ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਿਆਰੀ ਕੁਰਸੀ

ਕੁਰਸੀ ਇਹ ਸਰਕਾਰੀ ਕੁਰਸੀ, ਕੁਰਸੀ ਇਹ ਨਿਆਰੀ ਕੁਰਸੀ
ਕੁਰਸੀ ਬੜੀ ਪਿਆਰੀ ਏ
ਮਿਲ ਜਾਵੇ ਤਾਂ ਪੌਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ
ਕੁਰਸੀ ਇਹ ਸਰਕਾਰੀ ਕੁਰਸੀ ,ਕੁਰਸੀ ਇਹ ਨਸਵਾਰੀ ਕੁਰਸੀ
ਇਸ ਕੁਰਸੀ ਦੀ ਚੌਧਰ ਜਗ ਤੇ ਘਰ ਵੀ ਕੁਰਸੀ ਬਾਹਰ ਵੀ ਕੁਰਸੀ
ਗੱਡੀਆਂ ਮੋਟਰਾਂ ਬਸਾਂ ਵਿਚ ਵੀ ਬਣੀ ਫਿਰੇ ਸਰਦਾਰ ਇਹ ਕੁਰਸੀ
ਬਾਥਰੂਮ ਵਿਚ ਟਾਇਲਟ ਬਣ ਕੇ ਕਰਦੀ ਪਈ ਮੁਖਤਾਰੀ ਏ
ਮਿਲ ਜਾਵੇ ਤਾਂ ਪੌਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ
ਕੁਰਸੀ ਇਹ ਸਰਕਾਰੀ ਕੁਰਸੀ...........
ਕਿਸ ਸਮੇਂ ਵਿਚ ਮੰਜੀਆਂ ਪੀਹੜੇ ਘਰਾਂ ਦੇ ਸ਼ੰਗਾਰ ਹੁੰਦੇ ਸਨ
ਰੰਗਲੇ ਪਾਵੇ ਵਾਲੀਆਂ ਪੀਹੜੀਆਂ ਦਾਜ ਦਹੇਜ ਦੇ ਨਾਲ ਹੁੰਦੇ ਸਨ
ਲੁਕ ਛੁਪ ਗਈਆਂ ਪੀਹੜੀਆਂ ਮੰਜੀਆਂ ਕੁਰਸੀ ਦੀ ਸਰਦਾਰੀ ਏ
ਮਿਲ ਜਾਵੇ ਤੇ ਪੌਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ
ਕੁਰਸੀ ਇਹ ਸਰਕਾਰੀ ਕੁਰਸੀ.............
ਲੰਗਰਾਂ ਤੇ ਘਰਾਂ’ਚ ਬਣ ਕੇ ਰਹਿੰਦੀ ਸੇਵਾਦਾਰ ਇਹ ਕੁਰਸੀ
ਸਰਕਾਰ ਦੁਆਰੇ ਜਦ ਆ ਜਾਵੇ ਬਣ ਬਹਿੰਦੀ ਮੁਖਤਾਰ ਇਹ ਕੁਰਸੀ
ਬੈਠਦਿਆਂ ਹੀ ਇਸ ਕੁਰਸੀ ਤੇ ਚੜ੍ਹਦੀ ਕਿਮੇਂ ਖੁਮਾਰੀ ਏ
ਮਿਲ ਜਾਵੇ ਤੇ ਪੌਂ ਬਾਰਾਂ ਖੁਸ ਜਾਵੇ ਤੇ ਖੁਆਰੀ ਏ
ਕੁਰਸੀ ਇਹ ਸਰਕਾਰੀ ਕੁਰਸੀ .........
ਲੋਕਤੰਤਰ ਦੀ ਬਰਕਤ ਹੈ ਇਹ ਹਰ ਤੀਜੇ ਦਿਨ ਹੁੰਦੀਆ ਚੋਣਾ
ਭੁੱਕੀ ਬੋਤਲ ਮੁਰਗ ਤੰਦੂਰੀ ਨਾਲ ਖਰੀਦੀਆਂ ਜਾਂਦੀਆਂ ਚੋਣਾ
ਸਸਤੇ ਭਾ ਤੇ ਮੱਤ ਵੇਚ ਕੇ ਪਲੇ ਪਏ ਖੁਆਰੀ ਏ
ਮਿਲ ਜਾਵੇ ਤੇ ਪੌਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ
ਕੁਰਸੀ ਇਹ ਸਰਕਾਰੀ ਕੁਰਸੀ
ਧਰਮਸਥਾਨੀ ਜਦ ਆ ਵੜਦੀ ਪਾਵੇ ਬੜਾ ਪੁਆੜਾ
ਪਾਠ ਪੁਜਾ ਦੀ ਥ੍ਹਾਂ ਫੇਰ ਲਗਦ ਨਿਤ ਅਖਾੜਾ
ਮਿਲਵੇ ਕੀ ਮਹਿਮਾ ਭੁਲ ਭੁਲਾ ਕੇ ਰਖਣ ਖੜੀ ਬਹਾਰੀ ਏ
ਮਿਲ ਜਾਵੇ ਤਾਂ ਪੌਂ ਬਾਰਾਂ ਖੁਸ ਜਾਵੇ ਤਾਂ ਖੁੳਡਰੀ ਏ
ਕੁਰਸੀ ਇਹ ਸਰਕਾਰੀ ਕੁਰਸੀ........
ਸਾਹਿਤਕਾਰ ਵੀ ਇਸ ਕੁਰਸੀ ਲਈ ਆਪਸ ਦੇ ਵਿਚ ਲੜ ਪੈਂਦੇ ਨੇ
ਜੇ ਨਾ ਮਿਲੇ ਚੌਧਰ ਦੀ ਕੁਰਸੀ ਸੱਭਾ ਦੇ ਟੋਟੇ ਕਰ ਲੈਂਦੇ ਨੇ
ਚੰਗੀ ਭਲੀ ਦੇਖਣ ਨੂੰ ਲਗੇ ਪਰ ਇਹ ਬੜੀ ਬੀਮਾਰੀ ਏ
ਮਿਲ ਜਾਵੇ ਤਾਂ ਪੌਂ ਬਾਰਾਂ ਖੁਸ ਜਾਵੇ ਤਾਂ ਖੁਆਰੀ ਏ
ਕੁਰਸੀ ਇਹ ਸਰਕਾਰੀ ਕੁਰਸੀ...........
ਚੋਣਾ ਵੇਲੇ ਵੋਟਾਂ ਦੇ ਲਈ ਦੇਖੇ ਆਗੂ ਤਰਲੇ ਕਰਦੇ
ਜਿਤ ਜਾਣ ਤੇ ਭੁਲ ਭੁਲੇਖੇ ਉਸ ਵਹਿੜੇ ਫਿਰ ਪੈਰ ਨਾ ਧਰਦੇ
ਜਿਤ ਦੀ ਖੁਸ਼ੀਆਂ ਵਿਚ ਮਸਤ ਹੋ ਕੇ ਮਾਰਨ ਪਈ ਚਟਕਾਰੀ ਏ
ਮਿਲ ਜਾਵੇ ਤੇ ਪੌਂ ਬਾਰਾਂ ਖੁਸ ਜਾਵੇ ਤਾਂ ਖੁਆਰੀ ਏ
ਕੁਰਸੀ ਇਹ ਸਰਕਾਰੀ ਕੁਰਸੀ..........
ਛੋਟੀ ਤੋਂ ਵੱਡੀ ਕੁਰਸੀ ਲਈ ਦੌੜ ਹੈ ਗ਼ੋਂ ਲਗਦੀ
ਵੱਡੀ ਕੁਰਸੀ ਮਿਲ ਜਾਵੇ ਤਾਂ ਮਾਰਦੀ ਫਿਰੇ ਸਲੂਟ ਵੀ ਵਰਦੀ
ਬੜੇ ਘਰਾਂ ਦੇ ਕਾਕੇ ਫੇਰ ਕਰਦੇ ਪਏ ਬਦਕਾਰੀ ਏ
ਮਿਲ ਜਾਵੇ ਤੇ ਪੌਂ ਬਾਰਾਂ ਖੁਸ ਜਾਵੇ ਤਾਂ ਖੁਆਰੀ ਏ
ਕਰਸੀ ਇਹ ਸਰਕਾਰੀ ਕੁਰਸੀ...........
ਜਿਡੀ ਵੱਡੀ ਕੁਰਸੀ ਜਿਸਦੀ ਉਡੀਆਂ ਵੱਡੀਆਂ ਮਾਰਾਂ ਨੇ
ਪੁੱਤ ਪੋਤੇ ਤੇਯਾਰ ਬੇਲੀ ਵੀ ਕਰਦੇ ਫਿਰਨ ਬਹਾਰਾਂ ਨੇ
ਪਰਦੇਸਾਂ ਵਿਚ ਸੈਰ ਕਰਨ ਲਈ ਖਰਚ ਮਿਲੇ ਸਰਕਾਰੀ ਏ
ਮਿਲ ਜਾਵੇ ਤੇ ਪੌਂ ਬਾਰਾਂ ਖੁਸ ਜਾਵੇ ਤੇ ਖੁਆਰੀ ਏ
ਕੁਰਸੀ ਇਹ ਸਰਕਾਰੀ ਕੁਰਸੀ
ਲੋਕ ਤੰਤਰ ਨੂੰ ਸਮਝੋ ਲੋਕੋ ਜੇ ਕਰ ਸੁਖੀ ਹੈ ਰਹਿਣਾ
ਵੋਟ ਆਪਣੀ ਦੀ ਤਾਕਤ ਸਮਝੋ ਇਹ ਹੈ ਤੁਹਾਡਾ ਗਹਿਣਾ
ਮੱਤਦਾਨ ਵੇਲੇ ਮਤ ਨਾ ਵਰਤੀਏ ਹੁੰਦੀ ਸਦਾ ਖੁਆਰੀ ਏ
ਮਿਲ ਜਾਵੇ ਤੇ ਪੌਂ ਬਾਰਾਂ ਖੁਸ ਜਾਵੇ ਤੇ ਖੁਆਰੀ ਏ
ਕੁਰਸੀ ਇਹ ਸਰਕਾਰੀ ਕੁਰਸੀ...........

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1900

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ