ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅੱਜ ਨਹੀਂ ਤਾਂ ਕੱਲ੍ਹ

ਅੱਜ ਨਹੀਂ ਤਾਂ ਕੱਲ੍ਹ ਮੁੱਕ ਜਾਣਗੇ,

ਮੁੱਕ ਜਾਣਗੇ ਚੰਨਾ ਹਾਏ ਮੇਰੇ ਸਾਹ ਵੇ!

ਚੰਦਰੇ ਨਿਮਾਣੇ ਨੈਣ ਤੱਕਦੇ,

ਰਹਿੰਦੇ ਤੱਕਦੇ ਚੰਨਾ ਹਾਏ ਤੇਰਾ ਰਾਹ ਵੇ!

 

ਤੇਰਾ ਹਰ ਵਾਅਦਾ, ਮੇਰਾ ਸਾਥ ਨਿਭਾਉਣ ਦਾ,

ਮੇਰਾ ਹਰ ਚਾਅ, ਤੈਨੂੰ ਆਪਣਾ ਬਣਾਉਣ ਦਾ।

ਤੇਰੇ ਬਿਰਹਾ 'ਚ ਲਾਉਂਦੀ ਮੈਂ ਉਡਾਰੀਆਂ,

ਕਿਤੇ ਹੋ ਨਾ ਜਾਵਾਂ ਚੰਨਾਂ ਮੈਂ ਸੁਆਹ ਵੇ,

ਅੱਜ ਨਹੀਂ ਤਾਂ ਕੱਲ੍ਹ .............

ਤੇਰੇ ਦੀਦ ਦੇ ਲਈ ਚੰਨਾ, ਨੈਣ ਨੇ ਪਿਆਸੇ ਵੇ,

ਰੋਣਾ-ਧੋਣਾ ਪਿਆ ਪੱਲੇ, ਉਡ ਗਏ ਨੇ ਹਾਸੇ ਵੇ।

ਕਦੇ ਉਹ ਵੀ ਘੜੀ, ਕਦੇ ਉਹ ਵੀ ਪੱਲ ਸੀ,

ਰੱਬ ਬਣਿਆ ਸੀ ਸਾਡੇ 'ਚ ਗਵਾਹ ਵੇ,

ਅੱਜ ਨਹੀਂ ਤਾਂ ਕੱਲ੍ਹ .............

ਜਾਨ ਲਵਾਂ ਉਤੇ ਆ ਗਈ, ਚੰਨਾ ਅੱਜ ਮੇਰੀ ਵੇ,

ਸੱਚੀ-ਮੁੱਚੀਂ  ਜਿੰਦ ਅੱਜ, ਢਾਹ ਬੈਠੀ ਢੇਰੀ ਵੇ।

ਹੀਰਿਆਂ ਤੋਂ ਹਜਾਰ ਗੁਣਾ ਕੀਮਤੀ,

'ਕੋਮਲ' ਰੋਲ ਦਿੱਤੀ ਕੌਡੀਆਂ ਦੇ ਭਾਅ ਵੇ,

ਅੱਜ ਨਹੀਂ ਤਾਂ ਕੱਲ੍ਹ ਮੁੱਕ ਜਾਣਗੇ,.....

ਲੇਖਕ : ਕਮਲਜੀਤ ਕੌਰ ਕੋਮਲ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :351

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017