ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੌਣ

ਬੰਦਾ ਹੀ ਬਾਰੂਦ ਹੋ ਗਿਆ 
ਫੁਲਾਂ ਦੀ ਗਲ ਕੋਣ ਸੁਣਾਏ

ਤਿਰਹਾਏ ਰੁੱਖ ਸੁਕਣ ਲੱਗੇ
ਥਲ ਨੂੰ ਪਾਣੀ ਕੌਣ ਲਗਾਏ

ਸੋਣ ਮਹਿਨਾਂ ਮਹਿਲੀਂ ਹਾਸੇ
ਖੁਰਦੇ  ਕੱਚੇ  ਕੋਣ ਬਚਾਏ

ਡਿੱਘੇ ਰੁੱਖ ਪਰੀੰਦੇ ਵਿਖਰੇ
ਬੋਟਾਂ ਦੇ ਘਰ  ਕੋਣ ਬਣਾਏ

ਰੱਜੇ ਨੂੰ  ਤਾਂ ਸੱਤ ਪਦਾਰਥ 
ਭੁਖੇ ਨੂੰ  ਘਰ ਕੋਣ ਬਿਠਾਏ

ਜੰਗ ਜੰਨਤਾ ਦੀ ਵੈਰੀ ਭਾਵੇ
ਰੋਕੀ ਰੁਕੇ ਨਾਂ  ਕੌਣ ਹਟਾਏ

ਮਜਹਬ ਹਜਾਰਾਂ ਹਿਸੇ ਲੱਖਾਂ 
ਧਰਮੀਂ ਅੱਗ ਨੂੰ ਕੋਣ ਬੁਝਾਏ

ਜਿਸ ਦਾ ਮਰਦਾ ਉਹੀ ਜਾਣੇ
ਪੁਤਰ ਆਪਣੇ ਕੋਣ ਮਰਾਏ

ਜੱਜ ਮੁਜ਼ਰਿਮ ਕਾਰਜੋਂ ਸਾਝੀ
ਫਰਜਾ਼ ਨੂੰ ਫੇਰ ਕੋਣ ਨਿਭਾਏ

ਔਰਤ ਮਾਂ ਧੀ ਭੈਣ ਹੈ ਭਾਵੇਂ
ਕੌਠੇ ਤੇ ਫਿਰ ਕੋਣ ਨਚਾਏ

ਔਖੀ ਘੜੀ ਸਮਝ ਹੈ ਪੈਂਦੀ
ਕਿਹੜੇ ਆਪਣੇ ਕੌਣ ਪਰਾਏ

ਮਾਂ ਬਾਪ ਦੇ  ਵਾਜੋਂ ਬਿੰਦਰਾ
ਡੋਲੀਆਂ ਸੇਹਰੇ ਕੋਣ ਸਜ਼ਾਏ

ਲੇਖਕ : ਬਿੰਦਰ ਜਾਨ ਹੋਰ ਲਿਖਤ (ਇਸ ਸਾਇਟ 'ਤੇ): 49
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :496
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿਕੇ ਵੀ ਪੰਜਾਬੀ ਸਾਹਿਤ ਨਾਲ ਜੁੜੇ ਹੋੲੇ ਹੋ। ਆਪ ਜੀ ਕਾਵਿ ਸੰਗ੍ਰਹਿ 'ਬੇਜ਼ਾਨ ਦਿਲ ਦੀ ਅਵਾਜ਼' ਲੋਕ ਅਰਪਣ ਕਰ ਚੁੱਕੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ