ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅੰਬਰ ਵਲ ਪ੍ਰਵਾਜ ਭਰਦੀ ਨਿਵੇਕਲੀ ਕਲਮ- ਮਨਦੀਪ ਕੌਰ ਪ੍ਰੀਤ

ਉਚ-ਵਿਦਵਤਾ ਦੀ ਮਾਲਕਣ ਹੋਣ ਕਰਕੇ ਜਿੱਥੇ ਉਸ ਕੋਲ ਸ਼ਬਦਾਵਲੀ ਦਾ ਭੰਡਾਰ ਹੈ, ਉਥੇ ਉਨ੍ਹਾਂ ਸ਼ਬਦਾਂ ਨੂੰ ਮੋਤੀਆਂ ਵਾਂਗ ਪ੍ਰੋਣ ਦਾ ਬੱਲ ਵੀ ਹੈ, ਉਸ ਨੂੰ। ਉੱਚੀ-ਸੁੱਚੀ ਉਸਾਰੂ ਅਤੇ ਅਗਾਂਹ-ਵਧੂ ਸੋਚਣੀ ਸਦਕਾ ਲਿਖਣ ਦਾ ਅੰਦਾਜ ਵੀ ਐਸਾ ਨਿਵੇਕਲਾ ਕਿ ਆਮ ਬੋਲ-ਚਾਲ ਦੇ ਲਹਿਜੇ ਵਿਚ ਸਹਿਜੇ ਹੀ ਮਾਅਰਕੇ ਦੀ ਗੱਲ ਕਹਿ ਜਾਂਦੀ ਹੈ, ਉਹ।  ਮੇਰੀ ਮੁਰਾਦ ਹੈ ਸਾਹਿਤਕ ਹਲਕਿਆਂ ਵਿਚ ਬੜੀ ਤੇਜੀ ਨਾਲ ਆਪਣੀ ਪਛਾਣ ਬਣਾ ਰਹੀ ਮਨਦੀਪ ਕੌਰ ਪ੍ਰੀਤ ਨਾਂਉਂ ਦੀ ਓਸ ਹੋਣਹਾਰ ਕਲਮ ਤੋਂ, ਜਿਸ ਦੀ ਕਲਮ ਚੋਂ ਨਿਕਲੀ ਹਰ ਰਚਨਾ ਸਮਾਜ ਨੂੰ ਕੁਝ ਨਾ ਕੁਝ ਸੰਦੇਸ਼ ਦੇ ਰਹੀ ਹੁੰਦੀ ਹੈ।  ਹੈਰਾਨੀ ਹੁੰਦੀ ਹੈ ਉਸ ਦੀਆਂ ਸਮਾਜ-ਸੁਧਾਰਿਕ ਅਤੇ ਔਰਤ ਵਰਗ ਦਾ ਦਰਦ ਬਿਆਨਦੀਆਂ ਰਚਨਾਵਾਂ ਪੜ੍ਹਕੇ ਜਦੋਂ ਉਹ ਆਪਣੀ ਉਮਰ ਤੋਂ ਕਈ ਗੁਣਾਂ ਉਪਰ ਦੀ ਗੱਲ ਕਹਿ ਮਾਰਦੀ ਹੈ।

ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ- ਮੂਨਕ ਖੁਰਦ, ਟਾਂਡਾ ਦੇ ਵਸਨੀਕ ਸ੍ਰ. ਦਲਜੀਤ ਸਿੰਘ (ਪਿਤਾ) ਅਤੇ ਸ੍ਰੀਮਤੀ ਰਣਜੀਤ ਕੌਰ (ਮਾਤਾ) ਜੀ ਦੀ ਲਾਡਲੀ ਮਨਦੀਪ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੇ ਬੀ. ਐਸੱ. ਸੀ. ਦੀ ਡਿਗਰੀ ਡੀ. ਏ. ਵੀ. ਕਾਲਜ ਦਸੂਹਾ ਤੋਂ, ਬੀ.-ਐਡੱ  ਲੁਧਿਆਣਾ ਦੇ ਡੀ. ਡੀ. ਜੈਨ ਕਾਲਜ ਤੋਂ ਕਰਨ ਉਪਰੰਤ ਐਮ. ਐਸ. ਸੀ. ਕਮਿਸਟਰੀ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਸ ਨੇ ਫਰੈਂਚ ਦਾ ਬੇਸਿਕ ਕੋਰਸ ਵੀ ਕੀਤਾ ਹੋਇਆ ਹੈ। ਕਾਲਜ ਦੇ ਦਿਨਾਂ ਵਿਚ ਕਾਲਜ ਦੀ ਮੈਗਜੀਨ ਲਈ ਉਹ ਹਾਸ-ਵਿਅੰਗ ਲਿਖਦੀ ਰਹੀ। ਫਿਰ, ਬੀ-ਐਡ ਦੌਰਾਨ ਕਵਿਤਾਵਾਂ ਲਿਖਣ ਵਾਲੀਆਂ ਵਿਦਿਆਰਥਣਾਂ ਦੀ ਮਾਲਵਾ ਕਾਲਜ ਵਿਖੇ ਵਰਕਸ਼ਾਪ ਲੱਗੀ, ਜਿੱਥੇ ਉਸ ਨੂੰ ਸੁਰਜੀਤ ਪਾਤਰ ਅਤੇ ਸਰਦਾਰ ਪੰਛੀ ਵਰਗੀਆਂ ਨਾਮਵਰ ਸਾਹਿਤਕ ਹਸਤੀਆਂ ਨਾਲ ਰੂ-ਬ-ਰੂ ਹੋਣ ਦਾ ਨਾ-ਸਿਰਫ ਮੌਕਾ ਹੀ ਮਿਲਿਆ, ਸਗੋਂ ਕਵਿਤਾ ਲਿਖਣ ਦੀਆਂ ਬਰੀਕੀਆਂ ਬਾਰੇ ਵੀ ਪਤਾ ਲੱਗਾ।  ਉਹ ਦੱਸਦੀ ਹੈ ਕਿ ਕਾਲਜ ਵਿਚ ਜਿੰਨੇ ਵੀ ਫੰਕਸ਼ਨ ਹੁੰਦੇ ਸਨ, ਸਾਰਿਆਂ ਵਿਚ ਪਹਿਲਾਂ ਡਾਂਸ ਪ੍ਰੀਤ ਦਾ ਹੀ ਹੁੰਦਾ ਸੀ।

        ਅੱਜ ਦਿਨ, ਹੁਣ ਜਦੋਂ ਉਹ ਸਰਕਾਰੀ ਐਲੀਮੈਂਟਰੀ ਸਕੂਲ, ਕੋਟਲੀ ਖਾਸ (ਮੁਕੇਰੀਆਂ) ਵਿਖੇ ਅਧਿਆਪਕਾ ਦੀਆਂ ਜਿੰਮੇਵਾਰੀਆਂ ਨਿਭਾ ਰਹੀ ਹੈ ਤਾਂ ਆਪਣੇ ਸੈਂਟਰ ਦੇ ਅਧਿਆਪਕਾਂ ਵਿਚ ਵੀ ਲਗਾਤਾਰ ਹਰਮਨ-ਪ੍ਰਿਯਤਾ ਖੱਟ ਰਹੀ ਹੈ, ਉਹ।  ਕਿਸੇ ਟੀਚਰ ਦੀ ਰਿਟਾਇਰਮੈਂਟ ਦਾ ਮਾਣ-ਪੱਤਰ ਪੜ੍ਹਨਾ ਹੋਵੇ ਜਾਂ ਕਿਸੇ ਸਮਾਗਮ ਦੀ ਸਟੇਜ ਸੰਭਾਲਣੀ ਹੋਵੇ ਤਾਂ ਇਹ ਸੇਵਾ ਉਹ ਬਾ-ਖੂਬੀ ਨਿਭਾਉਂਦੀ ਹੈ।  ਇਸ ਤੋਂ ਇਲਾਵਾ ਆਪਣੇ ਸਕੂਲ ਦੇ ਬੱਚਿਆਂ ਦੇ ਸੋਲ੍ਹੋ-ਡਾਂਸ, ਕੋਰੀਓਗ੍ਰਾਫੀ, ਗਿੱਧਾ-ਭੰਗੜਾ ਆਦਿ ਦੀ ਤਿਆਰੀ ਕਰਵਾਉਣ ਦੀ ਜਿੰਮੇਵਾਰੀ ਵੀ ਉਸੇ ਦੇ ਮੋਢਿਆਂ ਉਤੇ ਹੀ ਹੈ।

      ਪ੍ਰੀਤ ਭਾਂਵੇਂ ਕਿ ਪਹਿਲੀ ਤੋਂ ਲੈਕੇ ਦਸਵੀਂ ਤੱਕ ਹਮੇਸ਼ਾਂ ਹਰ ਕਲਾਸ ਚੋਂ ਫਸਟ ਪੁਜੀਸ਼ਨਾਂ ਮਾਰਦੀ, ਇਨਾਮ ਹਾਸਲ ਕਰਦੀ ਰਹੀ ਹੈ, ਪਰ ਕਾਲਜ ਵਿਚ ਪਲੱਸ-1 ਵਿਚ ਪੜ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸਿਹਤ ਮੰਤਰੀ, ਡੋਗਰਾ ਸਾਹਿਬ ਜੀ ਵਲੋਂ ਮਿਲੇ ਇਨਾਮਾਂ ਨੂੰ ਯਾਦਗਾਰੀ ਇਨਾਮ ਦੱਸਦੀ ਹੈ, ਉਹ।

        ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਪ੍ਰੀਤ ਜਦੋਂ ਕੋਰੇ ਕਾਗਜ ਦੀ ਹਿੱਕੜੀ ਉਤੇ ਉਲੀਕਦੀ ਹੈ ਤਾਂ ਉਹ ਕਵਿਤਾ, ਗੀਤ, ਗ਼ਜ਼ਲ ਦਾ ਰੂਪ ਧਾਰਨ ਕਰ ਲੈਂਦਾ ਹਨ।  ਜਿੱਥੇ ਆਪਣੇ ਕਾਵਿ-ਵਿਅੰਗਾਂ ਰਾਂਹੀਂ ਕਿਸੇ ਪੱਥਰ-ਤੋਂ ਪੱਥਰ ਦਿਲ ਨੂੰ ਵੀ ਹਸਾਉਣ ਦੀ ਉਹ ਸਮਰੱਥਾ ਰੱਖਦੀ ਹੈ, ਉਥੇ ਉਦਾਸ ਕਵਿਤਾਵਾਂ ਰਾਂਹੀਂ ਪਾਠਕਾਂ ਅਤੇ ਸਰੋਤਿਆਂ ਨੂੰ ਰੁਆ ਦੇਣ ਦਾ ਹੁਨਰ ਵੀ ਆਉਦਾ ਹੈ, ਉਸ ਨੂੰ। ਆਪਣੀਆਂ ਢੇਰ ਸਾਰੀਆਂ ਮਿਆਰੀ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਲਈ ਅੱਜ ਕੱਲ ਜੁਟੀ ਹੋਈ ਇਸ ਮੁਟਿਆਰ ਦੇ ਚਿਹਰੇ ਉਤੇ ਇਹ ਦੱਸਦਿਆਂ ਮੁਸਕਰਾਹਟ ਆ ਜਾਂਦੀ ਹੈ ਕਿ ਜਦੋਂ ਉਸਦਾ ਜੀਵਨ- ਸਾਥੀ ਹਰਪ੍ਰੀਤ ਸਿੰਘ (ਕੰਪਿਊਟਰ-ਇੰਜੀਨੀਅਰ), ਨੰਨਾ-ਮੁੰਨਾ ਲਾਡਲਾ ਮਨਜੋਤ, ਭਰਾ ਅਮਨਦੀਪ, ਭਾਬੀ ਨਵਦੀਪ ਅਤੇ ਹੋਰ ਭੈਣ-ਭਰਾ ਇਕੱਠੇ ਬੈਠਕੇ ਉਸ ਦੇ ਲਿਖੇ ਗੀਤਾਂ ਦੀ ਮਹਿਫਲ ਸਜਾਉਂਦੇ ਹਨ ਤਾਂ ਉਸ ਵਕਤ  ਬੜਾ ਮਾਣ ਤੇ ਖੁਸ਼ੀ ਮਹਿਸੂਸ ਕਰਦੀ ਹੈ ਉਹ। ਇਵੇਂ ਹੀ, ਹਮੇਸ਼ਾਂ ਉਸਨੂੰ ਉਤਸ਼ਾਹਿਤ ਕਰਨ ਵਾਲੀ ਆਪਣੀ ਕੁਲੀਗ ਅਧਿਆਪਕਾ ਜੋਤੀ ਬਾਲਾ ਦਾ ਨਾਂਓਂ ਲੈਣਾ ਵੀ ਉਹ ਨਹੀ ਭੁੱਲਦੀ।

        ਪ੍ਰੀਤ ਦੀ ਖੂਬਸੂਰਤ ਕਲਮ, ਉਡਾਣਾ ਭਰਦੀ, 'ਸੱਚ ਕਹੂ', 'ਨਿਰਪੱਖ ਅਵਾਜ', 'ਆਸ਼ਿਆਨਾ', 'ਸੂਰਜ', 'ਮਹਿਕ ਵਤਨ ਦੀ', 'ਸੰਗੀਤ ਦਰਪਣ', 'ਫਿਲਮੀ ਫੋਕਸ', 'ਅਦਬੀ ਸਾਂਝ', 'ਪੰਜਾਬੀ ਇੰਨ ਹਾਲੈਂਡ' 'ਸਕੇਪ ਪੰਜਾਬ' 'ਪੰਜ-ਆਬੀ ਸੱਥ', 'ਨਿੱਡਰ ਅਵਾਜ', 'ਪੰਜਾਬੀ ਨਿਊਜ ਮਾਸਟਰ', 'ਮੀਰਜਾਦਾ', 'ਲੋਕ-ਲੀਡਰ', 'ਸੱਤ ਸਮੁੰਦਰੋਂ ਪਾਰ', 'ਸਮਰਾਟ', 'ਪੰਜਾਬੀ ਡਾਟ ਕਾਮ' ਅਤੇ 'ਬੁਰਜ ਸਿੱਧਵਾਂ' ਆਦਿ ਅਨੇਕਾਂ ਪੇਪਰਾਂ ਦੇ ਕਾਲਮਾਂ ਦਾ  ਸ਼ਿੰਗਾਰ ਬਣ ਚੁੱਕੀ ਹੈ। ਪੁਸਤਕ-ਪ੍ਰਕਾਸ਼ਨਾ ਖੇਤਰ ਵਿਚ 'ਹੋਕਾ ਕਲਮਾਂ ਦਾ' ਸਾਂਝੇ ਕਾਵਿ-ਸੰਗ੍ਰਹਿ ਵਿਚ ਹਾਜਰੀਆਂ ਭਰਨ ਤੋਂ ਬਾਅਦ, 'ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:)', 'ਅਦਾਰਾ ਅਦਬੀ ਸਾਂਝ' ਅਤੇ 'ਚਾਇਲਡ ਏ ਸਪੋਟ' ਨਾਂਓਂ ਦੀਆਂ ਸੰਸਥਾਵਾਂ ਦੁਆਰਾ ਕੱਢੀਆਂ ਜਾ ਰਹੀਆਂ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਪਰੂਫ-ਰੀਡਿੰਗ ਤੱਕ ਦਾ ਸਫਲ ਮੁਕਾਮ ਹਾਸਲ ਕਰ ਚੁੱਕੀਆਂ ਹਨ, ਉਸ ਦੀਆਂ ਰਚਨਾਵਾਂ।

       ਸ਼ਾਲ੍ਹਾ!  ਕਲਮੀ-ਤਪੱਸਿਆ ਵਿਚ ਜੁਟੀ, ਅੰਬਰ ਵਲ ਪ੍ਰਵਾਜ ਭਰਦੀ, ਇਹ ਖੂਬਸੂਰਤ ਨਿਵੇਕਲੀ ਕਲਮ, ਅਜੀਮ ਪੇਸ਼ਕਾਰੀਆਂ ਦਿੰਦੀ, ਛੋਟੀਆਂ ਛੋਟੀਆਂ ਮੰਜਲਾਂ ਸਰ ਕਰਦੀ, ਇਕ-ਨਾ-ਇਕ ਦਿਨ ਵੱਡੀਆਂ ਸ਼ਾਨਦਾਰ ਮੰਜਲਾਂ ਦੀਆਂ ਸਿਖਰਾਂ ਨੂੰ ਜਾ ਛੂਹਵੇ ! ਆਮੀਨ !

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 24
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1145

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017