ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਸਵੀਰ ਸ਼ਰਮਾ ਦੱਦਾਹੂਰ

ਕਹਾਣੀਕਾਰ, ਗੀਤਕਾਰ 'ਤੇ ਅਦਾਕਾਰ : ਜਸਵੀਰ ਸ਼ਰਮਾ ਦੱਦਾਹੂਰ
ਕਹਾਣੀਕਾਰ, ਕਵਿਤਾ, ਗੀਤ, ਅਦਾਕਾਰੀ ਰੂਹ ਦੀ ਖ਼ੁਰਾਕ ਹਨ। ਹਰ ਵਿਅਕਤੀ ਆਪਣੇ ਕੰਮਾਂ ਵਿੱਚ ਨਿਪੁੰਨ ਹੁੰਦੇ ਹਨ। ਪਰ ਕੋਈ ਵਿਰਲਾ ਇਨਸਾਨ ਹੋਵੇਗਾ ਜਿਸ ਅੰਦਰ ਕਹਾਣੀਕਾਰ, ਕਵੀ, ਗੀਤਾਕਾਰ ਅਤੇ ਅਦਾਕਾਰੀ ਦੇ ਗੁਣ ਸਮਾਏ ਹੁੰਦੇ ਹਨ। ਪਰ ਅਜਿਹੀ ਹੀ ਇਕ ਮਿਸਾਲ ਪੇਸ਼ ਕਰ ਰਹੇ ਹਨ ਜਸਵੀਰ ਸ਼ਰਮਾ ਦੱਦਾਹੂਰ, ਜੋ ਕਿ ਕਵਿਤਾ, ਕਹਾਣੀਕਾਰ ਅਤੇ ਅਦਾਕਾਰ ਦੀ ਭੂਮਿਕਾ ਨਿਭਾ ਰਹੇ ਹਨ।
ਜਸਵੀਰ ਸ਼ਰਮਾ ਦੱਦਾਹੂਰ ਦਾ ਜਨਮ ਮਾਤਾ ਪਮੇਸ਼ਵਰੀ ਦੇਵੀ ਦੀ ਕੁੱਖੋਂ 24 ਮਈ, 1954 ਨੂੰ ਪਿਤਾ ਸਾਧੂ ਰਾਮ ਸ਼ਰਮਾ ਦੇ ਗਹਿ ਵਿਖੇ ਪਿੰਡ ਦੱਦਾਹੂਰ ਜਿਲ੍ਹਾ ਮੋਗਾ ਵਿਖੇ ਹੋਇਆ। ਪਿੰਡ 'ਚੋਂ ਹੀ ਦਸਵੀਂ ਦੀ ਪੜ੍ਹਾਈ ਕੀਤੀ। ਸ਼ਰਮਾ ਜੀ ਦਾ ਵਿਆਹ ਸਵ: ਅਮਰਜੀਤ ਕੌਰ ਸ਼ਰਮਾ ਨਾਲ ਹੋਇਆ।
ਜਸਵੀਰ ਸ਼ਰਮਾ ਦੱਦਾਹੂਰ ਨੂੰ ਪੰਜਾਬੀ ਵਿਰਸੇ ਸਬੰਧੀ ਲਿਖ਼ਣ ਦਾ ਸ਼ੌਂਕ ਬਚਪਨ ਤੋਂ ਹੀ ਸੀ, ਕਿਉਂਕਿ ਉਹ ਆਪਣੀ ਪੁਰਾਣੀ ਵਿਰਾਸਤ ਨੂੰ ਬਹੁਤ ਪਿਆਰ ਕਰਦੇ ਹਨ। ਸ਼ਰਮਾ ਜੀ ਲੇਖਣੀ ਪਤੀ ਐਨੀ ਲਗਨ ਹੈ ਕਿ ਉਹ ਵਿਹਲੇ ਸਮੇਂ ਵਿੱਚ ਕੁਝ ਨਾ ਕੁਝ ਲਿਖ਼ਦੇ ਰਹਿੰਦੇ ਹਨ ਅਤੇ ਇਹਨਾਂ ਦੇ ਲਿਖ਼ੇ ਕਵਿਤਾ, ਕਹਾਣੀ, ਚੌਕੇ ਆਦਿ ਤਕਰੀਬਨ ਸਾਰੇ ਵਿੱਚ ਛਪਦੇ ਰਹਿੰਦੇ ਹਨ ਜਿਸਨੂੰ ਕਿ ਪਾਠਕ ਬੇਹੱਦ ਸਲਾਹੁੰਦੇ ਹਨ। ਇਹਨਾਂ ਦੇ ਲੇਖਣੀ ਵਿੱਚ ਹਰ ਗੱਲ ਦੀ ਤਹਿ ਤੱਕ ਜਾਣਾ, ਸੱਚਾਈ ਲਿਖਣਾ ਅਤੇ ਅਜੋਕੇ ਜ਼ਮਾਨੇ ਤੇ ਕਰਾਰੀ ਚੋਟ ਕਰਨਾ ਸੁਭਾਵਿਕ ਹੈ। ਜਸਵੀਰ ਸ਼ਰਮਾ ਦੱਦਾਹੂਰ ਹਸਮੁੱਖ, ਮਿੱਠ ਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ। ਇਹਨਾਂ ਨੂੰ ਜਦ ਵੀ ਕੋਈ ਮਿਲਦਾ ਉਸਨੂੰ ਆਪਣੀ ਮਿੱਠ ਬੋਲੀ ਨਾਲ ਕੀਲ ਕੇ ਆਪਣਾ ਬਣਾ ਲੈਂਦੇ ਹਨ।
ਜਸਵੀਰ ਸ਼ਰਮਾ ਦੱਦਾਹੂਰ ਨੂੰ ‘ਵਿਰਸੇ ਦਾ ਲੇਖਕ' ਕਹਿ ਕੇ ਵੀ ਜਾਣਿਆ ਜਾਂਦਾ ਹੈ, ਕਿਉਂਕਿ ਉਹ ਦੋ ਕਿਤਾਬਾਂ ‘ਵਿਰਸੇ ਦੀ ਲੋਅ' ਅਤੇ ‘ਵਿਰਸੇ ਦੀ ਖੁਸ਼ਬੋ' ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਅਤੇ ਤੀਜੀ ਕਿਤਾਬ ਦੀ ਤਿਆਰੀ ਚੱਲ ਰਹੀ ਹੈ। ਪਾਠਕਾਂ ਨੇ ਇੰਨ੍ਹਾਂ ਦੀਆਂ ਕਿਤਾਬਾਂ ਨੂੰ ਕਾਫ਼ੀ ਸ਼ਲਾਘਾ ਕੀਤੀ। ਸ਼ਰਮਾ ਜੀ ਕਵਿਤਾ, ਕਹਾਣੀ, ਲੇਖਾਂ ਤੋਂ ਇਲਾਵਾਂ ਗੀਤ ਲਿਖਣ ਦਾ ਸ਼ੌਂਕ ਵੀ ਰੱਖਦੇ ਹਨ। ਇਨ੍ਹਾਂ ਦੇ ਲਿਖੇ ਗੀਤ ‘ਮੁੱਲ ਨੀ ਪਿਆ ਭਗਤ ਸਿਆਂ ਤੇਰੀ ਜਿੰਦਗਾਨੀ ਦਾ' ਸ਼ਿੰਗਾਰਾ ਚਹਿਲ ਸੰਗਰੂਰ ਅਤੇ ‘ਵਿੱਚ ਬੁਢਾਪੇ ਬੱਚੇ ਸਿੱਧੇ ਮੂੰਹ ਬੋਲਦੇ ਨੀ' ਸੇਵਕ ਚੀਮਾ ਦੀ ਅਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ। ਜੇਕਰ ਅਦਾਕਾਰੀ ਦੀ ਗੱਲ ਕਰੀਏ ਤਾਂ ਸ਼ਰਮਾ ਜੀ ਦੀ ਐਫ.ਐਮ ਰੇਡੀਓ ਸਟੇਸ਼ਨ ਬਠਿੰਡਾ ਤੇ ਮੁਲਾਕਾਤ ਆ ਚੁੱਕੀ ਹੈ। ਅਦਾਕਾਰ ਰਾਜ ਬੱਬਰ ਵੱਲੋਂ ਚਲਾਏ ਗਏ ਟੀ.ਵੀ ਸੀਰੀਅਲ ਮਹਾਰਾਜਾ ਰਣਜੀਤ ਸਿੰਘ ਅਤੇ ‘ਰੱਬ ਦੀਆ ਰੱਖਾਂ' ਟੈਲੀਫਿਲਮ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਜੇਕਰ ਗੱਲ ਕਰੀਏ ਸਮਾਜ ਸੇਵਕ ਦੀ ਤਾਂ ਸ਼ਰਮਾ ਜੀ ਮਿਸਤਰੀ ਮਜਦੂਰ ਯੂਨੀਅਨ ਬਾਬਾ ਨਾਮਦੇਵ ਸੇਵਾ ਸੁਸਾਇਟੀ, ਬਾਹਮਣ ਸਭਾ ਆਦਿ ਸੁਸਾਇਟੀਆਂ ਵਿੱਚ ਸ਼ਾਮਿਲ ਹਨ। ਸ਼ਰਮਾ ਜੀ ਨੂੰ ਸਮੇਂ ਸਮੇਂ ਤੇ ਮਾਣ ਸਨਮਾਨ ਮਿਲਦੇ ਰਹਿੰਦੇ ਹਨ। ਪਿੰਡ ਦੱਦਾਹੂਰ ਦੇ ਕਲੱਬ ਵੱਲੋਂ ਉਚੇਚੇ ਤੌਰ ਤੇ ਬੁਲਾ ਕੇ ਸਨਮਾਨ ਕਰਨ ਤੋਂ ਇਲਾਵਾ ਸ਼ਹਿਰ ਦੇ ਹਰੇਕ ਸਮਾਗਮਾਂ ਵਿੱਚ ਇਹਨਾਂ ਨੂੰ ਇਨ੍ਹਾਂ ਦੇ ਲੇਖਣੀ ਪਤੀ ਸਨਮਾਨਿਆ ਜਾਂਦਾ ਹੈ।
ਦਾਸ ਉਨ੍ਹਾਂ ਦੀਆਂ ਰਚਨਾਵਾਂ ਪੜ੍ਹ ਕੇ ਬਹੁਤ ਪਭਾਵਿਤ ਹੋਇਆ ਅਤੇ ਇਕ ਦਿਨ ਉਹਨਾਂ ਨਾਲ ਫ਼ੋਨ ਤੇ ਗੱਲ ਕੀਤੀ ਅਤੇ ਆਪਸੀ ਮੇਲ ਹੋਇਆ। ਸ਼ਰਮਾ ਜੀ ਤੋਂ ਦਾਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਉਹਨਾਂ ਦੀ ਦਿੱਤੀ ਹੱਲਾਸ਼ੇਰੀ ਸਦਕਾਂ ਦਾਸ ਵੀ ਲਿਖਣ ਲੱਗਾ। ਮੈਨੂੰ ਖੁਸ਼ੀ ਹੁੰਦੀ ਹੈ ਅਜਿਹੇ ਇਨਸਾਨ ਤੋਂ ਜੋ ਵਗਦੇ ਪਾਣੀ ਵਾਂਗ ਹਨ ਅਤੇ ਕਦੇ ਵੀ ਰੁਕਦੇ ਹਨ, ਸਦਾ ਬੇ-ਰੋਕ ਵਹਿੰਦੇ ਆਪਣੀ ਮੰਜ਼ਿਲ ਵੱਲ ਵਧਦੇ ਰਹਿੰਦੇ ਹਨ। ਮੈਂ ਆਸ ਕਰਦਾ ਕਿ ਵਿਰਸੇ ਨੂੰ ਜਿਉਂਦਾ ਰੱਖਣ ਲਈ ਜਸਵੀਰ ਸ਼ਰਮਾ ਜੀ ਦੀ ਕਲਮ ਹਮੇਸ਼ਾ ਚਲਦੀ ਰਹੇ, ਪਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਅਤੇ ਚੜਦੀਕਲ੍ਹਾ 'ਚ ਰੱਖੇ ਅਤੇ ਸਦਾ ਸਾਹਿਤ ਨਾਲ ਜੁੜ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।


ਲੇਖਕ : ਰਾਜਵਿੰਦਰ ਸਿੰਘ ਰਾਜਾ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :460

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017