ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਵੇਂ ਸਾਲ ਦਾ ਸੂਰਜ

ਨਵੇਂ ਸਾਲ ਦਾ ਸੂਰਜ ਵੇਖੋ
ਕੀ ਕੀ ਰੰਗ ਵਿਖਾਵੇਗਾ।
ਰੁੜ੍ਹਦੀ ਨਸਿ਼ਆਂ ਵਿਚ ਜਵਾਨੀ
ਹੁਣ ਵੇਖੋ! ਕਿਵੇਂ ਬਚਾਵੇਗਾ।
ਦੇਸ਼ ਮੇਰੇ ਨੂੰ ਖ਼ੋਰਾ ਲਗਾ
ਇਸ ਦਾ ਕੋਈ ਇਲਾਜ ਕਰੋ।
ਗੀਤ ਅਮਨ ਦੇ ਗਾਉਂਦੇ ਰਹੋ
ਸਾਂਝਾਂ ਦਾ ਆਗਾਜ਼ ਕਰੋ।
ਗੁਰਬੱਤ ਦੀ ਜੋ ਨੀਂਦਰ ਸੁੱਤੇ
ਉਹਨਾਂ ਤਾਈਂ ਜਗਾਵੇਗਾ,
ਨਵੇਂ ਸਾਲ ਦਾ ਸੂਰਜ ਵੇਖੋ
ਕੀ- ਕੀ ਰੰਗ ਵਿਖਾਵੇਗਾ।
ਚਾਰ- ਚੁਫ਼ੇਰੇ ਘੇਰਾ ਪਾ ਕੇ
ਦੁਸ਼ਮਣ ਦਾਅ ਲਗਾਉਂਦਾ ਹੈ।
ਦੇਸ਼ ਮੇਰੇ ਦੀ ਸ਼ਾਂਤ ਅਣਖ ਨੂੰ
ਚੋਬ੍ਹਾਂ ਲਾ ਜਗਾਉਂਦਾ ਹੈ।
ਦੇਸ਼-ਧਰੋਹੀ ਜਿਹੀਆਂ ਚਾਲਾਂ
ਹੁਣ ਨਾ ਕਏ ਚਲਾਵੇਗਾ,
ਨਵੇਂ ਸਾਲ ਦਾ ਸੂਰਜ ਵੇਖੋ !
ਕੀ- ਕੀ ਰੰਗ ਵਿਖਾਵੇਗਾ।
ਸਭ ਧਰਮਾ ਦਾ ਮਾਣ ਹੈ ਕਰਦਾ
ਮੇਰਾ ਭਾਰਤ ਦੇਸ਼ ਪਿਆਰਾ।
ਤਾਂ ਹੀ ਇਹਦੀ ਕਿਸਮਤ ਵਾਲਾ
ਚਮਕ ਰਿਹਾ ਹੈ ਧਰੂ ਤਾਰਾ।
ਨਵੀਆਂ ਸ਼ੋਖ਼ ਅਦਾਵਾਂ ਵਾਲਾ
ਨਵਾਂ ਹੀ ਚੰਨ ਚੜ੍ਹਾਵੇਗਾ ।
ਨਵੇਂ ਸਾਲ ਦਾ ਸੂਰਜ ਵੇਖੋ !
ਕੀ – ਕੀ ਰੰਗ ਵਿਖਾਵੇਗਾ।
ਇਹ ਨਵੀਂ ਕਰਾਂਤੀ ਦੇਸ਼ ਮੇਰੇ ਦੀ,
ਅੱਜ ਖ਼ੁਸ਼ੀਆਂ – ਖੇੜੇ ਵੰਡੇਗੀ।
ਹਰ ਦਰਵਾਜੇ ਦਸਤਕ ਦੇ ਕੇ
ਗੰਢ ਪਿਆਰ ਦੀ ਗੰਢੇਗੀ।
ਹੁਣ “ਸੁਹਲ” ਦੀ ਸਰਦਾਰੀ ਨੂੰ
ਹਰ ਕੋਈੇ ਫ਼ਤਹਿ ਬੁਲਾਵੇਗਾ।
ਨਵੇਂ ਸਾਲ ਦਾ ਸੂਰਜ ਵੇਖੋ!
ਕੀ – ਕੀ ਰੰਗ ਵਿਖਾਵੇਗਾ।
ਨਸਿ਼ਆਂ ਵਿਚ ਜਵਾਨੀ ਰੁੜ੍ਹਦੀ,
ਉਹਨੂੰ ਮੋੜ ਲਿਆਵੇਗਾ।

ਲੇਖਕ : ਮਲਕੀਅਤ ਸਿੰਘ 'ਸੁਹਲ' ਹੋਰ ਲਿਖਤ (ਇਸ ਸਾਇਟ 'ਤੇ): 22
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :519
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਕਾਫੀ ਲੰਮੇ ਅਰਸੇ ਤੋਂ ਜੁੜੇ ਹੋਏ ਹੋ। ਆਪ ਜੀ ਨੂੰ ਕਵਿਤਾ ਲਿਖਣ ਦਾ ਸ਼ੋਂਕ ਸਕੂਲ ਸਮੇਂ ਤੋ ਹੀ ਹੈ ਅਤੇ ਫੋਜ ਦੀ ਸੇਵਾ ਮੁਕਤੀ ਤੋਂ ਬਾਅਦ 35 ਸਾਲ ਤੋਂ ਐਲ.ਆਈ.ਸੀ ਦੀ ਐਜੰਸੀ ਰਾਹੀ ਲੋਕਾ ਨਾਲ ਰਾਬਤਾ ਕਾਇਮ ਰਖਿਆ ਹੋਇਆ ਹੈ। ਆਪ ਜੀ ਦੀ ਕਵਿਤਾਵਾ ਵਿਚੋਂ ਧਾਰਮਿਕ, ਸਮਾਜਿਕ ਅਤੇ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਪ੍ਰਤੀਤ ਹੁੰਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ