ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਦਾਕਾਰੀ, ਸ਼ਾਇਰੀ, ਸੁਹੱਪਣ ਅਤੇ ਸੀਰਤ ਦਾ ਮੁਜੱਸਮਾ : ਨੀਲੂ ਬੱਗਾ

ਕਈ ਵਾਰੀ ਹਾਲਾਤ ਵਿਅਕਤੀ ਨੂੰ ਆਪਣੇ ਨਿਸ਼ਾਨੇ ਤੇ ਪਹੁੰਚਣ ਤੋਂ ਰੋਕਣ ਵਿਚ ਮਹੱਤਵਪੁਰਨ ਯੋਗਦਾਨ ਪਾ ਦਿੰਦੇ ਹਨ। ਇਨਸਾਨ ਸੋਚਦਾ ਕੁਝ ਹੁੰਦਾ ਹੈ, ਹੋ ਕੁਝ ਹੋਰ ਹੀ ਜਾਂਦਾ ਹੈ। ਭਾਵੇਂ ਉਹ ਵਿਅਕਤੀ ਦੀ ਕਾਬਲੀਅਤ ਦਾ ਹੋਰ ਕੋਈ ਮੁਕਾਬਲਾ ਨਾ ਹੋਵੇ ਫਿਰ ਵੀ ਉਹ ਸਫਲ ਨਹੀਂ ਹੁੰਦਾ। ਪ੍ਰੰਤੂ ਜਿਹੜੇ ਵਿਅਕਤੀਆਂ ਵਿਚ ਦਿ੍ਰੜਤਾ, ਦਲੇਰੀ, ਹੌਸਲਾ ਅਤੇ ਸ਼ਹਿਨਸ਼ੀਲਤਾ ਹੋਵੇ, ਉਹ ਆਪਣੀਆਂ ਨੀਤਾਂ ਅਤੇ ਕੋਸ਼ਿਸ਼ਾਂ ਨਾਲ ਅਖ਼ੀਰ ਕੋਈ ਨਾ ਕੋਈ ਰਾਹ ਲੱਭਕੇ ਸਫਲਤਾ ਪ੍ਰਾਪਤ ਹੀ ਕਰ ਲੈਂਦਾ ਹੈ। ਅਜਿਹੀ ਹੀ ਇੱਕ ਅਦਾਕਾਰ, ਕਵਿਤਰੀ ਅਤੇ ਕਹਾਣੀਕਾਰ ਹੈ ਨੀਲੂ ਬੱਗਾ, ਜਿਹੜੀ ਅਨੇਕਾਂ ਦੁਸ਼ਾਵਰੀਆਂ ਦਾ ਮੁਕਾਬਲਾ ਕਰਦੀ ਹੋਈ ਭਰ ਜਵਾਨੀ ਵਿਚ ਹੀ ਆਪਣੀ ਮੰਜ਼ਲ ਪ੍ਰਾਪਤ ਕਰਨ ਵਿਚ ਕਾਮਯਾਬ ਹੋਈ ਹੈ। ਨੀਲੂ ਬੱਗਾ ਅਦਾਕਰੀ, ਸ਼ਾਇਰੀ, ਸੁਹੱਪਣ ਅਤੇ ਸੀਰਤ ਦਾ ਮੁਜੱਸਮਾ ਹੈ। ਜ਼ਿੰਦਗੀ ਦੇ ਔਝੜੇ ਰਾਹਾਂ, ਝਮੇਲਿਆਂ, ਦੁਸ਼ਾਵਰੀਆਂ, ਸਮਾਜਿਕ ਬੰਧਨਾਂ, ਆਰਥਿਕ ਮਜ਼ਬੂਰੀਆਂ ਅਤੇ ਦੁਨੀਆਂਦਾਰੀ ਦੀਆਂ ਪਾਬੰਦੀਆਂ ਨੇ ਨੀਲੂ ਬੱਗਾ ਦੀਆਂ ਅਦਾਕਾਰੀ ਕਰਨ ਦੀਆਂ ਇਛਾਵਾਂ ਨੂੰ ਬੂਰ ਨਹੀਂ ਪੈਣ ਦਿੱਤਾ ਪ੍ਰੰਤੂ ਉਸਦੇ ਸਾਹਿਤਕ ਮਨ ਦੇ ਬਲਵਲਿਆਂ ਨੇ ਉਸਨੂੰ ਕੁਰੇਦਣਾ ਸ਼ੁਰੂ ਕਰਕੇ ਸਾਹਿਤਕ ਚਿਣਗ ਨੂੰ ਪ੍ਰਜਵਲਤ ਰੱਖਣ ਲਈ ਕਲਮ ਰਾਹੀਂ ਕਾਗਜ਼ ਦੀ ਕੈਨਵਸ ਤੇ ਸ਼ਾਇਰੀ ਕਰਨ ਦੀ ਅਦਾਕਰੀ ਦੀ ਲਈ ਪ੍ਰੇਰਿਆ। ਉਸਨੂੰ ਸਾਹਿਤਕ ਗੁੜਤੀ ਆਪਣੇ ਪਿਤਾ ਸੁਰਜੀਤ ਵਰਮਾ ਕੋਲੋਂ ਵਿਰਸੇ ਵਿਚੋਂ ਹੀ ਮਿਲੀ ਜਿਹੜਾ ਖ਼ੁਦ ਇੱਕ ਲੇਖਕ ਅਤੇ ਚੰਗਾ ਫੋਟੋਗ੍ਰਾਫਰ ਵੀ ਸੀ। ਨੀਲੂ ਵਰਮਾ ਨੂੰ ਸਾਹਿਤਕ ਚੇਟਕ ਆਪਣੇ ਪਿਤਾ ਕੋਲੋਂ ਹੀ ਲੱਗੀ ਸੀ। ਪਰਿਵਾਰ ਦੀ ਸਾਹਿਤਕ ਵਿਰਾਸਤ ਹੋਣ ਕਰਕੇ ਨੀਲੂ ਵਰਮਾ ਨੇ ਬਚਪਨ ਵਿਚ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਖਾਲਸਾ ਗਰਲਜ਼ ਕਾਲਜ ਲੁਧਿਆਣਾ ਵਿਚ ਉਸਦੀ ਸਾਹਿਤਕ ਰੁਚੀ ਨੂੰ ਉਤਸ਼ਾਹ ਮਿਲਿਆ ਕਿਉਂਕਿ ਉਸਦੀਆਂ ਰਚਨਾਵਾਂ ਕਾਲਜ ਦੇ ਰਸਾਲੇ ਵਿਚ ਪ੍ਰਕਾਸ਼ਤ ਹੋਣ ਲੱਗ ਗਈਆਂ। ਇਸ ਕਾਲਜ ਦੀਆਂ ਸਭਿਆਚਾਰਕ ਸਰਗਰਮੀਆਂ ਵਿਚ ਵੀ ਆਪਨੇ ਵੱਧ ਚੜਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਰਿਵਾਰ ਵੱਲੋਂ ਵੀ ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮਾ ਵਿਚ ਸ਼ਮੂਲੀਅਤ ਕਰਨ ਦੀ ਪ੍ਰੇਰਨਾ ਮਿਲਦੀ ਰਹਿੰਦੀ ਸੀ। ਖਾਲਸਾ ਕਾਲਜ ਦੇ ਉਸਾਰੂ ਵਾਤਾਵਰਨ ਨੇ ਨੀਲੂ ਵਰਮਾ ਦੇ ਸਾਹਿਤਕ ਅਤੇ ਸਭਿਆਚਾਰਕ ਝੁਕਾਆ ਨੂੰ ਨਿਖ਼ਾਰਨ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ। ਇਸ ਲਈ ਨੀਲੂ ਕਾਲਜ ਦੇ ਹਰ ਸਭਿਆਚਾਰਕ ਪ੍ਰੋਗਰਾਮ ਦਾ ਸ਼ਿੰਗਾਰ ਹੁੰਦੀ ਸੀ। ਹਰ ਕੰਮ ਵਿਚ ਦਿਲਚਸਪੀ ਲੈ ਕੇ ਉਸਨੂੰ ਨੇਪਰੇ ਚਾੜਨ ਦੀ ਪ੍ਰਵਿਰਤੀ ਨੇ ਨੀਲੂ ਨੂੰ ਕਾਲਜ ਦੇ ਅਧਿਆਪਕਾਂ ਦੀ ਚਹੇਤੀ ਬਣਾ ਦਿੱਤਾ। ਕਾਲਜ ਵਿਚ ਉਸਦੀ ਅਦਾਕਾਰੀ ਦੀ ਧਾਂਕ ਬਣ ਗਈ ਸੀ। ਇਸ ਕਾਲਜ ਵਿਚੋਂ ਆਪਨੇ ਬੀ.ਐਸ.ਸੀ.ਫੈਸ਼ਨ ਡਿਜ਼ਾਇਨਿੰਗ ਦੀ ਡਿਗਰੀ ਪ੍ਰਾਪਤ ਕੀਤੀ। ਨੀਲੂ ਵਰਮਾ ਦੇ ਚਿਹਰੇ ਮੋਹਰੇ ਦੀ ਦਿਖ ਅਤੇ ਸੁਹੱਪਣ ਕਰਕੇ ਉਹ ਏਅਰ ਹੋਸਟੈਸ ਬਣਕੇ ਜਹਾਜਾਂ ਦੇ ਝੂਟੇ ਲੈਣ ਦੇ ਸੁਪਨੇ ਸਿਰਜਦੀ ਸੀ। ਉਸਨੇ ਏਅਰ ਹੋਸਟੈਸ ਵਿਚ ਦਾਖ਼ਲਾ ਲੈਣ ਲਈ ਮੁੱਢਲਾ ਐਂਟਰੈਂਸ ਟੈਸਟ ਵੀ ਪਾਸ ਕਰ ਲਿਆ ਸੀ ਪ੍ਰੰਤੂ ਪਰਿਵਾਰ ਦੀਆਂ ਆਰਥਿਕ ਮਜ਼ਬੂਰੀਆਂ ਨੇ ਨੀਲੂ ਦੇ ਏਅਰ ਹੋਸਟੈਸ ਬਣਨ ਦੇ ਸੁਪਨੇ ਖ਼ਰੂੰ ਖ਼ੇਰੂੰ ਕਰ ਦਿੱਤਾ। ਕਾਲਜ ਵਿਚ ਨਾਟਕਾਂ ਦੀ ਵੀ ਉਹ ਨਾਇਕਾ ਹੁੰਦੀ ਸੀ। ਨਾਟਕਾਂ ਵਿਚ ਉਸਦੀ ਅਦਾਕਾਰੀ ਦੇ ਿਸ਼ਮਿਆਂ ਨੇ ਉਸ ਵਿਚ ਫਿਲਮਾਂ ਵਿਚ ਕੰਮ ਕਰਨ ਦੀ ਲਾਲਸਾ ਪੈਦਾ ਕਰ ਦਿੱਤੀ। ਉਸਨੂੰ ਟੈਲੀ ਫਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਵੀ ਆਈਆਂ ਪ੍ਰੰਤੂ ਐਨੀ ਸੁਹਣੀ ਸੁਨੱਖ਼ੀ ਧੀ ਨੂੰ ਪੁਰਾਤਨ ਵਿਚਾਰਧਾਰਾ ਵਾਲੇ ਪਰਿਵਾਰ ਨੇ ਘਰ ਤੋਂ ਬਾਹਰ ਜਾ ਕੇ ਇਕੱਲਿਆਂ ਕੰਮ ਕਰਨ ਦੀ ਪ੍ਰਵਾਨਗੀ ਨਾ ਦਿੱਤੀ, ਜਿਸ ਕਰਕੇ ਉਹ ਉਦਾਸੀ ਦੇ ਆਲਮ ਵਿਚ ਆ ਗਈ। ਨੀਲੂ ਨੂੰ ਆਪਣੇ ਸੁਪਨਿਆਂ ਦਾ ਸੰਸਾਰ ਬਿਖ਼ਰਦਾ ਨਜ਼ਰ ਆਉਣ ਲੱਗਾ ਪ੍ਰੰਤੂ ਪਰਿਵਾਰ ਦੀਆਂ ਇਛਾਵਾਂ ਦੇ ਵਿਰੁਧ ਮਾਂ-ਬਾਪ ਦੀ ਆਗਿਆਕਾਰੀ ਸਪੁੱਤਰੀ ਹੋਣ ਕਰਕੇ ਆਵਾਜ਼ ਉਠਾਉਣ ਦੀ ਹਿੰਮਤ ਨਾ ਕਰ ਸਕੀ, ਜਿਹੜੀ ਕਿ ਆਮ ਤੌਰ ਤੇ ਕੁਆਰੀਆਂ ਕੁੜੀਆਂ ਵਿਚ ਨਹੀਂ ਹੁੰਦੀ। ਅਜਿਹੀ ਸਥਿਤੀ ਵਿਚ ਹੀ ਉਸਨੇ ਉਦਾਸੀ ਵਾਲੀਆਂ ਕਵਿਤਾਵਾਂ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਸਦਾ ਸਾਹਿਤਕ ਦਿਲ ਉਸਲਵੱਟੇ ਲੈ ਰਿਹਾ ਸੀ। ਨੀਲੂ ਨੂੰ ਪਰਾਣੇ ਫਿਲਮੀ ਗੀਤਾਂ ਨੇ ਬਹੁਤ ਪ੍ਰਭਾਵਤ ਕੀਤਾ ਜਿਨਾਂ ਨੂੰ ਉਹ ਹਮੇਸ਼ਾ ਗੁਣਗੁਣਾਉਂਦੀ ਰਹਿੰਦੀ ਸੀ। ਕਵਿਤਾਵਾਂ ਵੀ ਉਸਦੇ ਮਨ ਦੀ ਮਾਨਸਿਕਤਾ ਨੂੰ ਤੜਪਾਉਂਦੀਆਂ ਰਹਿੰਦੀਆਂ ਸਨ। ਕੁਝ ਸਮਾਂ ਆਪਨੇ ਇੱਕ ਡਾਇਮੰਡ ਸ਼ੋ ਰੂਮ ਵਿਚ ਸੇਲਜ਼ ਗਰਲ ਅਤੇ ਫ਼ੈਸ਼ਨ ਡਿਜ਼ਾਈਨਰ ਦੀ ਨੌਕਰੀ ਵੀ ਕੀਤੀ ਪ੍ਰੰਤੂ ਇਹ ਨੌਕਰੀ ਉਸਨੂੰ ਰਾਸ ਨਹੀਂ ਆਈ ਕਿਉਂਕਿ ਉਹ ਫੋਕੀਆਂ ਵਿਖਾਵੇ ਵਾਲੀਆਂ ਹਰਕਤਾਂ ਵਿਚ ਵਿਸ਼ਵਾਸ਼ ਨਹੀਂ ਰੱਖਦੀ ਅਤੇ ਮਾਲਕਾਂ ਅਤੇ ਗਾਹਕਾਂ ਦੀਆਂ ਗੁੱਝੀਆਂ ਨਿਗਾਹਾਂ ਉਸਦੀ ਮਾਨਸਿਕਤਾ ਨੂੰ ਚੀਰਦੀਆਂ ਮਹਿਸੂਸ ਹੁੰਦੀਆਂ ਸਨ ਜਿਨਾਂ ਨੂੰ ਉਹ ਪਸੰਦ ਨਹੀਂ ਕਰਦੀ ਸੀ। ਇਸ ਲਈ ਉਸਨੇ ਇਹ ਨੌਕਰੀ ਨੂੰ ਤਿਲਾਂਜਲੀ ਦੇ ਆਪਣਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕਰ ਲਿਆ। ਉਸਤੋਂ ਬਾਅਦ ਨੀਲੂ ਬੱਗਾ ਨੇ ਆਪਣਾ ਕੌਸਮੈਟਿਕਸ ਅਤੇ ਜਵੈਲਰੀ ਸਟੋਰ ਖੋਲ ਲਿਆ, ਜਿਸਨੂੰ ਉਹ ਬਾਖ਼ੂਬੀ ਚਲਾ ਰਹੀ ਹੈ। 
   ਨੀਲੂ ਵਰਮਾ ਦਾ ਜਨਮ ਆਪਣੇ ਨਾਨਕੇ ਪਿੰਡ ਬਿਆਸ ਜਿਲਾ ਜਲੰਧਰ ਵਿਚ ਮਾਤਾ ਦਰਸ਼ਨਾ ਵਰਮਾ ਅਤੇ ਪਿਤਾ ਸੁਰਜੀਤ ਵਰਮਾ ਦੇ ਘਰ 20 ਜੁਲਾਈ 1978 ਵਿਚ ਹੋਇਆ। ਮੁੱਢਲੀ ਪੜਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਤੋਂ ਬਾਅਦ ਲੁਧਿਆਣਾ ਵਿਖੇ ਐਨ.ਐਮ.ਜੈਨ ਹਾਈ ਸਕੂਲ ਵਿਚ ਦਾਖਲਾ ਲੈ ਲਿਆ। ਉਸ ਤੋਂ ਬਾਅਦ ਖਾਲਸਾ ਕਾਲਜ ਗਰਲਜ਼ ਵਿਚੋਂ ਬੀ.ਐਸ.ਸੀ.ਫ਼ੈਸਨ ਡਿਜਾਇਨਿੰਗ ਦਾਖ਼ਲਾ ਲੈ ਲਿਆ ਅਤੇ ਡਿਗਰੀ ਪ੍ਰਾਪਤ ਕੀਤੀ। ਆਪ ਪ੍ਰਦੀਪ ਕੁਮਾਰ ਬੱਗਾ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ। ਵਿਆਹ ਤੋਂ ਬਾਅਦ ਉਹ ਨੀਲੂ ਵਰਮਾ ਦੀ ਥਾਂ ਨੀਲੂ ਬੱਗਾ ਬਣ ਗਈ। ਥੋੜਾ ਸਮਾਂ ਘਰ ਗ੍ਰਹਿਸਤੀ ਵਿਚ ਪੈਣ ਕਰਕੇ ਉਸਦੀ ਸਾਹਿਤਕ ਜ਼ਿੰਦਗੀ ਵਿਚ ਖੜੋਤ ਆ ਗਈ। ਆਪਦੇ ਇੱਕ ਲੜਕਾ ਦੋ ਲੜਕੀਆਂ ਹਨ। ਆਪਨੇ ਆਪਣੀ ਅਦਾਕਾਰੀ ਦਾ ਸੁਪਨਾ ਆਪਣੇ ਸਪੁੱਤਰ ਸਾਗਰ ਬੱਗਾ ਰਾਹੀਂ ਪੂਰਾ ਕਰਨ ਦਾ ਫ਼ੈਸਲਾ ਕੀਤਾ। ਸਾਗਰ ਬੱਗਾ ਨੂੰ ਨਾਟਕ ਮੰਡਲੀ ਵਿਚ ਸ਼ਾਮਲ ਕਰਵਾਕੇ ਅਦਾਕਾਰੀ ਦੀ ਸਿੱਖਿਆ ਦਵਾਈ । ਇਸ ਸਮੇਂ ਸਾਗਰ ਬੱਗਾ ਮੁੰਬਈ ਵਿਖੇ ਮਾਡਿਗ ਕਰ ਰਿਹਾ ਹੈ। ਨੀਲੂ ਬੱਗਾ ਦੇ ਸੁਪਨੇ ਭਾਵੇਂ ਅਜੇ ਪੂਰੇ ਨਹੀਂ ਹੋਏ ਪ੍ਰੰਤੂ ਉਸਨੇ ਹੌਸਲਾ ਨਹੀਂ ਛੱਡਿਆ, ਅਜੇ ਵੀ ਉਸਨੂੰ ਸੁਪਨੇ ਪੂਰੇ ਹੋਣ ਦੀ ਆਸ ਬੱਝੀ ਹੋਈ ਹੈ। ਇਸ ਕਰਕੇ ਉਹ ਲਿਖਦੀ ਹੈ ਕਿ-
   ਲਾਖ ਸਮਝਾਇਆ ਇਨ ਲੋਗੋਂ ਨੇ, ਕਿ ਆਪਨੇ ਸਪਨੋ ਕੋ ਯੂੰ ਪਨਹੇਂ ਮਤ ਦੀਆ ਕਰੋ।
   ਜਬ ਯੇ ਡਸੇਂਗੇ ਤੁਮਹੇਂ ਖ਼ਬਰ ਨਹੀਂ ਹੋਗੀ, ਹਮ ਚੰਦਨ ਹੈਂ ਤੁਮਹੀ ਬਤਾਓ।
   ਯੇਹ ਹਮਾਰੇ ਸਿਵਾ ਜਾਏਂਗੇ ਕਹਾਂ।

  ਨੀਲੂ ਬੱਗਾ ਨੇ ਆਪਣੀਆਂ ਕਹਾਣੀਆਂ ਅਤੇ ਕਵਿਤਾਵਾਂ ਦੇ ਵਿਸ਼ੇ ਮੁੱਖ ਤੌਰ ਤੇ ਦਾਜ ਦਹੇਜ, ਇਸਤਰੀਆਂ ਤੇ ਹੋ ਰਹੀਆਂ ਜ਼ਿਆਦਤੀਆਂ, ਭਰਿਸ਼ਟਾਚਾਰ, ਨਸ਼ੇ ਰੱਖੇ ਹਨ ਪ੍ਰੰਤੂ ਉਹ ਇਨਾਂ ਵਿਸ਼ਿਆਂ ਨੂੰ ਰੁਮਾਂਟਿਕਤਾ ਦੀ ਪਾਣ ਦੇ ਕੇ ਲਿਖਦੀ ਹੈ। ਉਸਦੀਆਂ ਕਵਿਤਾਵਾਂ ਰੋਮਾਂਟਿਕ ਪ੍ਰੰਤੂ ਉਦਾਸੀ ਵਾਲੀਆਂ ਹੁੰਦੀਆਂ ਹਨ, ਜਿਨਾਂ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਔਰਤਾਂ ਆਪਣੀਆਂ ਭਾਵਨਾਵਾਂ, ਵਲਵਲੇ, ਇਛਾਵਾਂ ਅਤੇ ਸੱਧਰਾਂ ਨੂੰ ਵਰਤਮਾਨ ਮਨੁੱਖ ਪ੍ਰਧਾਨ ਸਮਾਜ ਦੇ ਅਸਾਵੇਂ ਅਤੇ ਵਿਤਕਰੇ ਵਾਲੇ ਹਾਲਾਤ ਵਿਚ ਪੂਰੀਆਂ ਨਹੀਂ ਕਰ ਸਕਦੀਆਂ। ਉਸ ਦੀਆਂ ਕਵਿਤਾਵਾਂ ਗੁਰਮੁਖੀ ਅਤੇ ਦੇਵਨਾਗਰੀ ਲਿਪੀ ਦਾ ਮਿਸ਼ਰਣ ਕਹੀਆਂ ਜਾ ਸਕਦੀਆਂ ਹਨ। ਉਸਦੀਆਂ ਕਵਿਤਾਵਾਂ ਦੀ ਕਮਾਲ ਇਸ ਵਿਚ ਹੈ ਕਿ ਉਨਾਂ ਦੇ ਦੋਹਰੇ ਅਰਥ ਨਿਕਲਦੇ ਹਨ। ਜਿਨਾਂ ਵਿਚੋਂ ਸਮਾਜਿਕ ਸਰੋਕਾਰਾਂ ਅਤੇ ਰੁਮਾਂਸ ਦਾ ਵੀ ਸੁਮੇਲ ਵੇਖਣ ਨੂੰ ਮਿਲਦਾ ਹੈ। ਇਸ ਸਮੇਂ ਨੋਟਬੰਦੀ ਸੰਬੰਧੀ ਲਿਖੀ ਗਈ ਉਸਦੀ ਕਵਿਤਾ ਤੋਂ ਪਤਾ ਲੱਗਦਾ ਹੈ ਕਿ ਉਹ ਪਿਆਰ ਅਤੇ ਸਮਾਜਿਕ ਸਰੋਕਾਰਾਂ ਨੂੰ ਕਿਵੇਂ ਇੱਕ ਦੂਜੇ ਵਿਚ ਗੜੁਚ ਕਰਕੇ ਆਪਣੀ ਗੱਲ ਕਹਿੰਦੀ ਹੈ ਤਾਂ ਜੋ ਲੋਕਾਂ ਨੂੰ ਸਾਹਿਤਕ ਰੰਗ ਰਾਹੀਂ ਜਾਗਰਤ ਕੀਤਾ ਜਾ ਸਕੇ-
    ਮਤ ਉਲਝਾ ਕਰ ਬੇਕਾਰ ਕੀ ਉਲਝਨ ਮੇਂ, ਕੀ ਯੇਹ ਜ਼ਿੰਦਗੀ ਹੈ ਸਾਹਿਬ।
    ਵੋਹ ਬੇਵਫ਼ਾ ਸਨਮ ਜੋ ਦਸੰਬਰ ਕੀ ਤਰਾਂ, ਏਕ ਦਿਨ ਛੋੜ ਜਾਏਗੀ।
    ਔਰ ਜਨਵਰੀ ਕੀ ਦੁਲਹਨ ਹੋਗੀ, ਇਸ ਵਾਰ ਕਿਸੀ ਨਏ ਨੋਟ ਕੀ ਤਰਾਂ।
    ਜਿਸਕੀ ਚਾਹਤ ਮੇਂ ਅਕਸਰ ਲੋਗ ਪੁਰਾਨੋ ਕੋ ਭੂਲ ਜਾਇਆ ਕਰਤੇ ਹੈਂ। 
  ਸਾਹਿਤਕਾਰਾਂ ਨੂੰ ਵੀ ਉਹ ਵਿਅੰਗ ਨਾਲ ਕਵਿਤਾ ਲਿਖਕੇ ਕਹਿੰਦੀ ਹੈ ਕਿ ਉਨਾਂ ਦਾ ਕੰਮ ਲੋਕਾਂ ਨੂੰ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਸੁਚੇਤ ਕਰਨਾ ਹੈ, ਉਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਤੋਂ ਅੱਖਾਂ ਨਹੀਂ ਮੀਚਣੀਆਂ ਚਾਹੀਦੀਆਂ ਸਗੋਂ ਉਨਾਂ ਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ। ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਸਚਾਈ ਦਾ ਪੱਖ ਪੂਰਨ ਵਾਲੇ ਸਾਹਿਤਕਾਰ ਹਮੇਸ਼ਾ ਅਮਰ ਰਹਿੰਦੇ ਹਨ-
     ਝੂਠ ਲਿਖਣਾ ਕਬ ਕਾ ਛੋੜ ਦਿਆ, ਜੋ ਦੇ ਔਰੋਂ ਕੋ ਸਕੂਨ।
     ਅਬ ਹਮ ਸੱਚ ਲਿਖਤੇ ਹੈਂ, ਸਿਰਫ਼ ਆਪਣੇ ਸਕੂਨ ਕੇ ਲੀਏ।
     ਅਬ ਅਲਫ਼ਾਜ਼ ਭੀ ਵਹੀ ਸਾਥ ਦੇਤੇ ਹੈਂ, ਜੋ ਦਿਲ ਸੇ ਨਿਕਲੇ ਹੋਂ।
     ਜਾਨਤੇ ਹੈਂ ਦਰਦ ਹੋਤਾ ਹੈ ਇਸੇ ਪੜਕੇ, ਮਗਰ ਸੱਚ ਅਕਸਰ ਦਰਦਨਾਕ ਹੋਤਾ ਹੈ।
  ਨੀਲੂ ਬੱਗਾ ਔਰਤਾਂ ਖਾਸ ਤੌਰ ਤੇ ਲੜਕੀਆਂ ਨੂੰ ਨਸੀਹਤ ਦਿੰਦੀ ਹੈ ਕਿ ਜ਼ਿੰਦਗੀ ਜਦੋਜਹਿਦ ਦਾ ਦੂਜਾ ਨਾਂ ਹੈ, ਇਸ ਲਈ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਹਰ ਹਾਲਾਤ ਦਾ ਮੁਕਾਬਲਾ ਕਰਨਾ ਸਿੱਖਣਾ ਚਾਹੀਦਾ ਹੈ। ਖਾਸ ਤੌਰ ਤੇ ਇਸਤਰੀਆਂ ਨੂੰ ਬੇਖ਼ੌਫ਼ ਹੋ ਕੇ ਸਮਾਜ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਜੇਕਰ ਇਨਸਾਨ ਹੌਸਲਾ ਛੱਡ ਜਾਵੇਗਾ ਤਾਂ ਗ਼ਮਾ ਦੇ ਗਹਿਰੇ ਸਦਮੇ ਵਿਚ ਪਹੁੰਚ ਜਾਵੇਗਾ। ਉਹ ਆਪਣੀ ਇੱਕ ਕਵਿਤਾ ਵਿਚ ਲਿਖਦੀ ਹੈ-
     ਜ਼ਿੰਦਗੀ ਕੇ ਹਰ ਪਲ ਸੇ ਆਤੇ ਤੂਫ਼ਾਨੋ ਸੇ ਖੇਲਨਾ ਸੀਖੋ।
     ਨਹੀਂ ਤੋ ਇਸ ਕੇ ਹਰ ਪਲ ਕੀ ਲਹਿਰ ਤੁਮੇਂ ਡੁਬੋ ਡਾਲੇਗੀ ਗ਼ਮ ਕੇ ਅੰਧਕਾਰ ਮੇਂ।
  ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਉਸ ਦੀਆਂ ਕਵਿਤਾਵਾਂ ਅਜੋਕੇ ਸਮਾਜ ਵਿਚ ਬਜ਼ੁਰਗਾਂ ਦੀ ਉਨਾਂ ਦੇ ਆਪਣੇ ਹੀ ਬੱਚਿਆਂ ਵੱਲੋਂ ਕੀਤੀ ਜਾ ਰਹੀ ਅਣਵੇਖੀ ਬਾਰੇ ਵੀ ਉਹ ਕਾਫੀ ਚਿੰਤਾਤੁਰ ਹੋ ਕੇ ਕਵਿਤਾਵਾਂ ਲਿਖਦੀ ਹੈ। ਇੱਕ ਸ਼ੇਅਰ ਹੈ- 
      ਜਵਾਨੀ ਮੇਂ ਸਾਥ ਕਿਆ ਹੋਤਾ ਹੈ, ਜਾਨਾ ਹੀ ਨਹੀਂ,
      ਅਸਲ ਸਾਥ ਇਸ ਉਮਰ ਮੇਂ ਚਲਾ ਜਬ ਵੋਹ,
      ਘੋਂਸਲਾ ਬਨਾ ਕਰ ਆਜ ਬੇਘਰ ਹੋ ਗਏ।
  ਨੀਲੂ ਬੱਗਾ ਭਾਵੇਂ ਕਵਿਤਾਵਾਂ ਅਤੇ ਕਹਾਣੀਆਂ ਬਥੇਰੀਆਂ ਲਿਖ ਚੁੱਕੀ ਹੈ ਪ੍ਰੰਤੂ ਸਾਹਿਤਕਾਰਾਂ ਦੀ ਭੀੜ ਵਿਚ ਉਹ ਵਾਧਾ ਕਰਨ ਤੋਂ ਝਿਜਕਦੀ ਰਹੀ। ਹੁਣ ਉਸਨੇ ਆਪਣੀ ਪਹਿਲੀ ਕਵਿਤਾ ਦੀ ਪੁਸਤਕ ਨਿਗਾਹੇਂ ਪ੍ਰਕਾਸ਼ਨਾ ਹਿੱਤ ਪ੍ਰਕਾਸ਼ਕ ਕੋਲ ਭੇਜ ਦਿੱਤੀ ਹੈ ਜੋ ਜਲਦੀ ਹੀ ਮਾਰਕੀਟ ਵਿਚ ਆ ਜਾਵੇਗੀ। ਇਸ ਉਭਰਦੀ ਕਵਿਤਰੀ ਤੋਂ ਉਸਾਰੂ ਕਵਿਤਾਵਾਂ ਦੀ ਆਸ ਕੀਤੀ ਜਾ ਸਕਦੀ ਹੈ।

ਲੇਖਕ : ਉਜਾਗਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 14
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :529

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017