ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਸੀਂ ਕਿੱਧਰ ਜਾ ਰਹੇ ਹਾਂ?

ਅਜ਼ਾਦੀ ਤਂੋ ਬਾਅਦ ਭਾਰਤ ਨੇ ਬਹੁਤ ੳੁੱਨਤੀ ਕੀਤੀ ਹੈ । ਸਾਡੇ ਦੇਸ਼ ਦੀ ਖ਼ੁਸ਼ਹਾਲੀ ਵਧੀ ਹੈ । ਅਸੀਂ ਉੱਚੇ ਪਰਬਤਾਂ ’ਤੇ ਆਪਣੇ ਝੰਡੇ ਲਹਿਰਾਏ ਹਨ ਅਤੇ ਸਾਗਰਾਂ ਦੇ ਮੂੰਹ ਮੋੜੇ ਹਨ। ਅਸੀਂ ਠਾਠਾਂ ਮਾਰਦੇ ਬੇਲਗਾਮ ਪਾਣੀਆਂ ’ਤੇ ਬੰਨ੍ਹ ਮਾਰ ਕੇ ਦੇਸ਼ ਨੂੰ ਹੜ੍ਹਾਂ ਤੋਂਂ ਬਚਾਇਆ ਹੈ। ਬਿਜਲੀ ਪੈਦਾ ਕਰਕੇ ਹਨੇਰਿਆਂ ਨੂੰ ਰੌਸ਼ਨ ਕੀਤਾ ਹੈ ਅਤੇ ਦੇਸ਼ ਨੂੰ ਪ੍ਰਗਤੀ ਦੇ ਮਾਰਗ ’ਤੇ ਤੋਂਰਿਆ ਹੈ। ਦੇਸ਼ ਵਿਚ ਅਸੀਂ ਸੜਕਾਂ ਅਤੇ ਨਹਿਰਾਂ ਦਾ ਜਾਲ ਵਿਛਾਇਆ ਹੈ। ਖੇਤਾਂ ਵਿਚ ਆਪਣਾ ਪਸੀਨਾ ਵਗਾ ਕੇ ਨਵੀਂ ਮਸ਼ੀਨਰੀ, ਤਕਨੀਕ ਅਤੇ ਖਾਦਾਂ ਦਵਾਰਾ ਲਹਿਰਾਉਂਦੀਆਂ ਫ਼ਸਲਾਂ ਨੂੰ ਉਗਾਇਆ ਹੈ ਅਤੇ ਭੁੱਖ-ਨੰਗ ’ਤੇ ਕਾਬੂ ਪਾਇਆ ਹੈ। ਅਸੀਂ ਕਈ ਮਾਰੂ ਬਿਮਾਰੀਆਂ ਨੂੰ ਜੜੋਂ ਖ਼ਤਮ ਕੀਤਾ ਹੈ ਅਤੇ ਦੇਸ਼ ਵਾਸੀਆਂ ਨੂੰ ਅਰੋਗੀ ਬਣਾਇਆ ਹੈ। ਅਸੀਂ ਪੜ੍ਹ ਲਿਖ ਕੇ ਵਿਦੇਸ਼ਾਂ ਵਿਚ ਜਾ ਕੇ ਆਪਣਾ ਸਿੱਕਾ ਜਮਾਇਆ ਹੈ। ਅਸੀਂ ਪ੍ਰਮਾਣੂ ਹਥਿਆਰ ਬਣਾ ਕੇ ਦੁਨੀਆਂ ’ਤੇ ਆਪਣਾ ਦਬਦਬਾ ਬਿਠਾਇਆ ਹੈ । ਅਸੀਂ ਨਿੱਤ ਨਵਂੇ ਅਤੇ ਸ਼ਕਤੀਸ਼ਾਲੀ ਰਾਕਟ ਛੱਡ ਕੇ ਸਪੇਸ ਵਿਚ ਵੀ ਆਪਣਾ ਕਬਜ਼ਾ ਜਮਾ ਰਹੇ ਹਾਂ। ਅਸੀਂ ਜਲਦੀ ਹੀ ਦੁਨੀਆ ਦੀ ਇਕ ਮਹਾਂ ਸ਼ਕਤੀ ਬਣਨ ਜਾ ਰਹੇ ਹਾਂ । ਇਹ ਸਭ ਤਾਂ ਹੈ ਤਸਵੀਰ ਦਾ ਇਕ ਚਮਕਦਾ ਹੋਇਆ ਮਾਨਮੱਤਾ ਪਾਸਾ। ਤਸਵੀਰ ਦਾ ਦੂਜਾ ਪਾਸਾ ਕਿਹੜਾ ਹੈ ਸਾਨੂੰ ਉਸ ’ਤੇ ਵੀ ਝਾਤੀ ਮਾਰਨ ਦੀ ਲੋੜ ਹੈ। ਇਹ ਕੇਵਲ ਸਾਡੇ ਘਟੀਆ ਮਾਲ ਦੀ ਵਧੀਆ ਪੈਕਿੰਗ ਦੀ ਤਰ੍ਹਾਂ ਹੀੌ ਹੈ। ਇਹ ਤਾਂ ਇਸ ਤਰ੍ਹਾਂ ਹੀ ਹੈ ਜਿਵੇਂ ਕੋਈ ਬੰਦਾ ਸੂਟ-ਬੂਟ ਪਾ ਕੇ ਟੌਹਰ ਕੱਢ ਲੈਦਾ ਹੈ। ਲੋਕਾਂ ਨੂੰ ਉਹ ਸੋਹਣਾ ਦਰਸ਼ਨੀ ਇਨਸਾਨ ਦਿੱਸਦਾ ਹੈ, ਪਰ ਅੰਦਰੋ ਤਾਂ ਉਹ ਨੰਗਾ ਹੀ ਹੁੰਦਾ ਹੈ ।
ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਸੋਚਦੇ ਹਨ, ਜਿਸ ਅਜ਼ਾਦੀ ਦੀ ਸਾਡੇ ਵੱਡੇ-ਵਡੇਰਿਆਂ ਨੇ ਕਲਪਨਾ ਕੀਤੀ ਸੀ ਉਹ ਹਾਲੀ ਸਾਨੂੰ ਨਹੀਂਂ ਮਿਲੀ। ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗ਼ੁਲਾਮ ਸਾਂ। ਹੁਣ ਅਸੀਂ ਆਪਣਿਆਂ ਦੇ ਹੀ ਗ਼ੁਲਾਮ ਹਾਂ । ਪਹਿਲਾਂ ਅਸੀਂ ਅੰਗਰੇਜਾਂ ਨਾਲ ਅਜ਼ਾਦੀ ਲਈ ਸੰਘਰਸ਼ ਕਰਦੇ ਸਾਂ ਹੁਣ ਆਪਣਿਆਂ ਤੋਂ ਅਜ਼ਾਦੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਦੇਸ਼ ਵਿਚ ਜੋ ਅਜ਼ਾਦੀ ਦਾ ਸੁਖ ਮਾਣ ਰਹੇ ਹਨ, ਉਹ ਕੇਵਲ 5% ਭ੍ਰਿਸ਼ਟ ਰਾਜਨੇਤਾ ਅਤੇ ਬਿਉਰੋਕਰੈਟ ਹੀ ਹਨ। ਅਜ਼ਾਦੀ ਕੇਵਲ ਕਾਗਜ਼ਾਂ ਵਿਚ ਹੀ ਹੈ। ਕੀ ਅੱਜ ਗ਼ਰੀਬ ਅਤੇ ਸ਼ਰੀਫ ਬੰਦਾ ਵੋਟਾਂ ਵਿਚ ਖੜ੍ਹਾ ਹੋ ਕੇ ਇਲੈਕਸ਼ਨ ਲੜ ਸਕਦਾ ਹੈ? ਜਵਾਬ ਸਾਫ਼ ਹੈ ਨਹੀਂਂ । ਗ਼ਰੀਬ ਅਤੇ ਸ਼ਰੀਫ ਬੰਦੇ ਦੇ ਪਿੱਛੇ ਤਾਂ ਉਸ ਦੇ ਘਰ ਵਾਲੇ ਵੀ ਨਹੀਂ ਲੱਗਦੇ । ਇਲੈਕਸ਼ਨ ਲੜਨ ਲਈ ਚਾਹੀਦਾ ਹੈ ਕਰੋੜਾਂ ਰੁਪਏ ਦਾ ਬਲੈਕ ਧਨ ਅਤੇ ਲਾਰਿਆਂ ਨਾਲ ਅਤੇ ਪੈਸੇ ਨਾਲ ਇਕੱਠੀ ਕੀਤੀ ਭੀੜ । ਜਿਸ ਬੰਦੇ ਨੂੰ ਰੋਟੀ ਖਾਣ ਦੇ ਵੀ ਲਾਲੇ ਪਏ ਹੋਏ ਹਨ, ਉਹ ਇਹ ਸਭ ਕੁੱਝ ਕਿੱਥੋਂ ਲਿਆਵੇਗਾ ? ਦੇਸ਼ ਦੇ ਮਾਨਯੋਗ ਸ਼ਹਿਰੀਆਂ ਨੂੰ ਬਹੁਤ ਤਾਕਤਵਰ ਕਿਹਾ ਜਾਂਦਾ ਹੈ।ਪਰ ਉਨ੍ਹਾਂ ਨੂੰ ਵੀ ਮਿੱਠੇ ਲਾਰਿਆਂ ਅਤੇ ਪੈਸੇ ਨਾਲ ਕੇਵਲ ਜਾਨਵਰਾਂ ਦਾ ਸਮੂਹ ਸਮਝਿਆ ਜਾਂਦਾ ਹੈ । ਜਿਸ ਦੀ ਲਾਠੀ ਉਸ ਦੀ ਭੈਂਸ ਅਨੁਸਾਰ ਸਾਡੇ ਸ਼ਾਤਿਰ ਰਾਜਨੀਤਕ ਲੋਕ ਜਿਧਰ ਮਰਜ਼ੀ ਧੱਕ ਦੇਣ । ਹਰ ਇਲੈਕਸ਼ਨ ਦੇ ਸਮੇਂ ਇਸ ਇਕੱਠ ਨੂੰ ਅਲੱਗ-ਅਲੱਗ ਨਾਅਰਿਆਂ ਨਾਲ ਭਰਮਾਂ ਕੇ ਆਪਣੇ ਹੱਕ ਵਿਚ ਵੋਟ ਪਵਾ ਲਏ ਜਾਂਦੇ ਹਨ । ਫਿਰ ਅੱਜ ਕੱਲ੍ਹ ਰਾਜਨੀਤੀ ਵਿਚ ਪਾਰਟੀਬਾਜ਼ੀ ਦਾ ਜ਼ਮਾਨਾ ਹੈ । ਹਰ ਪਾਰਟੀ ਨੇ ਅਲੱਗ ਅਲੱਗ ਲੇਬਲ ਲਾਏ ਹੋਏ ਹਨ । ਉਹ ਨਿੱਤ ਸਟੇਜਾਂ ਤੋਂਂ ਭੜਕਾਊ ਨਾਅਰੇ ਲਾ ਕੇ ਭਰਾ-ਭਰਾ ਨੂੰ ਲੜਾ ਰਹੇ ਹਨ ਅਤੇ ਲੋਕ ਭਰਮਾਊ ਨਾਅਰਿਆਂ ਨਾਲ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ । ਇਕੱਲ੍ਹੇ ਕਾਰੇ ਗ਼ਰੀਬ ਬੰਦੇ ਦੀ ਤਾਂ ਕੋਈ ਹੋਂਦ ਹੀ ਨਹੀਂ । ਉਹ ਹਰ ਇਲੈਕਸ਼ਨ ’ਤੇ ਆਪਣੇ ਆਪ ਨੂੰ ਲੁੱਟਿਆ ਗਿਆ ਮਹਿਸੂਸ ਕਰਦਾ ਹੈ । ਇਥੇ ਹੀ ਬੱਸ ਨਹੀਂਂ, ਸਾਡੇ ਕਰੀਬ ਸਾਰੇ ਹੀ ਰਾਜਨੇਤਾ ਧ੍ਰਿਤਰ੍ਹਾਂਸ਼ਟਰ ਦੀ ਤਰ੍ਹਾਂ ਪੁੱਤਰ ਮੋਹ ਵਿਚ ਫਸੇ ਹੋਏ ਹਨ । ਵਜ਼ਾਰਤ ਨੂੰ ਜਾਂ ਮੁੱਖ-ਮੰਤਰੀ ਦੇ ਅਹੁਦੇ ਨੂੰ ਤਾਂ ਜੱਦੀ ਜਾਇਦਾਦ ਸਮਝਿਆ ਜਾਂਦਾ ਹੈ। ਹਰ ਮੰਤਰੀ ਆਪਣੇ ਪੁੱਤਰ/ਪਤਨੀ ਨੂੰ ਮੰਤਰੀ/ਮੁੱਖ-ਮੰਤਰੀ ਹੀ ਬਣਿਆ ਦੇਖਣਾ ਚਾਹੁੰਦਾ ਹੈ । ਇਸ ਨਾਲ ਪਾਰਟੀ ਦੇ ਪੁਰਾਣੇ ਵਰਕਰਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ ਅਤੇ ਪਾਰਟੀ ਵਿਚ ਬਗਾਵਤ ਪੈਦਾ ਹੁੰਦੀ ਹੈ । ਇਸ ਬਗਾਵਤ ਨੂੰ ਬਾਹੂ-ਬਲ ਨਾਲ ਦਬਾ ਦਿਤਾ ਜਾਂਦਾ ਹੈ ਅਤੇ ਆਪਣੇ ਜੂਨੀਅਰ ਅਤੇ ਨਲਾਇਕ ਪੁੱਤਰ/ਪਤਨੀ ਨੂੰ ਗੱਦੀ ’ਤੇ ਬਿਠਾ ਕੇ ਲੋਕਾਂ ’ਤੇ ਠੋਸ ਦਿੱਤਾ ਜਾਂਦਾ ਹੈ। ਲੋਕ ਮੂੰਹ ਦੇਖਦੇ ਹੀ ਰਹਿ ਜਾਂਦੇ ਹਨ।
ਜੇ ਅਸੀਂ ਪੈਸੇ ਦੀ ਵੰਡ ਵੱਲ ਝਾਤੀ ਮਾਰਦੇ ਹਾਂ ਤਾਂ ਇਥੇ ਵੀ ਕਾਣੀ ਵੰਡ ਹੀ ਨਜ਼ਰ ਆਉਂਦੀ ਹੈ। ਦੇਸ਼ ਦੀ ਸਾਰੀ ਦੌਲਤ ਕੇਵਲ 5% ਸ਼ਾਤਿਰ ਲੋਕਾਂ ਪਾਸ ਹੀ ਜਮ੍ਹਾਂ ਹੈ । ਅਮੀਰ ਲੋਕ ਹੋਰ ਅਮੀਰ ਹੋਈ ਜਾ ਰਹੇ ਹਨ ਅਤੇ ਗ਼ਰੀਬ ਲੋਕ ਹੋਰ ਗ਼ਰੀਬ । ਗ਼ਰੀਬਾਂ ਦੇ ਖ਼ੁੂਨ ਦੀਆਂ ਅਮੀਰਾਂ ਦੇ ਮੂੰਹਾਂ ’ਤੇ ਲਾਲੀਆਂ ਭਖ ਰਹੀਆਂ ਹਨ। ਇਨ੍ਹਾਂ ਦਾ ਵਿਦੇਸ਼ੀ ਬੈਕਾਂ ਵਿਚ ਅਰਬਾਂ ਖਰਬਾਂ ਰੁਪਏ ਦਾ ਕਾਲਾ ਧਨ ਸੜ ਰਿਹਾ ਹੈ, ਪਰ ਗ਼ਰੀਬ ਨੂੰ ਤਨ ਢੱਕਣ ਨੂੰ ਕੱਪੜਾ ਨਹੀਂਂ ਅਤੇ ਖਾਣ ਨੂੰ ਰੋਟੀ ਨਹੀਂਂ ।
ਪੈਸਾ ਇਕੱਠਾ ਕਰਨ ਵਿਚ ਸਾਡੇ ਦੇਵੀ-ਦੇਵਤਾ ਵੀ ਪਿੱਛੇ ਨਹੀਂ । ਮੰਦਰਾਂ, ਗੁਰਦਵਾਰਿਆਂ ਤੇ ਹੋਰ ਧਾਰਮਿਕ ਸਥਾਨਾਂ ’ਤੇ ਸੋਨੇ-ਚਾਂਦੀ ਅਤੇ ਧਨ ਦੌਲਤ ਦੇ ਅੰਬਾਰ ਲੱਗੇ ਪਏ ਹਨ । ਪਿੱਛੇ ਜਿਹੇ ਇਕ ਮੰਦਰ ਦੇ ਬੰਦ ਕਮਰਿਆਂ ਦੇ ਜਦ ਦਰਵਾਜ਼ੇ ਖੋਲ੍ਹੇ ਗਏ ਤਾਂ ਉਥੋਂ ਬੇਸ਼ੁਮਾਰ ਕੀਮਤੀ ਹੀਰੇ ਜਵਾਹਰਾਤ, ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦ ਰੁਪਏ ਮਿਲੇ । ਇਨ੍ਹਾਂ ਦੇਵੀ ਦੇਵਤਿਆਂ ਦੇ ਪੈਰੋਕਾਰ ਵੀ ਧਨ ਜੋੜਨ ਵਿਚ ਪਿੱਛੇ ਨਹੀਂਂ। ਅਰਬਾਂ ਕਰੋੜਾਂ ਰੁਪਏ ਦੀ ਦੌਲਤ ’ਤੇ ਉਹ ਇਕੱਲ੍ਹੇ ਹੀ ਕਬਜ਼ਾ ਕਰੀ ਬੈਠੇ ਹਨ । ਪਿੱਛੇ ਜਿਹੇ ਸਾਂਈ ਬਾਬਾ ਦੇ ਗੁਜ਼ਰ ਜਾਣ ਤੋਂਂ ਬਾਅਦ ਜਦ ਉਸ ਦੇ ਬੰਦ ਕਮਰੇ ਖੋਲ੍ਹੇ ਗਏ ਤਾਂ ਉਥੋਂ ਵੀ ਹੀਰੇ, ਜਵਾਹਰਾਤ, ਸੋਨੇ ਦੇ ਮੁਕਟ, ਹੋਰ ਗਹਿਣੇ,ਬੇਸ਼ੁਮਾਰ ਚਾਂਦੀ ਅਤੇ ਨਕਦ ਰੁਪਏ ਨਿਕਲੇ ਤੇ ਸਰਕਾਰ ਨੂੰ ਨੋਟ ਗਿਣਨ ਵਾਲੀਆਂ ਕਈ ਮਸ਼ੀਨਾਂ ਮੰਗਵਾਉਣੀਆਂ ਪਈਆਂ। ਦਿਨ-ਰਾਤ ਕੰਮ ਚੱਲਦਾ ਰਿਹਾ ਫਿਰ ਵੀ ਇਸ ਦੌਲਤ ਦਾ ਮੂੱਲਾਂਕਣ ਕਰਨ ਲਈ ਕਈ ਦਿਨ ਲੱਗ ਗਏ । ਅਸੀਂ ਰੱਬ ਦੇ ਘਰ ਜਾ ਕੇ ਤਾਂ ਸ਼ਰਧਾ ਨਾਲ ਬੇਅੰਤ ਚੜ੍ਹਾਵਾ ਚੜ੍ਹਾ ਦਿੰਦੇ ਹਾਂ, ਪਰ ਭੁੱਖੇ ਨੂੰ ਰੋਟੀ ਖੁਆਉਣ ਤੋਂਂ ਕੰਨੀ ਕਤਰ੍ਹਾਉਂਦੇ ਹਾਂ । ਭਲਾ ਸੋਚੋ! ਰੱਬ ਕੋਲ ਧਨ ਦੀ ਕੀ ਕਮੀ ਹੈ? ਉਸ ਨੇ ਤੁਹਾਡੇ ਇਹ ਹੀਰੇ ਜਵਾਹਰਾਤ ਅਤੇ ਨੋਟ ਕੀ ਕਰਨੇ ਹਨ? ਅਸੀਂ ਕਦੀ ਇਹ ਵੀ ਨਹੀਂ ਸੋਚਦੇ ਕਿ ਇਸ ਬੇਅੰਤ ਦੌਲਤ ਦਾ ਇਸਤੇਮਾਲ ਕਿਵੇਂ ਹੋਵੇਗਾ? ਅਸੀਂ ਅੰਨਹੀਂ ਸ਼ਰਧਾ ਵਿਚ ਗ਼ਰੀਬਾਂ ਦਾ ਖ਼ੂੁਨ ਚੂਸ ਕੇ ਰੱਬ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । ਕੀ ਸੱਚੀਂ ਹੀ ਰੱਬ ਇਸ ਤਰ੍ਹਾਂ ਸਾਡੇ ’ਤੇ ਖ਼ੁਸ਼ ਹੋ ਜਾਵੇਗਾ ? ਇਹ ਚੀਜ਼ ਸੋਚਣ ਵਾਲੀ ਹੈ। ਦੇਵੀ-ਦੇਵਤਿਆਂ ਅਤੇ ਉਨ੍ਹਾਂ ਤੋਂ ਬਾਅਦ ਧਨ ਦੇ ਅੰਬਾਰ ਸਾਡੇ ਰਾਜਨੇਤਾਵਾਂ ਅਤੇ ਮੰਤਰੀਆਂ ਪਾਸ ਹਨ । ਵੈਸੇ ਤਾਂ ਸਾਡੇ ਪਾਸ ਦੁਨੀਆਂ ਦਾ ਸਭ ਤੋਂ ਵੱਡਾ ਲੋਕ-ਤੰਤਰ ਸਿਸਟਮ ਹੈ । ਸਵਿਧਾਨ ਦਵਾਰਾ ਮੰਤਰੀਆਂ, ਐਮ.ਪੀਜ਼. ਤੇ ਐਮ.ਐਲ.ਏਜ਼ ਨੂੰ ਬੇਅੰਤ ਸੁੱਖ ਸਹੂਲਤਾਂ ਦਿੱਤੀਆਂ ਹੋਈਆਂ ਹਨ। ਇਹ ਸਾਡੇ ਦੇਸ਼ ਦੇ ਰਾਜੇ ਮਹਾਰਾਜੇ ਬਣੇ ਬੈਠੇ ਹਨ ਅਤੇ ਆਪਣੇ ਆਪ ਨੂੰ ਜਨਤਾ ਦੀ ਕਿਸਮਤ ਘੜਨ ਵਾਲੇ ਸਮਝਦੇ ਹਨ । ਪੈਸੇ ਨਾਲ ਬੇਸ਼ੱਕ ਇਨ੍ਹਾਂ ਦੇ ਢਿੱਡ ਪਾਟਣ ’ਤੇ ਆ ਜਾਣ, ਪਰ ਫਿਰ ਵੀ ਇਹ ਰੱਜਦੇ ਨਹੀਂਂ। ਇਨ੍ਹਾਂ ਦੇ ਨਿੱਤ ਨਵੇਂ ਤੋਂ ਨਵੇਂ ਘਪਲੇ ਉਜਾਗਰ ਹੋ ਰਹੇ ਹਨ, ਪਰ ਇਨ੍ਹਾਂ ਨੂੰ ਸ਼ਰਮ ਨਹੀਂ । ਇਸ ਤੋਂ ਇਲਾਵਾ ਇਨ੍ਹਾਂ ਦੀਆਂ ਸਰਕਾਰੀ ਖ਼ਰਚੇ ਤੇ ਐਸ਼ਾਂ ਅਤੇ ਆਯਾਸ਼ੀਆਂ ਹੀ ਮਾਣ ਨਹੀਂਂ । ਹਰ ਮੰਤਰੀ ਵਿਦੇਸ਼ ਦੌਰੇ ’ਤੇ ਤੁਰਿਆ ਰਹਿੰਦਾ ਹੈ । ਜੇ ਇਨ੍ਹਾਂ ਦੇ ਪਰਿਵਾਰ ਦੇ ਕਿਸੇ ਮਂੈਬਰ ਦੇ ਪੇਟ ਦਰਦ ਵੀ ਹੋਵੇ ਤਾਂ ਉਸ ਦਾ ਸਰਕਾਰੀ ਖ਼ਰਚੇ ’ਤੇ ਵਿਦੇਸ਼ ਜਾ ਕੇ ਮਹਿੰਗੇ ਤੋਂਂ ਮਹਿੰਗਾ ਇਲਾਜ ਕਰਵਾਇਆ ਜਾਂਦਾ ਹੈ । ਸਰਕਾਰੀ ਪੈਸੇ ਨੂੰ ਪਾਣੀ ਦੀ ਤਰ੍ਹਾਂ ਰੋੜ੍ਹਿਆ ਜਾਂਦਾ ਹੈ । ਜਿਸ ਬਿਮਾਰੀ ਦਾ ਇਲਾਜ ਭਾਰਤ ਵਿੱਚ ਹੋਵੇ ਉਸ ਦੇ ਵਿਦੇਸ਼ੀ ਇਲਾਜ ’ਤੇ ਰੋਕ ਲੱਗਣੀ ਚਾਹੀਦੀ ਹੈ। ਗ਼ਰੀਬਾਂ ਲਈ ਦੇਸ਼ ਦੇ ਖ਼ਜ਼ਾਨੇ ਖ਼ਾਲੀ ਪਏ ਹਨ । ਉਨ੍ਹਾਂ ’ਤੇ ਨਿੱਤ ਨਵੇਂ ਟੈਕਸ ਲਾ ਕੇ ਖ਼ੂਨ ਨਿਚੋੜਿਆ ਜਾਂਦਾ ਹੈ । ਅੱਜ ਦੇਸ਼ ਦੇ ਅੰਨ ਦਾਤੇ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਨਿੱਤ ਖੁਦਕਸ਼ੀਆਂ ਕਰ ਰਹੇ ਹਨ।ਇਕ ਰਿਪੋਰਟ ਮੁਤਾਬਕ ਭਾਰਤ ਵਿਚ ਹਰ ਸਾਲ 1750 ਦੇ ਕਰੀਬ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਹੋਣ ਕਰਕੇ ਖੁਦਕਸ਼ੀ ਕਰਦੇ ਹਨ। ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂੰ। ਸਰਕਾਰ ਨੂੰ ਇਸ ਨਾਲ ਕੀ ਮਤਲਬ – ਕੋਈ ਮਰੇ ਕੋਈ ਜੀਵੇ, ਸੁਥਰ੍ਹਾਂ ਘੋਲ ਪਤਾਸਾ ਪੀਵੇ । ਮੰਤਰੀਆਂ ਲਈ ਕਰੋੜਾਂ ਰਪਏ ਲਾ ਕੇ ਹੈਲੀਕਾਪਟਰ ਖ਼ਰੀਦੇ ਜਾ ਰਹੇ ਹਨ । ਇਨ੍ਹਾਂ ਨੂੰ ਸਭ ਤੋਂ ਵੱਧ ਲਗਜਰੀ ਕਾਰਾਂ ਤੇ ਕੋਠੀਆਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ । ਗੱਡੀਆਂ ਦੇ ਪਟਰੋਲ ’ਤੇ ਅਤੇ ਰੱਖ ਰਖਾ ਦੇ ਨਾਮ ’ਤੇ ਹੀ ਜਨਤਾ ਦੇ ਕਰੋੜਾਂ ਰੁਪਏ ਉਜਾੜੇ ਜਾ ਰਹੇ ਹਨ। ਹੋਰ ਤਾਂ ਹੋਰ ਇਨ੍ਹਾਂ ਦੀ ਫੋਕੀ ਸ਼ਾਨ ਲਈ ਇਨ੍ਹਾਂ ਦੇ ਬੋਡੀਗਾਰਡਾਂ ਅਤੇ ਐਸਕੋਰਟ ਜੀਪਾਂ ਲਈ ਇਕੱਲ੍ਹੇ ਇਕੱਲ੍ਹੇ ਬੰਦੇ ’ਤੇ ਹਰ ਮਹੀਨੇ ਤੇ ਲੱਖਾਂ ਰੁਪਏ ਖ਼ਰਚ ਹੋ ਰਹੇ ਹਨ।ਜਦ ਇਹ ਮੰਤਰੀ ਸ਼ਹਿਰਾਂ ਵਿਚ ਜਾਂਦੇ ਹਨ ਤਾਂ ਇਨ੍ਹਾਂ ਦੀਆਂ ਗੱਡੀਆਂ ਦੇ ਲੰਘਣ ਲਈ ਸੜਕਾਂ ਖਾਲੀ ਕਰਾ ਲਈਆਂ ਜਾਂਦੀਆਂ ਹਨ । ਆਮ ਲੋਕਾਂ ਦਾ ਉਨ੍ਹਾਂ ਸੜਕਾਂ ’ਤੇ ਚੱਲਣ ਦਾ ਇਕ ਕਿਸਮ ਦਾ ਅਧਿਕਾਰ ਖੋਹ ਲਿਆ ਜਾਂਦਾ ਹੈ । ਜਿਵਂੇ ਇਹ ਲੋਕ ਅਸਮਾਨਂੋ ਉਤਰੇ ਹੋਣ ਅਤੇ ਦੂਜੇ ਲੋਕ ਕੀੜੇ ਮਕੌੜੇ ਹੀ ਹੋਣ । ਇਨ੍ਹਾਂ ਦੀਆਂ ਐਸਕੋਰਟ ਜਿਪਸੀਆਂ ਕੰਨ ਪਾੜਵੇ ਸ਼ੋਰ ਨਾਲ ਇਨ੍ਹਾਂ ਦੇ ਅੱਗੇ ਪਿੱਛੇ ਬੇਹੱਦ ਤੇਜ਼ ਰਫ਼ਤਾਰ ਨਾਲ ਦੌੜੀਆਂ ਜਾਂਦੀਆਂ ਹਨ । ਇਨ੍ਹਾਂ ਦਾ ਤੇਜ ਰਫ਼ਤਾਰ ਦਾ ਕੋਈ ਚਲਾਣ ਨਹੀਂਂ ਕੱਟਦਾ। ਭਲਾ ਕੌਣ ਕਹੇ--- “ ਰਾਣੀਏ ਅੱਗਾ ਢੱਕ”। ਇਨ੍ਹਾਂ ਲਈ ਕੋਈ ਕਾਨੂੰਨ ਨਹੀਂਂ । ਜੇ ਇਹ ਕਿਸੇ ਵਿਅਕਤੀ ਨੂੰ ਗੱਡੀ ਥੱਲੇ ਕੁਚਲ ਕੇ ਮਾਰ ਵੀ ਦੇਣ ਤਾਂ ਵੀ ਕਸੂਰ ਗ਼ਰੀਬ ਬੰਦੇ ਦਾ ਹੀ ਕੱਢਿਆ ਜਾਵੇਗਾ । ਇਨ੍ਹਾਂ ਦੇ ਲੋਕ ਦਰਬਾਰ ਅਤੇ ਸੰਗਤ ਦਰਸ਼ਨ ਵੀ ਦਿਖਾਵੇ ਦੇ ਹੀ ਹੁੰਦੇ ਹਨ। ਪਾਰਟੀ ਦੇ ਬਦਿਆਂ ਅਤੇ ਸਰਕਾਰੀ ਅਫ਼ਸਰਾਂ ਦਾ ਇਕੱਠ ਹੀ ਹੁੰਦਾ ਹੈ ।ਲੋਕ ਦਰਬਾਰ ਵਿਚ ਵੀ ਆਮ ਲੋਕਾਂ ਨੂੰ ਨੇੜੇ ਨਹੀਂਂ ਫਟਕਣ ਦਿੱਤਾ ਜਾਂਦਾ । ਜੇ ਕੋਈ ਨਾਸਮਝ ਬੰਦਾ ਹਿੰਮਤ ਕਰਕੇ ਉਥੇ ਗ਼ਲਤੀ ਨਾਲ ਪਹੁੰਚ ਵੀ ਜਾਵੇ ਅਤੇ ਉੱਥੇ ਕੋਈ ਸਵਾਲ ਕਰ ਬੈਠੇ ਤਾਂ ਪੁਲਿਸ ਨੂੰ ਇਸ਼ਾਰਾ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਜਾਂ ਫਿਰ ਉਸ ਨੂੰ ਕੁਝ ਦੇਰ ਬਾਅਦ ਇਸ ਧਰਤੀ ਤੋਂਂ ਸਦਾ ਲਈ ਹੀ ਅਜ਼ਾਦ ਕਰ ਦਿੱਤਾ ਜਾਂਦਾ ਹੈ ।
ਪੰਚਾਇਤਾਂ ਨੂੰ ਸਰਕਾਰੀ ਗ੍ਰਾਟਾਂ ਦੇ ਚੈੱਕ ਇਸ ਤਰ੍ਹਾਂ ਵੰਡੇ ਜਾਂਦੇ ਹਨ ਜਿਵੇਂ ਉਨ੍ਹਾਂ ਨੂੰ ਆਪਣੀ ਜੇਬ ਵਿਚੋਂ ਖੈਰਾਤ ਵੰਡੀ ਜਾ ਰਹੀ ਹੋਵੇ । ਫਿਰ ਕਰੋੜਾਂ ਰੁਪਏ ਲਾ ਕੇ ਅਖਬਾਰਾਂ ਵਿਚ ਆਪਣੇ ਫੋਟੋ ਛਪਵਾ ਕੇ ਵਿਕਾਸ ਦੇ ਦਮਗਜੇ ਮਾਰੇ ਜਾਂਦੇ ਹਨ। ਭਲਾ ਪੁੱਛੋ ਇਹ ਪੈਸਾ ਜਨਤਾ ’ਤੇ ਭਾਰੀ ਟੈਕਸ ਲਾ ਕੇ ਹੀ ਇਕੱਠਾ ਕੀਤਾ ਜਾਂਦਾ ਹੈ ਫਿਰ ਇਸ ਪੈਸੇ ਦੀ ਛਿਟ ਕੁ ਵਿਕਾਸ ਦੇ ਨਾਮ ’ਤੇ ਦੇ ਕੇ ਲੋਕਾਂ ਸਿਰ ਅਹਿਸਾਨ ਕਿਉਂ ? ਪੰਚਾਇਤਾਂ ਦੇ ਪੈਸੇ ਉਨ੍ਹਾਂ ਪਾਸ ਬੱਜਟ ਵਿੱਚ ਸਿੱਧੇ ਕਿਉਂ ਨਹੀਂਂ ਪਹੁੰਚਦੇ ? ਇਹ ਲੋਕ ਤਾਂ ਆਪਣੇ ਜਨ ਸਿਹਤ ਵਿਭਾਗ ਦਾ ਸਫ਼ਲਾਈ ਕੀਤਾ ਹੋਇਆ ਪਾਣੀ ਵੀ ਨਹੀਂਂ ਪੀ ਸੱਕਦੇ। ਇਨ੍ਹਾਂ ਦੀਆਂ ਸਰਕਾਰੀ ਮੀਟਿੰਗਾਂ ਵਿੱਚ ਵੀ ਮੇਜ਼ਾਂ ’ਤੇ ਮਿਨਰਲ ਵਾਟਰ ਦੀਆਂ ਬੋਤਲਾਂ ਅਤੇ ਕਾਜੂ ਦੀਆਂ ਪਲੇਟਾਂ ਪਈਆਂ ਸਾਫ਼ ਨਜ਼ਰ ਆਉਂਦੀਆਂ ਹਨ। ਸਵਾਲ ਇਹ ਪੈਦਾ ਹੁੰਦਾ ਹੈ ਜੋ ਪਾਣੀ ਸਰਕਾਰ ਦਵਾਰਾ ਆਮ ਪਬਲਿਕ ਨੂੰ ਪੀਣ ਲਈ ਮੁਹੱਈਆ ਕੀਤਾ ਜਾਂਦਾ ਹੈ, ਉਹ ਇਹ ਲੋਕ ਕਿਉਂ ਨਹੀਂਂ ਪੀ ਸਕਦੇ । ਪ੍ਰਜਾਤੰਤਰ ਵਿਚ ਸਭ ਲੋਕ ਬਰਾਬਰ ਹਨ, ਪਰ ਇਹ ਕਾਹਦੀ ਬਰਾਬਰਤਾ ਹੈ ?
ਇੱਥੇ ਹੀ ਬਸ ਨਹੀਂਂ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂਂ ਵੱਡਾ ਪ੍ਰਜਾਤੰਤਰ ਅਖਵਾਉਂਦਾ ਹੈ। ਇਥੇ ਹਰ ਸ਼ਹਿਰੀ ਨੂੰ ਅਧਿਕਾਰ ਹੈ ਕਿ ਉਹ ਆਪਣੇ ਵੋਟ ਦਵਾਰਾ ਚੁਣ ਕੇ ਦੇਸ਼ ਦੀ ਵਿਧਾਨ-ਸਭਾ ਅਤੇ ਲੋਕ-ਸਭਾ ਵਿਚ ਕੁਸ਼ਲ ਪ੍ਰਬੰਧਕ ਭੇਜੇ।ਦੇਸ਼ ਦਾ ਰਾਜਪ੍ਰਬੰਧ ਚਲਾਉਣ ਲਈ ਵਿਧਾਨ-ਸਭਾਵਾਂ ਅਤੇ ਲੋਕ-ਸਭਾ ਬਣੀ ਹੋਈ ਹੈ।ਵਿਧਾਨ-ਸਭਾ ਤੇ ਲੋਕ-ਸਭਾ ਨੂੰ ਗਣਤੰਤਰ ਦਾ ਪਵਿੱਤਰ ਮੰਦਰ ਕਿਹਾ ਜਾਂਦਾ ਹੈ ਪਰ ਇਨ੍ਹਾਂ ਮਤਲਬਪ੍ਰਸਤ ਰਾਜਨੇਤਾਵਾਂ ਨੇ ਵਿਧਾਨ-ਸਭਾਵਾਂ ਤੇ ਲੋਕ- ਸਭਾ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ।ਸਾਡੀਆਂ ਵਿਧਾਨ-ਸਭਾਵਾਂ ਅਤੇ ਲੋਕ-ਸਭਾ ਮੰਦਰ ਦਾ ਦ੍ਰਿਸ਼ ਪੇਸ਼ ਨਹੀਂਂ ਕਰਦੀਆਂ, ਸਗੋਂ ਇਥੇ ਯੁੱਧ ਦੇ ਅਖਾੜੇ ਦਾ ਦ੍ਰਿਸ਼ ਨਜ਼ਰ ਆਉਂਦਾ ਹੈ।ਇਥੇ ਸੰਸਦਾਂ ਦਵਾਰਾ ਗਾਲੀ ਗਲੋਚ ਕਰਨਾ ਅਤੇ ਹੱਥੋਂ ਪਾਈ ਹੋਣਾ ਰੋਜ਼ ਦੀ ਗੱਲ ਹੋ ਗਈ ਹੈ। ਦੂਸਰੇ ਨੂੰ ਬੋਲਣ ਤੋਂਂ ਰੋਕਣਾ, ਬਿੱਲ ਦੀਆਂ ਕਾਫ਼ੀਆਂ ਪਾੜਨਾ ਅਤੇ ਮਾਈਕ ਉਖਾੜਨਾ ਕਿੰਨਾ ਸ਼ਰਮਨਾਕ ਹੈ। ਕੀ ਸਾਡੇ ਵੱਡ- ਵਡੇਰਿਆਂ ਨੇ ਇਸ ਅਜ਼ਾਦੀ ਲਈ ਹੀ ਕੁਰਬਾਨੀਆਂ ਕੀਤੀਆਂ ਸਨ?
208 ਦੇ ਲੋਕ-ਸਭਾ ਸੈਸ਼ਨ ਵਿਚ ਸੰਸਦ ਮੈਂਬਰਾਂ ਦਵਾਰਾ ਨੋਟ ਲਹਿਰਾਏ ਗਏ ਅਤੇ ਨੋਟ ਫੋਰ ਵੋਟ ਦਾ ਸ਼ੋਰ ਪਾ ਕੇ ਲੋਕ-ਸਭਾ ਦੀ ਕਾਰਵਾਈ ਵਿਚ ਵਿਗਨ ਪਾਇਆ ਗਿਆ ਤੇ ਲੋਕ-ਸਭਾ ਨੂੰ ਇਕ ਤਮਾਸ਼ਾ ਬਣਾ ਕੇ ਸਾਰੀ ਦੁਨੀਆਂ ਵਿਚ ਸ਼ਰਮਸਾਰ ਕੀਤਾ ਗਿਆ। ਸਾਡੇ ਚੁਣੇ ਹੋਏ ਕਈ ਨੁਮਾਇੰਦੇ ਸੰਸਦ ਵਿਚ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਵਿਚਾਰਨ ਦੀ ਥਾਂ ਸਾਰਾ ਸਾਲ ਗ਼ੈਰ-ਹਾਜ਼ਰ ਰਹਿੰਦੇ ਹਨ। ਜਦ ਕਦੀ ਸੰਸਦ ਵਿਚ ਜਾਂਦੇ ਵੀ ਹਨ ਤਾਂ ਹੰਗਾਮੇ ਖੜੇ ਕਰਦੇ ਹਨ ਤੇ ਸੰਸਦ ਦਾ ਕੰਮ ਸੁਚਾਰੂ ਰੂਪ ਵਿਚ ਚੱਲਣ ਨਹੀਂਂ ਦਿੰਦੇ।
ਕੇਗ ਕੋਲ ਘੁਟਾਲੇ ਦੇ ਨਾਮ ਵਿਰੋਧੀ ਪਾਰਟੀਆਂ ਨੇ ਰੌਲਾ- ਰੱਪਾ ਪਾ ਕੇ 2012 ਦੇ ਮੌਨਸੂਨ ਦੇ ਸਾਰੇ ਸੈਸ਼ਨ ਵਿਚ ਪ੍ਰਧਾਨ- ਮੰਤਰੀ ਨੂੰ ਬੋਲਣ ਦਾ ਮੌਕਾ ਹੀ ਨਹੀਂਂ ਦਿੱਤਾ ਅਤੇ ਸਾਰਾ ਮੌਨਸੂਨ ਸੈਸ਼ਨ ਬਿਨਾਂ ਕੁਝ ਕੰਮ ਕੀਤਿਆਂ ਹੀ ਚਲਾ ਗਿਆ । ਇਸ ਸੈਸ਼ਨ ਵਿਚ ਲੋਕ-ਭਲਾਈ ਦੇ ਅਤੇ ਰਾਜਪ੍ਰਬੰਧ ਦੇ ਕਈ ਬਿੱਲ ਪਾਸ ਕਰਕੇ ਦੇਸ਼ ਨੂੰ ਉਸਾਰੂ ਲੀਹਾਂ ਤੇ ਪਾਇਆ ਜਾ ਸਕਦਾ ਸੀ। ਇਕ ਅਨੁਮਾਨ ਅਨੁਸਾਰ ਸੰਸਦ ਦਾ ਇਕ ਦਿਨ ਦਾ ਖ਼ਰਚਾ 9 ਕਰੋੜ ਬਣਦਾ
ਹੈ। ਮੌਨਸੂਨ ਸੈਸ਼ਨ ਵਿੱਚ 13 ਦਿਨ ਕੰਮ ਠੱਪ ਰਿਹਾ ਜਿਸ ਕਾਰਨ ਦੇਸ਼ ਦਾ 117 ਕਰੋੜ ਰੁਪਏ ਦਾ ਨੁਕਸਾਨ ਹੋਇਆ । ਇਸ ਪੈਸੇ ਨਾਲ ਕਿਤਨੇ ਹੀ ਲੋਕਾਂ ਦੀ ਗ਼ਰੀਬੀ ਦੂਰ ਹੋ ਸਕਦੀ ਸੀ । ਕੀ ਇਸ ਨਾਲ ਗ਼ਰੀਬ ਲੋਕ ਹੋਰ ਗ਼ਰੀਬ ਨਹੀਂਂ ਹੋ ਜਾਣਗੇ? ਪਰ ਰਾਜਨੀਤਕ ਪਾਰਟੀਆਂ ਨੂੰ ਗ਼ਰੀਬਾਂ ਦਾ ਕੀ ਫ਼ਿਕਰ? ਉਹ ਤਾਂ ਸੰਸਦ ਵਿੱਚ ਇਕ ਫਰੈਂਡਲੀ ਮੈਚ ਖੇਡ ਰਹੀਆਂ ਸਨ । ਲੋੜ ਹੈ ਇਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਕਿ ਉਹ ਕਿੰਨੇ ਦੋਸ਼ੀ ਹਨ।
ਇਥੇ ਹੀ ਬਸ ਨਹੀਂਂ, 13 ਫਰਵਰੀ, 2014 ਪੰਦਰਵੀਂ ਲੋਕ-ਸਭਾ ਦੇ ਆਖ਼ਰੀ ਸੈਸ਼ਨ ਵਿਚ ਵੱਖਰੇ ਤਿਲੰਗਾਨਾ ਦੇ ਬਿੱਲ ਦਰਮਿਆਨ ਇਕ ਸੰਸਦ ਮੈਂਬਰ ਨੇ ਲੋਕ-ਸਭਾ ਦੇ ਵਿਚ ਕਾਲੀ ਮਿਰਚ ਦੇ ਪਾੂੁਡਰ ਦਾ ਸਫ਼ਰੇਅ ਕਰਕੇ ਸੰਸਦ ਵਿਚ ਹਫੜਾ-ਦਫੜੀ ਮਚਾ ਦਿੱਤੀ ਤੇ ਸਾਰੇ ਸੰਸਦ ਮੈਂਬਰਾਂ ਦੀ ਜਾਨ ਜੋਖਿਮ ਵਿਚ ਪਾ ਦਿੱਤੀ। ਕੁਝ ਸੰਸਦ ਬੇਹੋਸ਼ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣਾ ਪਿਆ। ਇਕ ਨੇ ਤਾਂ ਜੇਬ ਵਿਚੋਂ ਕੱਢ ਕੇ ਸੰਸਦ ਵਿਚ ਚਾਕੂ ਹੀ ਲਹਿਰਾ ਦਿੱਤਾ। ਕੀ ਇਸ ਨੂੰ ਦੇਸ਼ ਧ੍ਰੋਹੀ ਦਾ ਮਾਮਲਾ ਨਹੀਂਂ ਸਮਝਣਾ ਚਾਹੀਦਾ? ਜੇ ਇਨ੍ਹਾਂ ਘਟਨਾਵਾਂ ’ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂਂ ਵਿਚ ਇਸ ਤੋਂਂ ਵੀ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲ ਸਕਦੇ ਹਨ। ਸੰਸਦ ਦੇ ਸਮਾਨ ਦੀ ਤੋਂੜ ਫੋੜ ਤੇ ਜੋ ਨੁਕਸਾਨ ਹੁੰਦਾ ਹੈ ਅਤੇ ਸੰਸਦ ਨਾ ਚੱਲਣ ਕਰਕੇ ਜੋ ਕਰੋੜਾਂ ਰੁਪਏ ਦਾ ਖ਼ਰਚਾ ਬੇਕਾਰ ਜਾਂਦਾ ਹੈ, ਉਹ ਸਭ ਗ਼ਰੀਬ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਵਿਚੋਂ ਟੈਕਸਾਂ ਦੇ ਰੂਪ ਵਿਚ ਆਉਂਦਾ ਹੈ ਅਤੇ ਗ਼ਰੀਬ ਆਦਮੀ ਹੋਰ ਗ਼ਰੀਬ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਠੱਗਿਆ ਗਿਆ ਮਹਿਸੂਸ ਕਰਦਾ ਹੈ, ਪਰ ਉਹ ਕਰ ਕੁਝ ਨਹੀਂਂ ਸਕਦਾ। ਉਹ ਇਨ੍ਹਾਂ ਕਾਨੂੰਨ ਦੇ ਘਾੜਿਆਂ ਹੱਥੋਂ ਲੁਟਿਆ ਜਾਂਦਾ ਹੈ ਅਤੇ ਹੱਥ ਮਲਦਾ ਰਹਿ ਜਾਂਦਾ ਹੈ। ਸਰਕਾਰ ਦਾ ਨਿਯਮ ਹੈ- ਜੇ ਕੰਮ ਨਹੀਂਂ ਤਾਂ ਤਨਖ਼ਾਹ ਨਹੀਂਂ। ਇਹ ਨਿਯਮ ਸਰਕਾਰੀ ਮੁਲਾਜ਼ਮਾ ’ਤੇ ਲਾਗੂ ਹੁੰਦਾ ਹੈ। ਕੀ ਇਹ ਨਿਯਮ ਕਾਨੂੰਨ ਦੇ ਘਾੜਿਆਂ ’ਤੇ ਲਾਗੂ ਨਹੀਂਂ ਹੋਣਾ ਚਾਹੀਦਾ? ਜਦ ਲੋਕ-ਸਭਾ ਜਾਂ ਵਿਧਾਨ-ਸਭਾ ਨਾ ਚੱਲੇ ਤਾਂ ਉਸ ਦਿਨ ਦੇ ਪੈਸੇ ਸੰਸਦਾਂ ਤੇ ਵਿਧਾਨਕਾਰਾਂ ਨੂੰ ਨਾ ਮਿਲਣ।ਇਥੇ ਗਣਤੰਤਰ ਦੇ ਮੰਦਰ ਦੇ ਪੁਜਾਰੀ ਹੀ ਭਗਵਾਨ ਦੀਆਂ ਮੂਰਤੀਆਂ ਤੋਂੜ ਰਹੇ ਹਨ ਅਤੇ ਗੀਤਾ ਨੂੰ ਫਾੜ ਰਹੇ ਹਨ। ਇਹ ਉਸ ਲਕੜਹਾਰੇ ਦੀ ਕਹਾਣੀ ਦੀ ਤਰ੍ਹਾਂ ਹੀ ਹੈ ਜੋ ਦਰਖ਼ਤ ਦੀ ਜਿਸ ਟਾਹਣੀ ’ਤੇ ਬੈਠਾ ਹੈ ਉੇਸੇ ਨੂੰ ਹੀ ਕੱਟੀ ਜਾ ਰਿਹਾ ਹੈ। ਜ਼ਰਾ ਸੋਚੋ ਇਸ ਦਾ ਨਤੀਜਾ ਕੀ ਹੋਵੇਗਾ?
ਸਰਕਾਰੀ ਦਫ਼ਤਰ੍ਹਾਂ ਵਿਚ ਵੀ ਰਿਸ਼ਵਤ ਦਾ ਬੋਲ-ਬਾਲਾ ਹੈ।ਕੋਈ ਕੰਮ ਰਿਸ਼ਵਤ ਤੋਂਂ ਬਿਨਾਂ ਨਹੀਂਂ ਹੁੰਦਾ। ਜੋ ਚਲਾਕ ਲੋਕ ਹਨ ਜਾਂ ਇਸ ਤਾਣੇ ਬਾਣੇ ਦੇ ਲੋਕ ਹਨ, ਉਹ ਪੈਸਾ ਦੇ ਕੇ ਆਪਣਾ ਕੰਮ ਕਰਵਾ ਲੈਂਦੇ ਹਨ। ਗ਼ਰੀਬ ਅਤੇ ਸ਼ਰੀਫ ਲੋਕ ਸਾਲਾਂ ਬੱਧੀ ਦਫ਼ਤਰ੍ਹਾਂ ਵਿੱਚ ਖੱਜਲ ਖੁਆਰ ਹੁੰਦੇ ਰਹਿੰਦੇ ਹਨ ਉਨ੍ਹਾਂ ਨੂੰ ਨਿਯਮਾਂ ਦੇ ਡਰ ਦਿਖਾਏ ਜਾਂਦੇ ਹਨ ਜਦ ਕਿ ਰਿਸ਼ਵਤ ਚਾੜ੍ਹਨ ਵਾਲਿਆਂ ਲਈ ਕੋਈ ਨਿਯਮ ਨਹੀਂਂ ।
ਅੱਜ ਕੱਲ੍ਹ੍ਹ ਲੱਖਾਂ ਲੋਕ ਭ੍ਰਿਸ਼ਟਾਚਾਰ ਖਿਲਾਫ਼ ਅਵਾਜ਼ ਉਠਾ ਰਹੇ ਹਨ। ਇਹ ਤਾਂ ਸਾਰੇ ਮੰਨਦੇ ਹਨ ਕਿ ਭ੍ਰਿਸ਼ਟਾਚਾਰ ਇੱਕ ਸਮਾਜਿਕ ਬੁਰਾਈ ਹੈ ਅਤੇ ਇਹ ਖ਼ਤਮ ਹੋਣੀ ਚਾਹੀਦੀ ਹੈ। ਪਰ ਕੀ ਇਸ ਤਰ੍ਹਾਂ ਦੂਜਿਆਂ ’ਤੇ ਚਿੱਕੜ ਸੁੱਟ ਕੇ ਭਰਿਸ਼ਟਾਚਾਰ ਖਤਮ ਹੋ ਜਾਵੇਗਾ ? ਅੰਗਰੇਜ਼ੀ ਵਿੱਚ ਕਹਾਵਤ ਹੈ – ਚਹੳਰਟਿੇ ਬੲਗਨਿਸ ਡਰੋਮ ਹੋਮੲ ਭਾਵ ਦਾਨ ਆਪਣੇ ਘਰ ਤੋਂਂ ਹੀ ਸ਼ੁਰੂ ਹੋਣਾ ਚਾਹੀਦਾ ਹੈ । ਇਹ ਸਾਰੇ ਲੋਕ ਰਲ ਕੇ ਇਹ ਕਿਉਂ ਨਹੀਂਂ ਕਹਿੰਦੇ ਅਸੀਂ ਖ਼ੁਦ ਭ੍ਰਿਸ਼ਟਾਚਾਰ ਨਹੀਂਂ ਕਰਾਂਗੇ । ਜੇ ਸਾਰੇ ਲੋਕ ਹੀ ਭ੍ਰਿਸ਼ਟਾਚਾਰ ਨਾ ਕਰਨ ਦਾ ਫ਼ੈਸਲਾ ਕਰ ਲੈਣ ਤਾਂ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਇਵੇਂ ਗ਼ਾਇਬ ਹੋ ਜਾਵੇਗਾ ਜਿਵੇਂ ਗਧੇ ਦੇ ਸਿਰ ਤੋਂ ਸਿੰਗ । ਅਸਲ ਗੱਲ ਤਾਂ ਇਹ ਹੈ ਕਿ ਜ਼ਿਆਦਾ ਰੌਲਾ ਪਾਉਣ ਵਾਲੇ ਖ਼ੁਦ ਹੀ ਆਪਣੇ ਨਿਸ਼ਾਨੇ ਪ੍ਰਤੀ ਇਮਾਨਦਾਰ ਨਹੀਂਂ ।
ਇਸ ਤੋਂ ਇਲਾਵਾ ਸਾਡੀ ਫਿਲਮ ਲਾਈਨ ਵਿੱਚ ਵੀ ਕਈ ਅਰਬਾਂ ਰੁਪਏ ਲੱਗੇ ਹੋਏ ਹਨ। ਇਕ ਹੀਰੋ / ਹੀਰੋਇਨ ਇਕ-ਇਕ ਫਿਲਮ ਵਿੱਚ ਕੰਮ ਕਰਨ ਦੇ ਕਰੋੜਾਂ ਰੁਪਏ ਲੈਂਦੇ ਹਨ । ਇਸ ਲਾਈਨ ਵਿਚ ਕਾਲਾ ਧਨ ਵੀ ਕਾਫ਼ੀ ਲੱਗਾ ਹੋਇਆ ਹੈ । ਵੱਡੇ-ਵੱਡੇ ਡਾਨ ਤੇ ਮਾਫੀਏ ਦੇ ਬੰਦੇ ਇਸ ਵਿੱਚ ਸ਼ਾਮਲ ਹਨ । ਫਿਲਮ ਲਾਈਨ ਦੀ ਚਕਾ ਚੌਂਧ ਨੇ ਸਾਡੇ ਜੁਆਨਾਂ ਨੂੰ ਕਾਫ਼ੀ ਆਕਰਸ਼ਤ ਕੀਤਾ ਹੈ । ਜੁਆਨ ਬੱਚੇ ਸਾਰੇ ਕੰਮਾਂ ਕਾਜਾਂ ਤੋਂਂ ਮੂੰਹ ਮੋੜ ਕੇ ਇਸ ਲਾਈਨ ਵੱਲ ਖਿੱਚੇ ਚਲੇ ਆਉਂਦੇ ਹਨ। ਜੋ ਕਾਮਯਾਬ ਨਹੀਂਂ ਹੁੰਦੇ ਉਹ ਨਾ ਘਰ ਦੇ ਰਹਿੰਦੇ ਹਨ ਨਾ ਘਾਟ ਦੇ । ਉਹ ਜਾਂ ਬਰਬਾਦ ਹੋ ਜਾਂਦੇ ਹਨ ਜਾਂ ਖੁਦਕੁਸ਼ੀ ਦੀ ਸ਼ਰਨ ਲੈਂਦੇ ਹਨ ।
ਅੱਜ ਕੱਲ੍ਹ੍ਹ ਝੂਠੇ ਫੈਸ਼ਨਾਂ ਅਤੇ ਅੰਗ ਪ੍ਰਦਰਸ਼ਨ ਨੇ ਵੀ ਲੋਕਾਂ ਨੂੰ ਬਹੁਤ ਭਰਮਾਇਆ ਹੈ ।ਜਿਹੜੀਆਂ ਲੜਕੀਆਂ ਸਿਰ ’ਤੇ ਚੁੰਨੀ ਲੈਣ ਤੋਂਂ ਬਿਨਾਂ ਕਦੀ ਘਰੋਂ ਬਾਹਰ ਨਹੀਂਂ ਸੀ ਨਿਕਲਦੀਆਂ, ਉਹ ਅੱਜ ਮੀਡੀਆ ਅੱਗੇ ਅੱਧ ਨੰਗੇ ਫੋਟੋ ਖਿਚਵਾਣ ਵਿੱਚ ਫ਼ਖਰ ਸਮਝਦੀਆਂ ਹਨ। ਉਹ ਹੀ ਅੱਜ ਛੋਟੇ ਤੋਂਂ ਛੋਟੇ ਕੱਪੜੇ ਪਾ ਕੇ ਆਮ ਮਹਿਫ਼ਲਾਂ ਵਿੱਚ ਠੁਮਕੇ ਮਾਰਦੀਆਂ ਨਜ਼ਰ ਆਉਂਦੀਆਂ ਹਨ। ਉਹ ਇਨ੍ਹਾਂ ਨੂੰ ਨੰਗੇਜ਼ਵਾਦ ਨਹੀਂਂ ਕਹਿੰਦੀਆਂ, ਸਗੋਂ ਇਨ੍ਹਾਂ ਨੂੰ ਬੋਲਡ ਸੀਨ ਕਹਿ ਕੇ ਆਪਣੀ ਬਹਾਦਰੀ ਦਿਖਾਉਂਦੀਆਂ ਹਨ । ਔਰਤਾਂ ਦਾ ਅੰਗ ਪ੍ਰਦਰਸ਼ਨ ਤਾਂ ਅੱਜ ਕੱਲ੍ਹ ਫੈਸ਼ਨ ਬਣ ਕੇ ਰਹਿ ਗਿਆ ਹੈ । ਕੇਵਲ ਮਰਦਾਂ ਦੇ ਵਰਤਨ ਵਾਲੀਆਂ ਵਸਤੂਆਂ ’ਤੇ ਵੀ ਅੱਧ ਨੰਗੀਆਂ ਲੜਕੀਆਂ ਦੇ ਫੋਟੋ ਦਿਖਾਏ ਜਾਂਦੇ ਹਨ । ਕੀ ਇਹ ਹੀ ਹੈ ਸੀਤਾ ਅਤੇ ਸਵਿਤਰੀ ਦਾ ਦੇਸ਼ੱ ? ਇੱਥੇ ਨਾਰੀ ਨੂੰ ਮੰਡੀ ਵਿੱਚ ਨੁਮਾਇਸ਼ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।ਕਿਸੇ ਸ਼ਾਇਰ ਨੇ ਔਰਤਾਂ ਲਈ ਇਹ ਬਹੁਤ ਸੋਹਣੇ ਸ਼ਬਦ ਆਖੇ ਹਨ:

"ਤੁਮ ਉਸ ਦੇਸ਼ ਕੀ ਕਨਿਆ ਹੋ
ਜਿਸ ਦੇਸ਼ ਮੇ ਜਨਮੀ ਥੀ ਸੀਤਾ
ਤੁਮ ਉਸ ਦੇਸ਼ ਕੀ ਕਨਿਆ ਹੋ
ਜਿਸ ਦੇਸ਼ ਮੇ ਗੂੰਜ ਰਹੀ ਹੈ ਗੀਤਾ"

ਅਸੀਂ ਮਰਿਆਦਾ ਪੁਰਸ਼ੋਤਮ ਰਾਮ ਦੇ ਦੇਸ਼ ਵਿੱਚ ਰਹਿ ਰਹੇ ਹਾਂ ਪਰ ਮਰਿਆਦਾ ਨੂੰ ਭੁੱਲਦੇ ਜਾ ਰਹੇ ਹਾਂ। ਰੋਜ਼ ਦੀਆਂ ਅਖ਼ਬਾਰਾਂ ਪਰਿਵਾਰਕ ਰਿਸ਼ਤਿਆਂ ਨੂੰ ਕਲੰਕਤ ਕਰਨ ਦੀਆਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਹਨ। ਸਾਡੇ ਵੱਡੇ-ਵਡੇਰੇ ਪਰਾਈ ਧੀ ਭੈਣ ਦੀ ਇੱਜ਼ਤ ਨੂੰ ਆਪਣੀ ਜਾਨ ਦੇ ਕੇ ਵੀ ਬਚਾਉਂਦੇ ਸਨ, ਪਰ ਅੱਜ ਛੋਟੇ ਬੱਚ-ਬੱਚੀਆਂ ਨੂੰ ਆਪਣੇ ਸੱਕੇ ਰਿਸ਼ਤੇਦਾਰਾਂ ਤੋਂਂ ਹੀ ਜ਼ਿਆਦਾ ਖ਼ਤਰ੍ਹਾਂ ਹੈ। ਆਪਣੇ ਘਰ ਵਿੱਚ ਹੀ ਬੱਚਿਆਂ ਦਾ ਆਪਣਿਆਂ ਤੋਂਂ ਸੋਸ਼ਣ ਹੁੰਦਾ ਹੈ, ਵਿਚਾਰੇ ਮਾਸੂਮ ਕਿਸੇ ਨੂੰ ਫਰਿਆਦ ਵੀ ਨਹੀਂ ਕਰ ਸਕਦੇ । ਜ਼ੁਲਮ ਸਹਿਣਾ ਉਨ੍ਹਾਂ ਦੀ ਹੋਣੀ ਬਣ ਗਿਆ ਹੈ। ਸੱਕੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀਆਂ ਦਿਲ ਕੰਬਾਊ ਖ਼ਬਰਾਂ ਵੀ ਮਿਲਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।ਕਿਥੇ ਹੈ ਸਾਡੀ ਮਰਿਯਾਦਾ? ਅਸੀਂ ਕਿੱਧਰ ਜਾ ਰਹੇ ਹਾਂ? ਪਸ਼ੂ ਬਿਰਤੀ ਸਾਡੇ ਅੰਦਰ ਘਰ ਕਰਦੀ ਜਾ ਰਹੀ ਹੈ। ਕੀ ਬਣੇਗਾ ਸਾਡੇ ਸਮਾਜ ਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ?
ਅੱਜ ਗ਼ਰੀਬਾਂ ਅਤੇ ਦਲਿਤਾਂ ਨੂੰ ਰਿਜ਼ਰਵੇਸ਼ਨ ਦੀ ਮਿੱਠੀ ਗੋਲੀ ਦੇ ਕੇ ਨਸ਼ਿਆਇਆ ਜਾ ਰਿਹਾ ਹੈ ਤਾਂ ਕਿ ਨਸ਼ੇ ਵਿੱਚ ਉਹ ਕਦੀ ਜਾਤੀ ਵਾਦ ਵਿੱਚੋਂ ਨਿਕਲ ਹੀ ਨਾ ਸਕਣ, ਸਗੋਂ ਦਲਿਤ ਹੋਣ ’ਤੇ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਣ ।ਉਹ ਕਦੀ ਆਪਣੇ ਪੈਰਾਂ ’ਤੇ ਆਪ ਖੜ੍ਹੇ ਨਾ ਹੋ ਸਕਣ । ਜ਼ਰਾ ਸੋਚੋ ਕੀ ਪੌੜੀਆਂ ਦੇ ਸਹਾਰੇ ’ਤੇ ਤੁਰਦਾ ਮਨੁੱਖ ਸੋਹਣਾ ਲੱਗਦਾ ਹੈ? ਹਰ ਜਗ੍ਹਾ ਮਨੁੱਖ ਦੀ ਜਾਤੀ ਪੁੱਛੀ ਜਾਂਦੀ ਹੈ । ਜੇ ਰੱਬ ਨੇ ਸਾਰੇ ਮਨੁੱਖ ਬਰਾਬਰ ਬਣਾਏ ਹਨ ਤਾਂ ਕਿਸੇ ਦੀ ਜਾਤੀ ਪੁੱਛਣਾ ਕਿੱਥੋਂ ਤੱਕ ਜਾਇਜ਼ ਹੈ? “ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ॥ ” ਦਾ ਸਿਧਾਂਤ ਕਿਉਂ ਨਹੀਂਂ ਵਰਤਿਆ ਜਾਂਦਾ ? ਕੀ ਨੌਕਰੀ ਵਾਲੇ ਅਤੇ ਦੂਜੇ ਫਾਰਮਾਂ ਵਿੱਚੋਂ ਜਾਤੀ ਦਾ ਕਾਲਮ ਖ਼ਤਮ ਨਹੀਂਂ ਕੀਤਾ ਜਾਣਾ ਚਾਹੀਦਾ? ਇਹ ਮਨੁੱਖ ਨੂੰ ਮਨੁੱਖ ਨਾਲ ਲੜਾਉਣ ਦੀ ਸਾਡੇ ਲੀਡਰਾਂ ਦੀ ਸੋਚੀ ਸਮਝੀ ਇਕ ਕੋਝੀ ਸਾਜਿਸ਼ ਹੈ। ਸਾਨੂੰ ਸਾਰਿਆਂ ਨੂੰ ਰਲ ਕੇ ਇਸ ਬਾਰੇ ਨਿਰਪੱਖ ਹੋ ਕੇ ਸੋਚਣ ਦੀ ਲੋੜ ਹੈ।
ਭਾਰਤ ਵਿਚ ਲੱਖਾਂ ਲੋਕਾਂ ਕੋਲ ਆਪਣਾ ਘਰ ਨਹੀਂਂ । ਉਹ ਰੇਲ ਦੇ ਪੁਲਾਂ ਥੱਲੇ ਅਤੇ ਫੁੱਟਪਾਥਾਂ ’ਤੇ ਸੌਂ ਕੇ ਜ਼ਿੰਦਗੀ ਬਸਰ ਕਰਦੇ ਹਨ। ਉੱੱਥੇ ਹੀ ਬੱਚੇ ਪੈਦਾ ਕਰਦੇ ਹਨ ਅਤੇ ਟੱਬਰ ਪਾਲਦੇ ਹਨ । ਇਨ੍ਹਾਂ ਨੂੰ ਕਈ ਵਾਰੀ ਸੁੱਤਿਆਂ-ਸੁੱਤਿਆਂ ਨੂੰ ਹੀ ਗੱਡੀਆਂ ਕੁਚਲ ਕੇ ਮਾਰ ਸੁੱਟਦੀਆਂ ਹਨ ।ਇਨ੍ਹਾਂ ਲੋਕਾਂ ਨੂੰ ਕਾਲੇ ਧਨ ਦਾ ਕੁੱਝ ਪਤਾ ਨਹੀਂਂ । ਲੋਕ ਪਾਲ ਬਿਲ ਦੀ ਵੀ ਲੋੜ ਨਹੀਂਂ। ਰਿਜ਼ਰਵੇਸ਼ਨ ਬਾਰੇ ਵੀ ਕੁਝ ਪਤਾ ਨਹੀਂਂ । ਨਾ ਹੀ ਇਨ੍ਹਾਂ ਨੂੰ 2 ਜੀ ਘੁਟਾਲੇ ਦਾ ਜਾਂ ਕੋਲਾ ਘੁਟਾਲੇ ਦਾ ਕੁੱਝ ਪਤਾ ਹੈ । ਇਨ੍ਹਾਂ ਨੂੰ ਤੇ ਕੇਵਲ ਤਨ ਢੱਕਣ ਲਈ ਥੋਂੜ੍ਹਾ ਜਿਹਾ ਕੱਪੜਾ, ਦੋ ਵੇਲੇ ਦੀ ਰੋਟੀ ਅਤੇ ਸਿਰ ਢੱਕਣ ਲਈ ਛੱਤ ਦੀ ਲੋੜ ਹੈ। ਇਨ੍ਹਾਂ ਦੀ ਗਿਣਤੀ ਦੇ ਕੋਈ ਸਰਕਾਰੀ ਅੰਕੜੇ ਨਹੀਂਂ ਇਕੱਠੇ ਕੀਤੇ ਜਾਂਦੇ ਕਿਉਂਕਿ ਇਹ ਤਾਂ ਸਰਕਾਰ ਲਈ ਧਰਤੀ ’ਤੇ ਰੀਂਗਦੇ ਹੋਏ ਕੀੜੇ-ਮਕੌੜੇ ਹਨ । ਇਨ੍ਹਾਂ ਦਾ ਖਤਮ ਹੋ ਜਾਣਾ ਹੀ ਠੀਕ ਹੈ। ਇਹ ਸਾਡੇ ਭਾਰਤ ਮਹਾਨ ਦੀ ਤਰੱਕੀ ਦੀ ਸ਼ਾਨ ’ਤੇ ਧੱਬਾ ਹਨ।
ਭਾਰਤ ਦੀ ਜੁਆਨੀ ਨਸ਼ਿਆਂ ਦੇ ਰਾਹ ’ਤੇ ਤੁਰ ਪਈ ਹੈ । ਨਸ਼ੇ ਕਰਨ ਵਾਲਾ ਬੰਦਾ ਅੰਦਰੋਂ ਖੋਖਲਾ ਹੋ ਜਾਂਦਾ ਹੈ । ਇਕ ਦਿਨ ਘੁਣ ਖਾਧੇ ਪੇੜ ਦੀ ਤਰ੍ਹਾਂ ਢਹਿ ਪੈਂਦਾ ਹੈ । ਉਹ ਸਮਾਜ ਲਈ ਅਤੇ ਆਪਣੇ ਪਰਿਵਾਰ ਲਈ ਕੋਈ ਉਸਾਰੂ ਕੰਮ ਨਹੀਂਂ ਕਰ ਸਕਦਾ । ਭਾਈਚਾਰੇ ਵਿਚ ਵੀ ਉਸ ਦੀ ਕੋਈ ਇੱਜ਼ਤ ਨਹੀਂਂ ਰਹਿੰਦੀ ।ਸਮੁੰਦਰ ਨੇ ਏਨੇ ਬੰਦੇ ਨਹੀਂਂ ਡੋਬੇ ਹੋਣਗੇ ਜਿੰਨੇ ਬੰਦੇ ਸ਼ਰਾਬ ਨੇ ਡੋਬੇ ਹਨ । ਸਾਡੀ 80% ਅਬਾਦੀ ਨੂੰ ਰੋਟੀ ਦੇ ਵੀ ਲਾਲੇ ਪਏ ਹੋਏ ਹਨ, ਫਿਰ ਵੀ ਅਰਬਾਂ ਰੁਪਏ ਨਸ਼ਿਆਂ ਤੇ ਰੋੜ੍ਹੇ ਜਾ ਰਹੇ ਹਨ ।
ਸਾਡੇ ਦੇਸ਼ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂਂ, ਕੇਵਲ ਚਰਿਤਰ ਦੀ ਕਮੀ ਹੈ ।ਜੇ ਇਹ ਹੀ ਪੈਸਾ ਦੇਸ਼ ਦੇ ਵਿਕਾਸ ’ਤੇ ਲਾਇਆ ਜਾਵੇ, ਸਕੂਲ ਅਤੇ ਹਸਪਤਾਲ ਖੋਲ੍ਹੇ ਜਾਣ ਅਤੇ ਦੇਸ਼ ਦਾ ਸਨਅਤੀ ਕਰਨ ਕੀਤਾ ਜਾਵੇ ਤਾਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਅਤੇ ਉਨ੍ਹਾਂ ਦੀ ਗ਼ਰੀਬੀ ਦੂਰ ਹੋ ਸਕਦੀ ਹੈ । ਉਹ ਲੋਕ ਵੀ ਸਮਾਜ ਦਾ ਨਰੋਇਆ ਅੰਗ ਬਣ ਕੇ ਦੇਸ਼ ਦੀ ੳੁੱਨਤੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ ਅਤੇ ਸਾਡਾ ਭਾਰਤ ਅਸਲ ਵਿੱਚ ਮਹਾਨ ਬਣ ਸਕਦਾ ਹੈ ਅਤੇ ਸਾਰੇ ਲੋਕ ਅਜ਼ਾਦੀ ਦਾ ਅਸਲੀ ਨਿੱਘ ਮਾਣ ਸਕਦੇ ਹਨ ।



ਲੇਖਕ : ਗੁਰਸ਼ਰਨ ਸਿੰਘ ਕੁਮਾਰ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1039
ਲੇਖਕ ਬਾਰੇ
ਪ੍ਰਿੰਸੀਪਲ ਅਕਾਉਟੈਂਟ ਜਨਰਲ ਪੰਜਾਬ (ਆਡਿਟ) ਚੰਡੀਗੜ੍ਹ ਦੇ ਦਫ਼ਤਰ ਤੋਂ ਬਤੋਰ ਸੀਨੀਅਰ ਅਡਿਟ ਅਫ਼ਸਰ ਦੇ ਤੋਰ ਤੇ 35 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਰਿਟਾਇਰ ਹੋਏ। ਇਸ ਸਮੇਂ ਪਿਛਲੇ 8 ਸਾਲ ਤੋਂ ਕਲਗੀਧਰ ਟਰਸਟ, ਬੜੂ ਸਾਹਿਬ ‘ਚ ਬਤੋਰ ਅਡਵਾਈਜ਼ਰ ਦੇ ਤੋਰ ਤੇ ਫ੍ਰੀ ਸੇਵਾ ਨਿਭਾ ਰਿਹਾ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017