ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੇਰੇ ਉਮਰ ਦੇ ਅਠੱਤਰ ਸਾਲ ਪੂਰੇ ਹੋਣ ਤੇ

ਅੱਜ ਪੰਦਰਾਂ ਜੂਨ ਹੈ,ਮੇਰੀ ਉਮਰ ਦੇ ਪੂਰੇ ਅਠੱਤਰ ਹੋਣ ਦਾ ਦਿਨ ਹੈ। ਅੱਜ ਦੇ ਦਿਨ ਮੈਂ ਆਪਣੀ ਉਮਰ ਦੇ ਅਠੱਤਰ ਸਾਲ ਪੂਰੇ ਕਰ ਲਏ ਹਨ। ਭਾਵ ਮੈਂ ਆਪਣੀ ਅਠੱਤਰ ਸਾਲ ਦੀ ਉਮਰ ਪੂਰੀ ਕਰ ਲਈ ਹੈ। ਜਾਂ ਇਵੇਂ ਵੀ ਕਹਿ ਲਵਾਂ ਕਿ ਮੈਂ ਆਪਣੇ ਜੀਵਣ ਦੇ ਅਠੱਤਰ ਸਾਲ ਦੀ ਉਮਰ ਅੱਜ ਖਾ ਚੁਕਾ ਹਾਂ। ਜਾਂ ਇਦਾਂ ਵੀ ਕਹਿ ਲਵਾਂ ਕਿ ਅੱਜ ਮੈਂ ਪੂਰੇ ਅਠੱਤਰ ਸਾਲ ਛੋਟਾ ਹੋ ਗਿਆ ਹਾਂ।ਮੈਂ ਜੀਵਣ ਦੇ ਇਹ ਸਾਲ ਦੁੱਖ ਸੁਖ ਦੇ ਰਲਵੇਂ ਮਿਲਵੇਂ ਰੰਗਾਂ ਵਿੱਚ ਹੰਢਾਏ ਹਨ। ਜੀਵਣ ਦੇ ਇਨ੍ਹਾਂ ਸਾਲਾਂ ਵਿੱਚੋਂ ਕੁੱਝ ਸਾਲ ਕੁੱਝ ਰੰਗਦਾਰ ,ਕੁੱਝ ਮਿੱਠੇ, ਫਿੱਕੇ ਕੌੜੇ ਕਸੈਲੇ ਅਤੇ ਬਹੁਤੇ ਜ਼ਿੰਦਗੀ ਵਿੱਚ ਸੰਘਰਸ਼ ਭਰੇ ਹੀ ਬਿਤਾਏ ਹਨ। ਕੱਲ ਤੋਂ ਮੈਂ ਆਪਣੀ ਜ਼ਿੰਦਗੀ ਦੇ ਉਨਾਸੀਵੇਂ ਸਾਲ ਵਿੱਚ ਕਦਮ ਰੱਖ ਲਵਾਂਗਾ।ਅੱਜ ਮੈਨੂੰ ਮੇਰੇ ਜਨਮ ਦਿਨ ਤੇ ਮੇਰੇ ਸਜਨਾਂ ਮਿੱਤਰਾਂ ਨੇ ਫੇਸ ਬੁੱਕਾਂ ਤੇ ਮੁਬਾਰਕਾਂ ਰਾਹੀਂ ਜੋ ਖੁਸ਼ੀ ਪ੍ਰਗਟਾਈ ਹੈ। ਮੈਂ ਉਨ੍ਹਾਂ ਦਾ ਤਨੋਂ ਮਨੋਂ ਧਨਵਾਦੀ ਹਾਂ। ਮੇਰੀ ਉਮਰ ਦੇ ਇਨ੍ਹਾਂ ਸਾਲਾਂ ਦਾ ਲੇਖਾ ਜੋਖਾ ਕਰਨ ਲਈ ਵੱਡੇ ਵਿਸਥਾਰ ਵੀ ਕੁੱਝ ਆਪਣੇ ਪਾਠਕਾਂ ਨਾਲ ਸਾਂਝਾ ਕਰਨ ਚਾਹਾਂਗਾ ਹੈ। ਇੱਸ ਬਾਰੇ ਮੋਟੇ ਤੌਰ ਤੇ ਕੁੱਝ ਇੱਸ ਤਰ੍ਹਾਂ ਨਾਲ ਗੱਲ ਤੋਰੀ ਜਾ ਸਕਦੀ ਹੈ।
ਮੇਰਾ ਜਨਮ ਅਣ ਵੰਡੇ ਪੰਜਾਬ ਦੇ ਇੱਕ ਪਿੰਡ ਵਿੱਚ ਜੋ ਹੁਣ ਪਾਕਿਸਤਾਨ ਵਿੱਚ ਆ ਚੁਕਾ ਹੈ ਅੱਜ ਦੇ ਦਿਨ ਹੋਇਆ ਸੀ। ਜੀਵਣ ਦੇ ਬਚਪਣ ਦੀ ਮੇਰੀ ਉਮਰ ਦੇ ਜਦੋਂ ਅਜੇ ਨੌਂ ਸਾਲ ਪੂਰੇ ਹੀ ਹੋਣ ਵਾਲੇ ਸਨ, ਕਿ ਦੇਸ਼ ਦੀ ਕੁਲਹਿਣੀ ਵੰਡ ਹੋ ਗਈ। ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿੱਸ ਤਰ੍ਹਾਂ ਬੁਰੇ ਹਾਲੀਂ ਬਚਦੇ ਬਚਾਂਦੇ ਅਸੀਂ ਦੇਸ਼ ਦੀ ਬਣੀ ਨਵੀਂ ਹੱਦ ਪਾਰ ਕੀਤੀ।ਮਾਂਵਾਂ ਪੁੱਤ ਨਹੀਂ ਸੰਭਾਲ ਸਕੀਆਂ,ਡੱਬੀ ਵਾਂਗ ਭਰੇ ਭਰੇ ਭਰਾਏ ਘਰ ਬਾਰ ਛੱਡਕੇ ਆਪਣੀ ਜਨਮ ਭੂਮੀ ਛੱਡ ਕੇ ਬੇਗਾਨੇ ਹੀ ਨਹੀਂ ਸਗੋਂ ਬੇਘਰੇ ਹੋ ਕੇ ਕਿਵੇਂ ਖਾਨਾ ਬਦੋਸ਼ਾਂ ਵਾਂਗ ਸਾਲਾਂ ਵਦੀ ਦਰ ਦਰ ਭਟਕੇ ਸਾਂ,ਕਦੇ 2 ਬਹੁਤ ਕੁੱਝ ਯਾਦ ਆਉਂਦਾ ਹੈ।
ਇਧਰ ਆ ਕੇ ਘਰ ਦੀਆਂ ਅਨੇਕਾਂ ਤੰਗੀਆਂ ਤੁਰਸ਼ੀਆਂ ਨਾਲ ਉਮਰ ਦੇ ਦੱਸ ਸਾਲ ਪੜ੍ਹਾਈ ਵਿੱਚ ਲਾਉਣ ਤੋਂ ਬਾਅਦ ਮੈਂ ਕੈਰੋਂ ਸਰਕਾਰ ਵੇਲੇ 1958 ਦੀ ਪਟਵਾਰੀਆਂ ਦੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚਲੇ ਜਾਣ ਕਰਕੇ ਪਟਵਾਰ ਦਾ ਸਿਰਫ ਚਾਰ ਮਹੀਨੇ ਦਾ ਕੋਰਸ ਕਰ ਕੇ ਉਨ੍ਹਾਂ ਦੀ ਥਾਂ ਪਟਵਾਰੀ ਤਾਂ ਭਰਤੀ ਹੋ ਗਿਆ।ਜੋ ਉਂਨ੍ਹਾਂ ਆਪਣੇ ਹੱਕ ਮੰਗਣ ਵਾਲੇ ਕਰਮਚਾਰੀਆਂ ਨਾਲ ਮੈਨੂੰ ਇਵੇਂ ਨਹੀਂ ਕਰਨਾ ਚਾਹੀਦਾ ਸੀ।ਖੈਰ ਕੁੱਝ ਟੋਟਵੇਂ ਸਮੇਂ ਵਿੱਚ ਨੌਕਰੀ ਵੀ ਕੀਤੀ ।ਪਹਿਲੇ ਪਟਵਾਰੀ ਕੰਮ ਤੇ ਵਾਪਸ ਆ ਜਾਣ ਕਰਕੇ ਕਾਫੀ ਸਮਾ ਬੇਰੁਜ਼ਗਾਰ ਰਹਿਣਾ ਪਿਆ। ਬਾਪੂ ਨੂੰ ਮੇਰੇ ਵਿਆਹ ਦਾ ਬੜਾ ਚਾਅ ਸੀ।ਤੇਈ ਸਾਲ ਦੀ ਉਮਰ ਵਿੱਚ ਬਾਪੂ ਨੇ ਮੇਰੀ ਸ਼ਾਦੀ ਖਾਨਾ ਆਬਾਦੀ ਕਰ ਕੇ ਆਪਣਾ ਚਾਅ ਤਾਂ ਪੂਰਾ ਕਰ ਲਿਆ,ਪਰ ਮੈਂ ਉੱਸ ਤੋਂ ਬਾਅਦ ਕਈ ਸਾਲ ਨੌਕਰੀ ਕੱਚੀ ਹੋਣ ਕਰਕੇ ਘਰ ਗ੍ਰਿਹਥੀ ਚੰਗੀ ਤਰ੍ਹਾਂ ਚਲਾਣ ਦੇ ਕਾਬਿਲ ਨਹੀਂ ਬਣ ਸਕਿਆ , ਟੱਬਰਦਾਰੀ ਵਧਦੀ ਗਈ ਬੜੀ ਮੁਸ਼ਕਲ ਨਾਲ ਕਿਤੇ ਤੀਹ ਪੈਂਤੀ ਕੁ ਸਾਲ ਦੀ ਉਮਰ ਵਿੱਚ ਮਸਾਂ ਮਸਾਂ ਮੇਰੇ ਪੈਰ ਲੱਗੇ। ਸਾਂਝੇ ਘਰ ਵਿੱਚ ਔਖਾ ਸੌਖਾ ਗੁਜ਼ਾਰਾ ਤਾਂ ਹੁੰਦਾ ਗਿਆ ਪਰ ਇੱਸ ਸਮੇਂ ਵਿੱਚ ਵਾਰ ਵਾਰ ਨੌਕਰੀ ਛੁੱਟ ਜਾਣ ਕਰਕੇ ਸਾਂਝੇ ਟੱਬਰ ਵਿੱਚ ਕਈਆਂ ਦੀਆਂ ਗੱਲਾਂ ਵੀ ਸੁਨਣੀਆਂ ਤੇ ਸਹਿਣੀਆਂ ਪਈਆਂ।ਇਸੇ ਅਰਸੇ ਵਿੱਚ ਮੈਂ ਮਾੜੀ ਮੋਟੀ ਦੁਕਾਨ ਦਾਰੀ ਵੀ ਕੀਤੀ, ਪਰ ਆਰਥਕ ਘਾਟ ਪੱਖੋਂ ਕਮਜ਼ੋਰ ਹੋਣ ਕਰਕੇ ਮੈਂ ਦੁਕਾਨ ਦਾਰੀ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ। ਰੋਟੀ ਰੋਜ਼ੀ ਲਈ ਰਾਜਸਥਾਨ ਤੱਕ ਫਿਰ ਆਇਆ।ਘਰ ਦੀ ਭੂਇਂ ਥੋੜ੍ਹੀ ਹੋਣ ਕਰਕੇ ਮੈਂ ਹਲ ਦੀ ਜੰਘੀ ਨਹੀਂ ਫੜੀ, ਕਈ ਹੋਰ ਮਹਕਮਿਆਂ ਵਿੱਚ ਨੌਕਰੀ ਵੀ ਕੀਤੀ ਪਰ ਕੱਚੀ ਨੌਕਰੀ ਹੋਣ ਕਰਕੇ ਜੀਵਣ ਦੀ ਰੇਲ ਵਾਰ 2 ਪਟੜੀ ਤੋਂ ਉਤਰ ਜਾਂਦੀ ਰਹੀ,ਪਰ ਮੈਂ ਹਿੰਮਤ ਨਹੀਂ ਹਾਰੀ ਕਿਉਂ ਜੋ ਜੀਵਣ ਲਈ ਸੰਘਰਸ਼ ਕਰਨਾ ਮੈਨੂੰ ਬਾਪੂ ਤੇ ਬੇਬੇ ਤੋਂ ਸ਼ਾਇਦ ਗੁੜ੍ਹਤੀ ਵਿੱਚ ਹੀ ਮਿਲਿਆ ਸੀ।
ਕਿਸੇ ਕੰਮ ਕਾਰ ਲਈ ਹੋਰ ਵੀ ਹੱਥ ਪੈਰ ਮਾਰੇ ਪਰ ਘਰੋਗੀ ਹਾਲਾਤ ਡਾਂਵਾਂ ਡੋਲ ਹੀ ਰਹੇ। ਜ਼ਿੰਦਗੀ ਦੇ ਇੱਸ ਸੰਘਰਸ਼ ਵਿੱਚ ਮੇਰੀ ਜੀਵਣ ਸਾਥਣ ਜੋ ਕਿ ਮਿਹਣਤੀ ਤੇ ਸਬਰ ਸੰਤੋਖ ਵਾਲੀ ਅਤੇ ਸਹਿਣ ਸ਼ੀਲ ਅਤੇ ਪ੍ਰਿਵਾਰ ਵਿੱਚ ਰਲ ਮਿਲ ਕੇ ਰਹਿਣ ਵਾਲੀ ਹੈ। ਉੱਸ ਦੇ ਸਾਥ ਨੇ ਮੈਨੂੰ ਹਰ ਔਖੇ ਸੌਖੇ ਵੇਲੇ ਵਿੱਚ ਮੇਰਾ

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :704

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ