ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚੰਗਾ ਹੋਇਆ

ਚੰਗਾ ਹੋਇਆ ਉਹ ਰਾਹ ਚੋਂ ਹੱਥ ਛੁੁਡਾ ਕੇ ਤੁਰ ਗਿਆ ,
ਸੰਸਾਰ ਦੀ ਇੱਸ ਭੀੜ ਚੋਂ ਅੱਖਾਂ ਚੁਰਾ ਕੇ ਤੁਰ ਗਿਆ।
ਸੋਚਾਂ ਦੇ ਭੱਠ ਅੰਦਰ ਸੜ ਕੇ ਮਨੂਰ ਹੋਣੋਂ,
ਬਸ ਖਿੰਗਰਾਂ ਦੇ ਦੇਸ ਚੋਂ ਪੱਲਾ ਬਚਾ ਕੇ ਤੁਰ ਗਿਆ ।
ਸੀ ਰੀਝ ਲੈ ਕੇ ਆਇਆ ਪਰਵਾਨਿਆਂ ਦੇ ਵਾਂਗ ,
ਫੁੱਲਾਂ ਤੇ ਬਹਿ ਗਿਆ ਮਹਿਕਾਂ ਚੁਰਾ ਕੇ ਤੁਰ ਗਿਆ ।
ਇੱਕ ਅੱਗ ਸੀ ਲਿਖਣ ਦੀ ਐਵੇਂ ਚੁਆਤੀ ਬਾਲ ਕੇ ,
ਬੱਸ ਕਾਗਜਾਂ ਦੀ ਹਿੱਕ ਤੇ ਲਾਂਬੂ ਲਗਾ ਕੇ ਤੁਰ ਗਿਆ ।
ਇੱਸ ਕਲਮ ਦੀ ਕਸੌਟੀ ਤੇ ਉਤਰਨਾ ਹੈ ਔਖਾ ,
ਉਹ ਕਾਗਜਾਂ ਦੀ ਬੇੜੀ ਸਾਗਰ ਵਹਾ ਕੇ ਤੁਰ ਗਿਆ।
ਪੱਥਰ ਨਹੀਂ ਹੈ ਦਿੱਲ ਪਰ , ਏਨਾ ਕੁ ਹੈ ਪਤਾ ,
ਤਿੜਕੀ ਦੁਪਿਹਰ ਨੂੰ ਹਿਜਰਾਂ ਤੇ ਪਾ ਕੇ ਤੁਰ ਗਿਆ।
ਹੁਣ ਕਲਮ ਉਸ ਦੀ ਬਹਿਕੇ ਆਪੇ ਕਰੇ ਨਿਬੇੜਾ ,
ਬਨਣਾ ਹੈ ਕਾਫਿਲਾ ਜਾਂ ਆਪਾ ਬਚਾ ਕੇ ਤੁਰ ਗਿਆ।
ਨਾ ਰੋਸ ਨਾ ਗਿਲਾ ਹੈ ਬੀਤੇ ਪਲਾਂ ਤੇ ਕੋਈ ,
ਫੁਰਸਤ ਦੇ ਨਾਲ ਜੇਹੜੇ ਯਾਦਾਂ ਬਨਾ ਕੇ ਤੁਰ ਗਿਆ ।
ਜੇ ਹੋ ਸਕੇ ਤਾਂ ਸਜਨਾ ਕੋਸਿਸ ਕਰੀਂ ਭੁਲਾਂਵੀਂ ,
ਅਹਿਸਾਨ ਜੋ ਹੈ ਤੇਰਾ ਪਲਕੀਂ ਬਿਠਾ ਕੇ ਤੁਰ ਗਿਆ ।
ਸੁਪਨੇ ਨੇ ਆਮ ਅਕਸਰ ਆਉਂਦੇ ਨੇ ਬੇ ਮੁਹਾਰੇ ,
ਏਨਾ ਹੀ ਸਮਝ ਆਇਆ ਸੁਪਨੇ ਗੁਆ ਕੇ ਤੁਰ ਗਿਆ ।
ਸੀ ਵਕਤ ਦਾ ਤਕਾਜਾ ਇੱਕ ਮੋੜ ਤੇ ਮਿਲੇ ਸਾਂ ,
ਜਿਤਨਾ ਕੁ ਸਮਾ ਮਿਲਿਆ ਓਨਾ ਬਿਤਾ ਕੇ ਤੁਰ ਗਿਆ।
ਹਰ ਲਫਜ ਉਸ ਦੀ ਕਲਮ ਦਾ ਜਦ ਵੀ ਪੜ੍ਹਾਂ ਗਾ ਮੈਂ ,
ਸੋਚਾਂ ਗਾ ਬਲਦੀ ਅੱਗ ਚੋਂ ਦੀਪਕ ਜਗਾ ਕੇ ਤੁਰ ਗਿਆ।
ਮਜਬੂਰੀਆਂ ਦੇ ਸੰਗਲ ਹਰ ਬਸਰ ਦੇ ਗਲੇ ਵਿੱਚ ,
ਹੈ ਮੇਹਰ ਬਾਨੀ ਉਸ ਦੀ ਸੱਭ ਕੁਝ ਭੁਲਾ ਕੇ ਤੁਰ ਗਿਆ ।
ਇਹ ਗਜਲ ਹੈ ਨਾ ਕਵਿਤਾ ਮਨ ਦਾ ਹੈ ਵਲਵਲਾ ,
ਤੂਫਾਨ ਵਾਂਗ ਆਇਆ ਸੱਭ ਕੁੱਝ ਮਿਟਾ ਕੇ ਤੁਰ ਗਿਆ ।
ਚੰਗਾ ਹੋਇਆ ਉਹ ਰਾਹ ਚੋਂ ਹੱਥ ਛੁਡਾ ਕੇ ਤੁਰ ਗਿਆ,
ਸੰਸਾਰ ਦੀ ਇੱਸ ਭੀੜ ਚੋਂ ਅੱਖਾਂ ਚੁਰਾ ਕੇ ਤੁਰ ਗਿਆ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1000

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017