ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਤੇਰੀ ਮਾਂ  ਤੇ ਮੇਰੀ ਮਾਂ

ਤੇਰੀ ਮਾਂ ਵਰਗੀ ਹੀ ਸੀ
ਮੇਰੀ ਮਾਂ।
ਸਾਗੀ ਓਹੋ ਜਿਹੀ।
ਓਹੀ ਪਿਆਰ ,
ਤੇ ਮਿੱਠੀ ਝਿੜਕ।
ਗੁੱਸੇ ਹੁੰਦੀ ਤੇ ਚੁੱਪ ਕਰ ਜਾਂਦੀ।
ਅੱਖਾਂ ਵੇਖਕੇ ਸਭ ਸਮਝ ਜਾਂਦੇ।
ਮਾਂ ਦੀ ਅਣਕਹੀ ਭਾਸ਼ਾ।
ਰੁੱਸਿਆਂ ਨੂੰ ਮਨਾਉਂਦੀ।
ਪਾਟਿਆਂ ਨੂੰ ਸਿਆਉਂਦੀ।
ਭੁਖਿਆਂ ਨੂੰ ਖਵਾਉਂਦੀ।
ਰੋਟੀ ਨਾਲ ਕਾਹਦਾ ਗੁੱਸਾ।
ਲੈ ਪੁੱਤ ਖਾ ਲਾ।
ਅੰਨ ਦਾ ਅਪਮਾਨ ਨਹੀ ਕਰੀਦਾ।
ਹਰ ਤਿਉਹਾਰ ਮਨਾਉਂਦੀ।
ਅੱਠੇ ਦੀਆਂ ਕੜਾਹੀਆਂ,
ਗੁੱਗੇ ਦੀਆਂ ਸੇਵੀਆਂ।
ਕੱਚੀ ਲੱਸੀ ਦਾ ਛਿੱਟਾ
ਸੱਚੀ ਬਹੁਤ ਔੜ ਪੌੜ ਕਰਦੀ।
ਬੱਚਿਆਂ ਦੀ ਸੁੱਖ ਭਾਲਦੀ।
ਸੱਚੀ ਮੇਰੀ ਮਾਂ ,
ਤੇਰੀ ਮਾਂ ਵਰਗੀ ਸੀ।
ਸਾਗੀ ਉਹੋ ਜਿਹੀ।
ਇੱਕੋ ਜਿਹੀਆਂ ਹੀ ਕਿਉ ਹੁੰਦੀਆਂ ਹਨ
ਇਹ ਸਾਰੀਆਂ ਮਾਵਾਂ।
ਤੁਰ ਜਾਣ ਤੌ ਬਾਅਦ ।
ਫਿਰ ਨਹੀ ਆਉਂਦੀਆਂ।
ਤੇ ਭੁੱਲਦੀਆਂ ਵੀ ਨਹੀ ।
ਇਹ ਮਾਵਾਂ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :563
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ