ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਾਂ ਦਾ ਰੱਬ ਤੋਂ ਉੱਚਾ ਰਿਸ਼ਤਾ

ਮਾਂ ਦਾ ਰੱਬ ਤੋਂ  ਉੱਚਾ ਰਿਸ਼ਤਾ, ਇਹਦੀ  ਪੂਜਾ  ਕਰਿਆ ਕਰ।
ਮਾਂ ਦੀ  ਸੇਵਾ ਦਾ ਫਲ  ਮਿੱਠਾ, ਇਹਦੇ ਤੋਂ  ਨਾ  ਡਰਿਆ ਕਰ।

ਸਾਰੇ  ਜੱਗ ਤੇ  ਮਾਂ  ਤੋਂ  ਉੱਚਾ, ਕੋਈ  ਨਾ ਰਿਸ਼ਤਾ  ਨਾ ਹੋਵੇਗਾ।
ਜੇ ਕੋਈ ਮਾਂ ਦੀ ਸੇਵਾ ਕਰ ਲਊ, ਮਲ  ਆਪਣੇ ਮੰਨ ਦੀ  ਧੋਵੇਗਾ।
ਮਾਂ ਦੇ  ਗੁੱਸੇ ਤੋਂ  ਨਹੀਂ  ਡਰਨਾ, ਇਸ  ਗੁੱਸੇ  ਨੂੰ  ਜਰਿਆ  ਕਰ,
ਮਾਂ ਦਾ  ਰੱਬ ਤੋਂ  ਉੱਚਾ ਰਿਸਤਾ, ਮਾਂ  ਦੀ  ਪੂਜਾ  ਕਰਿਆ  ਕਰ।

ਦੂਜੀ   ਤੇਰੀ   ਧਰਤੀ  ਮਾਂ  ਹੈ, ਜਿਸ ਤੋਂ  ਸਭ ਕੁਝ ਪਉਂਨਾ ਏਂ।
ਜੀ- ਜੰਤ ਸਭ  ਧਰਤੀ  ਮਾਂ  ਦੇ ਤੂੰ ਗੀਤ ਜਿਨ੍ਹਾਂ ਦੇ  ਗਾਉਂਨਾ ਏਂ।
ਹਰ  ਥਾਂ  ਤੇਰੀ  ਜਿੱਤ  ਹੋਵੇਗੀ, ਮੁਸ਼ਕਲ  ਤੋਂ ਨਾ ਹਰਿਆ  ਕਰ,
ਮਾਂ ਆਪਣੀ,  ਦੂਜੀ ਮਾਂ ਧਰਤੀ,  ਦੋਵਾਂ ਦੀ  ਪੂਜਾ  ਕਰਿਆ ਕਰ।
                     
ਬੱਸ ਫਿਰ  ਤੀਜੀ  ਮਾਂ ਬੋਲੀ ਨੂੰ, ਸੀਸ  ਝੁਕਾ  ਕੇ    ਵੇਖ   ਲਵੋ।
ਇਹ  ਪਰ-ਉਪਕਾਰੀ  ਮਾਂ ਹੁੰਦੀ, ਸਭ  ਸੇਵ  ਕਮਾ ਕੇ  ਵੇਖ  ਲਵੋ।
ਮਾਂ ਬੋਲੀ ਹੈੇ ਗਿਆਨ ਦਾ ਸਾਗਰ, ਪੜ੍ਹ ਕੇ  ਇਸ ਨੂੰ  ਤਰਿਆ ਕਰ,
ਇਹ ਵੀ  ਤੀਜੀ  ਮਾਂ ਹੈ ਸਭ ਦੀ,“ਸੁਹਲ” ਇਸ ਨੂੰ ਪੜ੍ਹਿਆ ਕਰ।

ਰੱਬ  ਤੋਂ  ਨਾਂ  ਮਾਂਵਾਂ ਦਾ  ਉੱਚਾ, ਇਨ੍ਹਾਂ ਦੀ  ਪੂਜਾ  ਕਰਿਆ  ਕਰ।
ਮਿਲਦਾ ਹੈ  ਸਭ ਨੂੰ  ਫਲ  ਮਿੱਠਾ, ਇਹਨਾਂ ਤੋਂ  ਨਾ  ਡਰਿਆ  ਕਰ।

ਲੇਖਕ : ਮਲਕੀਅਤ ਸਿੰਘ 'ਸੁਹਲ' ਹੋਰ ਲਿਖਤ (ਇਸ ਸਾਇਟ 'ਤੇ): 22
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :533
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਕਾਫੀ ਲੰਮੇ ਅਰਸੇ ਤੋਂ ਜੁੜੇ ਹੋਏ ਹੋ। ਆਪ ਜੀ ਨੂੰ ਕਵਿਤਾ ਲਿਖਣ ਦਾ ਸ਼ੋਂਕ ਸਕੂਲ ਸਮੇਂ ਤੋ ਹੀ ਹੈ ਅਤੇ ਫੋਜ ਦੀ ਸੇਵਾ ਮੁਕਤੀ ਤੋਂ ਬਾਅਦ 35 ਸਾਲ ਤੋਂ ਐਲ.ਆਈ.ਸੀ ਦੀ ਐਜੰਸੀ ਰਾਹੀ ਲੋਕਾ ਨਾਲ ਰਾਬਤਾ ਕਾਇਮ ਰਖਿਆ ਹੋਇਆ ਹੈ। ਆਪ ਜੀ ਦੀ ਕਵਿਤਾਵਾ ਵਿਚੋਂ ਧਾਰਮਿਕ, ਸਮਾਜਿਕ ਅਤੇ ਪੰਜਾਬੀ ਭਾਸ਼ਾ ਪ੍ਰਤੀ ਪ੍ਰੇਮ ਪ੍ਰਤੀਤ ਹੁੰਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ