ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬਜਾਰਾਂ ਚ ਮੰਦੀ ਦਾ ਆਲਮ

ਜਿਥੇ ਪੰਜਾਬ ਸਰਕਾਰ ਦਾ ਅਰਥਚਾਰਾ ਬੁਰੀ ਤਰ੍ਹਾਂ ਲੜਖੜਾਇਆ ਹੋਇਆ ਹੈ,ਉਥੇ ਮੰਦਵਾੜੇ ਦੀ ਮਾਰ ਝਲਦੇ ਆ ਰਹੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹਰ ਵਰਗ ਦੇ ਕਾਰੋਬਾਰੀ ਲੋਕ ਫਾਕੇ ਕੱਟਣ ਲਈ ਮਜ਼ਬੂਰ ਹਨ। ਪੰਜਾਬ ਵਿੱਚ ਜਮੀਨਾਂ,ਪਲਾਟਾਂ ਦੇ ਭਾਅ ਅਰਸ਼ ਤੋਂ ਫਰਸ਼ ਤੇ ਆ ਗਏ ਹਨ,ਪਰ ਫਿਰ ਵੀ ਗਾਹਕ ਕੋਈ ਨਹੀਂ ਹੈ। ਲੋਕਾਂ ਦੀ ਖਰੀਦ ਸ਼ਕਤੀ ਘਟ ਗਈ ਹੈ। ਦਿਨ ਸਮੇਂ ਬਜ਼ਾਰਾਂ ਅੰਦਰ ਕਰਫਿਊ ਵਰਗੀ ਸਥਿਤੀ ਬਣੀ ਨਜ਼ਰ ਆਉਦੀ ਹੈ। ਦੁਕਾਨਦਾਰ ਗਾਹਕਾਂ ਦੀ ਉਡੀਕ ਵਿੱਚ ਅੱਖਾਂ ਵਿਛਾਈ ਰੱਖਦੇ ਹਨ,ਪਰ ਖਰੀਦਦਾਰ ਕੋਈ ਵੀ ਨਹੀਂ ਆਉਂਦਾ। ਮਹਿੰਗਾਈ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ। ਰੋਜ਼ਾਨਾਂ ਵਰਤੋਂ ਵਿੱਚ ਆਉਣ ਵਾਲੀ ਵਸਤਾਂ ਦੇ ਭਾਅ ਅੰਬਰਾਂ ਨੂੰ ਛੋਂਹਦੇ ਹਨ। ਕਾਰੋਬਾਰੀ ਲੋਕਾਂ ਨੂੰ ਇਸ ਮੰਦੇ ਦੇ ਦੌਰ ਵਿੱਚ ਬਿਜਲੀ,ਫੋਨ,ਨੌਕਰਾਂ ਦੀਆਂ ਤਨਖਾਹਾਂ ਤੇ ਹੋਰ ਖਰਚੇ ਉਸੇ ਤਰ੍ਹਾਂ ਹੀ ਪੈ ਰਹੇ ਹਨ। ਪੰਜਾਬ ਦੀ ਆਰਥਿਕਤਾ ਖੇਤੀ ਬਾੜੀ ਦੇ ਅਧਾਰਿਤ ਹੋਣ ਕਰਕੇ ਫਸਲ਼ਾਂ ਦੇ ਮੰਦਵਾੜੇ ਦੇ ਕਾਰਨ ਹਰ ਕਾਰੋਬਾਰ ਨੂੰ ਵੱਡੀ ਸੱਟ ਵੱਜੀ ਹੈ। ਪਹਿਲਾ ਨਰਮੇ ਦੀ ਫਸਲ਼ ਦਾ ਬਰਬਾਦ ਹੋਣਾ ਅਤੇ ਬਾਅਦ ਵਿੱਚ ਕਣਕ ਦਾ ਝਾੜ ਘਟਣਾ, ਲਗਾਤਾਰ ਪਈਆ ਇੰਨ੍ਹਾਂ ਮਾਰਾ ਨੇ ਜਿਥੇ ਕਿਸਾਨਾਂ/ਮਜ਼ਦੂਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ,ਉੱਥੇ ਇਸ ਦਾ ਬੁਰਾ ਪ੍ਰਭਾਵ ਹਰੇਕ ਕਾਰੋਬਾਰੀ ਵਰਗ ਉੱਪਰ ਪਿਆ ਸਾਫ ਦਿਖਾਈ ਦਿੰਦਾ ਹੈ। ਪੈਸ਼ੇ ਦੀ ਤੰਗੀ ਕਰਕੇ ਲੋਕ ਮਹਿੰਗੇ ਇਲਾਜ ਕਰਵਾਉਣ ਤੋਂ ਅਸਮੱਰਥ ਹੋ ਗਏ ਹਨ। ਲੋਕ ਵਿਆਹ-ਸ਼ਾਦੀਆਂ ਅੱਗੇ ਪਾ ਰਹੇ ਹਨ। ਗਹਿਣੇ-ਗੱਟਿਆ ਦਾ ਕਾਰੋਬਾਰ ਕਰਨ ਵਾਲੇ ਆਪਣਾ ਕੰਮ ਧੰਦਾ ਬਦਲਣ ਲਈ ਮਜ਼ਬੂਰ ਹੋ ਗਏ ਹਨ। ਪੰਜਾਬ ਵਿੱਚ ਨਵੀਆਂ ਕਾਰਾਂ ਦੀ ਵਿਕਰੀ ਦਾ ਗਰਾਫ ਵੀ ਹੇਠਾਂ ਗਿਆ ਹੈ। ਪੰਜਾਬ ਸਰਕਾਰ ਵੱਲੋਂ ਢਾਈ ਏਕੜ ਮਾਲਕੀ ਵਾਲੇ ਕਿਸਾਨਾਂ ਲਈ ਨਵੇਂ ਟਿਊਬਵੈੱਲ ਕੁਨੈਕਸ਼ਨ ਖੋਲੇ ਜਾਣ ਨਾਲ ਇੱਕ ਹਜ਼ਾਰ ਕਰੋੜ ਤੋਂ ਵੱਧ ਦੀ ਪੂੰਜ਼ੀ ਇਸ ਖੇਤਰ ਵਿੱਚ ਖਰਚ ਹੋ ਗਈ। ਭਾਵੇਂ ਇਹ ਕਿਸਾਨ ਆਰਥਿਕ ਮੰਦੀ ਦੀਆਂ ਹਾਲਤਾਂ ਨਾਲ ਜੂਝ ਰਹੇ ਹਨ,ਪਰ ਫਿਰ ਵੀ ਆਪਣੇ ਹੋਰ ਕੰਮ ਨੂੰ ਰੋਕ ਕੇ ਆਪਣਾ ਸੱਜਾ-ਖੱਬਾ ਕਰਕੇ ਟਿਊੱਬਵੈੱਲ ਕੁਨੈਸ਼ਨ ਲਵਾਉਣ ਨੂੰ ਪਹਿਲ ਦੇ ਰਹੇ ਹਨ,ਕਿਉਂਕਿ ਹੁਣ ਕਿਸਾਨ ਛਾਉਣੀ ਫਸਲ਼ ਨਰਮੇ ਤੋਂ ਖਹਿੜਾ ਛੁਡਾਉਣ ਲਈ ਝੋਨੇ ਦੀ ਫਸਲ ਨੂੰ ਤਰਜ਼ੀਹ ਦੇਣ ਲੱਗੇ ਹਨ,ਝੋਨੇ ਲਈ ਪਾਣੀ ਦੀ ਵਧੇਰੇ ਲੋੜ ਪੈਂਦੀ ਹੈ। ਜਿਸ ਨਾਲ ਬਜ਼ਾਰ ਦੀ ਮੰਦੀ ਵਿੱਚ ਹੋਰ ਵਾਧਾ ਹੋਇਆ ਹੈ। ਇਸ ਦੌਰ ਵਿੱਚ ਨਵੇਂ ਟਿਊਬਵੈੱਲ ਲਗਾਉਣ ਲਈ ਵਰਤੀਆਂ ਜਾਂਦੀਆਂ ਬੋਰਿੰਗ ਮਸ਼ੀਨਾਂ ਦੀ ਮੰਗ ਜਰੂਰ ਵਧੀ ਹੈ। ਲੋਕ ਬਜ਼ਾਰਾਂ ਵਿੱਚੋਂ ਅਣ-ਸਰਦੀਆਂ ਵਸਤਾਂ ਦੀ ਹੀ ਖਰੀਦ ਕਰਦੇ ਨਜ਼ਰ ਆਉਂਦੇ ਹਨ।

ਲੇਖਕ : ਗੁਰਜੀਵਨ ਸਿੰਘ ਸਿੱਧੂ ਨਥਾਣਾ ਹੋਰ ਲਿਖਤ (ਇਸ ਸਾਇਟ 'ਤੇ): 14
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :798
ਲੇਖਕ ਬਾਰੇ
ਪੰਜਾਬੀ ਲੇਖਕ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ