ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚਿੱਟਾ

ਐਸੀ ਕੀ ਪੰਜਾਬ ਵਿੱਚ ਹਵਾ ਆਈ,
ਹਰ ਪਾਸਿਓਂ ਦੁੱਖਾਂ ਨੇ ਘੇਰਾ ਪਾ ਲਿਆ।
ਸਾਡੀਆਂ ਫ਼ਸਲਾਂ ਨੂੰ ਚਿੱਟੇ ਮੱਛਰ,
'ਤੇ ਜਵਾਨੀ ਨੂੰ ਚਿੱਟੇ ਨਸ਼ੇ ਖਾ ਲਿਆ।
ਸਵੇਰਾ ਲੱਗਦਾ ਨਾ ਕਿਤੇ ਹੋਣ ਵਾਲਾ,
ਜਿਵੇਂ ਸੂਰਜ ਕਿਸੇ ਨੇ ਭੜੋਲੇ ਪਾ ਲਿਆ।
ਤਰੱਕੀ ਦੀ ਲੱਗਦੀ ਨਾ ਹੁਣ ਉਮੀਦ ਕੋਈ,
ਬਰਬਾਦੀ ਵਾਲਾ ਬੂਟਾ ਘਰੇ ਲਾ ਲਿਆ।
ਮਾਵਾਂ ਦੇ ਪੁੱਤ 'ਤੇ ਭੈਣਾਂ ਦੇ ਵੀਰ ਤੁਰਗੇ,
ਕਿਸੇ ਕਰਮਾਂ ਮਾਰੀ ਨੇ ਸੁਹਾਗ ਗਵਾ ਲਿਆ।
ਚਿੱਟਾ ਆਖ਼ਦੇ ਸ਼ਾਂਤੀ ਦਾ ਪਤੀਕ ਹੁੰਦਾ,
ਪਰ ਚਿੱਟੇ ਨੇ ਬਰਬਾਦੀ ਦਾ ਜਾਲ ਵਿਛਾ ਲਿਆ।
‘ਸੁੱਖਿਆ ਭੂੰਦੜਾ' ਕਹਿਣਾ ਮੰਨ ਵੱਡਿਆਂ ਦਾ,
ਫ਼ੇਰ ਕਹੀਂ ਨਾ ਕਿੱਥੋਂ ਸਿਆਪਾ ਗਲ ਪਾ ਲਿਆ।

ਲੇਖਕ : ਸੁੱਖਾ ਭੂੰਦੜ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :613
ਲੇਖਕ ਬਾਰੇ
ਸੁੱਖਾ ਭੂੰਦੜ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਸੁੱਖਾ ਭੂੰਦਰ ਆਪਣੀ ਕਾਵਿ ਰਚਨਾ ਦੇ ਨਾਲ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ