ ਇਹ ਕਿਹੜੀ ਗੱਲ ਪੜਦੇ ਵਾਲੀ ਸੀ ਉਥੇ ਆਕੇ ਦੱਸ ਦਿੰਦਾ। ਮੁਕੰਦ ਚਲਾ ਗਿਆ ਜਦੋਂ ਜਰਨੈਲ ਕਰਨੈਲ ਕੋਲ ਆਇਆ ਤਾਂ ਉਸਨੇ ਪੁਛਿਆ ਮੁਕੰਦਾ ਕੀ ਕਹਿੰਦਾ ਸੀ ਤਾਂ ਜਰਨੈਲ ਨੇ ਦੱਸਿਆ ਐਵੇਂ ਕੁੱਝ ਵੀ ਨਹੀਂ। ਕਮਲਾ ਸੀ ਗੱਡੀ ਦੇ ਜਾਣ ਦਾ ਟੈਮ ਪੁਛਦਾ ਸੀ ਤੇ ਮੈਨੂੰ ਨਾਲ ਜਾਣ ਲਈ ਕਹਿੰਦਾ ਸੀ। ਜਰਨੈਲ ਨੇ ਸੱਚ ਦੱਸਿਆ ਪਰ ਕਰਨੈਲ ਨੂੰ ਇਤਬਾਰ ਨਾਂ ਆਇਆ ਕਿਹਾ, ਜੈਲਿਆ ਤੂੰ ਮੇਰੇ ਤੋਂ ਲੁਕੋ ਰੱਖਦਾ। ਗਲ ਤਾਂ ਜਰੂਰ ਕੋਈ ਪੜਦੇ ਵਾਲੀ ਸੀ। ਜੇ ਇਹ ਗੱਲ ਸੀ ਤਾਂ ਉਹ ਏਥੇ ਵੀ ਪੁੱਛ ਸਕਦਾ ਸੀ। ਜਰਨੈਲ ਨੇ ਬਥੇਰਾ ਕਿਹਾ ਨਹੀਂ ਭਾਈ ਸਾਹਿਬ ਇਤਬਾਰ ਵੀ ਕਰ। ਉੁਸਨੇ ਇਹੀ ਕਿਹਾ ਸੀ ਮੈਂ ਉਸ ਨਾਲ ਲੜਿਆ ਵੀ ਸੀ। ਕਰਨੈਲ ਨੂੰ ਸ਼ੱਕ ਹੋਇਆ ਕਿ ਮੇਰਾ ਦੋਸਤ ਹੈ ਕਿ ਮੇਰੇ ਤੋਂ ਲੁਕੋ ਰੱਖਦਾ ਹੈ। ਦਿਲ ਵਿਚ ਮਨ ਮਿਟਾਵ ਹੋ ਗਿਆ। ਜਿਥੇ ਉਹ ਰੋਜ਼ ਮਿਲਿਆ ਕਰਦੇ ਸਨ ਹੁਣ ਉਹ 10-15 ਦਿਨਾਂ ਬਾਦ ਮਿਲਦੇ। ਮਜਬੂਰੀਆਂ ਬਹਾਨੇ ਸ਼ੁਰੂ ਹੋ ਗਏ। ਤਿੰਨ ਮਹੀਨੇ ਹੋ ਗਏ ਕਦੇ ਉਸ ਦੁਕਾਨ ਤੇ ਇਕੱਠੇ ਨਹੀਂ ਬੈਠੇ। ਕੁਦਰਤੀ ਮੁਕੰਦਾ ਦੁਕਾਨ ਤੇ ਆਇਆ ਪੁੱਛਿਆ ਕਿ ਕੀ ਹੁਣ ਜਰਨੈਲ ਤੇ ਕਰਨੈਲ ਆਉਂਦੇ ਹੁੰਦੇ ਐ। ਭਿੰਦੇ ਨੇ ਦੱਸਿਆ ਮੁਕੰਦਿਆ ਉਹ ਗੱਲ ਨਹੀਂ ਰਹੀ ਇਕੱਲੇ ਇਕੱਲੇ ਆਉਂਦੇ ਹਨ। ਇਕੱਠੇ ਕਦੇ ਵੀ ਨਹੀਂ ਆਏ। ਦਿਲ ’ਚ ਮੁਕੰਦੇ ਨੇ ਸੋਚਿਆ ਉਸਦਾ ਜਾਦੂ ਕੀਤਾ ਗਿਆ ਟੂਣਾ ਰਾਸ ਆ ਗਿਆ ਇਹੀ ਵਜਾ ਉਹ ਮਿਲ ਨਹੀਂ ਰਹੇ। ਫੇਰ ਇਕ ਦਿਨ ਜਰਨੈਲ ਜਦ ਦੁਕਾਨ ਤੇ ਆਇਆ ਤਾਂ ਪੁੱਛਿਆ ਜੈਲਿਆ ਕਿ ਹੁਣ ਤੁਸੀਂ ਇਕੱਠੇ ਨਹੀਂ ਆਏ। ਕੀ ਹੋ ਗਿਆ ਹੈ ਤੁਹਾਨੂੰ? ਜਰਨੈਲ ਦੱਸਿਆ, ਪਤਾ ਨਹੀਂ ਯਾਰ! ਕੀ ਹੋ ਗਿਆ। ਕਰਨੈਲ ਰੁਸਿਆ ਰੁਸਿਆ ਰਹਿੰਦੈ। ਤੇ ਨਾਂ ਹੀ ਕਦੇ ਉਸ ਗੁੱਸੇ ਦਾ ਇਜਹਾਰ ਕੀਤਾ? ਪਰ ਮੈਨੂੰ ਪਤਾ ਲੱਗਿਆ ਉਹ ਮੇਰੇ ਵਿਰੁੱਧ ਬੜਾ ਕੂੜਾ ਬੋਲ ਰਿਹੈ। ਹਾਲਾਕਿ ਮੈਂ ਉਸਦਾ ਕੁੱਝ ਵੀ ਨਹੀਂ ਵਿਗਾੜਿਆ। ਜਦ ਤੱਕ ਸਾਥ ਰਿਹਾ ਮੈਂ ਉਸਦਾ ਭਲਾ ਹੀ ਕੀਤਾ ਹੈ। ਹਰ ਵੇਲੇ ਉਸਦੇ ਕੰਮਾਂ ’ਚ ਸਹਾਈ ਹੋਇਆ ਹਾਂ। ਗੁੱਸਾ ਮੈਨੂੰ ਵੀ ਆਉਂਦਾ ਕਿ ਜਦ ਮੈਂ ਕੋਈ ਗਲਤੀ ਨਹੀਂ ਕੀਤੀ ਫਿਰ ਕਾਸ ਤੋਂ ਮੇਰੇ ਵਿਰੁੱਧ ੳੂਲ ਜਲੂਲ ਬੋਲ ਰਿਹੈ। ਜਰਨੈਲ ਦੀ ਗੱਲ ਸੁਣ ਭਿੰਦੇ ਨੂੰ ਸਮਝ ਆਈ ਕਿ ਇਹ ਸਾਰੀ ਅੱਗ ਮੁਕੰਦੇ ਨੇ ਹੀ ਲਾਈ ਹੋਣੀ ਹੈ। ਜਰਨੈਲ ਨੂੰ ਕਿਹਾ ਕਿ ਤੂੰ ਕਲ ਨੂੰ 8 ਵਜੇ ਦੁਕਾਨ ਤੇ ਜਰੂਰ ਆਵੀਂ। ਭਿੰਦੇ ਨੇ ਮੁਕੰਦ ਨੂੰ ਤੇ ਕਰਨੈਲ ਨੂੰ ਉਸ ਸਮੇਂ ਤੇ ਬੁਲਾਇਆ। ਜਦੋਂ ਚਾਰੇ ਇਕੱਠੇ ਹੋਏ। ਭਾਰਵੋ। ਤੁਸੀਂ ਆਪਸ ਵਿਚ ਕਿਉਂ ਦੂਰੀਆਂ ਪਾਈ ਬੈਠੇ ਹੋ। ਇਹ ਦੂਰੀਆਂ ਮੁਕੰਦ ਕਰਕੇ ਹੋਈਆਂ ਹਨ ਇਸਨੇ ਹੀ ਜਾਦੂ ਦੀ ਖੇਡ ਖੇਡੀ ਹੈ ਜੋ ਤੁਹਾਡੇ ਪਿਆਰ ਵਿਚ ਇਸਨੇ ਜਹਿਰ ਘੋਲਿਆ ਹੈ ਜਦੋਂ ਮੁਕੰਦੇ ਨੂੰ ਪੁੱਛਿਆ ਕਿ ਇਹ ਪੁਵਾੜਾ ਪੁਵਾਇਆ ਤਾਂ ਉਸਨੇ ਹਾਂ ਕੀਤੀ ਕਿਹਾ ਕਿ ਮੈਨੂੰ ਕੀ ਪਤਾ ਸੀ ਕਿ ਤੁਸੀਂ ਇਕ ਦੂਜੇ ਦੇ ਦੁਸ਼ਮਨ ਬਣ ਜਾਵੋਗੇ। ਮੈਂ ਤਾਂ ਭਿੰਦੇ ਕੋਲ ਸਰਸਰੀ ਗੱਲ ਕੀਤੀ ਸੀ। ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਜਰਨੈਲ ਨੂੰ ਬਾਹਰ ਬੁਲਾਇਆ ਸੀ। ਗਲ ਕੁੱਝ ਵੀ ਨਹੀਂ ਸੀ ਮੈਂ ਤਾਂ ਸਿਰਫ਼ ਗੱਡੀ ਦਾ ਟੈਮ ਪੁੱਛਿਆ ਸੀ ਤੇ ਜੈਲੇ ਤੋਂ ਨਾਲ ਜਾਣ ਦੀ ਗੱਲ ਕੀਤੀ ਸੀ। ਇਹ ਸੁਣ ਜਰਨੈਲ ਕਰਨੈਲ ਤੇ ਭਿੰਦਾ ਬਹੁਤ ਗੁੱਸੇ ਹੋਏ ਕਿ ਕੰਜਰਾ। ਸਾਡੇ ਪਿਆਰ ’ਚ ਜ਼ਹਿਰ ਘੋਲ ਕੇ ਤੈਨੂੰ ਕੀ ਮਿਲਿਆ। ਸੋ ਇਸ ਤਰਾਂ ਵੀ ਪਿਆਰ ਵਿਚ ਤ੍ਰੇੜਾਂ ਦੂਰੀਆਂ ਪਵਾਉਣ ਵਾਲੇ ਲੋਕ ਬਹੁਤ ਹੁੰਦੇ ਹਨ। ਬਿਨਾਂ ਸੋਚੇ ਸਮਝੇ ਸਪਸ਼ਟੀ ਕਰਨ ਲਏ ਬਿਨਾਂ ਕੋਈ ਗੁੱਸੇ ਵਾਲਾ ਕਦਮ ਨਹੀਂ ਚੁਕਣਾ ਚਾਹੀਦਾ । ਲੋਕ ਬਹੁਤ ਗੱਲਾਂ ਕਰਦੇ ਹਨ। ਖੰਭ ਤੋਂ ਡਾਰ, ਮਈ ਦਾ ਪਹਾੜ ਬਨਾਉਂਦੇ ਹਨ। ਛੇਤੀ ਕੀਤੇ ਇਹੋ ਜਿਹੇ ਬੰਦਿਆਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ। ਜਿਨਾਂ ਹੋ ਸਕੇ ਐਸੇ ਚੁਗਲ ਖੋਰਾਂ ਤੋਂ ਬੱਚ ਕੇ ਰਹੋ। ਇਹੋ ਮੇਰੀ ਅਪੀਲ ਹੈ। ਕਾਸ਼ ਤੁਹਾਡੀ ਦੋਸਤੀ ਬਰਕਰਾਰ ਰਹੇ।


ਲੇਖਕ : ਚੰਦ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :550

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ