ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅੱਖੀਆਂ ਤੋਂ ਦੂਰ ਵੇ ਸੱਜ਼ਣਾਂ

ਕਿਣ-ਮਿਣ ਪੈਂਦੀ ਕਣੀਆਂ ਦੀ ਭੂਰ ਵੇ ਸੱਜ਼ਣਾਂ ,
ਰਹਿੰਦਾ ਹੈ ਕਿਉਂ ਅੱਖੀਆਂ ਤੋਂ ਦੂਰ ਵੇ ਸੱਜ਼ਣਾਂ ।

ਸਾਉਣ ਮਹੀਨਾਂ ਔਖਾ ਜੀਣਾ ਤੇਰ ਬਿਨ ਸੱਜ਼ਣਾਂ ,
ਕਿਹੜੀ ਗੱਲੋ ਰਹਿਣਾ ਹੈ ਤੂੰ ਮਗਰੂਰ ਵੇ ਸੱਜ਼ਣਾਂ ।

ਨੱਚਣ-ਟੱਪਣ ਰਲ-ਮਿਲ ਕੁੜੀਆਂ ਗਿੱਧਾ ਪਾਵਣ
ਨਾ ਤੂੰ ਡਰਾ ਵੱਟਕੇ ਅੱਖੀਆਂ ਦੀ ਘੂਰ ਵੇ ਸੱਜ਼ਣਾਂ ।

ਚਾਰੇ ਪਾਸੇ ਛਾਈ ਹਰਿਆਲੀ ਹੀ ਹਰਿਆਲੀ ,
ਮੋਰਾਂ ਦੇ ਨੱਚਦੇ ਨੇ ਜੰਗਲਾਂ 'ਚ ਪੂਰ ਵੇ ਸੱਜ਼ਣਾਂ ।

ਕਾਲੇ-ਕਾਲੇ ਬੱਦਲਾਂ ਨੇ ਅੰਬਰ ਤੇ ਰੌਣਕ ਲਾਈ ,
ਪੌਣ ਵੀ ਲਗਦੀ ਨਸ਼ੇ 'ਚ ਹੋਈ ਚੂਰ ਵੇ ਸੱਜ਼ਣਾਂ ।

ਟੋਭੇ,ਛੱਪੜ ਤੇ ਤਲਾਬ ਵੀ ਨਾ ਹੁਣ ਰਹੇ ਤ੍ਰਿਹਾਏ ,
ਕਦੋਂ ਪਵੇਗਾ ਸਾਡੀਆਂ ਆਸਾਂ ਨੂੰ ਬੂਰ ਵੇ ਸੱਜ਼ਣਾਂ।

ਗਿੱਲ ਸਾਉਣ ਮਹੀਨਾ ਹਰ ਕੋਈ ਖੁਸ਼ੀਆਂ ਮਾਣੇ ,
ਖਾਣ ਲੋਕੀ ਖੀਰ-ਪੂੜੇ,ਲੱਡੂ ਮੋਤੀ-ਚੂਰ ਵੇ ਸੱਜ਼ਣਾਂ ।

ਲੇਖਕ : ਮਨਦੀਪ ਗਿੱਲ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :488

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ