ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਖੇਡ ਤਕਦੀਰਾਂ ਦੀ

ਜਿੱਥੇ ਚਲੇ ਨਾ ਜ਼ੋਰ ਕੋਈ ਉਹ ਖੇਡ ਹੈ ਤਕਦੀਰਾਂ ਦੀ ,
ਉਝ ਤਾਂ ਇੱਥੇ ਹਰ  ਕੋਈ ਖੇਡੇ, ਖੇਡ  ਤੰਦਬੀਰਾਂ ਦੀ ।

ਦਿਲ ਦੇ ਅਰਮਾਨ ਦਿਲਾਂ ਵਿੱਚ ਹੀ ਦੱਬ ਮਰ ਜਾਂਦੇ ਨੇ ,
ਮਾੜ੍ਹੀ ਤੇ ਖੋਟੀ ਕਿਸਮਤ ! ਮੇਰੇ ਦੇਸ ਦੀਆਂ ਹੀਰਾਂ ਦੀ ।

ਧੜਕੇ ਦਿਲ ਸਾਹਿਬਾਂ ਦਾ ਆਪਣੇ  ਵੀਰ ਭਰਾਵਾਂ  ਲਈ ,
ਫਿਰ ਕਿਉਂ ਗੱਲ  ਕਰਦੇ ਹੋ ਤੁਸੀ ਟੁੱਟੇ ਹੋਏ ਤੀਰਾਂ ਦੀ ।

ਨਸ਼ਾਖੋਰੀ, ਗਰੀਬੀ, ਬੇਰੁਜ਼ਗਾਰੀ ਤੇ ਭੈੜੀ  ਸਿਆਸਤ ਨੇ ,
ਰੋਲ ਕੇ ਰੱਖ ਦਿੱਤੀ ਜਵਾਨੀ ਮੇਰੇ  ਨੌਜ਼ਵਾਨ ਵੀਰਾਂ ਦੀ ।

ਹੋਰਾਂ ਨੂੰ ਲਾ ਲਾਰੇ, ਕਰਨ ਆਪਣਿਆਂ ਦੇ ਵਾਰੇ  ਨਿਆਰੇ ,
ਕੀ ਗੱਲ ਕਰਾਂ ਮੈ ? ਇਸ ਦੇਸ ਨੂੰ ਖਾਣ ਵਾਲੇ ਲੀਡਰਾਂ ਦੀ ।

ਆਜ਼ਾਦੀ ਤੋਂ ਬਾਅਦ ਵੇਖ ਕੇ ਦੁਰਦਸ਼ਾ ਦੇਸ ਆਜ਼ਾਦ ਦੀ ,
ਵੇਖ-ਵੇਖ ਰੋਦੀਂ ਹੋਉ ਆਤਮਾਂ ਦੇਸ-ਭਗਤ ਸੂਰਬੀਰਾਂ ਦੀ ।

ਜੋ  ਮਾਰ ਸਕੇ ਨਾ ਕ੍ਰਾਮ, ਕ੍ਰੋਧ, ਲੋਭ, ਮੋਹ ਤੇ  ਹੰਕਾਰ ਨੂੰ ,
ਪੰਖਡੀ ਰੀਸ  ਕਰਨ  ਸਾਧੂ-ਸੰਤ ਤੇ ਪੀਰ-ਫਕੀਰਾਂ ਦੀ ।

ਦਿਲਾਂ  'ਚ ਨਾ ਡਿੱਗਣ ਯਾਰੋ ਜੇ ਨਫ਼ਰਤ ਦੀਆਂ ਦੀਵਾਰਾਂ ,
ਕਰਨੀ ਕੀ ਗੱਲ ਫਿਰ ਸਰਹੱਦਾਂ ਤੇ ਪਈਆਂ ਲਕੀਰਾਂ ਦੀ ।

ਆਮ ਬੰਦਾਂ ਨਾ ਪੈਦਾ ਕਦੇ ਮਨਦੀਪ ਭੈੜ੍ਹੀ ਸਿਆਸਤ 'ਚ,
ਐ ਤਾਂ ਖੇਡ ਹੈ ' ਗਿੱਲ ਧੜਾਕੀਏ ' ਰਾਜੇ ਤੇ  ਵਜ਼ੀਰਾਂ ਦੀ I

ਲੇਖਕ : ਮਨਦੀਪ ਗਿੱਲ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :576

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ