ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜੰਗ ਦੇ ਕਾਲੇ ਬਦਲ

ਅੱਜ ਜਦੋ ਆਪਣੇ ਪਿੰਡ ਵਾਲੀ ਸੜਕ ਤੋ ਸਰਹੱਦੀ ਏਰੀਏ ਖੇਂਮਕਰਨ ਤੋ ਅਮ੍ਰਿਤਸਰ ਨੂੰ ਜਾਣ ਵਾਲੀ ਸੜਕ ਤੇ ਚੱੜਿਆਂ ਤਾਂ ਖੇਂਮਕਰਨ ਵਾਲੇ ਪਾਸਿਓੁ ਇੱਕ ਜੱਟ ਆਪਣੇ ਟਰੈਕਟਰ ਮਗਰ ਦੋ ਟਰਾਲੀਆਂ ਪਾਈਆਂ ਪੇਂਡੈ ਦੇ ਫਾਕੇ ਵੱਡੀ ਜਾਵੇ ਮਾਨੋ ਜਿਵੇ ਇੱਕ ਟਰਾਲੀ ਤੇ ਜੱਟ ਦਾ ਜਿਗਰ ਅਤੇ ਦਿੱਲ ਲੱਦਿਆਂ ਹੋਵੇ ਅਤੇ ਇੱਕ ਟਰਾਲੀ ਤੇ ਉਸਦਾ ਖੂਨ ਅਤੇ ਪਸੀਨਾਂ ਅਤੇ ਚਲਾਉਣ ਵਾਲੇ ਨੇ ਮੋਟੇ ਸ਼ੀਸ਼ੇ ਵਾਲੀ ਐਨਕ ਲਾਂਈ ਅਤੇ ਸ਼ੀਸ਼ੀਆਂ ਦੇ ਥੱਲਿਓੁ ਦੀ ਹੰਝੂਆਂ ਦਾ ਹੱੜ ਜਿਵੇ ਖੇਤੀ ਮਾਰ ਕਰ ਰਿਹਾ ਹੋਵੇ ਮੈਂ ਤੱਗੜੇ ਹੋ ਕਿ ਉਸਤੋ ਅੱਗੇ ਲੰਘ ਕੇ ਉੱਸਨੂੰ ਰੁੱਕਣ ਦਾ ਇਸ਼ਾਰਾਂ ਕੀਤਾ ਤਾਂ ਇੱਕ ਦੱਮ ਟਰੈਕਟਰ ਦੀਆਂ ਬਰੇਕਾਂ ਲੱਗ ਗਈਆਂ ਕਿਸਮਤ ਦੇ ਹੰਭੇ ਜੱਟ ਨੇ ਪੁੱਸ਼ਿਆਂ ਹਾਂ ਬਈ ਜਵਾਨਾਂ ਦੱਸ ਕੀ ਗੱਲ ਹੈ ਮੈਂ ਉੱਸਨੂੰ ਪੁਸ਼ਿਆਂ ਬਈ ਕਿਸ ਬੰਨੇ ਜਾ ਰਹੈ ਹੋ ਲਗਦਾ ਸਰਹੱਦੀ ਖੇਂਤਰ ਦੇ ਰਹਿਣ ਵਾਲੇ ਹੋ ਅਤੇ ਬਾਰਡਰ ਤੇ ਕੀ ਸੰਭਾਵਨਾਂ ਹੈ । ਜਿਵੇ ਮੈਂ ਉਸਤੋ ਇਹ ਗੱਲ ਨਹੀ ਪੁੱਸ਼ੀ ਸਗੋ ਉਸਦੀ ਕਿਸੇ ਦੁੱਖਦੀ ਰੱਗ ੳੁੱਤੇ ਹੱਥ ਰੱਖ ਦਿੱਤਾ ਹੋਵੇ, ਆਪਣੇ ਹੰਝੂਆਂ ਨੂੰ ਦੋ ਚਾਰ ਛਿੰਨਾ ਲਈ ਰੋਕ ਉਸਨੇ ਦੱਸਿਆਂ ਕਿ ਪੁੱਤਰਾਂ ਹੁੱਣ ਤੇ ਲੜਾਈਆਂ ਹੀ ਰਹਿ ਗਈਆਂ ਸਰਕਾਰਾਂ ਕੋਲ ਮਸਲਾਂ ਕਸ਼ਮੀਰ ਦਾ ਸੀ ਮੱੜ ਸਾਡੇ ਗੱਂਲ ਦਿੱਤਾ ਗਿਆਂ । ਸਾਡਾ ਪਿੰਡ ਡੱਲ ਹੈ ਜਿਹੜਾ ਬਾਰਡਰ ਦੀ ਗੋਦ ਵਿੱਚ ਹੈ ਸਾਨੂੰ ਸਰਕਾਰ ਨੇ ਉੱਜੜਨ ਦੇ ਹੁੱਕਮ ਦਿੱਤੇ ਹਨ, ਮੈਂ ਹੈਰਾਨੀ ਨਾਲ ਪੁਸ਼ਿਆਂ ਉੱਜੜਨ ਦੇ? ਅੱਗਿਓੁ ਕਹਿੰਦਾ ਹੋਰ ਵੱਡੇ ਵਡੇਰੈ 1947 ਵੇਲੈ ਪਾਕਿਸਤਾਨ ਵਿਚੋ ਉੱਜੜ ਕੇ ਆਏ ਸਾਡਾ ਦਾਦਾ 1965, ਜੰਗ ਅਤੇ 1971 ਦੀ ਜੰਗ ਵੇਲੈ ਉੱਜੜੇ ਮੇਰੈ ਬਾਪ ਦੇ ਪੱਲੇ ਕਾਰਗਿਲ ਦੀ ਜੰਗ ਵੇਲੈ ਕੱਖ ਨਾ ਰਿਹਾ ਅਤੇ ਮੈਂ ਹੁੱਣ ਉੱਜੜਣ ਲੱਗਾ ਤੇ ਸ਼ਾਇਦ ਆਉਣ ਵਾਲੇ ਸਮੇਂ ਅੰਦਰ ਵੀ ਸਾਡੇ ਲੀਡਰਾਂ ਦੀ ਸੌੜੀ ਸੋਚ ਸਾਡੇ ਪੁੱਤਰਾਂ ਨੂੰ ਵੀ ਉੱਜੜਨ ਦੇ ਹੁੱਕਮ ਚਾੜਦੀ ਰਹੈਗੀ? ਕਹਿੰਦਾ ਪੁਤਰਾ ਇੱਕ ਟਰਾਲੀ ਤੇ ਮੇਰਾ ਪਰਿਵਾਰ ਖਾਣ ਪੀਣ ਦੀਆਂ ਕੁੱਝ ਵਸਤਾਂ ਅਤੇ ਮੰਜੇ ਬਿਸਤਰੇ ਹਨ ਅਤੇ ਦੂਸਰੀ ਟਰਾਲੀ ਵਿੱਚ ਆ ਦੋ ਲਵੇਰੈ ਪੱਸ਼ੂ ਹਨ, ਅਤੇ ਦੋ ਤਿੰਨ ਬੋਰੀਆਂ ਕਣਕ ਅਤੇ ਕੁੱਝ ਪੱਸ਼ੂਆਂ ਦੀ ਫੀਡ ਹੈ । ਗੱਂਲ ਨੂੰ ਅੱਗੇ ਤੋਰਦਿੰਆਂ ਉਸਨੇ ਕਿਹਾ ਪੁੱਤਰਾਂ ਜੇ ਕੋਈ ਤੇਰੈ ਇਲਾਕੇ ਵਿੱਚ ਕਣਕ ਦਾ ਵਪਾਰੀ ਹੈ ਤਾਂ ਮੇਰਾ ਉਸਨੂੰ ਸਨੇਹਾ ਲਾ ਦੇਈ ਕੇ ਸਰਹੱਦੀ ਇਲਾਕੇ ਵਿੱਚ ਚਾਰ ਪੰਜ ਰੁਪਏ ਕਿਲੋ ਕਣਕ ਵਿੱਕ ਰਹੀ ਪਰ ਕੋਈ ਲੈਣ ਨੂੰ ਤਿਆਰ ਨਹੀ ਜੇ ਕੋਈ ਵਪਾਰੀ ਕਣਕ ਲੈਣੀ ਚਹੁੰਦਾ ਹੋਵੇ ਬੇਸ਼ੱਕ ਜਾ ਕੇ ਖਰੀਦ ਲਿਆਵੇ । ਮੈਂ ਵੀ ਚਾਰ ਰੁਪਏ ਕਿਲੋ ਕਣਕ ਵੇਚ ਕੇ ਆਇਆਂ ਹਾ ਅੱਗੇ ਬੀਜ ਪਾਉਣ ਲਈ ਵੀ ਮੁੱਠ ਦਾਣੇ ਨਹੀ ਬੱਚੇ ਇਹਨੀ ਗੱਂਲ ਆਖ ਕਿ ਇੱਕ ਉਸਨੇ ਇੱਕ ਲੰਮਾਂ ਹੌਕਾਂ ਲਿਆ ਅਤੇ ਬੋਲਿਆਂ ਪਾੜਿਆਂ ਚੱਲ ਛੱਡ ਇਹ ਨਸੀਬਾਂ ਦੀ ਖੇਡ ਹੈ ਅੱਗੇ ਰੱਬ ਰਾਖਾ, ਇਹਨੀ ਆਖ ਟਰੈਕਟਰ ਦੀ ਰੇਸ ਖਿੱਚੀ ਧੂੰਆਂ ਅਸਮਾਨੀ ਚੜਾਉਦਾਂ ਹੋਇਆਂ ਝੱਟ ਅੱਖਾ ਤੋ ਓ੍ਹਲੇਂ ਹੋ ਗਿਆਂ । ਏਸੈ ਤਰਾਂ ਇੱਕ ਦੇ ਮਗਰੇ ਇੱਕ ਲਾਈਨਾਂ ਲੱਗੀਆਂ ਸਰਹੱਦੀ ਏਰੀਏ ਤੋ ਟਰੈਕਟਰ ਟਰਾਲੀਆਂ ਘੜੁਕੇ ਟਰੱਕ ਨਿਰੰਤਰ ਲੰਘ ਰਹੈ ਸਨ, ਇਹਨਾਂ ਨੂੰ ਵੇਖ ਕਿ ਇੱਕ ਦਮ ਕਈ ਅਣਸੁਲਝੇ ਜਿਹੇ ਸਵਾਲਾਂ ਨੇ ਮੇਰਾ ਘੇਰਾ ਘੱਤ ਲਿਆ ਅਤੇ ਮਨ ਇੱਕ ਡੂੰਗੀ ਸੁਮੰਦਰ ਦੀ ਛੱਲ ਵਿੱਚ ਵਹਿ ਗਿਆ ਅਤੇ ਇੱਕ ਕਵੀ ਦੇ ਬੋਲ ਜਾਦ ਆ ਗਏ । ਦਿੱਲੀ ਅਤੇ ਲਾਹੌਰ ਵਾਲੇ ਛੇੜ ਬੇਠੈ ਨੇਂ ਜੰਗਾਂ, ਲਾ ਦਿੱਤਾ ਤੈਨੂੰ ਦਾਅ ਤੇ ਲਾਹ ਸ਼ਰਮ ਤੇ ਸੰਗਾਂ, ਦੇ ਲੈ ਜੀਭ ਦੰਦਾਂ ਥੱਲੇਂ ਕਰਲੈ ਫੈਰ ਤਿਆਰੀ, ਪੰਜਾਬ ਸਿਆਂ ਲੱਗਦਾ ਫੇਰ ਆਗੀ ਤੇਰੀ ਉੱਜੜਨ ਦੀ ਵਾਰੀ । ਇੱਕ ਬੰਨੇ ਪੰਜਾਬ ਉੱਜੜ ਰਿਹਾ ਹੈ ਸਰਹੱਦੀ ਏਰੀਏ ਦੇ ਕਿਸਾਨ, ਮਜਦੂਰ ਆਪਣੇ ਘਰ ਸ਼ੱਡ ਸੁਰੱਖਿਅਤ ਜੱਗ੍ਹਾਂ ਵੱਲ ਜਾ ਰਹੈ ਹਨ ਕਿਸਾਨ ਆਪਣੀ ਪੁਤਰਾਂ ਤੋ ਪਿਆਰੀ ਪੱਕੀ ਫਸਲ ਫੌਜੀਆਂ ਦੇ ਟੈਂਕਾਂ ਹੈਠਾਂ ਤਬਾਹ ਹੋਣ ਲਈ ਸ਼ੱਡ ਆਏ ਹਨ ਜਿਸ ਘਰ ਨੇ ਓੁਹਨਾਂ ਨੂੰ ਓੁਹਨਾਂ ਦੇ ਪੁੱਤਰਾਂ ਧੀਆਂ ਨੂੰ ਜਨਮ ਦਿੱਤਾ ਜਿਹੜੇ ਘਰ ਤੋ ਕਿਤੇ ਬਾਹਰ ਜਾਣ ਲੱਗਿਆਂ ਤਾਲੇ ਦਾ ਮਿੰਟ ਵਿਸਾਹ ਨਹੀ ਖਾਦਾਂ ਉਸਨੂੰ ਅੱਜ ਖੁੱਲਾਂ ਸਫਨਾਂ ਸਫਾਰ ਹੀ ਸ਼ੱਡ ਆਏ ਹਨ ਪੰਜਾਬ ਦੇ ਲੋਕਾਂ ਲਈ ਤਾਂ ਇੱਕ ਹਿਸਾਬ ਨਾਲ ਜੰਗ ਲੱਗ ਚੁੱਕੀ ਹੈ, ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਂਕ ਯੁੱਧ ਹੋਣ ਤੋ ਪਹਿਲਾਂ ਹੀ ਯੁੱਧ ਲੱੜ ਰਹੈ ਹਨ । ਤਕਰੀਬਨ ਪੰਜ ਸੌ ਤੋ ਵੱਧ ਪਿੰਡ ਇਸ ਲੜਾਈ ਦੀ ਚੁਪੇਟ ਵਿੱਚ ਆਉਣਗੇ ਜਿਹਨਾਂ ਦਾ ਕੋਈ ਵਾਲੀ ਵਾਰਸ ਨਹੀ ਕੋਈ ਪੁੱਸ਼ਣ ਵਾਲਾਂ ਨਹੀ ਕੋਈ ਦਰਦ ਵੰਡਾਉਣ ਵਾਲਾ ਨਹੀ ਭਰੇ ਭਰਾਏ ਘਰ ਸ਼ੱਡ ਪੱਲੇ ਹੌਕਿਆਂ ਦੀ ਪੰਡ ਲੈ ਟੁੱਰੀ ਜਾ ਰਹੈ ਹਨ । ਸਰਹੱਦੀ ਏਰੀਏ ਵਿੱਚ ਦਿਨ ਦਿਹਾੜੇ ਲੁੱਟ ਦਾ ਮੰਜਰ ਵੇਖਣ ਨੂੰ ਮਿਲ ਰਿਹਾ ਹੈ ਪਰਸ਼ਾਂਸ਼ਨ ਅੱਖਾਂ ਮੀਚ ਆਪਣੇ ਚਾਕਰ ਦੀ ਚਾਕਰੀ ਵਿੱਚ ਲੱਗੇ ਹਨ ਪਰ ਲੋਕ ਲੁੱਟੇ ਪੁੱਟੇ ਜਾ ਰਹੈ ਹਨ ਲੋਕਾਂ ਦੀ ਛਿੱਲ ਪਟਰੌਲ ਪੰਪਾਂ ਵਾਲੇ ਸੌ ਰੁਪਏ ਲੀਟਰ ਪਟਰੌਲ ਵੇਚ ਕੇ ਲਾ ਰਹੈ ਹਨ ਜਿਹਥੇ ਭਾਰ ਢੋਣ ਵਾਲੀ ਗੱਡੀ ਇੱਕ ਹਜਾਰ ਵਿੱਚ ਜਾਂਦੀ ਸੀਨ ਓੁਹ ਦੋ ਹਜਾਰ ਵਿੱਚ ਜਾ ਰਹੀ ਹੈ, ਇਸ ਲੜਾਈ ਦੀ ਮਾਰਨੀ ਹੈਠ ਇਕੱਲੀ ਬਰਬਾਦੀ ਨਹੀ ਸਿੱਖਿਆਂ ਵੀ ਤਬਾਹ ਹੋ ਕਿ ਰਹਿ ਜਾਵੇਗੀ ਪ੍ਰਸ਼ਾਸ਼ਨ ਵੱਲੋ ਅਣਮਿੱਥੇ ਸਮੇਂ ਲਈ ਸਕੂਲ਼ ਬੰਦ ਦੇ ਆਏ ਹੁਕਮ ਸਿੱਖਿਆਂ ਨੂੰ ਵੱਡੀ ਢਾਹ ਲਾਉਣਗੇ ਸਰਹੱਦੀ ਖੇਤਰ ਦੇ ਬੱਚੇ ਅੱਗੇ ਹੀ ਸਿੱਖਿਆਂ ਵਿੱਚ ਪਿਛਾਹ ਹਨ ਹੁਣ ਹੋਰ ਵੀ ਪੱਸ਼ੜ ਕੇ ਰਹੈ ਜਾਣਗੇ । ਪਰ ਅਫਸੋਸ ਜਿਥੇ ਭਾਰਤ ਲਈ ਦਿੱਨ ਰਾਤ ਕੰਮ ਕਰਕੇ ਅਨਾਜ ਦੇ ਭੰਡਾਰ ਭਰਨ ਵਾਲਾਂ ਉੱਜੜ ਰਿਹਾ ਹੈ ਓੁਹਥੇ ਹੀ ਭਾਰਤ ਦੇ ਵੱਡੀ ਗਿਣਤੀ ਵਿੱਚ ਲੋਕ ਫੌਜ ਦੇ ਸਰਜੀਕਲ ਉਪਰੈਸ਼ਨ ਦਾ ਜਸ਼ਨ ਮੰਨਾਂ ਰਹੈ ਹਨ ਭੰਗੜੇ ਪਾਏ ਜਾ ਰਹੈ ਹਨ, ਪਰ ਇੱਕ ਗੱਂਲ ਜਾਦ ਰੱਖਣੀ ਚਾਹੀਦੀ ਹੈ ਜਦੋ ਘਰ ਵਿੱਚ ਵੈਂਣ ਪੈਣ ਦਾ ਖਤਰਾ ਹੋਵੇ ਸੱਥਰ ਵਿਛਣ ਦਾ ਡੱਰ ਹੋਵੇ ਓੁਹਨਾਂ ਘਰਾਂ ਵਿੱਚ ਲੱਡੂ ਨਹੀ ਵੰਡੇ ਜਾਂਦੇ ਭੰਗੜੇ ਨਹੀ ਪਾਏ ਜਾਂਦੇ ਪਟਾਕੇ ਨਹੀ ਚਲਾਏ ਜਾਂਦੇ ਸਗੋ ਚਿੰਤਨ ਕਰਨਾਂ ਚਾਹੀਦਾ ਹੈ । ਪਰ ਅਫਸੋਸ ਪੀੜ ਦਾ ਅਹਿਸਾਸ ਹੋਣ ਵਾਲੇ ਨੂੰ ਹੀ ਹੂੰਦਾ ਹੈ । ਪ੍ਰੰਤੂ ਜਿਹੜੀ ਅੱਗ ਇੱਹ ਲੋਕ ਭਾਰਤ ਦੀ ਫੌਜ ਤੋ ਲਵਾਉਣਾ ਚਹੁੰਦੇ ਹਨ, ਉਸ ਵਿੱਚ ਝੁੱਲਕਾਂ ਤਾਂ ਪੰਜਾਬੀਆਂ ਦਾ ਹੀ ਲੱਗਣਾ ਹੈ ਜਦੋ ਡੈਣ ਰੂਪੀ ਤਬਾਹੀ ਮੂੰਹ ਅੱਡ ਇੰਤਜਾਰ ਕਰ ਰਹੀ ਹੋਵੇ ਫਿਰ ਉਸਦੇ ਮੁੰਹ ਵਿੱਚ ਅੱਗ ਪਾਉਣ ਨਾਲੋ ਪਾਣੀ ਛਿੜਕਣਾ ਵਧੇਰੈ ਚੰਗਾਂ ਹੂੰਦਾ ਹੈ । ਅਰਥਿਕ ਪੱਧਰ ਤੇ ਅੱਗੇ ਹੀ ਖੂੰਜੇ ਲੱਗੇ ਪੰਜਾਬ ਨੂੰ ਹੋਣ ਵਾਲੀ ਜੰਗ ਨਾਲ ਆਰਥਿਕਤਾਂ ਹਾਸ਼ੀਏ ਤੇ ਧੱਕੀ ਜਾਵੇਗੀ ਅਤੇ ਗਰੀਬ ਵੱਰਗ ਲਈ ਮੁਸ਼ਕਲਾਂ ਦੇ ਪਹਾੜ ਖੱੜੇ ਹੋ ਜਾਣਗੇ ਹਰ ਹੀਲੇ ਪੰਜਾਬੀ ਨਹੀ ਚਹੁੰਣਗੇ ਕਿ ਗਵਾਂਡੀ ਮੁੱਲਖ ਨਾਲ ਕਿਸੇ ਤਰਾਂ ਦੀ ਵੀ ਜੰਗ ਵਿੱਡੀ ਜਾਵੇ । ਇਹ ਬਣਦੇ ਜਾ ਰਹੈ ਜੰਗੀ ਬੱਦਲ ਜਾ ਪਾਕਸਿਤਾਨ ਨੂੰ ਖੂੰਜੇ ਲਾਉਣ ਲਈ ਕੀਤਾ ਹਮਲਾਂ ਨਿੱਜੀ ਤੌਰ ਤੇ ਭਾਜਪਾਂ ਲਈ ਇੱਕ ਤੱਗੜੀ ਮੁਸੀਬਤ ਅਤੇ ਗੱਂਲੇ ਦੀ ਹੱਡੀ ਵੀ ਬਣ ਚੁੱਕਾ ਹੈ ਇਹ ਜੰਗ ਦਾ ਸਿਰਜਿਆਂ ਜਾ ਰਿਹਾ ਮਾਹੌਲ ਆਉਣ ਵਾਲੇ ਦਿਨਾ ਵਿੱਚ ਕਈ ਸੂਬਿਆਂ ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਅੰਦਰ ਵੀ ਭਾਜਪਾ ਦੇ ਰੁਜਾਨ ਵਿੱਚ ਵੱਡਾ ਫੇਰਬਦਲ ਕਰ ਸਕਦਾ ਹੈ । ਜਿਥੇ ਇਸ ਸਰਜੀਕਲ ਉਪਰੈਸ਼ਨ ਨੂੰ ਕਸ਼ਮੀਰ ਵਿੱਚ ਭਾਜਪਾ ਭਾਈਵਾਲ ਪਾਰਟੀ ਦੀ ਮੁੱਖ ਮੰਤਰੀ ਭਾਜਪਾ ਦੇ ਵਿਰੋਧ ਵਿੱਚ ਇਹ ਬਿਆਨ ਦੇ ਰਹੀ ਹੈ ਕਿ ਜੇਕਰ ਪਾਕਸਿਤਾਨ ਵਿਚਾਲੇ ਜੰਗ ਹੂੰਦੀ ਹੈ ਤਾਂ ਇਹ ਵਿਨਾਸ਼ਕਾਰੀ ਸਾਬਤ ਹੋਵੇਗੀ ਇਸ ਵਿਨਾਸ਼ ਦੀ ਕਲਪਨਾਂ ਵੀ ਨਹੀ ਕੀਤੀ ਜਾ ਸਕਦੀ? ਦੂਜੈ ਬੰਨੇ ਜੰਗ ਲੱਗਣ ਜਾ ਇਸਤੋ ਪਹਿਲਾਂ ਬਰਬਾਦ ਹੋਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਸਾਹਬ ਆਪਣੇ ਭਾਈਵਾਲ ਪਾਰਟੀ ਦੀ ਪਿੱਠ ਥੱਪਥਪਾਂ ਰਹੈ ਹਨ ਗੂੜ ਗਿਆਨ ਬਾਦਲ ਸਾਹਬ ਮੋਦੀ ਨੂੰ ਸਰਜੀਕਲ ਦੀ ਵਧਾਈ ਦੇ ਰਹੈ ਹਨ, ਵਧਾਈ ਦੇਣੀ ਭਾਵ ਜੰਗ ਲਈ ਉਤੇਜਿਤ ਕਰਨਾਂ ਇਸ ਲਈ ਸਾਨੂੰ ਇਸ ਜੰਗ ਵਿੱਚ ਨਿਕਲਦੇ ਸਿਆਸੀ ਮੁਫਾਂਦ ਤੋ ਵੀ ਜਾਣੂ ਹੋਣ ਦੀ ਅਤੀ ਅੰਤ ਲੋੜ ਹੈ । ਜੰਗ ਦੇ ਬਣਾਏ ਜਾ ਰਹੈ ਮਹੌਲ ਨੂੰ ਹੋਰ ਗਰਮ ਕਰਨ ਲਈ ਭਾਵੇ ਕਈ ਸਿਆਸੀ ਬਾਜੀਆਂ ਖੇਡੀਆਂ ਜਾ ਸਕਦੀਆਂ ਹਨ ਪਰ ਸਾਨੂੰ ਨਿਪੋਲੀਅਨ ਦੇ ਕਹੈ ਬੋਲ ਵੀ ਜਾਦ ਰੱਖਣੇ ਚਾਹੀਦੇ ਹਨ, ਕਿ ਜਦੋਂ ਸਰਕਾਰਾਂ ਹਰ ਪਾਸੇ ਤੋ ਫੈਲ ਹੋ ਜਾਦੀਆਂ ਹਨ ਤਾਂ ਉੱਹਨਾਂ ਕੋਲ ਸਿਰਫ ਜੰਗ ਕਰਕੇ ਤੇ ਮੀਡੀਆਂ ਰਾਹੀ ਲੋਕਾਂ ਦੇ ਦੇਸ਼ ਭਗਤੀ ਦਾ ਮੋਟੀ ਸੂਈ ਆਲਾ ਟੀਕਾ ਲਾ ਕਿ ਅਸਲ ਮੁਦਿਆਂ ਤੋ ਭੜਕਾਉਣਾ ਹੀ ਸਹੀ ਸਮਜਿਆਂ ਜਾਂਦਾ ਹੈ । ਪੰਜਾਬੀ ਇੱਕ ਗੱਂਲ ਸਾਫ ਅਤੇ ਸਪੱਸ਼ਟ ਸਮਝ ਲੈਣ ਕਿ ਜੰਗ ਵਿੱਚ ਹੋਣ ਵਾਲੀ ਤਬਾਹੀ ਅਤੇ ਅੰਤ ਵਿੱਚ ਪੰਜਾਬੀਆ ਦਾ ਘਰੋ ਬੇਘਰ ਹੋਣ ਤੋ ਕੋਈ ਸਿਆਣਾ ਪੰਜਾਬੀ ਮੂੰਹ ਨਹੀ ਮੋੜ ਸਕਦਾ ਆਮ ਪੰਜਾਬੀ ਲੋਕਾਂ ਤੋ ਲੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਅਪੀਲ ਕਰਾਂਗੇ ਕਿ ਇੱਕ ਸੁਰ ਹੋ ਕਿ ਜੰਗ ਦਾ ਪੂਰਨ ਤੌਰ ਤੇ ਵਿਰੋਧ ਕਰੀਏ ਆਪਣੇ ਸਿਆਸੀ ਨਫੇ ਨੁਕਸਾਨ ਛੱਡ ਕਿ ਕੇਂਦਰ ਸਰਕਾਰ ਤੇ ਜੰਗ ਨਾ ਲਾਉਣ ਦਾ ਦਬਾਅ ਬਣਾਈਏ ਅਤੇ ਇੱਕ ਐਸਾ ਮਾਹੌਲ ਸਿਰਜੀਏ ਕਿ ਹੋਣ ਵਾਲੀ ਪੰਜਾਬ ਦੀ ਤਬਾਹੀ ਤੋ ਪੰਜਾਬ ਅਤੇ ਪੰਜਾਬੀਆਂ ਨੂੰ ਬਚਾਇਆ ਜਾ ਸਕੇ । 

ਲੇਖਕ : ਨਿਸ਼ਾਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 9
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :697

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ