ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬ ਰਾਣੀ

ਸਾਰਾ ਫ੍ਰਿਵਾਰ ਵਾਰਨ ਉਪਰੰਤ ਜਦ ਗੂ੍ਰੂ ਦਸਮੇਸ਼ ਜੀ ਪੰਜਾਬ ਦੀ ਧਰਤੀ ਨੂੰ ਛਡ ਕੇ ਜਾਣ ਲਗੇ ਤਾਂ ਪੰਮਜਾਬ ਦੀ ਧਰਤੀ ਇਕ ਰਾਣੀ ਦੇ ਰੂਪ ਵਿਚ ਅਗੇ ਖਲੋ ਕੇ ਬੇਨਤੀ ਕਰਨ ਲਗੀ

ਜਾਂਦੇ ਗੁਰਾਂ ਨੁੰ ਦੇਖ ਪੰਜਾਬ ਰਾਣੀ ਆਖੇ ਅਰਸ਼ੀ ਪਰੀਤਮਾ ਕਿਧਰ ਪਧਾਰ ਚਲਿਆਂ
ਮੇਰੇ ਨਾਲ ਸੀ ਤੇਰਾ ਪਿਆਰ ਡ੍ਹਾਢਾ ਕਿਊਂ ਛੱਡ ਉਹ ਅੱਜ ਪਿਆਰ ਚਲਿਆਂ
ਤੈਨੂੰ ਜਾਂਦਿਆਂ ਦੇਖ ਕੇ ਪ੍ਰੀਤਮਾਂ ਵੇ ਨੀਰ ਨੈਣਾ ਵਿਚੋਂ ਜ਼ਾਰ ਜ਼ਾਰ ਚਲਿਆ
ਲੇਖਾਂ ਮੰਦਿਆਂ ਵਾਲੜੀ ਮੈਂ ਤੱਤੀ ਸਾਈਆਂ ਤਾਹੀਉਂ ਤੂੰ ਅਜ਼ ਵਿਸਾਰ ਚਲਿਆਂ
ਗੁਰਾਂ ਆਖਿਆ ਸੁਣੀ ਪੰਜਾਬ ਰਾਣੀ ਭਾਮੇਂ ਇਥੋ ਮੈਂ ਹੋ ਤਿਆਰ ਚਲਿਆਂ
ਤੇਰਾ ਚੁਕ ਨਾ ਕੁਝ ਲੈ ਚਲਿਆ ਹਾ ਖਾਲੀ ਹੱਥ ਤਾਂ ਹਾਂ ਹੌਲੇ ਭਾਰ ਚਲਿਆਂ
ਮੋਹਰਾਂ ਲਖਾਂ ਕਰੋੜਾਂ ਜੋ ਕੋਲ ਮੇਰੇ ਉਹ ਵੀ ਸਰਸਾ ਦੇ ਸੁਟ ਵਿਚਕਾਰ ਚਲਿਆਂ
ਭਾਗਾਂ ਵਾਲੀਏ ਮੈਂਨੂੰ ਕਿਊਂ ਰੋਕਨੀ ਏਂ  ਤੇਰਾ ਦਸ ਖਾਂ ਕੀ ਮੈਂ ਮਾਰ ਚਲਿਆਂ
ਮੇਰੇ ਪਿਆਰੇ ਜੋ ਮਾਤਾ ਤੇ ਪਿਤਾ ਹੈਸਨ ਉਹ ਵੀ ਤੇਰੇ ਤੋਂ ਹੀ ਮੈਂ ਵਾਰ ਚਲਿਆਂ
ਮੇਰੇ ਸਿੰਘ ਜੋ ਸ਼ੇ੍ਰਾ ਤੋਂ ਸੂਰਮੇ ਸਨ ਉਹ ਵੀ ਤੇਰੇ ਤੋਂ ਕਰ ਨਿਸਾਰ ਚਲਿਆਂ
ਇਕ ਦੋ ਨਾਹੀਂ ਤੇ ਦੋ ਚਾਰ ਨਾਹੀਂ ਵਾਰ ਸਾਰੇ ਦਾ ਸਾਰਾ ਪ੍ਰਿਵਾਰ ਚਲਿਆਂ
ਗਿਆ ਵਾਰਿਆ ਸਾਰਾ ਪ੍ਰਿਵਾਰ ਭਾਮੇਂ ਐਪਰ ਸੁਰਖਰੂ ਵਲੋਂ ਕਰਤਾਰ ਚਲਿਆਂ
ਬੂਟਾ ਜ਼ੁਲਮ ਦਾ ਜੜਾਂ ਤੋ ਪੁਟਣੇ ਲਈ ਪੰਥ ਖਾਲਸਾ ਕਰ ਤਿਆਰ ਚਲਿਆਂ
ਅਮਨ ਵੇਲੇ ਇਹ ਸੰਤ ਬਣ ਕਰੂ ਸੇਵਾ ਸਿਪਾਹੀ ਜੰਗ ਲਈ ਕਰ ਤਿਆਰ ਚਲਿਆਂ
ਚਾਰੇ ਕੰਨੀਆ ਝਾੜ ਕੇ ਦੇਖ ਲੈ ਤੂੰ ਪਲੇ ਬੰਨ ਨਾ ਕੁਝ ਵੀ ਭਾਰ ਚਲਿਆਂ
ਮੈਨੂੰ ਹੁਕਮ ਜੋ ਹੋਇਆ ਅਕਾਲ ਵਲੌਂ ਪੂਰੇ ਕਰ ਉਹ ਕੌਲ ਇਕਰਾਰ ਚਲਿਆਂ

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :349

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017