ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਸ

ਆਸ
ਕੀ ਹੈ ਇਹ ਜਿੰਦਗੀ? ਇਕ ਕਲਾਕ? ਜਿਸਦੀ ਸੂਈ ਰੋਜ ਉਸੇ ਰਫਤਾਰ ’ਚ ਚੱਲਦੀ ਹੈ ਤੇ ਟਿਕ ਟਿਕ ਕਰਦਾ ਸਮਾਂ ਲੰਘਦਾਂ ਜਾਂਦਾ ਹੈ।
ਸਭ ਕੁੱਝ ਹੈ ਪਰ ਫਿਰ ਵੀ ਇਕ ਥਨਾਅ ਹੈ ਅੰਦਰ ਰੰਗਾਂ ਨਾਲ ਭਰੀ , ਪਰ ਬੇਰੰਗ ਜਿੰਦਗੀ
ਕਾਲਜ਼ ਤੋਂ ਥੱਕੀ ਆਈ ਏਕਤਾ ਡਾਇਰੀ ਚੱਕ ਕੇ ਲਿਖਣਾ ਸ਼ੁਰੂ ਕਰਦੀ ਹੈ। ਉਸਦੇ ਇਹ ਸਵਾਲ ਕਿਸੇ ਲਈ ਨਹੀਂ ਹਨ ਬਲਕਿ ਉਹ ਆਪਣੇ ਆਪ ਨੂੰ ਹੀ ਸਵਾਲ ਕਰ ਰਹੀ ਹੈ।
ਇਕ ਔਰਤ ਨੂੰ ਹਮੇਸ਼ਾ ਸੁਪਣੇ ਦੱਬ ਕੇ ਆਸਾਂ ਮਾਰ ਕੇ ਤੇ ਘੁੱਟ ਘੁੱਟ ਕੇ ਜੀਣਾ ਸਿਖਾਇਆ ਜਾਂਦਾ ਹੈ। ਸਦੀਆਂ ਤੋਂ ਹੀ ਔਰਤ ਮਰਦ ਦੇ ਹੱਥ ਦਾ ਖਿਡੌਣਾ ਰਹੀ ਹੈ। ਲੋਕ ਕਹਿੰਦੇ ਹਨ ਕਿ ਯੁੱਗ ਬਦਲ ਗਿਆ ਹੈ ਇਹ ਇੱਕੀਵੀ ਸਦੀ ਹੈ ਪਰ ਔਰਤ ਅੱਜ ਵੀ ਉਸੇ ਹੀ ਥਾਂ ਖੜੀ ਹੈ ਜਿਥੇ ਉਹ ਸਦੀਆਂ ਪਹਿਲਾਂ ਸੀ।
ਤੇ ਏਕਤਾ ਨੇ ਉਸ ਔਰਤ ਨੂੰ ਬਚਪਨ ਤੋਂ ਆਪਣੀ ਮਾਂ ਅੰਦਰ ਤੱਕਿਆ ਹੈ। ਸ਼ਾਮ ਦਾਸ ਨੂੰ ਕਦੇ ਸ਼ਰਾਬ ਤੋਂ ਹੀ ਵਿਹਲ ਨਹੀਂ ਮਿਲੀ। ਏਕਤਾ ਹਮੇਸ਼ਾਂ ਹੀ ਤੜਪਦੀ ਰਹਿੰਦੀ ਕੇ ਉਸਦਾ ਪਿਉ ਉਸਨੂੰ ਘੁੱਟ ਕਦ ਕਾਲਜੇ ਨਾਲ ਲਾਵੇ ਪਰ ਅਜਿਹਾ ਕਦੇ.............
ਉਹ ਵੇਲਾ ਮੈਨੂੰ ਅੱਜ ਵੀ ਯਾਦ ਹੈ। ਜਦੋਂ ਪਹਿਲੀ ਵਾਰ ਪਿਤਾ ਜੀ ਨੇ ਮੈਨੂੰ ਮੇਰੇ ਨਾਮ ਨਾਲ (ਏਕਤਾ) ਕਹਿ ਕੇ ਬੁਲਾਇਆ ਸੀ। ਕਿੰਨਾਂ ਚੰਗਾ ਲੱਗਾ ਸੀ ਮੈਨੂੰ ਉਹ ਲਫ਼ਜ ਮੇਰੇ ਕੰਨਾਂ ਵਿਚ ਜਿਵੇਂ ਘੁਲ ਮਿਠਾਸ ਬਣ ਘੁਲ ਗਈ ਸੀ ਤੇ ਮੈਂ ਖੁਸ਼ੀ ਵਿਚ ਰੋਂਦੀ ਨੇ ਸਾਰੀ ਗਲੀ ਨੂੰ ਰੋ ਰੋ ਕੇ ਦੱਸਿਆ ਕਿ ਅੱਜ ਪਹਿਲੀ ਵਾਰ ਮੇਰੇ ਪਾਪਾ ਨੇ ....... ਤੇ ਫਿਰ ਜਿਵੇਂ ਉਨਾਂ ਦੀ ਜੁਬਾਨ ਚੁੱਪ ਹੋ ਗਈ ਹੋਵੇ।
ਕਿੰਨੀ ਖੁਸ਼ ਹਾਂ ਮੈਂ ਅੱਜ ਯਾਕਤ ਅਲੀ ਨੇ ਪਹਿਲੀ ਵਾਰ ਮੈਨੂੰ ਨਜਰਾਂ ਭਰ ਕੇ ਵੇਖਿਆ ਕਿੰਨਾਂ ਸਕੂਨ ਸੀ ਉਸ ਨਿਗਾ ’ਚ। ਉਸਦੇ ਦੇਖਦੇ ਹੀ ਜਿਵੇਂ ਕੁੱਝ ਆਰ ਪਾਰ ਹੋ ਗਿਆ ਹੋਵੇ ਮੇਰੇ .... ਤੇ ਮੈਂ ਵਿੰਨੀ ਜਿਹੀ ਗਈ ਹੋਵਾ।
‘‘ ਉੁਸਨੂੰ ਵੇਖਦਿਆਂ ਸਾਰ ਹੀ ਮੈਨੂੰ ਲੱਗਾ ਸੀ, ਇਹੀ ਉਹ ਸਕਸ ਹੈ ਜੋ ਮੈਨੂੰ ਉਮਰਾ ਤੀਕ ’’.... ਤੇ ਲਿਖਦੀ ਲਿਖਦੀ ਏਕਤਾ ਦੇ ਹੱਥ ਇਕ ਵਾਰ ਫਿਰ ਰੁੱਕ ਗਏ। ਯਾਕਤ ਨਾਲ ਏਕਤਾ ਪਿਆਰ ਦੇ ਉਨਾਂ ਸ਼ਿਖਰਾਂ ਤੇ ਪਹੰੁਚ ਜਾਂਦੀ ਹੈ ਕਿ ਜਿੱਥੋਂ ਹੁਣ ਵਾਪਿਸ ਮੁੜਨਾ.....
ਇਕ ਦਿਨ ਯਾਕਤ ਅਲੀ ਕਹਿੰਦਾ ਹੈ ਕਿ ‘‘ ਏਕਤਾ ਆਪਾ ਕਦੋਂ ਕੁ ਤੱਕ ਇਵੇਂ ਲੁਕ-ਲੁਕ ਕੇ ਮਿਲਦੇ ਰਹਾਂਗੇ ਆਖਿਰ ਕਦੇ ਤਾਂ..........
ਤੇ ਉਹੀ ਹੁੰਦਾ ਹੈ ਜਿਸਦਾ ਦੋਹਾਂ ਨੂੰ ਡਰ ਸੀ, ਦੂਸਰੇ ਦਿਨ ਹੀ ਸਾਰੇ ਮੁਹੱਲੇ ਵਿੱਚ ਗੱਲ ਉੱਡ ਜਾਂਦੀ ਹੈ ਕਿ ਸ਼ਾਮ ਦਾਸ ਦੀ ਕੁੜੀ ............ਏਕਤਾ ਲਈ ਉਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਕੁੱਝ ਕੁ ਦਿਨਾਂ ਵਿੱਚ ਹੀ ਯਾਕਤ ਅਲੀ ਦੇ ਘਰ ਵਾਲੇ ਉਸਦਾ ਕਿਤੇ ਹੋਰ ਵਿਆਹ ਕਰ ਦਿੰਦੇ ਹਨ ਤੇ ਉਸਦਾ ਸਾਰਾ ਪਰਿਵਾਰ ਪੰਜਾਬ ਛੱਡ ਕੇ ਰਾਜਸਥਾਨ ਚਲਾ ਜਾਂਦਾ ਹੈ।
ਉਸੇ ਰਾਤ ਸਰਾਬ ਦਾ ਰੱਜਿਆ ਸ਼ਾਮ ਦਾਸ ਬਵਾਲ ਖੜਾ ਕਰ ਦਿੰਦਾ ਹੈ। ਉਹ ਏਕਤਾ ਤੇ ਹੱਥ ਚੱਕਦਾ ਹੈ ਤੇ ਕਹਿੰਦਾ ਹੈ ਕਿ ‘‘ ਬਦਚਲਣੇ ਤੂੰ ਮੇਰੇ ਦਿਲ ’ਚ ਰਹਿੰਦੀ ਖੂੰਹਦੀ ਜਗਾ ਵੀ ’’............ ਤੇ ਉਸ ਔਰਤ ਦੀ ਤਰਾਂ ਜਿਸ ਬਾਰੇ ਏਕਤਾ ਹਮੇਸ਼ਾ ਸੋਚਦੀ ਹੁੰਦੀ ਸੀ।
ਪੱਥਰ ਬਣੀ ਖੜੀ ਡਲਕ ਡਲਕ ਹੰਝੂ ਵਹਾਉਂਦੀ ਰਹੀ। ਸ਼ਾਮ ਦਾਸ ਬੁੜ ਬੁੜ ਕਰਦਾ ਸੌ ਜਾਂਦਾ ਹੈ।
ਯਾਕਤ ਬਾਰੇ ਸੋਚਦੀ ਏਕਤਾ ਹੋਈ ਏਕਤਾ ਇਕ ਵਾਰ ਫਿਰ ਡਾਇਰੀ ਚੱਕ ਕੇ ਲਿਖਣਾ ਸ਼ੁਰੂ ਕਰਦੀ ਹੈ।
‘‘ ਬਹੁਤੇ ਲੋਕ ਸਿਮਟ ਜਾਂਦੇ ਨੇ
ਦੁਨੀਆਂ ਦੇ ਰਿਵਾਜਾਂ ਵਿੱਚ
ਬੜੇ ਥੋੜੇ ਚਿਹਰੇ ਚੁੰਦੇ ਨੇ
ਜੋ ਦਾਇਰੇ ਤੋੜ ਕੇ ਜਿਉਂਦੇ ਨੇ’’
ਤੇ ਆਪਣੇ ਆਪ ਨੂੰ ਉਹ ਉਨਾਂ ਬੇ ਆਸ ਲੋਕਾਂ ਵਾਂਗ ਸਮਝਦੀ ਹੋਈ ਉਹ ਡਾਇਰੀ ਬੰਦ ਕਰਕੇ ਲੇਟ ਜਾਂਦੀ ਹੈ।
ਮਾਂ ਇਕ ਦਿਨ ਸਮਝਾਉਂਦੀ ਹੈ ਕਿ ‘‘ ਏਕਤਾ ਕਿਸੇ ਇਕ ਦੇ ਚਲੇ ਜਾਣ ਨਾਲ ਜਿੰਦਗੀ ਰੁਕ ਨਹੀਂ ਜਾਂਦੀ।’’
ਪਰ ਏਕਤਾ ਅੱਗੋਂ ਆਖਦੀ ਹੈ ‘‘ ਮਾਂ ਕਿਸੇ ਇਕ ਦੇ ਚਲੇ ਜਾਣ ਨਾਲ ਜਿੰਦਗੀ ਬਾਕੀ ਵੀ ਨਹੀਂ ਬਚਦੀ.........
ਪਰ ਫਿਰ ਵੀ ਜਦੋਂ ਏਕਤਾ ਨੂੰ ਹਲਾਤ ਬਦਲਦੇ ਨਹੀਂ ਦਿਸਦੇ ਤਾਂ ਉਹ ਆਪਣੀ ਰਹਿੰਦੀ ਪੜਾਈ ਮਨ ਲਾ ਕੇ ਪੂਰੀ ਕਰਦੀ ਹੈ ਤੇ ਅਵਲ ਰਹਿ ਕੇ ਐਮ.ਏ ਕਰਦੀ ਹੈ ਤੇ ਫਿਰ ਐਮ. ਫਿਲ ਤੇ ਆਪਣੇ ਹੀ ਇਲਾਕੇ ਵਿੱਚ ਹੀ ਉਸਨੂੰ ਲੈਕਚਰਾਰ ਦੀ ਨੌਕਰੀ ਮਿਲ ਜਾਂਦੀ ਹੈ।
ਏਕਤਾ ਦੀ ਕਾਮਯਾਬੀ ਦੇਖ ਹੁਣ ਸ਼ਾਮ ਦਾਸ ਕਈ ਵਾਰ ਉਸਨੂੰ ਪਿਆਰ ਨਾਲ ਕਾਲਜੇ ਨਾਲ ਲਾਉਣਾ ਲੋਚਦਾ ਹੈ। ਪਰੰਤੂ ਏਕਤਾ ਕਦੇ ਉਸਨੂੰ ਇਹ ਵਿੱਥ ਘੱਟ ਨਹੀਂ ਕਰਨ ਦਿੰਦੀ। ਜੋ ਕਦੇ ਉਸਦੇ ਪਿਤਾ ਨੇ ਹੀ ਦੋਹਾਂ ਵਿਚਕਾਰ............
ਹੁਣ ਹਾਲਾਤ ਬਹੁਤ ਬਦਲ ਗਏ ਹਨ ਪਰ ਏਕਤਾ ਦੇ ਅੰਦਰਲਾ ਅਧੂਰਾਪਨ ਅੱਜ ਵੀ ਅਧੂਰਾ ਹੀ..........
ਹੁਣ ਏਕਤਾ ਦੇ ਘਰ ਵਾਲੇ ਕਹਿੰਦੇ ਹਨ ਕਿ ‘‘ ਏਕਤਾ ਹੁਣ ਬਹੁਤ ਉਮਰ ਹੋ ਗਈ ਹੁਣ ਤੂੰ ਵਿਆਹ ਲਈ ਹਾਂ ਕਰਦੇ।’’ ਤੇ ਏਕਤਾ ਹੱਸ ਕੇ ਮਨ ਹੀ ਮਨ ’ਚ ਕਹਿੰਦੀ ਕਿ ‘‘ ਜਿਸਦੇ ਲੜ ਮੈਂ ਲੱਗਣਾ ਚਾਹੁੰਦੀ ਸਾ, ਉਸਨੂੰ ਤਾਂ ਤੁਸੀ ਮੇਰੇ ਦਿਲੋ ਵਿਸਾਰ ਦਿੱਤਾ। ਹੁਣ ਜਿੱਥੇ ਮਰਜੀ ਤੋਰ ਦੇਵੋ, ਕਿਹੜਾ ਮੇਰੀ ਮਰਜੀ ਤੁਹਾਡੇ ਲਈ ...............
ਜਿੰਦਗੀ ਬਾਰੇ ਸੋਚਦੀ ਹੋਈ ਏਕਤਾ ਡਾਇਰੀ ਚੱਕ ਕੇ ਲਿਖਣਾ ਸ਼ੁਰੂ ਕਰਦੀ ਹੈ।
ਕੀ ਹੈ ਔਰਤ?
ਦੱਬੀਆਂ ਆਸਾਂ ਦੀ ਇੱਕ ਕਬਰ?
ਸੜ ਚੁੱਕੇ ਅਰਮਾਨਾਂ ਦੀ ਸਵਾਅ?
ਜਾਂ ਫਿਰ ਸਬਜੀ ’ਚ ਪਾਏ ਹੋਏ ਲੂਣ ਦੀ ਤਰਾਂ, ਜਿਸਦਾ ਜਿੰਨਾਂ ਜੀ ਕਰਦਾ ਹੈ, ਉਹ ਉਸਨੂੰ ਵਰਤ ਲੈਂਦਾ ਹੈ।
ਉਹ ਸਵਾਲ ਕਰਦੀ ਹੈ ਰੱਬ ਨੂੰ,
ਕਦੋਂ ਉਹ ਵੇਲਾ ਆਵੇਗਾ ਜਦੋਂ ਔਰਤ ਦੀਆਂ ਸੱਧਰਾਂ ਦੀ ਵੀ ਤਰਜਮਾਨੀ ਹੋਵੇਗੀ?
ਉਸਨੂੰ ਲਗਦਾ ਹੈ ਸਭ ਕੁੱਝ ਹੁੰਦਿਆਂ ਵੀ ਬੇਰੰਗ ਹੈ ਜਿੰਦਗੀ ਇਸ ਲਈ ਜਿੰਦਗੀ ਤੋਂ ਬੱਸ ਇੱਕ ਹੀ ਆਸ ਰੱਖੋ.....
ਕਿ ਕਿਸੇ ਤੋਂ ਕੋਈ ਆਸ ਨਾ ਰੱਖੋ
ਇੰਨੇ ਨੂੰ ਰਸੋਈ ਵਿੱਚੋਂ ਕੂੰਡੇ ਘੋਟਣੇ ਦੇ ਖੜਕਣ ਦੀ ਅਵਾਜ ਏਕਤਾ ਦੇ ਕੰਨੀ ਪੈਂਦੀ ਹੈ। ਉਸਨੂੰ ਲੱਗਦਾ ਹੈ ਜਿਵੇਂ ਉਸਦੀਆਂ ਆਸਾਂ ਵੀ ਕੂੰਡੇ ਵਿੱਚ ਘੋਟੀਆਂ ਗਈਆਂ ਹਨ । ਇਨਾਂ ਸੋਚਦੀ ਹੋਈ ਏਕਤਾ ਡਾਇਰੀ ਬੰਦ ਕਰਦੀ ਹੈ ਤੇ ਕਲਾਕ ਵੱਲ ਵੇਖਦੀ ਹੈ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :872
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ