ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੈਨੇਡਾ ਵਿਚ ਪਹਿਲਾ ਪੰਜਾਬ ਭਵਨ ਸਰੀ 

 ਪੰਜਾਬੀ ਦੁਨੀਆਂ ਵਿਚ ਬਾਕੀ ਸਾਰੇ ਭਾਰਤੀਆਂ ਨਾਲੋਂ ਜ਼ਿਆਦਾ ਮਾਤਰਾ ਵਿਚ ਵਸੇ ਹੋਏ ਹਨ। ਸੰਸਾਰ ਦੇ ਅਮੀਰ ਵਿਅਕਤੀਆਂ ਵਿਚ ਵੀ ਪੰਜਾਬੀਆਂ ਦਾ ਨਾਮ ਮੋਹਰੀਆਂ ਦੀ ਸੂਚੀ ਵਿਚ ਸ਼ਾਮਲ ਹੁੰਦਾ ਹੈ। ਭਾਰਤ ਵਿਚ ਵੀ ਬਹੁਤ ਅਮੀਰ ਪੰਜਾਬੀ ਹਨ। ਜੇਕਰ ਉਨ੍ਹਾਂ ਦੀ ਸੂਚੀ ਬਣਾਈ ਜਾਵੇ ਤਾਂ ਕਾਫੀ ¦ਬੀ ਹੋ ਜਾਵੇਗੀ ਕਿਉਂਕਿ ਪੰਜਾਬੀ ਕਾਰੋਬਾਰੀ ਸੰਸਾਰ ਦੀ ਆਰਥਿਕਤਾ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਪੰਜਾਬੀ ਵਿਲੱਖਣ ਕੰਮ ਕਰਨ ਵਿਚ ਵੀ ਹਮੇਸ਼ਾ ਮੋਹਰੀ ਰਹੇ ਹਨ। ਦੁਨੀਆਂ ਵਿਚ ਕਿਸੇ ਥਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪੰਜਾਬੀ ਸਭ ਤੋਂ ਪਹਿਲਾਂ ਮਦਦ ਕਰਨ ਲਈ ਤਿਆਰ ਹੋ ਜਾਂਦੇ ਹਨ। ਕੁਦਰਤੀ ਆਫ਼ਤਾਂ ਵਿਚ ਵੀ ਮੋਹਰੀ ਦੀ ਭੂਮਿਕਾ ਨਿਭਾਉਂਦੇ ਹਨ। ਪੰਜਾਬੀ ਅਮੀਰ ਤਾਂ ਬਹੁਤ ਲੋਕ ਹਨ ਪੰਤੂ ਦਿਲ ਦੇ ਅਮੀਰ ਉਂਗਲੀਆਂ ਤੇ ਗਿਣਨ ਜੋਗੇ ਹੀ ਹਨ ਜੋ ਵਿਲੱਖਣ ਕੰਮ ਕਰਕੇ ਇਤਿਹਾਸ ਸਿਰਜ ਜਾਂਦੇ ਹਨ। ਅਮੀਰੀ ਨੂੰ ਆਪਣੇ ਪਰਿਵਾਰ ਤੇ ਤਾਂ ਹਰ ਕੋਈ ਵਰਤਦਾ ਹੈ। ਸੁਆਦ ਤਾਂ ਇਸ ਗੱਲ ਦਾ ਹੈ ਕਿ ਅਮੀਰੀ ਦਾ ਲਾਭ ਭਾਈਚਾਰੇ ਅਤੇ ਖਾਸ ਤੌਰ ਤੇ ਸਮਾਜ ਨੂੰ ਦਿੱਤਾ ਜਾਵੇ। ਇੰਝ ਕਰਨ ਦੀ ਸਮਰੱਥਾ ਵੀ ਪਰਮਾਤਮਾ ਹੀ ਦਿੰਦਾ ਹੈ। ਕਈ ਪੰਜਾਬੀਆਂ ਨੇ ਆਪੋ ਆਪਣੇ ਢੰਗ ਨਾਲ ਵੱਖ-ਵੱਖ ਖੇਤਰਾਂ ਵਿਚ ਕੰਮ ਕਰਕੇ ਨਾਮਣਾ ਖੱਟਿਆ ਹੈ। ਪੰਤੂ ਸਮੁੱਚੇ ਪੰਜਾਬੀ ਜਗਤ ਲਈ ਰਹਿੰਦੀ ਦੁਨੀਆਂ ਤੱਕ ਆਪਣਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਵਾਉਣ ਦਾ ਇਹ ਮਾਣ ਕੈਨੇਡਾ ਦੇ ਸਰੀ ਸ਼ਹਿਰ ਵਿਚ ਵਸੇ ਖ਼ਾਨਦਾਨੀ ਪੰਜਾਬੀ ‘‘ਬਾਠ ਪਰਿਵਾਰ'' ਨੂੰ ਜਾਂਦਾ ਹੈ, ਜਿਸਦੇ ਫਰਜੰਦ ‘‘ਬਾਠ ਫਾਊਂਡੇਸ਼ਨ'' ਦੇ ਮੁੱਖੀ ਸੁੱਖੀ ਬਾਠ ਨੇ ਸਰੀ ਵਿਚ ਵਸਦੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਭਾਂਪਦਿਆਂ ਉਨ੍ਹਾਂ ਦੀਆਂ ਸਮਾਜਿਕ ਸਰਗਮੀਆਂ ਲਈ ਮਿਲ ਬੈਠਕੇ ਵਿਚਾਰਨ ਲਈ ਆਪਣੀ ਦਸਾਂ ਨਹੁਾਂ ਦੀ ਕਿਰਤ ਕਮਾਈ ਵਿਚੋਂ ਦਸਾਉਂਧ ਕੱਢਕੇ ਪੰਜਾਬ ਦੇ ਵਿਰਸੇ ਦੀ ਪਤੀਕ ਇੱਕ ਕਿਸਮ ਨਾਲ ਸੱਥ ‘‘ਪੰਜਾਬ ਭਵਨ'' ਉਸਾਰਨ ਦਾ ਉਪਰਾਲਾ ਕੀਤਾ ਹੈ। ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿਚ ਬਜ਼ੁਰਗ ਬੈਠਕੇ ਹਰ ਸਮੱਸਿਆ ਤੇ ਪਰੀਚਰਚਾ ਕਰਕੇ ਹੱਲ ਲੱਭਦੇ ਸਨ। ਉਸੇ ਤਰਜ ਤੇ ਇਹ ਪੰਜਾਬ ਭਵਨ ਉਸਾਰਿਆ ਗਿਆ ਹੈ ਤਾਂ ਜੋ ਪੰਜਾਬੀਆਂ ਦਾ ਭਾਈਚਾਰਾ ਬਣਿਆਂ ਰਹੇ। ਅਜੇ ਤਾਂ ਪਹਿਲੇ ਪੜਾਅ ਵਿਚ ਇਹ ਟਰੇਲਰ ਹੀ ਹੈ। ਸਮੁੱਚੀ ਇਮਾਰਤ ਦੀ ਉਸਾਰੀ ਤੋਂ ਬਾਅਦ ਇਸ ਭਵਨ ਦੀ ਸ਼ਾਨ ਵੇਖਣ ਵਾਲੀ ਹੋਵੇਗੀ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਕਦਰਾਂ ਕੀਮਤਾਂ, ਪੰਜਾਬੀਅਤ, ਪੰਜਾਬੀ ਜੀਵਨ ਅਤੇ ਸਿੱਖੀ ਸੋਚ ਤੇ ਪਹਿਰਾ ਪਰਵਾਸ ਵਿਚ ਰਹਿ ਰਹੇ ਪੰਜਾਬੀ ਜ਼ਿਆਦਾ ਦੇ ਰਹੇ ਹਨ ਜੋ ਕਿ ਕੁਝ ਹੱਦ ਤੱਕ ਸਹੀ ਵੀ ਹੈ। ਭਾਰਤ ਵਿਚ ਵਸ ਰਿਹਾ ਪੰਜਾਬੀ ਖਾਸ ਤੌਰ ਤੇ ਚੜ੍ਹਦੇ ਪੰਜਾਬ ਦੇ ਵਸਨੀਕ ਆਪਣੇ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਨ ਪੰਤੂ ਪਰਵਾਸ ਵਿਚ ਪੰਜਾਬੀ ਆਪਣੇ ਵਿਰਸੇ ਨਾਲ ਮੁੜ ਜੁੜਦੇ ਜਾ ਰਹੇ ਹਨ। ਆਪਣੀ ਜੜ ਨਾਲ ਜੁੜੇ ਰਹਿਣਾ ਪੰਜਾਬੀਅਤ ਲਈ ਮਾਣ ਦੀ ਗੱਲ ਹੈ। ਅਮੀਰੀ ਆਉਣ ਨਾਲ ਪੈਰ ਛੱਡ ਜਾਣਾ ਆਮ ਵੇਖਿਆ ਜਾਂਦਾ ਹੈ ਪੰਤੂ ਆਪਣੀ ਹੋਂਦ ਨਾਲ ਜੁੜੇ ਰਹਿਣ ਦੀ ਤਾਜਾ ਮਿਸਾਲ ਸੁੱਖੀ ਬਾਠ ਦੇ ਪਰਿਵਾਰ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ ਵਿਚ ਫਰੇਜ਼ਰ ਹਾਈਵੇ ਤੇ ਉਸਾਰਿਆ ਜਾ ਰਿਹਾ ‘‘ਪੰਜਾਬ ਭਵਨ'' ਹੈ। ਇਸ ਭਵਨ ਵਿਚ ਪੰਜਾਬੀ ਜਗਤ ਅਤੇ ਭਾਈਚਾਰੇ ਦੀ ਭਲਾਈ, ਸਮੱਸਿਆ ਅਤੇ ਤਰੱਕੀ ਨਾਲ ਜੁੜੀ ਹਰ ਸਰਗਰਮੀ ਦਾ ਸਮਾਗਮ ਕਰਨ ਦੀ ਖੁੱਲ੍ਹੀ ਛੁੱਟੀ ਹੋਵੇਗੀ। ਹੈਰਾਨੀ ਅਤੇ ਖ਼ੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਬਾਠ ਪਰਿਵਾਰ ਵੱਲੋਂ ਅਜਿਹੇ ਸਮਾਗਮ ਕਰਨ ਤੇ ਕੋਈ ਕਿਰਾਇਆ ਅਤੇ ਖ਼ਰਚਾ ਆਦਿ ਨਹੀਂ ਲਿਆ ਜਾਵੇਗਾ। ਇਥੋਂ ਤੱਕ ਕਿ ਖਾਣ ਪੀਣ ਦਾ ਪਬੰਧ ਵੀ ਮੁੱਫ਼ਤ ਵਿਚ ਹੋਵੇਗਾ। ਇਹ ਭਵਨ ਹਰ ਭਾਈਚਾਰੇ ਦੀਆਂ ਮੀਟਿੰਗਾਂ ਲਈ ਹਰ ਵਕਤ ਖੁੱਲ੍ਹਾ ਰਹੇਗਾ। ਇਸਦੀ ਸਾਂਭ ਸੰਭਾਲ ਵੀ ਬਾਠ ਪਰਿਵਾਰ ਹੀ ਕਰੇਗਾ। ਜਦੋਂ ਕਿ ਕੈਨੇਡਾ ਵਿਚ ਗੁਰੂ ਘਰ ਵਿਚ ¦ਗਰ ਤੋਂ ਬਿਨਾ ਕੋਈ ਚੀਜ ਵੀ ਮੁਫ਼ਤ ਵਿਚ ਨਹੀਂ ਮਿਲਦੀ। ਇਸ ਭਵਨ ਦੇ ਪਹਿਲੇ ਪੜਾਅ ਵਿਚ ਉਸਾਰੀ ਗਈ ਇਮਾਰਤ ਦਾ ਉਦਘਾਟਨ ਸੁੱਖੀ ਬਾਠ ਪਰਿਵਾਰ ਦੀਆਂ ਦੋ ਇਸਤਰੀਆਂ ਬੀਬੀ ਗਿਆਨ ਕੌਰ ਧੀ ਸਵਰਗਵਾਸੀ ਅਰਜਨ ਸਿੰਘ ਬਾਠ ਅਤੇ ਪੜਪੋਤਰੀ ਨਿਮਰਤਾ ਬਾਠ ਵੱਲੋਂ 2 ਅਕਤੂਬਰ 2016 ਨੂੰ ਕੀਤਾ ਗਿਆ ਹੈ। ਇਹ ਭਵਨ ਵਿਦੇਸ਼ੀ ਧਰਤੀ ਤੇ ਪਹਿਲਾ ਪੰਜਾਬ ਭਵਨ ਹੈ, ਜਿਹੜਾ ਸੁੱਖੀ ਬਾਠ ਨੇ ਆਪਣੇ ਪਿਤਾ ਮਰਹੂਮ ਸ.ਅਰਜਨ ਸਿੰਘ ਬਾਠ ਦੀ ਯਾਦ ਵਿਚ ਉਸਾਰਿਆ ਹੈ। ਇਸ ਭਵਨ ਦੀ ਚਾਰ ਮੰਜਲੀ ਇਮਾਰਤ ਵਿਚ ‘‘ਹਾਲ ਆਫ਼ ਫੇਸ'' ਤੋਂ ਇਲਾਵਾ ਇੱਕ ਲਾਇਬਰੇਰੀ ਅਤੇ ਦੂਜਾ ਪਰਵਾਸ ਨਾਲ ਸੰਬੰਧਤ ਖੋਜ ਕੇਂਦਰ ਹੋਵੇਗਾ। ਇਸ ਭਵਨ ਦਾ ਦੂਜਾ ਪੜਾਆ ਇੱਕ ਸਾਲ ਵਿਚ ਮੁਕੰਮਲ ਕੀਤਾ ਜਾਵੇਗਾ। ‘‘ਹਾਲ ਆਫ਼ ਫੇਸ'' ਵਿਚ 100 ਮਰਹੂਮ ਪੰਜਾਬੀ ਲੇਖਕਾਂ, ਕਵੀਆਂ, ਗਾਇਕਾਂ, ਸਮਾਜ ਸੇਵਕਾਂ ਅਤੇ ਹੋਰ ਪਤਵੰਤੇ ਵਿਅਕਤੀਆਂ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਸੋਚ ਲਈ ਕੰਮ ਕੀਤਾ ਹੈ, ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਜਿਹੜੇ ਵਿਅਕਤੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਉਨ੍ਹਾਂ ਵਿਚ ਕੁਝ ਕੁ ਇਹ ਹਨ :ਭਾਈ ਸੰਤੋਖ਼ ਸਿੰਘ, ਭਾਈ ਵੀਰ ਸਿੰਘ, ਪੋ..ਪੂਰਨ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ, ਸਿਰਦਾਰ ਕਪੂਰ ਸਿੰਘ, ਪੋ.ਮੋਹਨ ਸਿੰਘ, ਗੁਰਬਖ਼ਸ਼ ਸਿੰਘ ਪੀਤਲੜੀ, ਪਿੰ.ਸੰਤ ਸਿੰਘ ਸੇਖੋਂ, ਅੰਮਿਤਾ ਪੀਤਮ, ਬਲਬੰਤ ਗਾਰਗੀ, ਬਲਰਾਜ ਸਾਹਨੀ, ਕਰਮ ਸਿੰਘ ਹਿਸਟੋਰੀਅਨ, ਸੰਤ ਰਾਮ ਉਦਾਸੀ, ਗੁਰਸ਼ਰਨ ਸਿੰਘ ਨਾਟਕਕਾਰ, ਕਿਰਪਾਲ ਸਿੰਘ ਚਿਤਰਕਾਰ, ਪਿੰਸੀਪਲ ਜੋਧ ਸਿੰਘ, ਸਾਧੂ ਸਿੰਘ ਹਮਦਰਦ, ਹੀਰਾ ਸਿੰਘ ਦਰਦ, ਧਨੀ ਰਾਮ ਚਾਤਿਕ, ਸ਼ਿਵ ਕੁਮਾਰ ਬਟਾਲਵੀ, ਮਾਸਟਰ ਤਾਰਾ ਸਿੰਘ, ਪੋ.ਰਵਿੰਦਰ ਰਵੀ, ਡਾ.ਪਰਮਿੰਦਰ ਸਿੰਘ, ਡਾ.ਗੰਡਾ ਸਿੰਘ, ਅਵਤਾਰ ਸਿੰਘ ਪਾਸ਼, ਜਸਵੰਤ ਸਿੰਘ ਰਾਹੀ, ਜਗਦੇਵ ਸਿੰਘ ਜਸੋਵਾਲ, ਪੋ.ਗੁਰਮੁਖ ਸਿੰਘ, ਕੁਲਦੀਪ ਮਾਣਕ ਅਤੇ ਯਮੁਲਾ ਜੱਟ ਸ਼ਾਮਲ ਹਨ।
  ਇਹ ਵੀ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਸ ਉਦਮ ਦੀ ਸੰਸਾਰ ਵਿਚ ਵਸੇ ਸਮੁੱਚੇ ਪੰਜਾਬੀ ਜਗਤ ਵੱਲੋਂ ਪਸੰਸਾ ਹੋਈ ਹੈ। ਸੰਸਾਰ ਦੇ ਵੱਖ-ਵੱਖ ਦੇਸ਼ਾਂ ਖ਼ਾਸ ਤੌਰ ਤੇ ਪੰਜਾਬ ਤੋਂ ਪਮੁੱਖ ਲੇਖਕ ਗੁਰਭਜਨ ਗਿੱਲ, ਬਲਜੀਤ ਬੱਲੀ ਅਤੇ ਹਰਜਿੰਦਰ ਸਿੰਘ ਵਾਲੀਆ ਸਮੇਤ ਇਸ ਸਮਾਗਮ ਵਿਚ ਸ਼ਾਮਲ ਹੋਏ। ਰਾਏ ਅਜ਼ੀਜ਼ ਉਲ੍ਹਾ ਖ਼ਾਨ ਸਾਬਕਾ ਐਮ.ਪੀ.ਕੈਨੇਡਾ ਨੇ ਸੁਖੀ ਬਾਠ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਉਹ ਵੀ ਇਸ ਕਾਰਜ ਦੀ ਸਫਲਤਾ ਯੋਗਦਾਨ ਪਾਉਣ ਨੂੰ ਤਿਆਰ ਹੈ। ਜਿਹੜੇ ਪੰਜਾਬੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਜੀਵਨ ਬਸਰ ਕਰ ਰਹੇ ਹਨ ਉਨ੍ਹਾਂ ਦੇ ਯੋਗਦਾਨ ਨੂੰ ਕਦੀਂ ਵੀ ਭੁਲਾਇਆ ਨਹੀਂ ਜਾ ਸਕਦਾ, ਇਸ ਲਈ ਲਹਿੰਦੇ ਪੰਜਾਬ ਦੇ ਲੇਖਕਾਂ ਅਲਾਮਾ ਇਕਬਾਲ, ਫ਼ੈਜ ਅਹਿਮਦ ਫ਼ੈਜ਼, ਚਿਰਾਗਦੀਨ ਦਾਮਨ, ਜਿਹੜਾ ਉਸਤਾਦ ਦਾਮਨ ਦੇ ਨਾਂ ਤੇ ਪਸਿਧ ਹੈ ਆਦਿ ਦੀਆਂ ਤਸਵੀਰਾਂ ਵੀ ਜੇ ਲੱਗ ਜਾਣ ਤਾਂ ਪੰਜਾਬ ਭਵਨ ਦੀ ਸ਼ਾਨ ਵਿਚ ਹੋਰ ਵਾਧਾ ਹੋਵੇਗਾ। ਬਾਠ ਪਰਿਵਾਰ 37 ਸਾਲ ਪਹਿਲਾਂ ਜ¦ਧਰ ਦੀ ਰਾਮਾ ਮੰਡੀ ਨੇੜੇ ਸਥਿਤ ਪਿੰਡ ਪਤਾਰਾ ਤੋਂ ਕੈਨੇਡਾ ਆਇਆ ਸੀ। ਸਖ਼ਤ ਮਿਹਨਤ ਅਤੇ ਜਦੋਜਹਿਦ ਤੋਂ ਬਾਅਦ ਅੱਜ ਇਹ ਪਰਿਵਾਰ ਕੈਨੇਡਾ ਖ਼ੁਸ਼ਹਾਲ ਪਰਿਵਾਰ ਹੈ ਜਿਹੜਾ ਪੰਜਾਬ ਦੀ ਮਿੱਟੀ ਦੀ ਸੁਗੰਧ ਕੈਨੇਡਾ ਵਿਚ ਖਿਲਾਰ ਰਿਹਾ ਹੈ। ਸ਼ਾਲਾ ਇਸ ਪਰਿਵਾਰ ਦੀ ਨਿਮਾਣੀ ਜਿਹੀ ਕੋਸ਼ਿਸ਼ ਪੰਜਾਬੀਆਂ ਨੂੰ ਇੱਕ ਮੰਚ ਤੇ ਇਕੱਤਰ ਹੋਣ ਸਫਲ ਯਤਨ ਸਾਬਤ ਹੋਵੇ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਪੰਜਾਬ ਭਵਨ ਦੇ ਉਦਘਾਟਨੀ ਸਮਾਗਮ ਨੂੰ ਸਿਆਸਤ ਤੋਂ ਦੂਰ ਰੱਖਿਆ ਗਿਆ। ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਮਾਜ ਦੇ ਵੱਖ-ਵੱਖ ਸ਼ੋਹਬਿਆਂ ਦੇ ਮਹੱਤਵਪੂਰਨ ਵਿਅਕਤੀ ਸਨ।
  ਕੈਨੇਡਾ ਦੀ ਤਰ੍ਹਾਂ ਪੰਜਾਬੀਆਂ ਨੂੰ ਮਿਲ ਬੈਠਣ ਅਤੇ ਸਾਹਿਤਕ ਸਰਗਰਮੀਆਂ ਲਈ ਪਰਵਾਸ ਵਿਚ ਵਸ ਰਹੇ ਪੰਜਾਬੀਆਂ ਨੂੰ ਕੈਨੇਡਾ ਅਤੇ ਦੁਨੀਆਂ ਦੇ ਹੋਰ ਸ਼ਹਿਰਾਂ ਵਿਚ ਵੀ ਅਜਿਹੇ ਭਵਨ ਬਣਾਉਣ ਦਾ ਉਦਮ ਕਰਨਾ ਚਾਹੀਦਾ ਹੈ।

ਲੇਖਕ : ਉਜਾਗਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 14
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :744

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ