ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫਿਲਮਾਂ,ਗੀਤ,ਨਾਟਕ ਅਤੇ ਸੱਭਿਆਚਾਰ

ਫਿਲਮਾਂ,ਗੀਤ,ਨਾਟਕ ਸਾਡੇ ਸਮਾਜਿਕ ਧਾਰਮਿਕ ਸਭਿਆਚਾਰ ਵਿਰਸੇ ਦੇ ਰੰਗਾਂ ਨੂੰ ਬਾਖੂਬੀ ਢੰਗ ਨਾਲ ਲੋਕਾਂ ਦੇ ਸਨਮੁੱਖ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਹੁੰਦੇ ਹਨ। ਇਹਨਾਂ ਪੇਸ਼ਕਾਰੀਆਂ ਦੀ ਰਚਨਾ ਸਾਡੇ ਵਿੱਚੋਂ ਹੀ ਹੁੰਦੀ ਹੈ ਜਾਂ ਕਹਿ ਲਈਏ ਕਿ ਇਹਨਾਂ ਪੇਸ਼ਕਾਰੀਆਂ ਦੀ ਹੋਂਦ ਸਾਡੇ ਵਿੱਚੋਂ ਹੀ ਉਪਜਦੀ ਹੈ। ਇਹਨਾਂ ਵੰਨਗੀਆਂ ਵਿੱਚ ਉਹੀ ਹਾਲਾਤਾਂ ਨੂੰ,ਵਿਸ਼ਿਆਂ ਨੂੰ,ਤੱਥਾਂ ਨੂੰ ਫਿਲਮਾਇਆ ਜਾਂਦਾ,ਦਿਖਾਇਆ ਜਾਂਦਾ ਹੈ ਜਿੰਨਾਂ ਵਿੱਚ ਦੀ ਸਾਡਾ ਸਮਾਜ ਸਾਡੀ ਜ਼ਿੰਦਗੀ ਗੁਜ਼ਰ ਰਹੀ ਹੈ ਜਾਂ ਗੁਜ਼ਰ ਗਈ ਹੁੰਦੀ ਹੈ। ਗੌਰ ਕਰਨ ਵਾਲੀ ਗ‌ੱਲ ਹੈ ਕਿ ਕਈ ਰਚੇਤਾ ਇਹਨਾਂ ਮਾਧਿਆਮਾਂ ਰਾਹੀਂ ਕਾਲਪਨਿਕ ਰੂਪ ਰੇਖਾ ਨੂੰ ਵੀ ਪੇਸ਼ ਕਰ ਜਾਂਦੇ ਨੇ ਪਰ ਜ਼ਿਆਦਾਤਰ ਫਿਲਮਾਂ,ਗੀਤ,ਨਾਟਕ ਅਸਲੀਅਤ ਪੇਸ਼ ਕਰਦੇ ਨੇ,ਜਿਵੇਂ ਦਾ ਸਮਾਜ ਹੈ ਉੁਹਦਾਂ ਹੀ ਉੁਸ ਨੂੰ ਪਰਦੇ ਤੇ ਸਟੇਜਾਂ ਤੇ ਵਿਖਾਇਆ ਜਾਂਦਾ ਹੈ।
ਸਾਡੇ ਫਿਲਮਾਂ ਅਤੇ ਗੀਤਾਂ ਵਿੱਚ ਗਾਲਾਂ ਦਾ ਰੁਝਾਨ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਕਿਉਂਕਿ ਇਹ ਕੋਈ ਕਾਲਪਨਿਕ ਗੱਲ ਨਹੀਂ,ਇਹ ਅਸਲੀਅਤ ਹੈ ਕਿ ਅਸੀਂ ਆਪਣੀ ਬੋਲੀ ਵਿੱਚ ਗਾਲਾਂ ਦੀ ਖਾਸ ਥਾਂ ਬਣਾ ਕੇ ਰੱਖੀ ਹੋਈ ਹੈ। ਨਿੱਤ ਦੀ ਜ਼ਿੰਦਗੀ ਵਿੱਚ ਅਸੀਂ ਬਹੁਤ ਵਾਰ ਬਹੁਤ ਥਾਂ ਗਾਲਾਂ ਦਾ ਪ੍ਰਯੋਗ ਕਰਦੇ ਹਾਂ,ਸਾਨੂੰ ਇਹ ਲੱਗਦਾ ਕਿ ਗਾਲ ਬਿਨਾਂ ਤਾਂ ਗੱਲ ਪੂਰੀ ਹੀ ਨਹੀਂ ਹੋ ਸਕਦੀ। ਅਸੀਂ ਜੇ ਕਿਸੇ ਨੂੰ ਬਲਾਉਣਾ ਹੋਵੇ,ਪੁੱਛਣਾ ਹੋਵੇ,ਦੱਸਣਾ ਹੋਵੇ,ਸਮਝਾਉਣਾ ਹੋਵੇ,ਉਠਾਉਣਾ ਹੋਵੇ,ਬਿਠਾਉਣਾ ਹੋਵੇ,ਸਵਾਉਣਾ ਹੋਵੇ,ਕੁਝ ਕਹਿਣਾ ਹੋਵੇ,ਕੰਮ ਕਰਾਉਣਾ ਹੋਵੇ,ਕੁੱਟਣਾ ਹੋਵੇ,ਲੜਨਾ ਹੋਵੇ,ਪਿਆਰ ਕਰਨਾ ਹੋਵੇ ਇਹਨਾਂ ਸਾਰੇ ਹੀ ਕੰਮਾਂ ਵਿੱਚ ਅਸੀਂ ਗਾਲਾਂ ਦੀ ਰੱਜ ਕੇ ਵਰਤੋਂ ਕਰਦੇ ਹਾਂ ਬੇਸ਼ੱਕ ਸਾਹਮਣੇ ਵਾਲਾ ਸਖਸ਼ ਆਪਣਾ ਹੋਵੇ ਭਾਂਵੇ ਬੇਗਾਨਾ।
ਆਲਮ ਤਾਂ ਇਹ ਹੈ ਕਿ ਜੇ ਅਸੀਂ ਇਹ ਕਹਿੰਦੇ ਹਾਂ ਕਿ "ਮੈਨੂੰ ਆਪਣੀ ਮਾਂ ਦਾ ਮੋਹ ਬਹੁਤ ਆਉਂਦਾ" ਤਾਂ ਇਹ ਗੱਲ ਵੀ ਅਸੀਂ ਮਾਂ ਜਾਂ ਭੈਣ ਦੀ ਗੱਲ ਤੋਂ ਬਿਨਾਂ ਪੂਰੀ ਨਹੀਂ ਕਰਦੇ। ਇਸ ਗੱਲ ਵਿੱਚ ਕੋਈ ਲੁਕੋ ਨਹੀਂ ਕਿ ਗਾਲਾਂ ਸਾਡੇ ਵਡੇਰੇ ਗਾਲਾਂ ਕੱਢਦੇ ਨੇ ਪਰ ਇਹ ਨਹੀਂ ਪਤਾ ਇਹਨਾਂ ਦੀ ਸ਼ੁਰੂਆਤ ਕਿੱਥੋਂ ਕਿਵੇਂ ਕਿਉਂ ਹੋਈ ਬਸ ਇਹ ਪੀੜੀ ਦਰ ਪੀੜੀ ਚੱਲਦੀਆਂ ਆ ਰਹੀਆਂ ਨੇ। ਬੱਚਿਆਂ ਨੂੰ ਸਿਖਾਈਆਂ ਨਹੀਂ ਜਾਂਦੀਆਂ ਸਗੋਂ ਬੱਚੇ ਖੁਦ ਹੀ ਵੱਡਿਆਂ ਦੇ ਮੂੰਹੋਂ ਸੁਣ ਸੁਣ ਕੇ ਸਿੱਖ ਜਾਂਦੇ ਨੇ,ਪਰ ਕਦੇ ਵੀ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਜਾਂਦਾ ਨਾ ਬੱਚਿਆਂ ਵੱਲੋਂ ਨਾ ਹੀ ਮਾਪਿਆਂ ਵੱਲੋਂ, ਜੇ ਕੋਈ ਵਿਰੋਧ ਕਰੇ ਵੀ ਤਾਂ ਇਹ ਕਿਹਾ ਜਾਂਦਾ ਕਿ ਆ ਗਿਆ ਵੱਡਾ ਸਿਆਣਾ ਸਾਨੂੰ ਮੱਤਾਂ ਦੇਣ, ਅੰਤ ਇੰਨਾ ਕਹਿ ਸਾਰ ਦਿੱਤਾ ਜਾਂਦਾ ਕਿ ਇੰਨੀਆਂ ਕੁ ਗਾਲਾਂ ਤਾਂ ਚੱਲਦੀਆਂ ਹੀ ਨੇ।
ਬਹੁਤ ਹੀ ਹੈਰਾਨੀ ਹੁੰਦੀ ਹੈ ਕਿ ਅੱਜਕੱਲ ਤਾਂ ਸਕੂਲਾਂ ਵਿੱਚ ਪੜਦੇ ਛੋਟੇ ਛੋਟੇ ਬੱਚੇ ਆਪਣੀ ਬੋਲਣ ਵਾਲੀ ਸ਼ਬਦਾਵਲੀ ਵਿੱਚ ਗਾਲਾਂ ਦੀ ਬਹੁਤ ਵਰਤੋਂ ਕਰਦੇ ਹਨ। ਅਸੀਂ ਇਹ ਵੀ ਸੁਣਦੇ ਹਾਂ ਕਿ ਕਈ ਕਹਿੰਦੇ ਨੇ ਕਿ ਗੰਦੀ ਗਾਲ ਨਾ ਕੱਢੋ,ਪਰ ਮੇਰੇ ਅਨੁਸਾਰ ਤਾਂ ਗਾਲ ਹੁੰਦੀ ਹੀ ਗੰਦੀ ਹੈ,ਗਾਲ ਸੋਹਣੀ ਤਾਂ ਕਦੇ ਵੀ ਨਹੀਂ ਹੁੰਦੀ। ਹਰ ਗਾਲ ਮਾਂ ਭੈਣ ਧੀ ਨੂੰ ਹੀ ਹੁੰਦੀ ਹੈ ਪਰ ਕੱਢੀ ਬੰਦੇ ਨੂੰ ਜਾਂਦੀ ਹੈ ਬਸ ਅਸੀਂ ਕਿਸੇ ਦੀ ਧੀ ਭੈਣ ਮਾਂ ਇੱਕ ਕਰ ਦਿੰਦੇ ਹਾਂ ਤੇ ਕੋਈ ਸਾਡੀ ਕਰ ਜਾਂਦਾ ਹੈ। ਕੁੜੀਆਂ ਵੀ ਇਸ ਕੰਮ ਵਿੱਚ ਕਿਸੇ ਨਾਲੋਂ ਘੱਟ ਨਹੀਂ ਉਹ ਵੀ ਆਪਣਾ ਯੋਗਦਾਨ ਵੱਧ ਚੜ ਕੇ ਪਾ ਰਹੀਆਂ ਨੇ,ਇਹਨਾਂ ਨੇ ਕਦੇ ਆਪਣੇ ਭਰਾ ਜਾਂ ਪਿਉ ਨੂੰ ਨਹੀਂ ਕਿਹਾ ਹੋਣਾ ਕਿ ਗਾਲ ਨਾ ਕੱਢੋ,ਕਹਿਣ ਵੀ ਕਿਵੇਂ ਇਹ ਤਾਂ ਆਪ ਇਸ ਦਾ ਹਿੱਸਾ ਬਣ ਗਈਆਂ ਨੇ|ਪਿਉ ਤੇ ਭਰਾ ਨੇ ਵੀ ਕਦੇ ਆਪਣਾ ਫਰਜ਼ ਨਹੀਂ ਸਮਝਿਆ ਕਿ ਗਾਲਾਂ ਤੋਂ ਪਰਹੇਜ਼ ਕੀਤਾ ਜਾਵੇ।
ਅਸੀਂ ਇਸ ਗੱਲ ਵਿੱਚ ਬਹੁਤ ਸ਼ਰਮ ਮਹਿਸੂਸ ਕਰਦੇ ਹਾਂ ਕਿ ਫਲਾਣੇ ਫਿਲਮ ਜਾਂ ਗੀਤ ਵਿੱਚ ਗਾਲਾਂ ਦੀ ਵਰਤੋਂ ਹੋਈ ਅਤੇ ਅਸੀਂ ਆਪਣਾ ਰੋਸ ਪ੍ਰਗਟ ਕਰਦੇ ਹੋਏ ਇਹ ਕਹਿੰਦੇ ਹਾਂ ਕਿ ਆਪਣੀ ਮਾਂ ਭੈਣ ਧੀ ਨਾਲ ਉੁਹ ਫਿਲਮ ਨਾ ਵੇਖਣ ਜਾਉ ਪਰ ਅਸੀਂ ਆਪ ਬਹੁਤ ਵਾਰ ਦੇਖਦੇ ਹਾਂ ਤੇ ਅਸੀਂ ਕਦੇ ਵੀ ਇਸ ਗੱਲ ਦੀ ਸ਼ਰਮ ਨਹੀਂ ਕੀਤੀ ਕਿ ਅਸੀਂ ਆਪਣੀ ਮਾਂ ਭੈਣ ਧੀ ਸਾਹਮਣੇ ਕਿਸੇ ਦੀ ਮਾਂ ਭੈਣ ਧੀ ਦੇ ਗੁਪਤ ਅੰਗ ਨੂੰ ਨਿਸ਼ਾਨਾ ਬਣਾਉਂਦੇ ਹਾਂ,ਉੁਦੋਂ ਅਸੀਂ ਮਾਣ ਮਹਿਸੂਸ ਕਰਦੇ ਹਾਂ। ਪਰ ਇਹੀ ਹਰਕਤ ਜਦੋਂ ਸਾਡੇ ਨਾਲ ਕੋਈ ਹੋਰ ਕਰਦਾ ਫਿਰ ਸਾਡਾ ਇੱਜ਼ਤ ਰੂਪੀ ਕੁੰਭਕਰਨ ਜਾਗ ਉੱਠਦਾ ਤੇ ਅਸੀਂ ਲੋਹੇ ਲਾਖੇ ਹੋਏ ਹਥਿਆਰ ਚੁੱਕ ਲੈਂਦੇ ਹਾਂ। ਅੱਜਕੱਲ ਲੋਕ ਇੰਨਾ ਤਾਂ ਦਿਹਾੜੀ ਵਿੱਚ ਪਾਣੀ ਨਹੀਂ ਪੀਂਦੇ ਜਿੰਨਾ ਸਾਲਾ ਸ਼ਬਦ ਵਰਤਦੇ ਨੇ,ਸਮਝ ਨਹੀਂ ਆਉਂਦੀ ਮੁੰਡਾ ਆਪਣੇ ਸਕੇ ਭਰਾ ਨੂੰ ,ਆਪਣੇ ਪਿਉ ਨੂੰ ਸਾਲਾ ਕਹੀ ਜਾਊ,ਜੇ ਗੌਰ ਨਾਲ ਸੋਚਿਆ ਜਾਵੇ ਤਾਂ ਆਪ ਹਿਸਾਬ ਲਾਉ ਗੱਲ ਕਿੱਥੇ ਅੱਪੜਦੀ ਹੈ।
ਫਿਲਮਾਂ ਗੀਤਾਂ ਵਿੱਚ ਉਹੀ ਵਿਖਾਇਆ ਜਾਂਦਾ ਹੈ ਜੋ ਅਸੀਂ ਕਰਦੇ ਹਾਂ ਫਿਰ ਕਿਉਂ ਨਾ ਅਸੀਂ ਫਿਲਮਾਂ ਗੀਤਾਂ ਦੇ ਵਿਰੋਧ ਨਾਲੋਂ ਜ਼ਿਆਦਾ ਖੁਦ ਦੇ ਵਿਰੋਧ ਉੱਤੇ ਧਿਆਨ ਦੇਈਏ। ਅਸੀਂ ਹੋਰਾਂ ਨੂੰ ਤਾਂ ਨਿੰਦੀ ਜਾਂਦੇ ਹਾਂ ਪਰ ਕਦੇ ਆਵਦੀ ਪੀੜੀ ਥੱਲੇ ਸੋਟਾ ਨਹੀਂ ਮਾਰਦੇ,ਆਪਣੇ ਆਪ ਨੂੰ ਬਾਹਲਾ ਸਿਆਣਾ ਸਮਝਦੇ ਹਾਂ। ਜੇ ਅਸੀਂ ਖੁਦ ਦੀ ਸ਼ਬਦਾਵਲੀ ਵਿੱਚ ਖੁਦ ਦੀ ਸੋਚ ਵਿੱਚ ਸੁਧਾਰ ਕਰ ਲਈਏ ਤਾਂ ਯਕੀਨਨ ਫਿਲਮਾਂ ਗੀਤਾਂ ਵਿੱਚੋਂ ਵੀ ਹੌਲੀ ਹੌਲੀ ਇਹ ਗਾਲਾਂ ਖਤਮ ਹੋ ਜਾਣਗੀਆਂ। ਸਾਡੀ ਸ਼ਬਦਾਵਲੀ ਹੀ ਸਾਡੀ ਸਖਸ਼ੀਅਤ ਨੂੰ ਬਿਆਨ ਕਰਦੀ ਹੈ ,ਸੋ ਸਾਡੀ ਬੋਲੀ ਵਿੱਚ ਗਾਲਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ,ਸਾਨੂੰ ਗਾਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਅੰਤ ਵਿੱਚ ਇਹੀ ਕਹਾਂਗਾ ਕਿ ਸਾਨੂੰ ਕਿਤਾਬਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਉੱਚੀ ਸੋਚ ਵਾਲੇ ਕਿਰਦਾਰਾਂ ਦਾ ਸਾਥ ਮਾਨਣਾ ਚਾਹੀਦਾ ਹੈ| ਮੈਂ ਇਹ ਨਹੀਂ ਕਹਿੰਦਾ ਕਿ ਮੈਂ ਦੁੱਧ ਧੋਤਾ ਹਾਂ ਪਰ ਮੈਨੂੰ ਮਾਣ ਹੈ ਕਿ ਮੇਰੀ ਸ਼ਬਦਾਵਲੀ ਵਿੱਚੋਂ ਗਾਲਾਂ ਖਤਮ ਨੇ ,ਮਾਮੂਲੀ ਜਿਹੀ ਕਸਰ ਰਹਿੰਦੀ ਏ ਉਹ ਵੀ ਸੁਧਾਰ ਰਿਹਾ ਹਾਂ। ਇਹ ਸਭ ਕੁਝ ਕਿਤਾਬਾਂ ਅਤੇ ਵੱਡੇ ਸਤਿਕਾਰਯੋਗ ਬਾਈ ਰਾਣਾ ਰਣਬੀਰ ਦੀ ਪ੍ਰੇਰਣਾ ਸਦਕਾ ਹੀ ਸੰਭਵ ਹੋਇਆ ਹੈ। ਕੋਸ਼ਿਸ਼ ਜਾਰੀ ਹੈ ਹੋਰ ਸੁਧਾਰ ਦੀ।

ਲੇਖਕ : ਜਗਮੀਤ ਮੱਤਾ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :680

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
  -ਹਰਦੀਪ ਸਿੰਘ
 • ਰੌਣਕੀ ਪਿੱਪਲ
  -ਕੁਲਵਿੰਦਰ ਕੌਰ ਮਹਿਕ
 • ਭਟਕਣ-ਮਿੰਨੀ  ਕਹਾਣੀ
  -ਵਰਿੰਦਰ ਕੌਰ 'ਰੰਧਾਵਾ'
 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017