ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਦੀ ਦਾ ਸਤਾਰਵਾਂ ਸਾਲ

ਆਖਰੀ ਸਾਂਹਾਂ ਤੇ ਸਦੀ ਦਾ ਸਤਾਰਵਾਂ ਸਾਲ, ਨਹੀਂ ਹੋਰ ਅਟਕਾਉਣ ਨੂੰ ਜੀ ਕਰਦਾ
ਜਾਂਦਾ ਜਾਂਦਾ ਕੋਈ ਚੰਨ ਚੜ੍ਹਾ ਨਾ  ਦੇਈਂ ਤੈਥੋ ਪਿਛਾ ਛੁਡਾਉਣ ਨੂੰ ਜੀ ਕਰਦਾ
ਤੇਰੇ ਆਉਣ ਦੀ ਖੁਸ਼ੀ ਵਿਚ ਮਸਤ ਹੋ ਕੇ ਇਕ ਦੂਜੇ ਨਾਲ ਜਾਮ ਟਕਰਾਏ ਵੀ ਸਨ
ਸਾਡੀ ਝੋਲੀ ਤੈਂ ਸੋਗ ਹੀ ਸੋਗ ਪਾਇਆ ਤਾਹੀਓਂ ਰੋਸਾ ਜਗਾਉਣ ਨੂੰ ਜੀ ਕਰਦਾ
ਉਧਰ ਮੋਦੀ ਤੇ ਇਧਰ ਟਰੰਪ ਬਾਬਾ ਦੋਵੇਂ ਧਨੀਆਂ ਦੇ ਹਕ ‘ਚ ਕਾਨੂੰਨ ਘੜਦੇ
ਆਮ ਆਦਮੀ ਦੀ ਵੀ ਕਿਤੇ ਸੁਣੀ ਜਾਵੇ ਕੋਈ ਹੀਲਾ ਜੁਟਾਉਣ ਨੂੰ ਜੀ ਕਰਦਾ
ਵਡੇ ਰੁਤਬਿਆਂ ਨੂੰ ਛਡੇ ਭਜ ਆਗੁ ਜਦ ਔਰਤਾਂ ਵਲੌਂ ਇਲਜਾਮ ਲਗੇ
ਸਾਲ ਨਿਬਿੜਿਆ ਹੋ ਇਹ ਔਰਤਾਂ ਦਾ ਉਹਨਾ ਦੇ ਨਾਮ ਕਰਾਉੇਣ ਨੂੰ ਜੀ ਕਰਦਾ
ਤੇਰੇ ਰਾਜ ਨੂੰ ਗੋਲੀ ਦਾ ਰਾਜ ਆਖਾਂ ਥਾਂਹ ਥਾਂਹ ਗੋਲੀਆਂ ਨਾਲ ਬੇ ਦੋਸ਼ ਮਰ ਗਏ
ਸਿਆਸਤਦਾਨਾਂ ਦੀ ਆਤਮਾਂ ਮਲੀਨ ਹੋ ਗਈ ਕਿਤੇ ਚੁਭਾ ਲੁਆਉਣ ਨੂੰ ਜੀ ਕਰਦਾ
ਤੇਰੇ ਰਾਜ ਦਾ ਸੂਰਜ ਹੁਣ ਡੁਬ ਚਲਿਆ ਚੜ੍ਹਦੇ ਸੂਰਜ ਨੂੰ ਸਦਾ ਸਲਾਮ ਹੁੰਦੀ
ਨਵੇਂ ਮਿਤ ਪੁਰਾਣੇ ਨਾ ਚਿੱਤ ਰਹਿੰਦੇ ਕੈਲੰਡਰ ਨਮੇਂ ਲਟਕਾਉਣ ਨੂੰ ਜੀ ਕਰਦਾ
ਆ ਰਿਹਾ ਸਦੀ ਦਾ ਅਠਾਰਮਾਂ ਸਾਲ ਵਾਜੇ ਗਾਜਿਆਂ ਨਾਲ ਉਡੀਕਦੇ ਹਾਂ
ਵੰਡੂੰ ਖੁਸ਼ੀਆਂ ਖੇੜੇ ਜਹਾਨ ਅੰਦਰ ਉਸਤੇ ਆਸ ਲਗਾਉਣ ਨੂੰ ਜੀ ਕਰਦਾ
ਨਮੇਂ ਸਾਲ ਦੀ ਖੁਸ਼ੀ ਵਿਚ ਹਰ ਵੇਰਾਂ ਉਚੇ ਮੰਦਰ ਹੀ ਸਦਾ ਸਜਾਏ ਜਾਂਦੇ
ਮੇਹਨਤਕਸ਼ ਦੀ ਝੁਗੀ ਵੀ ਹੋਏ ਰੌਸ਼ਨ ਕੋਈ ਜੁਗਤ ਲੜਾਉਨ ਨੂੰ ਜੀ ਕਰਦਾ
ਕਲੀ ਆਸ ਨਹੀਂ ਸਾਡਾ ਵੀ ਫਰਜ਼ ਬਣਦਾ ਆਪਣੀ ਆਤਮਾਂ ਨੂੰ ਬਲਵਾਨ ਕਰੀਏ
ਕਹੀਏ ਸੱਚ ਤੇ ਸੱਚ ਦੀ ਆਸ ਰੱਖੀਏ ਡਰ ਡੁਕਰ ਮੁਕਾਉਣ ਨੂੰ ਜੀ ਕਰਦਾ
ਜੰਗਬਾਜ਼ਾਂ ਦੀ ਲੁਤਰੋ ਤੇ ਰੋਕ ਲਾਇਆ ਤੋਪਾਂ ਰਹਿਕਲਿਆਂ ਦੀ ਗੜ ਗੜ ਬੰਦ ਹੋ ਜਾਊ
ਖੇੜੇ ਖੁਸ਼ੀਆਂ ਮਾਣੇ ਜਹਾਨ ਸਾਰਾ ਝੰਡੇ ਅਮਨ ਝੁਲਾਉਣ ਨੂੰ ਜੀ ਕਰਦਾ
ਬੂਹੇ ਢੋ ਦਿਓ ਸਾਧਾਂ ਦੇ ਡੇਰਿਆਂ ਦੇ ਸੁਖ ਸਾਂਦ ਨਾਲ ਜੇ ਜੀਣਾ ਲੋਚਦੇ ਹੋ
ਅੰਦਰ ਆਤਮਾਂ ਨੂੰ ਜੋ ਕਰੇ ਰੋਸ਼ਨ ਬਾਣੀ ਸੁਣਨ ਸੁਣਾਉਣ ਨੂੰ ਜੀ ਕਰਦਾ
ਅਗਲਾ ਜਨਮ ਤਾਂ ਕਿਸੇ ਨੇ ਦੇਖਿਆ ਨਹੀਂ ਐਮੇਂ ਉਸਦਾ ਡਰ ਫਿਰ ਪਾਲੀਏ ਕਿੋਊਂ
ਇਸੇ ਜਨਮ ਦੇ ਵਿਚ ਜੋ ਸੁਖ ਦੇਵੇ ਐਸਾ ਨਾਮ ਕਮਾਉਣ ਨੂੰ ਜੀ ਕਰਦਾ
ਰਾਖੇ ਬਣ ਗਏ ਬਾਗਾਂ ਦੇ ਰਾ ਤੋਤੇ ਟੁਕ ਟੁਕ ਕਚੀਆਂ ਅੰਬੀਆਂ ਖਾਈ ਜਾਂਦੇ
ਲੈ ਕੇ ਹਥ ਵਿਚ ਵੋਟ ਦੇ ਗੋਪੀਏ ਨੂੰ ਸਾਰੇ ਤੋਤੇ ਉਡਾਉਣ ਨੂੰ ਜੀ ਕਰਦਾ
ਘਿਸੇ ਪਿਟੇ ਖਿਆਲਾਂ ਨੂੰ ਕਰ ਪਾਸੇ ਨਮੇ ਸਾਲ ਵਿਚ ਨਮੀਂ ਕੋਈ ਗੱਲ ਕਰੀਏ
ਸਾਰੀਆਂ ਤਿਖੀਆਂ ਨਸ਼ਤਰਾਂ ਕਠੀਆਂ ਕਰ ਕਿਤੇ ਦਬਣ ਦਬਾਉਣ ਨੂੰ ਜੀ ਕਰਦਾ
ਘਰ ਵਾਲੀ ਬੁਝਾਰਤਾਂ ਨਿਤ ਪਾਉਂਦੀ ਤਾਰੋ ਕਲ ਆ ਕੇ ਨਮੀਂ ਕਾਰ ਲੈ ਲਈ
ਸੋਹਣੇ ਨਾਲੋਂ ਸਰਦਾ ਭਲਾ ਰਾਣੀਏ ਨੀ, ਉਹਨੂ ਇਹੋ ਸਮਝਾਉਣ ਨੂੰ ਜੀ ਕਰਦਾ
ਕਰਮ ਕਾਂਡ ਹੀ ਧਰਮ ਦਾ ਧੁਰਾ ਮਨਕੇ ਗੱਫੇ ਜ਼ਹਿਰ ਦੇ ਕਈ ਪਏ ਵੰਡਦੇ ਨੇ
ਕਿਦਾਂ ਜਾਵੇ ਸਮੇਟੀ ਇਹ ਜ਼ਹਿਰ ਖਿਲਰੀ ਕੋਈ ਜੁਗਤ ਲੜਾਉਣ ਨੂੰ ਜੀ ਕਰਦਾ
ਕਿਦਾ ਧਰਮ ਪਰਚਾਰ ਦਾ ਢੋਂਗ ਰਚ ਕੇ ਕਈ ਹਟੀਆਂ ਪਏ ਚਮਕਾ ਰਹੇ ਨੇ
ਬਾਣੀ ਵਿਕਦੀ ਭਰੇ ਦਰਬਾਰ ਅੰਦਰ ਹੁਣ ਉਹ ਰੀਤ ਬਦਲਾਉਣ ਨੂੰ ਜੀ ਕਰਦਾ
ਕੱਟੜ ਪੰਥੀਂਆਂ ਨੂੰ ਰਲ ਦਸ ਦਈਏ ਤੁਹਾਡੇ ਝਾਸੇ ਵਿਚ ਅਸੀਂ ਨਹੀਂ ਆਉਣ ਵਾਲੇ
ਨੱਥ ਪਾ ਨਰੋਈ ਰੱਥਾ ਵਾਲਿਆ ਦੇ ਮਰਦੀ ਸਾਂਝ ਬਚਾਉਣ ਨੂੰ ਜੀ ਕਰਦਾ
ਲੋਭ ਰਤ ਅਜ ਮਨਾ ਤੇ ਹੋਈ ਭਾਰੂ ਹਓਮੇ ਈਰਖਾ ਲਗਿਆ ਰੋਗ ਮਾਰੂ
ਥੱਕ ਗਏ ਨਾ ਲੱਭਿਆ ਕੋਈ ਦਾਰੂ ਤਾਹੀਓਂ ਗੁਰਦੇ ਬਦਲਾਉਣ ਨੂੰ ਜੀ ਕਰਦਾ
ਕਲਮ ਚੱਲੇ ਨਿਕੱਮੀ ਨਾ ਕਲਮ ਚੱਲੇ ਜਿਹੜੀ ਝੂਠਦੀ ਹੀ ਪਿਠ ਪੂਰਦੀ ਹੈ
ਕਲਮ ਯੁਗ ਪਲਟਾਉਣ ਦੀ ਜਾਂਚ ਰਖੇ ਤਾਹੀਓਂ ਕਲਮ ਅਜ਼ਮਾਉਣ ਨੂੰ ਜੀ ਕਰਦਾ
ਜੇਹੜਾ ਆਇਆ ਇਕ ਦਿਨ ਉਹਨੇ ਤੁਰ ਜਾਣਾ ਥਿਰ ਰਿਹਾ ਨਾ ਕੋਈ ਸੰਸਾਰ ਅੰਦਰ
ਆਪਣੇ ਸਮੇਂ ਵਿਚ ਇਨੀ ਤੂੰ ਖੁਸ਼ੀ ਵੰਡੀਂ ਵਡਾ ਕਰਨ ਕਰਾਉਣ ਨੂੰ ਜੀ ਕਰਦਾ
ਛਡ ਕੇ ਡਰਨ ਡਰਾਉਣ ਦੀ ਕਲਾ ਬਾਜ਼ੀ ਮਿਲ ਬੈਠੀਏ ਘੱਗ ਇਸ ਸਾਲ ਅੰਦਰ
ਜਿਈਏ ਆਪ ਤੇ ਜੀਣ ਦੇਈਏ ਦੂਜਿਆ ਨੂੰ ਐਸਾ ਸਾਲ ਲੰਘਾਉਣ ਨੂੰ ਜੀ ਕਰਦਾ
ਦੋਸ਼ ਕਰਮਾਂ ਨੂੰ ਐਮੇਂ ਨਾ ਘੱਗ ਦੇਈਏ ਕਰਮ ਕੀਤਿਆਂ  ਹੀ ਕਰਮ ਬਦਲਦੇ ਨੇ
ਨਮੈਂ ਸਾਲ ਦੀ ਸੋਹਣੀ ਤਸਵੀਰ ਹੋਵੇ ਨਮੇਂ ਰੰਗ ਅਜ਼ਮਾਉਣ ਨੂੰ ਜੀ ਕਰਦਾ

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :531

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ