ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸ.ਭਗਤ ਸਿੰਘ

ਅੱਜ ਹਾਰ ਫੁੱਲਾਂ ਦੇ ਬੁੱਤ ਤੇ ਪਾ ਆਏ ਹਾਂ
ਅਸੀ ਆਪਣਾ ਫਰਜ ਨਿਭਾ ਆਏ ਹਾ,

ਉਹਨਾਂ ਨੇ ਵੀ ਆਪਣਾ ਫਰਜ ਨਿਭਾਇਆ ਸੀ
ਫਾਸੀ ਦੇ ਤਖਤ ਤੇ ਫੰਦੇ ਵਿੱਚ ਗਲ ਪਾਇਆ ਸੀ,

ਇਸ ਕਰਕੇ ਤਾਂ ਸਾਨੂੰ ਲੀਡਰਾਂ ਨੂੰ ਮੌਜ ਲੱਗੀ ਹੈ
ਭਾਰਤ ਨੂੰ ਅਜੇ ਤਕ ਗੁਲਾਮੀ ਦੀ ਸਮਝ ਨਾ ਲੱਗੀ ਹੈ,

ਭਾਰਤ ਕਾਗਜਾਂ ਵਿੱਚ ਅਜਾਦ ਬਣ ਕੇ ਰਹਿ ਗਿਆ
ਇਨਸਾਨ ਤਾਂ ਉਸ ਸਮੇਂ ਤੋ ਵੱਧ ਗੁਲਾਮ ਰਹਿ ਗਿਆ,

ਹੱਕ ਸੱਚ ਨੋਕਰੀ ਲਈ ਬੇਰੁਜਗਾਰ ਡੰਡੇ ਨਿੱਤ ਖਾਦਾਂ
ਭੁੱਖਾਂ ਕਿਸਾਨ ਗਰੀਬੀ ਦਾ ਮਾਰਾ ਫਾਸੀਆ ਖਾਦਾਂ,

ਭੰਦੋਹਲ ਅੱਜ ਦੀ ਅਜਾਦੀ ਲਈ ਉਠੋ ਸੂਰਮਿਉ
ਭਗਤ ਸਿੰਘ ਉਹਨਾਂ ਦੀ ਕੁਰਬਾਨੀ ਲਈ ਸੂਰਮਿਉ,

ਲੇਖਕ : ਹਰਜਿੰਦਰ ਸਿੰਘ ਭੰਦੋਹਲ ਹੋਰ ਲਿਖਤ (ਇਸ ਸਾਇਟ 'ਤੇ): 42
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :422
ਲੇਖਕ ਬਾਰੇ
ਆਪ ਜੀ ਦਾ ਜਨਮ 18-4-1962 ਨੂੰ ਹੋਇਆ। ਆਪ ਜੀ ਦੀ ਪਿਤਾ ਦਾ ਨਾਂ ਸੂਬੇਦਾਰ ਕੇਸਰ ਸਿੰਘ ਅਤੇ ਮਾਤਾ ਜੀ ਦਾ ਭੁਪਿੰਦਰ ਕੋਰ ਹੈ। ਆਪ ਜੀ ਨੇ 16 ਸਾਲ ਫੋਜ ਦੀ ਸੇਵਾ ਕੀਤੀ ਅਤੇ ਬਅਦ ਵਿੱਚ ਦਸਮੇਸ ਪਬਲਿਕ ਸਕੂਲ ਮਾਲੋਵਾਲ ਵਿੱਚ ਪਿ੍ੰਸੀਪਲ ਦੇ ਆਹੁਦੇ ਤੇ ਸੇਵਾ ਕਰ ਰਿਹੈ ਹੋ,ਅਤੇ ਵੱਖ-2 ਸਮਾਜ ਦੇ ਕੰਮਾਂ ਵਾਸਤੇ ਸੇਵਾ ਕਰ ਰਿਹੈ ਹੋ, ਅਮਲੋਹ ਲਿਖਾਰੀ ਸਭਾ ਦਾ ਸਰਪ੍ਸਤ ਹੋ ,ਆਪ ਜੀ ਦੀ ਇੱਕ ਪੁਸਤਕ 'ਉਚੀ ਹਵੇਲੀ' ਲੋਕ ਅਰਪਣ ਕਰ ਚੁਕੇ ਹੋ ਅਤੇ ਦੋ ਹੋਰ ਪੁਸਤਕ ਦੀ ਤਿਅਾਰੀ ਹੈ। ਆਪ ਜੀ ਦੀਆਂ ਕਹਾਣੀਆ ਅਕਸਰ ਅਖ਼ਬਾਰਾਂ ਵਿਚ ਛਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ